5 Dariya News

ਗਾਇਕਾ ਅਤੇ ਗਿੱਧਿਆਂ ਦੀ ਰਾਣੀ ਸਾਜ਼ੀਆ ਜੱਜ਼ ਨਾਲ ਖ਼ਾਸ ਮੁਲਾਕਾਤ -ਡਾ ਸੋਨੀਆ

5 ਦਰਿਆ ਨਿਊਜ਼ (ਡਾ ਸੋਨੀਆ)

ਬ੍ਰਮਿੰਘਮ 26-Jan-2015

ਦੋਸਤੋ ਅੱਜ ਗੱਲ ਕਰਾਂਗੇ ਮੇਰੀ ਬਹੁਤ ਹੀ ਪਿਆਰੀ ਦੋਸਤ  ਬ੍ਰਮਿੰਘਮ ਵਿੱਚ ਵਸਦੀ ਅਤੇ ਮਾਲਵੇ ਦੇ ਇਤਿਹਾਸਿਕ  ਸ਼ਹਿਰ ਫ਼ਰੀਦਕੋਟ ਵਿੱਚ ਜੰਮੀ ਪਲੀ ਬਹੁਤ ਹੀ ਸ਼ੋਖ ਅਤੇ ਖੂਬਸੂਰਤ ਮੁਟਿਆਰ ਸਾਜ਼ੀਆ ਜੱਜ ਨਾਲ । ਉਸ ਨਾਲ ਗੱਲ ਕਰਕੇ ਮੈਨੂੰ ਲਫ਼ਜ਼ ਨਹੀ ਮਿਲ ਰਹੇ ਉਸਦੀ ਤਾਰੀਫ਼ ਲਈ ਜਦ ਉਸਦੀ ਸਟੇਜ਼ ਅਦਾਇਗੀ ਦੇਖ ਕੇ ਸਰੋਤੇ ਕੀਲੇ ਜਾਂਦੇ ਹਨ ਤਾਂ ਆਪ ਮੁਹਾਰੇ ਮੂੰਹ ਚੋਂ ਗਿੱਧਿਆਂ ਦੀ ਰਾਣੀ ਨਿਕਲਦਾ ਹੈ ।ਉਹ ਬਹੁਤ ਹੀ ਮਿਲਣਸਾਰ ਅਤੇ ਖੁੱਲੇ ਸੁਭਾਅ ਦੀ ਮਲਿਕਾ ਹੈ । ਉਸਦੀ ਦਿਲਖਿੱਚਵੀਂ ਤਬੱਸੁਮ ਅਤੇ æਆਕਰਸ਼ਿਤ ਦਿੱਖ ਕੁਦਰਤ ਦੀ ਉਸ ਨੂੰ ਖਾਸ ਬਖ਼ਸ਼ਿਸ਼ ਹੈ । ਜੋ ਕਿ ਉਸ ਦੇ ਵਿਅਕਤੀਤਵ ਨੂੰ ਚਾਰ ਚੰਦ ਲਗਾਉਂਦਾ ਹੈ । ਉਹ ਯੂ ਕੇ  ਦੀ ਪਹਿਲੀ ਪੰਜਾਬੀ ਗਾਇਕਾ ਹੈ ਜਿਸ ਨੂੰ ਪੂਰੀ ਦੁਨੀਆ ਵਿੱਚ ਸੋਅਜ਼ ਲਈ ਬੁਲਾਇਆ ਜਾਂਦਾ ਹੈ । ਪੰਜਾਬ ਚ ਓਹ ਮੇਲਿਆਂ ਦੀ ਸ਼ਾਨ ਰਹੀ ਹੈ । ਉਸਨੇ ਮੁਹੰਮਦ ਰਫ਼ੀ ਨਾਈਟ, ਮਦਨ ਮੋਹਨ ਨਾਈਟ ਵਰਗੇ ਮਸਹੂਰ ਐਵਾਰਡ ਸਮੇਤ 600 ਦੇ ਲਗਭਗ ਐਵਾਰਡ ਹਾਸਿਲ ਕੀਤੇ । ਸਾਜ਼ੀ ਜੱਜ ਆਪਣੇ ਪੂਰੇ ਗਰੁੱਪ ਜਿਸ ਵਿੱਚ 9 ਮੈਂਬਰ ਜੋ ਕਿ ਆਪਣੇ ਆਪਣੇ ਖੇਤਰ ਵਿੱਚ ਪੂਰੀ ਤਰਾਂ ਨਿਪੁੰਨ ਹਨ । ਇਸ ਸੁਆਲ ਜਵਾਬ ਵਿਚਲੇ ਕੁਝ ਅੰਸ਼ ਪਾਠਕਾਂ ਦੇ ਰੂਬਰੂ ਕਰਦੀ ਹਾਂ -

ਡਾ ਸੋਨੀਆ -ਤੁਸੀ ਇੱਕ ਪੰਜਾਬੀ ਗਾਇਕਾ ਹੋ ਇਸ ਪ੍ਰਤੀ ਦਰਸ਼ਕਾਂ ਦਾ ਕੀ ਰੁਝਾਨ ਹੈ ?

ਸਾਜ਼ੀਆ -ਬੜਾ ਵਧੀਆ ਸਵਾਲ ਹੈ , ਪਰ ਮੈਂ ਇਸ ਗੱਲੋਂ ਬੜੀ ਖੁਸ਼ਕਿਸਮਤ ਹਾਂ ਕਿ ਮੇਰੇ ਪ੍ਰਤੀ ਦਰਸ਼ਕਾਂ ਦਾ ਬਹੁਤ ਵਧੀਆ ਰੁਝਾਨ ਹੈ। ਓਹਨਾਂ ਨੇ ਹਮੇਸ਼ਾ ਮੇਰਾ ਹੌਂਸਲਾ ਵਧਾਇਆ ਹੈ 

ਡਾ ਸੋਨੀਆ -ਕੀ ਤੁਸੀ ਆਪਣੀ ਕੋਈ ਅਭੁੱਲ ਯਾਦ ਸਾਡੇ ਨਾਲ ਸੁਂਤ ਸਾਝੀ ਕਰਨੀ ਚਾਹੋਗੇ ? 

ਸਾਜ਼ੀਆ- ਬਹੁਤ ਸਾਰੀਆਂ ਨੇ , ਪਰ ਇੱਕ  2009 ਵਿੱਚ ਹੋਇਆ BritAsia superstar competition ਜਿਸ ਵਿੱਚ ਮੈਂ 10000 ਪ੍ਰਤੀਯੋਗੀਆਂ ਵਿੱਚੋਂ ਫਾਈਨਲ ਵਿੱਚ ਪਹਿਲੀ ਰਨਰ-ਅੱਪ ਰਹੀ ।

ਡਾ ਸੋਨੀਆ -ਤੁਸੀ ਆਪਣੇ ਗੀਤਾਂ ਦੀ ਚੋਣ ਕਿਸ ਤਰਾਂ ਕਰਦੇ ਹੋ ?

ਸਾਜ਼ੀਆ- ਮੈਂ ਆਪਣੀ ਟੀਮ ਨਾਲ ਮਿਲ ਕੇ ਗੀਤਾਂ ਦੀ ਚੋਣ ਕਰਦੀ ਹਾਂ ।ਅਸੀਂ ਇਸ ਤੇ ਵਿਚਾਰ ਕਰਦੇ ਹਾਂ ਕਿ ਗੀਤ ਪਰਿਵਾਰ ਚ ਬੈਠ ਕੇ ਸੁਣਿਆ ਜਾਵੇ ਅਤੇ ਸ਼ਬਦਾਵਲੀ ਵੀ ਚੰਗੀ ਹੋਵੇ ।

ਡਾ ਸੋਨੀਆ -ਤੁਸੀ ਕਿਸ ਤਰਾਂ ਦੇ ਗੀਤਾਂ ਨੂੰ ਤਰਜੀਹ ਦਿੰਦੇ ਹੋ ?

ਸਾਜ਼ੀਆ - ਮੈਂ ਹਰ ਤਰਾਂ ਦੇ ਗੀਤਾਂ ਨੂੰ ਗਾਉਣਾ ਪਸੰਦ ਕਰਦੀ ਹਾਂ ਨਾ ਕਿ ਕਿਸੇ ਇੱਕ ਵਰਗ ਲਈ । ਇਹ ਵਿਆਹ ਦੇ ਗੀਤ ਵੀ ਹੋ ਸਕਦੇ ਹਨ, ਨੱਚਣ ਵਾਲੇ ਵੀ ਅਤੇ ਸੂਫ਼ੀ ਹੋ ਸਕਦੇ ਹਨ ।

ਡਾ ਸੋਨੀਆ -ਜਿਸ ਮੁਕਾਮ ਤੇ ਤੁਸੀ ਅੱਜ ਹੋ ਓਥੇ ਪਹੁੰਚਣ ਵਿੱਚ ਤੁਹਾਨੂੰ ਕੀ ਕੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ ?

ਸਾਜ਼ੀਆ- ਮੈਨੂੰ ਸ਼ੂਰੁਆਤ ਵਿੱਚ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀ ਕੁਝ ਨਹੀਂ ਕਰ ਸਕਦੇ ਇਹ 2012 ਦਾ ਸਮਾਂ ਸੀ ਜਦੋਂ ਯੂ ਕੇ ਦੀ ਮਾਰਕੀਟ ਵਿੱਚ ਕੋਈ ਵੀ ਗਾਇਕਾ ਨਹੀ ਸੀ । ਪਰ ਰੱਬ ਦੀ ਮੇਹਰ ਨਾਲ ਮੈਨੂੰ ਪਰਿਵਾਰ ਦਾ ਸਾਥ ਮਿਲਿਆ ਅਤੇ ਮੈਂ ਅਪਣੀ ਕੋਸ਼ਿਸ ਵਿੱਚ ਕਾਮਯਾਬ ਰਹੀ ।

ਡਾ ਸੋਨੀਆ - ਕੀ  ਤੁਸੀ ਕੁਝ ਖਾਸ ਜੋ ਤੁਹਾਡੇ ਲਈ ਖਾਸ ਹੋਵੇ ਸਾਡੇ ਨਾਲ ਸਾਝਾ ਕਰੋਗੇ ?

ਸਾਜ਼ੀਆ - ਮੈ ਚਾਰ ਸਾਲ ਪਹਿਲਾਂ Britt Asia music award ਨਾਮਆਂਕਨ ਹੋਇਆ ਅਤੇ ਉਸੇ ਸਮਾਰੋਹ ਵਿੱਚ ਕਨਿਕਾ ਕਪੂਰ ਦਾ ਵੀ ਨਾਮਆਂਕਨ ਹੋਇਆ ਸੀ ਜਿਹਨਾਂ ਦਾ ਗੀ ਬੇਬੀ ਡੌਲ ਮੈਂ ਸੋਨੇ ਦੀ ਬਹੁਤ ਮਕਬੂਲ ਹੋਇਆ ਸੀ ।

ਡਾ ਸੋਨੀਆ - ਕੀ ਤੁਸੀ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਦੱਸੋਗੇਂ ?

ਸਾਜ਼ੀਆ - ਮੇਰੇ 5 ਗੀਤ ਜੋ ਕਿ ਮਾਰਚ ਵਿੱਚ ਰੀਲੀਜ਼ ਹੋ ਰਹੇ ਨੇ ਜਿਨਾਂ ਵਿੱਚ 3 ਦੋਗਾਣੇ,1 ਸੂਫ਼ੀ ਅਤੇ ਇੱਕ ਧਾਰਮਿਕ ਗੀਤ ਹੈ । 

ਡਾ ਸੋਨੀਆ - ਤੁਸੀਂ ਬਹੁਤ ਹੀ ਸੋਹਣੇ ਹੋ , ਅਦਾਕਾਰੀ ਬਾਰੇ ਤੁਹਾਡਾ ਕੀ ਖਿਆਲ ਹੈ ?

ਸਾਜ਼ੀਆ- (ਹੱਸ ਕੇ ) ਹਾਂ ਜੀ ਮੈ ਹੁਣੇ ਇੱਕ ਪੰਜਾਬੀ ਫ਼ਿਲਮ ਕੀਤੀ ਹੈ ਜਿਸ ਵਿਚ ਮੇਰਾ ਮੇਨ ਰੋਲ ਹੈ ਅਤੇ ਇਸੇ ਫਿਲਮ ਵਿੱਚ ਗੀਤ ਵੀ ਗਾਏ ਹਨ । ਫ਼ਿਲਮ ਦਾ ਨਾਮ ਕੁੜੀ ਕਨੇਡਾ ਵਿਆਹੀ ਐ  ਜਿਸ ਨੂੰ ਕੇ ਬੌਲੀਵੁੱਡ ਮੂਵੀ ਬਾਰਿਸ਼ ਫੇਮ ਜਨਾਬ ਨਰਿੰਦਰ ਗਰੇਵਾਲ ਨੇ ਨਿਰਦੇਸ਼ਿਤ ਕੀਤਾ ਹੈ।

ਡਾ ਸੋਨੀਆ - ਕੀ ਤੁਸੀ ਆਪਣੇ ਪ੍ਰਸ਼ੰਸ਼ਕਾ ਨੂੰ ਕੁਝ ਕਹਿਣਾ ਚਾਹੋਗੇ ?

ਸਾਜ਼ੀਆ- ਮੈਂ ਓਹਨਾਂ  ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗੀ ਕਿ ਜੋ ਵੀ ਮੈਂ ਹਾਂ ਓਹਨਾਂ ਦੀ ਬਦੌਲਤ ਹਾਂ । ਮੇਰੀ ਹੋਸਲਾਅਫ਼ਜਾਈ ਲਈ ਬਹੁਤ ਬਹੁਤ ਧੰਨਵਾਦ । ਮੈ ਭਵਿੱਖ ਵਿੱਚ ਵਿੱਚ ਹੋਰ ਵੀ ਚੰਗਾ ਕਰਨ ਦੀ ਕੋਸ਼ਿਸ ਕਰਾਂਗੀ । ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ । ਮੈ ਧੰਨਵਾਦ ਕਰਦੀ ਹਾਂ ਡਾ ਸੋਨੀਆਂ ਦਾ ਅਤੇ ਪੰਜਾਬੀ ਮੀਡੀਆ ਦਾ ਜਿਨਾਂ ਨੇ ਮੈਨੂੰ ਮੇਰੇ ਪ੍ਰਸੰਸਕਾ ਦੇ ਰੂਬਰੂ ਕਰਵਾਇਆ ।ਦੋਸਤੋ ਮੇਰੇ ਕੋਲ ਕੁਝ ਹੋਰ ਵੀ ਸਵਾਲ ਸਨ ਪਰ ਸਾਜ਼ੀਆ ਦੀ ਸਿਹਤ ਠੀਕ ਨਾ ਹੋਣ ਕਰਕੇ ਮੇਰੇ ਕੁਝ ਸੁਆਲ ਜਵਾਬ ਤੋ ਬਿਨਾਂ ਅਧੂਰੇ ਨੇ। ਅਗਲੀ ਵਾਰ ਕੋਈ ਗੁੰਜਾਇਸ਼ ਨਹੀ ਰਹੇਗੀ। ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਸਾਜ਼ੀਆ ਜਲਦੀ ਸਿਹਤਮੰਦ ਹੋਵੇ ਅਤੇ ਰੱਬ ਓਸ ਨੂੰ ਹੋਰ ਵੀ ਤਰੱਕੀ ਬਖ਼ਸ਼ੇ ।