5 Dariya News

ਜ਼ਿਲਾ ਸਿਹਤ ਵਿਭਾਗ ਵਲੋਂ ਸਕੂਲਾਂ ਅਤੇ ਰੈਡ ਕਰਾਸ ਭਵਨ ਬਠਿੰਡਾ ਵਿਖੇ ਨੈਸ਼ਨਲ ਡੀ-ਵਰਮਿੰਗ ਦਿਵਸ ਮਨਾਇਆ

5 Dariya News

ਬਠਿੰਡਾ 10-Aug-2018

ਜ਼ਿਲਾ ਸਿਹਤ ਵਿਭਾਗ ਬਠਿੰਡਾ ਵੱਲੋਂ  ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਦੇਖ ਰੇਖ ਹੇਠ ਸ.ਸ.ਸ.ਸਕੂਲ ਸੰਜੇ ਨਗਰ ਬਠਿੰਡਾ ਅਤੇ ਪਰਿਆਸ ਇੰਟਰਨੈਸ਼ਨਲ ਸਕੂਲ ਰੈਡ ਕਰਾਸ ਭਵਨ ਬਠਿੰਡਾ ਵਿਖੇ ਨੈਸ਼ਨਲ ਡੀ-ਵਰਮਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਬਠਿੰਡਾ ਨੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਖੁਰਾਕ  ਦੇ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਮੁਹਿੰਮ ਦੌਰਾਨ 1 ਤੋਂ 19 ਸਾਲ ਤੱਕ ਦੀ ਉਮਰ ਦੇ ਸਾਰੇ ਸਰਕਾਰੀ/ਪ੍ਰਾਇਵੇਟ ਸਕੂਲਾਂ, ਆਂਗਣਵਾੜੀ ਵਿੱਚ ਰਜਿਸਟਰਡ ਅਤੇ ਅਣ-ਰਜਿਸਟਡ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਐਲਬੈਂਡਾਜੋਲ ਦੀ ਇੱਕ ਗੋਲੀ ਖਵਾਈ ਜਾਵੇਗੀ। ਉਨਾਂ ਦੱਸਿਆ ਕਿ ਐਲਬੈਂਡਾਜੋਲ ਦੀ ਗੋਲੀ ਦਾ ਸੁਆਦ ਮਿੱਠਾ ਹੁੰਦਾ ਹੈ ਅਤੇ ਗੋਲੀ ਚਬਾਕੇ ਦੁਪਹਿਰ ਦੇ ਖਾਣੇ ਤੋਂ ਬਾਅਦ ਲੈਣੀ ਹੈ। ਇਹ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਗੋਲੀ ਖਾਲੀ ਪੇਟ ਨਾ ਲਈ ਜਾਵੇ। ਜ਼ਿਲਾ ਟੀਕਾਕਰਨ ਅਫਸਰ ਡਾ.ਕੁੰਦਨ ਕੁਮਾਰ ਪਾਲ ਨੇ ਦੱਸਿਆ ਕਿ ਉਨਾਂ ਦੱਸਿਆ ਕਿ ਪੇਟ ਦੇ ਕੀੜੇ ਬੱਚਿਆਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ। ਜਿਸ ਨਾਲ ਖੂਨ ਦੀ ਕਮੀ ਅਤੇ ਬੱਚਾ ਕੁਪੋਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਪੇਟ ਵਿੱਚ ਕੀੜਿਆਂ ਦੇ ਕਾਰਨ ਬੱਚਿਆਂ ਵਿੱਚ ਦਸਤ ਰੋਗ, ਭੁੱਖ ਦਾ ਮਰ ਜਾਣਾ, ਪੇਟ ਵਿੱਚ ਦਰਦ, ਕਮਜੋਰੀ ਅਤੇ ਉਲਟੀਆਂ ਆਦਿ ਲੱਛਣ ਹੋ ਸਕਦੇ ਹਨ। ਉਨਾਂ ਦੱਸਿਆ ਕਿ ਜਿਹੜੇ ਬੱਚੇ 10 ਅਗਸਤ ਨੂੰ ਐਲਬੈਂਡਾਜੋਲ ਦੀ ਗੋਲੀ ਲੈਣ ਤੋਂ ਵਾਂਝੇ ਰਹਿ ਜਾਣਗੇ ੳਨਾਂ ਨੂੰ ਮੌਪਅੱਪ ਰਾਊਂਡ ਦੌਰਾਨ 17 ਅਗਸਤ ਨੂੰ ਗੋਲੀ ਖਵਾਈ ਜਾਵੇਗੀ। ਅਰਬਨ ਨੌਡਲ ਅਫਸਰ ਡਾ: ਪੈਮਿਲ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁੱਲੇ ਆਦਿ ਵਿੱਚ ਸੌਚ ਨਹੀਂ ਜਾਣਾ ਚਾਹੀਦਾ। ਜਿਸ ਨਾਲ ਪੇਟ ਦੇ ਕੀੜਿਆਂ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ।  ਇਹ ਕੀੜੇ ਮੂੰਹ ਰਾਹੀਂ ਖਾਣ ਪੀਣ ਦੀ ਚੀਜਾਂ ਦੀ ਸਫਾਈ ਨਾ ਹੋਣ ਕਾਰਨ ਸਰੀਰ ਅੰਦਰ ਦਾਖਲ ਹੋ ਜਾਂਦੇ ਹਨ। ਉਨਾਂ ਬੱਚਿਆਂ ਨੂੰ ਹੱਥ ਧੋਣ ਦੀ ਵਿਧੀ ਤੋਂ ਚੰਗੀ ਤਰਾਂ ਸਿੱਖਿਅਤ ਕੀਤਾ ਅਤੇ  ਖਾਣਾ ਖਾਣ ਤੋਂ ਪਹਿਲਾਂ ਅਤੇ ਸੌਚ ਜਾਣ ਤੋਂ ਬਾਅਦ ਆਪਣੇ ਹੱਥ ਚੰਗੀ ਤਰਾਂ ਧੌਣੇ ਚਾਹੀਦੇ ਹਨ। ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਆਪਣੇ ਸੁਨੇਹੇ ਵਿੱਚ ਦੱਸਿਆ ਕਿ ਇਹ ਗੋਲੀ ਪੂਰੀ ਤਰਾਂ  ਸੁਰੱਖਿਅਤ ਹੈ ਅਤੇ ਕੋਈ ਬੁਰਾ ਪ੍ਰਭਾਵ ਨਹੀ ਹੈ। ਸੋ ਇਕ ਐਲਬੈਂਡਾਜੋਲ ਖੁਰਾਕ ਬੱਚੇ ਦੇ ਸਰਵ ਪੱਖੀ ਵਿਕਾਸ ਲਈ ਬਹੁਤ ਜਰੂਰੀ ਹੈ। ਇਸ ਮੌਕੇ ਆਰ.ਬੀ.ਐਸ.ਕੇ. ਦੇ ਡਾ. ਕਪਲ ਮਿੱਤਲ, ਪ੍ਰਿੰਸੀਪਲ ਸੁਨੀਤਾ ਰਾਣੀ, ਪ੍ਰਿੰਸੀਪਲ ਪਲਕ, ਜ਼ਿਲਾ ਬੀ.ਸੀ.ਸੀ. ਨਰਿੰਦਰ ਕੁਮਾਰ, ਬੀ.ਈ.ਈ. ਹਰਵਿੰਦਰ ਸਿੰਘ, ਸਕੂਲ ਹੈਲਥ ਕੁਆਰਡੀਨੇਟਰ ਮਨਫੂਲ ਸਿੰਘ ਆਦਿ ਹਾਜ਼ਰ ਸਨ।