5 Dariya News

ਇੱਕ ਹਫਤੇ ਵਿੱਚ ਅੱਜ ਦੂਜੇ ਸੁਵਿਧਾ ਕੈਂਪ ਵਿੱਚ 4 ਪਿੰਡਾਂ ਦੀਆਂ 54 ਦਰਖਾਸਤਾਂ ਤੇ ਹੋਈ ਕਾਰਵਾਈ

ਜਿਆਦਾਤਾਰ ਦਰਖਾਸਤਾਂ ਦਾ ਮੌਕੇ ਤੇ ਕੀਤਾ ਨਿਪਟਾਰਾ

5 Dariya News

ਦੀਪ ਸਿੰਘ ਵਾਲਾ (ਫਰੀਦਕੋਟ) 26-Jun-2024

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦਿਸ਼ਾ ਨਿਰਦੇਸ਼ਾ ਤੇ ਅੱਜ ਜਿਲ੍ਹਾ ਫਰੀਦਕੋਟ ਵਿੱਚ ਦੂਸਰੇ ਗੇੜ ਦੇ ਸੁਵਿਧਾ ਕੈਂਪ ਦੌਰਾਨ 4 ਪਿੰਡਾਂ ਤੋਂ ਤਕਰੀਬਨ 54 ਸ਼ਿਕਾਇਤਾਂ ਪ੍ਰਾਪਤ ਹੋਈਆਂ। ਜਿੰਨਾ ਵਿੱਚ ਜਿਆਦਾਤਰ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਸ ਪਿੰਡ ਵਿੱਚ ਲਗਾਏ ਅੱਜ ਦੇ ਕੈਂਪ ਦੌਰਾਨ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਿਸ਼ੇਸ਼ ਤੌਰ ਤੇ  ਹਾਜ਼ਰ ਰਹੇ।

ਦੀਪ ਸਿੰਘ ਵਾਲਾ ਤੋਂ ਇਲਾਵਾ ਕੈਂਪ ਵਿੱਚ ਸੈਦੇਕੇ, ਕਾਨਿਆਂਵਾਲੀ ਅਤੇ ਅਹਿਲ ਪਿੰਡਾਂ ਦਾ ਲੋਕਾਂ ਵੱਲੋਂ ਵੀ ਸਰਕਾਰ ਦੇ ਇਸ ਉਪਰਾਲੇ ਪ੍ਰਤੀ ਭਰਵਾਂ ਹੁੰਗਾਰਾ ਮਿਲਿਆ। ਇਨ੍ਹਾਂ ਪਿੰਡਾਂ ਵਿੱਚੋਂ ਪਹੁੰਚੇ ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਨੂੰ ਲੋਕ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਪਿੰਡ ਵਾਸੀਆਂ ਦੀ ਖੱਜਲ ਖੁਆਰੀ ਬੰਦ ਹੋਣ ਦੀ ਕਗਾਰ ਤੇ ਹੈ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਕੁੱਲ 47 ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ 7 ਮੰਗ ਪੱਤਰ ਵੀ ਪ੍ਰਾਪਤ ਹੋਏ ਹਨ। ਵਿਧਾਇਕ ਫਰੀਦਕੋਟ ਸ. ਸੇਖੋਂ ਨੇ ਕਿਹਾ ਕਿ ਇਹ ਸੁਵਿਧਾ ਕੈਂਪ ਲੋਕਾਂ ਨੂੰ ਘਰ ਬੈਠਿਆ ਹੀ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਮੰਤਵ ਨਾਲ ਲਗਾਏ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਅੱਜ ਮੁੱਖ ਤੌਰ ਤੇ ਜਮੀਨ ਸਬੰਧੀ, ਸੀਵਰੇਜ ਪਾਈਪਲਾਈਨ, ਪਾਣੀ ਦੀ ਨਿਕਾਸੀ, ਸੜਕਾਂ ਚੌੜੀਆਂ ਕਰਨ ਸਬੰਧੀ, ਪੌਦੇ ਲਗਾਉਣ ਸਬੰਧੀ, ਸਟੇਡੀਅਮ ਦੀ ਉਸਾਰੀ ਜਿਹੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਲਗਾਏ ਜਾਂਦੇ ਰਹਿਣਗੇ, ਤਾਂ ਜੋ ਲੋਕਾਂ ਨੂੰ ਦਫਤਰਾਂ ਵਿੱਚ ਗੇੜੇ ਮਾਰਨ ਦੀ ਖੱਜਲ ਖੁਆਰੀ ਤੋਂ ਨਿਜ਼ਾਤ ਦਿਵਾਈ ਸਕੇ ਸਕੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਸਾਰੇ ਸਰਕਾਰੀ ਮਹਿਕਮਿਆਂ ਦੇ ਨੁਮਾਇੰਦਿਆਂ ਵੱਲੋਂ ਕਾਊਂਟਰ ਲਗਾਏ ਜਾਂਦੇ ਹਨ, ਜਿੰਨਾ ਵੱਲੋਂ ਲੋਕਾਂ ਦੀਆਂ ਦਰਖਾਸਤਾਂ ਪੜ੍ਹ ਕੇ ਡਿਪਟੀ ਕਮਿਸ਼ਨਰ ਵੱਲੋਂ ਮੌਕੇ ਤੇ ਨਿਪਟਾਰਾ ਕਰਵਾਇਆ ਜਾਂਦਾ ਹੈ। ਜਿੰਨਾ ਦਰਖਾਸਤਾਂ ਨੂੰ ਕਿਸੇ ਉੱਚ ਅਧਿਕਾਰੀ ਨੂੰ ਮਾਰਕ ਕਰਨਾ ਹੁੰਦਾ ਹੈ ਤਾਂ ਉਹ ਮੌਕੇ ਤੇ ਹੀ ਡਿਪਟੀ ਕਮਿਸ਼ਨਰ ਵੱਲੋਂ ਮਾਰਕ ਕਰਕੇ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 28 ਤਰੀਕ ਨੂੰ ਪਿੰਡ ਖਾਰਾ, ਵਾੜਾਦਰਾਕਾ, ਮੌੜ ਅਤੇ ਠਾੜ੍ਹਾ ਦੇ ਪਿੰਡਾਂ ਦੇ ਲੋਕਾਂ ਲਈ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਉਚੇਚੇ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹਾਜ਼ਰ ਰਹਿਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ, ਐਸ.ਡੀ.ਐਮ. ਫਰੀਦਕੋਟ ਮੇਜਰ ਵਰੁਣ ਕੁਮਾਰ ਵੀ ਹਾਜ਼ਰ ਸਨ।