5 Dariya News

ਸ਼ਹੀਦ ਸਿਪਾਹੀ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ, ਪਰਸਰਾਮ ਨਗਰ ਬਠਿੰਡਾ ਵਿਖੇ ਕੌਮੀ ਤੰਬਾਕੂ ਜਾਗਰੂਕਤਾ ਸੈਮੀਨਾਰ ਅਯੋਜਿਤ

5 Dariya News

ਬਠਿੰਡਾ 05-Sep-2018

ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਦੀ ਦੇਖ-ਰੇਖ ਹੇਠ ਅਤੇ ਪਿੰਰਸੀਪਲ ਮਨਦੀਪ ਕੌਰ ਦੇ ਸਹਿਯੋਗ ਨਾਲ ਸ਼ਹੀਦ ਸਿਪਾਹੀ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ, ਪਰਸਰਾਮ ਨਗਰ ਬਠਿੰਡਾ ਵਿਖੇ ਕੌਮੀ ਤੰਬਾਕੂ ਜਾਗਰੂਕਤਾ ਸੈਮੀਨਾਰ ਅਯੋਜਿਤ ਕੀਤਾ ਗਿਆ।ਇਸ ਮੌਕੇ ਵਿਦਿਅਰਥੀਆਂ ਨੂੰ ਸੰਬੋਧਨ ਕਰਦਿਆਂ ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਅਨੁਪਮਾਂ ਸਰਮਾਂ ਨੇ ਕਿਹਾ ਕਿ ਸਾਰੇ ਤੰਬਾਕੂ ਉਤਪਾਦ ਸਿਹਤ ਲਈ ਹਾਨੀਕਾਰਕ ਹਨ, ਕੋਈ ਵੀ ਤੰਬਾਕੂ ਉਤਪਾਦ ਕਿਸੇ ਵੀ ਰੂਪ ਵਿਚ ਸੁਰੱਖਿਅਤ ਨਹੀ ਹੈ। ਬੀੜੀ ਵੀ ਓਨੀ ਹਾਨੀਕਾਰਕ ਹੈ ਜਿੰਨੀ ਕਿ ਸਿਗਰੇਟ, ਤੰਬਾਕੂ ਵਿਚ ਇੱਕ ਨਿਕੋਟੀਨ ਨਾ ਦਾ ਖਤਰਨਾਕ ਪਦਾਰਥ ਹੁੰਦਾ ਹੈ ਜੋ ਆਦਮੀ ਨੂੰ ਵਾਰ-ਵਾਰ ਸਿਗਰਟਨੋਸੀ ਕਰਨ ਦੀ ਇੱਛਾ ਪੈਦਾ ਕਰਦਾ ਹੈ। ਇਸ ਦੀ ਵਰਤੋਂ ਨਾਲ ਦਮ੍ਹਾਂ, ਵਾਰ-ਵਾਰ ਛਾਤੀ ਦੀ ਇਨਫੈਕਸ਼ਨ, ਕੋਰੇਨਰ, ਦਿਲ ਰੋਗ, ਮੂੰਹ, ਗਲੇ ਅਤੇ ਫੇਫੜੇ ਦਾ ਕੈਂਸਰ ਆਦਿ ਹੋ ਸਕਦਾ ਹੈ। ਦੁਨੀਆਂ ਭਰ ਵਿਚ ਹੋਣ ਵਾਲੀਆਂ ਅਤੇ ਰੋਕੀਆਂ ਜਾਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਵੱਡਾ ਕਾਰਣ ਤੰਬਾਕੂ ਦਾ ਸੇਵਨ ਹੈ।ਉਨ੍ਹਾਂ ਦੱਸਿਆ ਕਿ ਭਾਰਤ ਵਿਚ ਹਰ ਸਾਲ ਲਗਭਗ 10 ਲੱਖ ਮੌਤਾਂ ਤੰਬਾਕੂ ਸੇਵਨ ਕਾਰਨ ਹੁੰਦੀਆਂ ਹਨ। ਉਨ੍ਹਾਂ ਵੱਲੋਂ ਕੋਟਪਾ ਐਕਟ 2003 ਦੀਆਂ ਧਰਾਵਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਨਤਕ ਸਥਾਨਾਂ ਤੇ ਤੰਬਾਕੂ ਦੇ ਸੇਵਨ ਦੀ ਪੂਰਨ ਤੌਰ 'ਤੇ ਮਨਾਹੀ ਹੈ ਜੇਕਰ ਕੋਈ ਵੀ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ। ਇਸ ਮੌਕੇ ਮਾਸ ਮੀਡੀਆਂ ਅਫ਼ਸਰ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਕੋਈ ਵੀ ਵਿਕਰੇਤਾ 18 ਸਾਲ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਨਾ ਦੇਵੇ ਜੇਕਰ ਕੋਈ ਵਿਕਰੇਤਾ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦਾ ਵੀ ਚਲਾਨ ਕੀਤਾ ਜਾਵੇਗਾ।  

ਡਿਪਟੀ ਮਾਸ ਮੀਡੀਆਂ ਅਫ਼ਸਰ ਕੁਲਵੰਤ ਸਿੰਘ ਵੱਲੋਂ ਤੰਬਾਕੂ ਦੀ ਵਰਤੋਂ ਨਾਲ ਮਨੁੱਖੀ ਸਿਹਤ 'ਤੇ ਪੈਣ ਵਾਲ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਹੋਰ ਦੀ ਬੀੜੀ ਜਾਂ ਸਿਗਰੇਟ ਤੋਂ ਆਉਣ ਵਾਲੇ ਧੂੰਏ ਨੂੰ ਸਹਿਣ ਕਾਰਨ ਸੈਕਿੰਡ ਹੈਂਡ ਸਮੋਕਿੰਗ ਅਖਵਾਉਂਦਾ ਹੈ। ਸੈਕਿੰਡ ਹੈਂਡ ਸਮੋਕਿੰਗ/ਸਿਗਰੇਟ ਨਾ ਪੀਣ ਵਾਲੇ ਵਿਅਕਤੀਆਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਦਾ ਹੈ। ਤੰਬਾਕੂ ਦੇ ਸੇਵਨ ਨਾਲ ਔਰਤਾਂ ਵਿਚ ਬੱਚੇ ਦਾ ਨਾ ਠਹਿਰਣਾ, ਵਾਰ-ਵਾਰ ਗਰਭਪਾਤ, ਨਵਜਨਮੇਂ ਬੱਚੇ ਦਾ ਜਨਮ ਸਮੇਂ ਘੱਟ ਵਜਨ, ਮਰੇ ਹੋਏ ਬੱਚੇ ਦਾ ਜਨਮ, ਗੁਪਤ ਅੰਗ ਦਾ ਕੈਂਸਰ  ਆਦਿ ਹੋ ਸਕਦਾ ਹੈ। ਜੇਕਰ ਕੋਈ ਵਿਅਕਤੀ ਸਿਗਰੇਟ ਬੀੜੀ ਦੀ ਭੈੜੀ ਆਦਤ ਨੂੰ ਛੱਡਣਾ ਚਾਹੁੰਦੇ ਹੋ ਤਾਂ ਦ੍ਰਿੜ ਇੱਛਾ ਸ਼ਕਤੀ ਨਾਲ ਸਿਵਲ ਹਸਪਤਾਲ ਵਿਖੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਨਾਲ ਤਾਲਮੇਲ ਕਰਕੇ ਸਿਗਰੇਟਨੋਸ਼ੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਤੰਬਾਕੂ ਮੁਕਤ ਸਮਾਜ ਦੀ ਸਿਰਜਨਾਂ ਲਈ ਸਹੁੰ ਚੁਕਾਈ ਗਈ ਅਤੇ ਵਿਦਿਆਰਥੀਆਂ ਦੇ ਤੰਬਾਕੂ ਸਬੰਧੀ ਭਾਸ਼ਨ ਮੁਕਾਬਲੇ ਵੀ ਕਰਵਾਏ ਗਏ। ਉਪਰੰਤ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ।ਸ਼੍ਰੀ ਹਰਵਿੰਦਰ ਸਿੰਘ ਬੀ.ਈ.ਈ. ਕੌਮੀ ਖੁਰਾਕ ਸਪਤਾਹ ਦੇ ਸਬੰਧ ਵਿਚ ਵਿਦਿਆਰਥੀਆਂ ਨੂੰ ਪੋਸਟਿਕ ਖੁਰਾਕ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਲੈਕਚਰਾਰ ਮੈਡਮ ਸਤੀਸ਼ ਕੁਮਾਰੀ, ਸਰਬਜੀਤ ਕੌਰ ਅਤੇ ਵਰਿੰਦਰ ਕੌਰ, ਪ੍ਰੋਜੈਕਸਨਿਸਟ ਕੇਵਲ ਕ੍ਰਿਸ਼ਨ, ਡੀਲਿੰਗ ਸਹਾਇਕ ਤੰਬਾਕੂ ਕੰਟਰੋਲ ਸੈਲ ਸੇਰਜੰਗ ਸਿੰਘ, ਸ਼ੋਸ਼ਲ ਵਰਕਰ ਤੇਜਿੰਦਰ ਸਿੰਘ ਅਤੇ ਜਗਦੀਸ਼ ਰਾਮ ਆਦਿ ਹਾਜ਼ਰ ਸਨ।