5 Dariya News

ਮਿਸ਼ਨ ਤੰਦਰੁਸਤ ਪੰਜਾਬ ਤਹਿਤ: ਸਿਹਤ ਵਿਭਾਗ ਵਲੋਂ ਸਵੱਛਤਾ ਅਭਿਆਨ 15 ਸਤੰਬਰ 2018 ਤੋਂ 02 ਅਕਤੂਬਰ 2018 ਤੱਕ ਚਲਾਇਆ ਜਾਵੇਗਾ

5 Dariya News

ਬਠਿੰਡਾ 17-Sep-2018

ਜ਼ਿਲਾ ਸਿਹਤ ਵਿਭਾਗ ਬਠਿੰਡਾ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਵੱਛਤਾ ਹੀ ਸੇਵਾ, ਅਭਿਆਨ ਜੋ ਕਿ 15 ਸਤੰਬਰ 2018 ਤੋਂ 02 ਅਕਤੂਬਰ 2018 ਤੱਕ ਚਲਾਇਆ ਜਾ ਰਿਹਾ ਹੈ, ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਤਹਿਤ ਸਿਵਲ ਸਰਜਨ ਦਫਤਰ ਵਿੱਖੇ ਡਾਕਟਰਾਂ, ਦਫਤਰੀ ਸਟਾਫ ਅਤੇ ਸਿਵਲ ਹਸਪਤਾਲ ਦੇ ਸਟਾਫ ਨੂੰ ਸਵੱਛਤਾ ਹੀ ਸੇਵਾ ਪ੍ਰਤੀ ਸਹੁੰ ਚੁਕਾਈ ਗਈ। ਸਿਵਲ ਸਰਜਨ ਬਠਿੰਡਾ ਡਾ. ਨਰਾਇਣ ਸਿੰਘ ਦੀ ਯੋਗ ਅਗਵਾਈ ਹੇਠ ਚਲਾਏ ਜਾ ਰਹੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਟੀਕਾਕਰਨ ਅਫਸਰ ਡਾ: ਕੁੰਦਨ ਕੁਮਾਰ ਪਾਲ  ਨੇ ਦੱਸਿਆ ਕਿ ਸਵੱਛਤਾ ਵਿੱਚ ਹੀ ਖੁਦਾਈ ਹੈ। ਆਪਣੀ ਕੰਮ ਕਰਨ ਵਾਲੀ ਥਾਂ, ਆਪਣੇ ਆਲੇ-ਦੁਆਲੇ ਸਫਾਈ ਰੱਖਣ ਨਾਲ ਜਿਥੇ ਚੁਗਿਰਦਾ ਸਾਫ ਰਹਿੰਦਾ ਹੈ, ਉਥੇ ਹੀ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ। ਜੇਕਰ ਹਰ ਨਾਗਰਿਕ ਸਾਫ ਸਫਾਈ ਦਾ ਖੁਦ ਧਿਆਨ ਰੱਖੇ ਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰੇ, ਇਸ ਨਾਲ ਆਪਣਾ ਘਰ , ਕੰਮ ਕਰਨ ਵਾਲੀ ਥਾਂ, ਸ਼ਹਿਰ, ਸੂਬਾ ਅਤੇ ਦੇਸ਼ ਸਵੱਛ ਰਹੇਗਾ। ਉਹਨਾ ਦੱਸਿਆ ਕਿ ਇਸ ਅਭਿਆਨ ਤਹਿਤ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਂਵਾ, ਪੇਂਡੂ ਸਿਹਤ ਸਫਾਈ ਅਤੇ ਖੁਰਾਕ ਕਮੇਟੀਆਂ, ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਵੱਲੋਂ ਪਿੰਡ ਪੱਧਰ ਤੇ ਸਵੱਛਤਾ ਹੀ ਸੇਵਾ ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਵੇਗੀ। ਇਸ ਮੁਹਿੰਮ ਵਿੱਚ ਸਮਾਜ ਸੇਵੀ ਸੰਸਥਾਂਵਾ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਅਨੁਪਮਾਂ ਸਰਮਾਂ, ਜ਼ਿਲਾ ਸਿਹਤ ਅਫਸਰ ਡਾ: ਅਸੋਕ ਮੌਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਐਸ.ਐਸ. ਰੁਮਾਣਾ, ਸੀਨੀਅਰ ਮੈਡੀਕਲ ਅਫਸਰ ਡਾ: ਸਤੀਸ਼ ਗੋਇਲ, ਜ਼ਿਲਾ ਪਰਿਵਾਰ ਭਲਾਈ ਅਫਸਰ ਗੁਰਦੀਪ ਸਿੰਘ, ਜ਼ਿਲਾ ਮਲੇਰੀਆ ਅਫਸਰ ਡਾ: ਰਾਜਪਾਲ ਸਿੰਘ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ, ਅਰਬਨ ਨੌਡਲ ਅਫਸਰ ਡਾ: ਪੈਮਿਲ ਬਾਂਸਲ, ਐਪੀਡੀਮਾਲੋਜਿਸਟ ਡਾ: ਰਵਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਬੀ.ਈ.ਈ. ਸੰਜੀਵ ਸਰਮਾਂ, ਪ੍ਰੋਜੈਕਸਨਿਸਟ ਕੇਵਲ ਕ੍ਰਿਸ਼ਨ ਸਰਮਾਂ, ਜਗਦੀਸ਼ ਰਾਮ ਤੋਂ ਇਲਾਵਾ ਸਮੁੱਚਾ ਪੈਰਾ ਮੈਡੀਕਲ ਸਟਾਫ, ਕਲੈਰੀਕਲ ਸਟਾਫ, ਹਾਜਰ ਸਨ।