5 Dariya News

ਵਧਦੀ ਆਬਾਦੀ ਚਿੰਤਾ ਦਾ ਕਾਰਣ, ਅਰਬਨ ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਬਠਿੰਡਾ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ

5 Dariya News

ਬਠਿੰਡਾ 11-Jul-2018

ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਯੋਗ ਅਗਵਾਈ ਹੇਠ ਅਰਬਨ ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਬਠਿੰਡਾ ਵਿਖੇ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਗੁਰਦੀਪ ਸਿੰਘ ਨੇ ਕੀਤੀ।ਇਸ ਮੌਕੇ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਵੱਧ ਰਹੀ ਅਬਾਦੀ ਇਕ ਵਿਕਰਾਲ ਰੂਪ ਧਾਰਨ ਕਰੀ ਖੜੀ ਹੈ। ਜੇਕਰ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਇਸ ਦੇ ਨਤੀਜੇ ਹੋਰ ਵੀ ਹੈਰਾਨੀ ਜਨਕ ਹੋ ਸਕਦੇ ਹਨ। ਉਨਾਂ ਕਿਹਾ ਕਿ ਇਸ ਸਮੱਸਿਆ ਨੂੰ ਠੱਲ ਪਾਉਣ ਲਈ ਨਾਰੀ ਸ਼ਕਤੀ ਲਈ ਸਿੱਖਿਆ ਸਭ ਤੋਂ ਜ਼ਰੂਰੀ ਹੈ। ਜੇਕਰ ਕਰ ਇਕ ਲੜਕੀ ਪੜੀ-ਲਿਖੀ ਹੋਵੇਗੀ। ਉਹ ਆਪਣੇ ਜੀਵਨ ਦਾ ਨਿਰਬਾਹ ਤਾਂ ਕਰ ਹੀ ਸਕੇਗੀ ਅਤੇ ਨਾਲ ਨਾਲ ਆਪਣੇ ਪਰਿਵਾਰ ਦੀ ਵਿਉਂਤਬੰਦੀ ਵੀ ਕਰ ਸਕੇਗੀ। ਉਨਾਂ ਵੱਲੋਂ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ। ਜ਼ਿਲਾ ਮਲੇਰੀਆ ਅਫਸਰ ਡਾ. ਰਾਜਪਾਲ ਸਿੰਘ ਵੱਲੋਂ ਡੇਂਗੂ ਅਤੇ ਮਲੇਰੀਆ ਬੁਖਾਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜ਼ਿਲਾ ਪ੍ਰੋਗਰਾਮ ਮੈਨੇਜਰ ਸ਼੍ਰੀਮਤੀ ਗਾਇਤਰੀ ਮਹਾਜਨ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਤਹਿਤ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਜਿਵੇ ਕਿ ਜਨਨੀ ਸੁਰੱਖਿਆ ਯੋਜਨਾਂ, ਜੇ.ਐਸ.ਐਸ.ਕੇ, 0 ਤੋਂ 5 ਸਾਲ ਤੱਕ ਦੀਆਂ ਬੱਚੀਆਂ ਦੇ ਮੁਫ਼ਤ ਇਲਾਜ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ ਗਿਆ। ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਵੱਲੋਂ ਦੱਸਿਆ ਗਿਆ ਕਿ ਹਰ ਗਰਭਵਤੀ ਔਰਤ ਦਾ ਐਚ.ਆਈ.ਵੀ, ਥਾਂਇਰਾਈਡ ਅਤੇ ਸ਼ੂਗਰ ਆਦਿ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ।

ਕਿਉਂਕਿ ਹੋਣ ਵਾਲੇ ਬੱਚੇ ਤੇ ਇਨਾਂ ਬਿਮਾਰੀਆਂ ਦਾ ਬਹੁਤ ਮਾੜਾ ਅਸਰ ਪੈਂਦਾ ਹੈ।

ਉਨਾਂ ਦੱਸਿਆ ਕਿ ਆਪਣਾ ਜਨੇਪਾ ਮਾਹਿਰ ਡਾਕਰਟਾਂ ਪਾਸੋਂ ਸਰਕਾਰੀ ਹਸਪਾਤਲ ਵਿਖੇ ਹੀ ਕਰਵਾਇਆ ਜਾਵੇ। ਸਰਕਾਰੀ ਹਸਪਤਾਲ ਵਿੱਚ ਜਨੇਪੇ ਦੌਰਾਨ ਸਾਰੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਜਨਮ ਲੈਣ ਵਾਲੇ ਲੜਕੇ ਲਈ ਇੱਕ ਸਾਲ ਤੱਕ ਅਤੇ ਲੜਕੀ ਲਈ ਪੰਜ ਤੱਕ ਸਾਲ ਸਿਹਤ ਸੇਵਾਵਾਂ ਮੁਫ਼ਤ ਹਨ। ਜਨੇਪੇ ਸਮੇਂ ਲੋੜ ਪੈਣ 'ਤੇ 108 ਐਬੂਲੈਂਸ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ, 104 ਨੰਬਰ 'ਤੇ ਡਾਈਲ ਕਰਕੇ ਕਿਸੇ ਵੀ ਸਿਹਤ ਸਮੱਸਿਆ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ।ਇਸ ਮੌਕੇ ਮਾਸ ਮੀਡੀਆ ਬਰਾਂਚ ਵੱਲੋਂ ਪਰਿਵਾਰ ਨਿਯੋਜਨ ਸਬੰਧੀ ਨੁਮਾਇਸ਼ ਵੀ ਲਗਾਈ ਗਈ ਅਤੇ ਸਮਾਗਮ ਵਿੱਚ ਹਾਜ਼ਰ ਗਰਭਵਤੀ ਔਰਤਾਂ ਨੂੰ ਸਪੈਸ਼ਲ ਤੌਰ 'ਤੇ ਫੈਮਲੀ ਪਲਾਨਿੰਗ ਦੇ ਸਾਧਨਾਂ ਬਾਰੇ ਜਾਗਰੂਕ ਕੀਤਾ ਗਿਆ। ਹਾਈ ਸਕੂਲ ਦੇ ਬੱਚਿਆਂ ਹਿਮਾਸ਼ੂ ਅਤੇ ਆਗਿਆਪਾਲ ਸਿੰਘ ਨੇ ਵੀ ਅਬਾਦੀ ਦੇ ਮਾੜੇ ਸਿੱਟਿਆਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਜੀ.ਐਨ.ਐਮ. ਟਰੇਨਿੰਗ ਸਕੂਲ ਬਠਿੰਡਾ ਦੀਆਂ ਵਿਦਿਆਰਥਣਾਂ ਨਾਲ ਵੱਖਰੇ ਤੌਰ 'ਤੇ ਮੀਟਿੰਗ ਕੀਤੀ ਗਈ ਅਤੇ ਉਨਾਂ ਨਾਲ ਸਿਹਤ ਸਿੱਖਿਆ ਦੇ ਸਬੰਧੀ ਨੁਕਤੇ ਸਾਂਝੇ ਕੀਤੇ ਗਏ। ਇਸ ਮੌਕੇ ਨੋਡਲ ਅਫਸਰ ਡਾ: ਪੈਮਿਲ ਬਾਂਸਲ, ਜ਼ਿਲਾ ਪ੍ਰੋਗਰਾਮ ਮੈਨੇਜਰ ਗਾਇਤਰੀ ਮਹਾਜਨ, ਮੈਡੀਕਲ ਅਫਸਰ ਡਾ: ਅਰਵਿੰਦਰ ਸਿੰਘ, ਫਾਰਮਾਂਸਿਸਟ ਅਮਨ ਦੁੱਗਲ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਪ੍ਰੋਜੈਕਸਨਿਸਟ ਕੇਵਲ ਕ੍ਰਿਸਨ, ਜ਼ਿਲਾ ਬੀ.ਸੀ.ਸੀ. ਨਰਿੰਦਰ ਕੁਮਾਰ, ਫਾਰਮਾਸਿਸਟ ਪਵਨ ਕੁਮਾਰ, ਬਲਵੰਤ ਸਿੰਘ ਏ.ਐਨ.ਐਮ. ਰਮਨਦੀਪ, ਮੰਮਤਾ, ਜਸਕਿਰਨ, ਸੁਰਪਾਲ ਕੌਰ ਅਤੇ ਜਗਦੀਸ ਰਾਮ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ।