5 Dariya News

ਸੁਖਬੀਰ ਬਾਦਲ ਵਲੋਂ ਪੰਜਾਬ ਨੂੰ ਦੇਸ਼ ਦੇ ਧਾਰਮਿਕ ਸਥਾਨਾਂ ਨਾਲ ਜੋੜਦੀਆਂ ਵਿਸ਼ੇਸ਼ ਰੇਲ ਗੱਡੀਆਂ ਦੀ ਮੰਗ

ਕੇਂਦਰ ਸਰਕਾਰ ਨੂੰ ਪਟਨਾ ਸਾਹਿਬ, ਨੰਦੇੜ ਸਾਹਿਬ, ਵਾਰਾਨਸੀ, ਪੁਸ਼ਕਰ ਤੇ ਅਜਮੇਰ ਲਈ ਰੇਲ ਗੱਡੀਆਂ ਦੀ ਸਲਾਹ

5 Dariya News

ਨਵੀਂ ਦਿੱਲੀ 05-Oct-2015

ਪੰਜਾਬ ਦੇ ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭਾਕਰ ਪ੍ਰਭੂ ਨਾਲ ਮੁਲਾਕਾਤ ਕਰਕੇ ਪੰਜਾਬ ਨੂੰ ਦੇਸ਼ ਦੇ ਅਹਿਮ ਧਾਰਮਿਕ ਸਥਾਨਾ ਨਾਲ ਜੋੜਦਿਆਂ 10 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਸ. ਬਾਦਲ ਦੀ ਤਜਵੀਜ ਬਾਬਤ ਰੇਲਵੇ ਮੰਤਰੀ ਨੇ ਸੰਕੇਤ ਦਿੱਤੀ ਕਿ ਭਾਰਤੀ ਰੇਲਵੇ ਕੇਟਰਿੰਗ ਐਂਡ ਟੂਰੀਜਮ ਕਾਰਪੋਰੇਸ਼ਨ  (ਆਈਆਰਸੀਟੀਸੀ) ਵਲੋਂ 4-6 ਹਫਤਿਆਂ ਦੇ ਅੰਦਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ।ਇਸ ਮੀਟਿੰਗ ਦੌਰਾਨ ਸ. ਬਾਦਲ ਨੇ ਕੇਂਦਰੀ ਰੇਲ ਮੰਤਰੀ ਨੂੰ ਜਾਣੂ ਕਰਵਾਇਆ ਕਿ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂਆਂ /ਸੰਤਾਂ ਨੇ ਵੀ ਦੇਸ਼ ਭਰ ਦੀਆਂ ਯਾਤਰਾਵਾਂ ਕੀਤੀਆਂ ਅਤੇ ਪਟਨਾ ਸਾਹਿਬ, ਨੰਦੇੜ ਸਾਹਿਬ, ਨਵੀਂ ਦਿੱਲੀ ਆਦਿ ਸਥਾਨ ਗੁਰੂਆਂ /ਸੰਤਾਂ ਨਾਲ ਕਾਫੀ ਨੇੜਲਾ ਸਬੰਧ ਰੱਖਦੇ ਹਨ। ਉਨ•ਾਂ ਕਿਹਾ ਕਿ, '' ਇਹ ਸਾਰੇ ਸਿੱਖਾਂ ਅਤੇ ਪੰਜਾਬੀਆਂ ਦੀ ਖਾਹਿਸ਼ ਹੈ ਕਿ ਇਨਾਂ ਧਾਰਮਿਕ ਸਥਾਨਾਂ ਦੀ ਜੀਵਨ ਵਿੱਚ ਇਕ ਵਾਰ ਜਰੂਰ ਯਾਤਰਾ ਕੀਤੀ ਜਾਵੇ। ਹੋਰਨਾਂ ਧਰਮਾਂ/ਫਿਰਕਿਆਂ ਨੂੰ ਮੰਨਣ ਵਾਲੇ ਪੰਜਾਬੀ ਵੀ ਵਾਰਾਨਸੀ, ਅਜਮੇਰ, ਬਿਦਰ, ਪੁਸ਼ਕਰ ਆਦਿ ਪਵਿੱਤਰ ਸਥਾਨਾਂ ਦੀ ਯਾਤਰਾ ਕਰਨੀ ਲੋਚਦੇ ਹਨ। ''

ਉਪ ਮੁੱਖ ਮੰਤਰੀ ਨੇ ਇਸ ਮੌਕੇ ਤਜਵੀਜ਼ ਰੱਖੀ ਕਿ ਪੰਜਾਬ ਵਲੋਂ ਇਨਾਂ ਧਾਰਮਿਕ ਅਤੇ ਪਵਿੱਤਰ ਸਥਾਨਾਂ ਦੀ ਯਾਤਰਾ ਸੂਬੇ ਦੇ ਲੋਕਾਂ ਲਈ ਸੁਖਾਲੀ ਬਣਾਉਣ ਹਿੱਤ ਸੂਬੇ ਦੇ ਵੱਖੋ-ਵਖਰੇ ਹਿੱਸਿਆਂ ਤੋਂ 10 ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣ। ਕੇਂਦਰੀ ਰੇਲਵੇ ਮੰਤਰੀ ਨੇ ਇਸ ਸਬੰਧੀ ਸ. ਬਾਦਲ ਨੂੰ ਭਰੋਸਾ ਦਿੱਤਾ ਕਿ ਸੂਬੇ ਦੇ ਸੈਰ ਸਪਾਟਾ ਵਿਭਾਗ ਵਲੋਂ ਆਈ ਆਰ ਸੀ ਟੀ ਸੀ ਦੇ ਸਹਿਯੋਗ ਨਾਲ ਅਜਿਹੀਆਂ ਵਿਸ਼ੇਸ਼ ਰੇਲ ਗੱਡੀਆਂ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਚੰਡੀਗੜ ਤੋਂ ਪਟਨਾ ਸਾਹਿਬ, ਨੰਦੇੜ ਸਾਹਿਬ, ਵਾਰਾਨਸੀ, ਪੁਸ਼ਕਰ ਅਤੇ ਅਜਮੇਰ ਲਈ ਚਲਾਈਆਂ ਜਾ ਸਕਦੀਆਂ ਹਨ।ਸ੍ਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਲਈ ਪ੍ਰਤੀ ਵਿਅਕਤੀ ਪ੍ਰਤੀ ਦਿਨ ਖਰਚਾ ਤਕਰੀਬਨ 2100 ਰੁਪਏ ਹੋਵੇਗਾ ਜਿਸ ਵਿਚ ਯਾਤਰਾ ਦਾ ਖਰਚ, ਭੋਜਨ, ਹੋਟਲਾਂ ਵਿਖੇ ਰਾਤ ਗੁਜਾਰਨੀ ਅਤੇ ਰੇਲਵੇ ਸਟੇਸ਼ਨਾਂ ਤੋਂ ਬੱਸਾਂ /ਟੈਕਸੀਆਂ ਰਾਹੀਂ ਧਾਰਮਿਕ ਸਥਾਨਾਂ ਤੱਕ ਦੀ ਆਖਰੀ ਇਕ ਮੀਲ ਦੀ ਕੁਨੇਕਟੀਵਿਟੀ ਆਦਿ ਸ਼ਾਮਲ ਹੋਣਗੇ। ਸ. ਬਾਦਲ ਨੇ ਇਸ ਗੱਲ ਦੀ ਪੇਸ਼ਕਸ਼ ਵੀ ਕੀਤੀ ਕਿ ਸਾਰੇ ਜਿਲ•ਾ ਹੈਡ ਕੁਆਟਰਾਂ ਤੋਂ ਇਨਾਂ ਆਰੰਭ ਸਟੇਸ਼ਨਾਂ ਤੱਕ ਦੀ ਆਖਰੀ ਇਕ ਮੀਲ ਦੀ ਕੁਨੈਕਟੀਵਿਟੀ ਦਾ ਪ੍ਰਬੰਧ ਸੂਬਾ ਸਰਕਾਰ ਵਲੋਂ ਕੀਤਾ ਜਾ ਸਕਦਾ ਹੈ।ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਇਹ ਸੁਵਿਧਾ ਯਾਤਰੀਆਂ/ਸ਼ਰਧਾਲੂਆਂ ਲਈ ਬਿਲਕੁਲ ਮੁਫਤ ਪ੍ਰਦਾਨ ਕਰਨ ਦੀ ਪੇਸ਼ਕਸ਼ ਵੀ ਰੱਖੀ ਜਿਸ ਉੱਤੇ 100 ਕਰੋੜ ਰੁਪਏ ਦਾ ਖਰਚਾ ਆਉਣ ਦੀ ਉਮੀਦ ਹੈ। ਉਨਾਂ ਕੇਂਦਰੀ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਪ੍ਰਸਤਾਵਿਤ ਯੋਜਨਾ ਲਈ, ਜੋ ਕਿ ਸੂਬੇ ਦੇ ਲੋਕਾਂ ਖਾਸਕਰਕੇ ਬਜੂਰਗਾਂ ਲਈ ਚਿਤਵੀ ਗਈ ਹੈ, 50 ਫੀਸਦੀ ਸਬਸਿਡੀ ਦਿੱਤੀ ਜਾਵੇ।ਇਸ ਮੌਕੇ ਪ੍ਰਮੁੱਖ ਸਕੱਤਰ ਜੰਗਲਾਤ ਸ੍ਰੀ ਵਿਸ਼ਵਜੀਤ ਖੰਨਾ, ਵਧੀਕ ਰੈਜੀਡੈਂਟ ਕਮਿਸ਼ਨਰ ਨਵੀਂ ਦਿੱਲੀ ਸ੍ਰੀ ਰਾਹੁਲ ਭੰਡਾਰੀ ਅਤੇ ਪ੍ਰਮੁੱਖ ਵਣਪਾਲ ਪੰਜਾਬ ਸ੍ਰੀ ਕੁਲਦੀਪ ਕੁਮਾਰ ਲੋਮਿਸ ਵੀ ਮੌਜੂਦ ਸਨ।