5 Dariya News

ਸੀ ਜੀ ਸੀ ਝੰਜੇੜੀ ਵਿਚ ਇਕ ਹਫ਼ਤੇ ਦੇ ਯੋਗਾ ਕੈਂਪ ਦਾ ਆਯੋਜਨ

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵਿਦਿਆਰਥੀਆਂ ਨੇ ਯੋਗਾ ਦੇ ਸਿੱਖੇ ਫ਼ਾਇਦੇ

5 Dariya News

ਝੰਜੇੜੀ 21-Jun-2024

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿਚ ਵਿਸ਼ਵ ਯੋਗਾ ਦਿਵਸ ਨੂੰ ਸਮਰਪਿਤ ਇਕ ਹਫ਼ਤੇ ਦਾ ਯੋਗਾ ਕੈਂਪ ਲਗਾਇਆ ਗਿਆ। ਇਸ ਦੌਰਾਨ ਪੂਰਾ ਹਫ਼ਤਾ ਵਿਦਿਆਰਥੀਆਂ ਅਤੇ ਸਟਾਫ਼ ਨੇ ਸਹੀ ਤਰੀਕੇ ਨਾਲ ਯੋਗਾ ਕਰਨ ਦੀ ਟਰੇਨਿੰਗ ਲਈ। ਇਸ ਦੌਰਾਨ ਸਭ ਨੂੰ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਪੜਾਈ ਅਤੇ ਕੰਮ ਦੌਰਾਨ ਆਉਣ ਵਾਲੇ ਤਣਾਓ ਨੂੰ ਖ਼ਤਮ ਕਰਨ ਦੇ ਤਰੀਕੇ ਸਿਖਾਏ। ਇਸ ਦੌਰਾਨ  ਵਿਦਿਆਰਥੀਆਂ ਨੂੰ ਯੋਧਗਕ ਡਧਰੱਲ, ਧਵੱਚ ਯੋਧਗਕ ਜੌਧਗੂੰਗ, ਪ੍ਰਾਣਾਯਾਮ (ਚੇਤਨਾ ਸਾਹ ) ਵਰਧਕ ਆਸਣ, ਪਾਦਾਹਸਤਾ ਆਸਣ ,ਅਰਿਚੱਕਰਾ ਆਸਣ ,ਧਤਰਕੋਨ ਆਸਣ, ਭਦਰਾ ਆਸਣ, ਭੁਜੂੰਗਾ ਆਸਣ ,ਵਕਰਾ ਆਸਣ, ਮਕਰਾ ਆਸਣ, ਸੇਤੂਬੂ ਆਸਣ,ਪਵਨ ਮੁਕਤਾ ਆਸਣ  ,ਕਪਾਲ ਭਾਤੀ ਸਮੇਤ ਹੋਰ ਕਈ ਆਸਣ ਸਿਖਾਏ ਗਏ।  ਇਸ ਦੇ ਨਾਲ ਹੀ ਵਿਦਿਆਰਥੀਆਂ ਦਰਮਿਆਨ ਯੋਗਾ ਆਸਣ, ਜੰਪਿੰਗ ਜੈਕਸ, ਸਕੁਐਟਸ, ਸਕੇਪਿੰਗ, ਪੁਸ-ਅਪਸ, ਹਾਈ ਕਨਜ, ਸਿੰਗਲ ਲੇਗ ਸਮੇਤ ਵੱਖ ਵੱਖ ਐਥਲੈਟਿਕ ਸਮਾਗਮਾਂ ਵਿਚ ਆਪਣੀ ਖੇਡ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਨ  ਕਰਦੇ ਹੋਏ ਇਕ ਸਪੋਰਟਸ ਈਵੈਂਟ ਵੀ ਕਰਵਾਇਆ ਗਿਆ । ਜਿਸ ਵਿਚ ਜੇਤੂਆਂ ਨੂੰ ਐਮਾਜੋਨ ਦੇ ਕੂਪਨ ਇਨਾਮ ਵਜੋਂ ਦਿਤੇ ਗਏ ।  

ਅਖੀਰਲੇ ਦਿਨ ਕੈਂਪਸ ਵਿਚ ਸਟਾਫ਼ ਮੈਂਬਰਾਂ ਨੇ ਵੀ  ਇਸ ਕੈਂਪ ਵਿਚ ਹਿੱਸਾ ਲਿਆ।  ਇਸ ਦੇ ਇਲਾਵਾ ਉਨ੍ਹਾਂ ਨੌਜਵਾਨਾਂ  ਨੂੰ ਸਰੀਰਕ ਲੰਬਾਈ ਵਧਾਉਣ ਦੇ ਤਾੜ ਆਸਣ ਦੀ ਜਾਣਕਾਰੀ ਦਿਤੀ । ਇਸ ਦੇ ਇਲਾਵਾ ਭੁਜੰਗ ਆਸਣ ਨਾਲ ਰੀੜ੍ਹ ਦੀ ਹੱਡੀ ਦੀ ਲਚਕਤਾ, ਲੱਕ ਪੀੜ ਅਤੇ ਮੋਢਿਆਂ ਦੀ ਕਸਰਤ ਵੀ ਸਿਖਾਈ ਗਈ। ਇਸ ਦੇ ਨਾਲ ਹੀ ਪਦਮ ਆਸਣ,ਸ਼ਵ ਆਸਣ, ਵਜਰ ਆਸਣ ਸਮੇਤ ਹੋਰ ਕਈ ਆਸਣਾਂ ਨੂੰ ਸਹੀ ਤਰੀਕੇ ਨਾਲ ਕਰਨ ਦੀ ਵਿਧੀ ਅਤੇ ਉਸ ਦੇ ਫ਼ਾਇਦਿਆਂ ਸਬੰਧੀ ਜਾਣਕਾਰੀ ਦਿਤੀ ਗਈ।

ਅਖੀਰਲੇ ਦਿਨ ਇਸ ਕੈਂਪ ਦੀ ਸਮਾਪਤੀ ਮੌਕੇ ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਇਸ ਹਫ਼ਤਾਵਾਰੀ ਕੈਂਪ ਦੀ ਸਫਲਤਾ ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦਿਤੀ। ਇਸ ਦੇ ਨਾਲ ਹੀ ਉਨ੍ਹਾਂ ਸਭ ਨੂੰ ਕਿਹਾ ਕਿ ਅੰਤਰ ਰਾਸ਼ਟਰੀ ਯੋਗਾ ਦਿਵਸ  ਮੌਕੇ  ਝੰਜੇੜੀ ਕੈਂਪਸ ਵਿਚ ਲਗਾਏ ਗਏ ਇਸ ਸੱਤ ਰੋਜ਼ਾ ਯੋਗ ਕੈਂਪ ਦਾ ਮੁੱਖ ਮੰਤਵ ਦੇਸ਼ ਦੇ ਨਾਗਰਿਕਾਂ ਨੂੰ ਆਰੋਗ ਅਤੇ ਤੰਦਰੁਸਤ ਨਾਗਰਿਕ ਬਣਾਉਣਾ ਹੈ । ਇਸ ਲਈ ਇਸ ਕੈਂਪ ਵਿਚ ਉਨ੍ਹਾਂ ਜੋ ਵੀ ਸਿੱਖਿਆਂ ਹੈ ਉਹ ਨਾ ਸਿਰਫ਼ ਉਹ ਆਪ ਰੋਜ਼ਾਨਾ ਕਰਨ ਬਲਕਿ ਆਪਣੇ ਆਸ ਪਾਸ ਦੇ ਲੋਕਾਂ ਨੂੰ ਯੋਗਾ ਦੇ ਫ਼ਾਇਦੇ ਅਤੇ ਇਸ ਨੂੰ ਕਰਨ ਦੇ ਸਹੀ ਤਰੀਕੇ ਦੱਸਣ।

One week Yoga Camp held at CGC Jhanjeri

Jhanjeri 

The Department of Student Welfare, NCC, & NSS Wing of CGC Jhanjeri in association with the Ministry of Ayurveda, Yoga & Naturopathy, Unani, Siddha & Homeopathy AYUSH celebrated International Day of Yoga with one week yoga camp at CGC Jhanjeri Campus as part of the Azadi ka Amrit Mahotsav.  Yoga expert gave training morning hours every day.  

During three days training, the role of various yoga asanas for keeping fit and for treatment of various ailments was explained. Some of the main asanas practiced  during the training included Taad asanas for height increase and flexibility in body, Bhujang asanas for backbone flexibility , backpain relief and shoulder exercise, Padam asanas for improvement of Respiratory system and mind control, Shav asanas for full body relaxation and getting rid of BP problem, Vajra asanas for making digestive system strong.

On concluding day participants gave encouraging feedback. Speaking on the occasion, Arash Dhaliwal, MD, CGC said that Yoga keeps everybody happy and healthy. He further urged the participants to not to stop practicing various yoga taught during the camp, rather they should form a habit to do yoga for about an hour in the morning every day which will help them to remain fit throughout their life.

सी.जी.सी झंजेड़ी में एक हफ़्ते के योगा कैंप का आयोजन

अंतरराष्ट्रीय योगा दिवस मौके छात्रों ने योगा के सीखें फ़ायदे

झंजेड़ी

चंडीगढ़ गु्रप आफ कालेजिस के झंजेड़ी कैंपस में विश्व योगा दिवस को समर्पित एक हफ़्ते का योगा कैंप लगाया गया। पूरा हफ़्ता छात्रों और स्टाफ ने सही तरीके साथ योगा करने की प्रशिक्षण के लिया । इस दौरान सबको शरीर को तंदरुस्त रखने और पढ़ाई  के दौरान होने वाले तनाव को ख़त्म करन के तरीके सिखाए गए। विद्यार्थियों को जिसमें आसान योगाभ्यास, ताड़ासन, वृक्षासन, पाद-हस्तसाना, अर्ध चक्रासन, त्रिकोणासन, भद्रासन, भुजंगासन, वक्रासन, मकरासन, सेतुबंधासन, पावनमुक्तासन , कपालभारती ,स्ंभवीमुद्रा समेत ओर कई आसन सिखाए गए।

अन्तिम दिन कैंपस में स्टाफ सदस्यों ने भी इस कैंप में हिस्सा लिया। इस के इलावा नौजवानों को शारीरिक लंबाई बढ़ाने के ताड़ आसन की जानकारी , भुजंग आसन के साथ रीढ़ की हड्डी की लचकता, कमर पीड़ा और कंधों की कसरत भी सिखायी गई। इस के साथ ही छात्रों के बीच  योगा आसन, जम्पिंग जैक्स, सकुऐटस, सकिपिंग, पूस -अपस, हाई बंजर, सिंगल लेग समेत अलग अलग एथलेटिक इवेंट्स में मुक़ाबला करवाते  हुए एक वर्चुअल स्पोर्टस इवेंट भी करवाया गया। जिस में विजेताओं को ऐमाजोन के कूपन इनाम के तौर पर दिए गए।

अंतिम दिन इस कैंप की समाप्ति के अवसर पर सीजीसी के प्रेसिडेंट रशपाल सिंह धालीवाल ने सप्ताह भर चले कैंप की सफलता पर समूह स्टाफ एवं विद्यार्थियों को बधाई देते हुए योग को अपने जीवन का हिस्सा बनाने के लिए प्रेरित किया। इसके साथ ही उन्होंने सभी को कहा कि सरकार द्वारा अंतर्राष्ट्रीय योगा दिवस की शुरुआत एवं झंजेड़ी कालेज में लगाए गए इस सात दिवसीय योग कैंप का मुख्य उद्देश्य देश के नागरिकों को आरोग्य एवं तंदरुस्त नागरिक बनाना है। इसलिए इस कैंप में उन्होंने जो भी सीख है वे न सिर्फ खुद इसे रोजाना करें बल्कि अपने आस पास के लोगों को योग के लाभ एवं इसे करने के सही तरीके बताएं।