5 Dariya News

ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸਟੇਟ ਪੱਧਰੀ ਟੀਮ ਵੱਲੋਂ ਸਿਵਲ ਸਰਜਨ ਅਤੇ ਪ੍ਰੋਗਰਾਮ ਅਫਸਰਾਂ ਨਾਲ ਕੀਤੀ ਮੀਟਿੰਗ

5 Dariya News

ਫਤਿਹਗੜ੍ਹ ਸਾਹਿਬ 20-Jun-2024

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ, ਡਾ. ਹਤਿੰਦਰ ਕੌਰ ਵੱਲੋਂ ਸਿਹਤ ਸੇਵਾਵਾਂ ਦੀ ਸਪੋਰਟਿਵ ਸੁਪਰਵਿਜ਼ਨ ਲਈ ਸਟੇਟ ਪੱਧਰੀ ਟੀਮ ਵੱਲੋਂ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਦੌਰਾ ਕੀਤਾ ਗਿਆ। ਇਸ ਟੀਮ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਅਨਿਲ ਗੋਇਲ, ਡਾ. ਸੰਦੀਪ ਗਿੱਲ, ਡਾ. ਆਸ਼ੂ ਅਤੇ ਮੈਡਮ ਵਸੁੰਦਰਾ ਐਨ.ਐਚ.ਐਮ. ਆਦਿ ਸ਼ਾਮਿਲ ਸਨ।

ਸਟੇਟ ਟੀਮ ਵੱਲੋਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਅਤੇ ਸਮੂਹ ਪ੍ਰੋਗਰਾਮ ਅਫਸਰਾਂ ਨਾਲ ਮੀਟਿੰਗ ਕੀਤੀ ਗਈ, ਪ੍ਰੋਗਰਾਮ ਅਫਸਰਾਂ ਦੇ ਵੱਖ ਵੱਖ ਪ੍ਰੋਗਰਾਮ ਐਮ.ਸੀ.ਐਚ, ਟੀਕਾਕਰਣ, ਪਰਿਵਾਰ ਭਲਾਈ, ਮਲੇਰੀਆਂ, ਡੇਂਗੂ, ਲੈਪਰੋਸੀ ਆਦਿ ਪ੍ਰੋਗਰਾਮਾਂ ਦਾ ਰੀਵਿਓ ਕੀਤਾ ਗਿਆ।ਟੀਮ ਵੱਲੋਂ ਹਸਪਤਾਲਾਂ ਦੀ ਫੈਸੀਲਟੀ ਬਾਰੇ ਤੇ ਜਿਲ੍ਹਾ ਹਸਪਤਾਲ ਦੇ ਵੱਖ ਵੱਖ ਵਿਭਾਗਾ ਦੇ ਕੰਮਕਾਜ, ਰਿਕਾਰਡ ਜਿਵੇ ਦਵਾਈਆਂ ਦੀ ਉਪਲੱਬਧਤਾ, ਐਕਸਰੇ, ਅਲਟ੍ਰਾਸਾਂਊਡ ਆਦਿ ਚੈਕ ਕੀਤਾ ਗਿਆ।

ਸਿਵਲ ਸਰਜਨ ਦਵਿੰਦਰਜੀਤ ਕੌਰ ਵੱਲੋਂ ਕਿਹਾ ਕਿ ਸਮੇਂ ਸਮੇਂ ਤੇ ਅਜਿਹੀ ਸਪੋਰਟਿਵ ਸੁਪਰਵਿਜ਼ਨ ਨਾਲ ਸਿਹਤ ਸਵੇਵਾਂ ਨੂੰ ਹੋਰ ਵੀ ਵਧੀਆਂ ਤਰੀਕੇ ਨਾਲ ਲੋਕਾਂ ਤੱਕ ਪੁਹੰਚਾਉਣ, ਸੇਵਾਵਾਂ ਵਿਚ ਹੋਰ ਵਾਧਾ ਕਰਨ, ਕਮੀਆਂ ਨੂੰ ਦੂਰ ਕਰਕੇ ਸਿਹਤ ਸੇਵਾਵਾਂ ਵਿਚ ਹੋਰ ਸੁਧਾਰ ਲਿਆ ਸਕਦੇ ਹਾਂ।ਉਨ੍ਹਾਂ ਦੱਸਿਆ ਕਿ ਸਟੇਟ ਟੀਮ ਵੱਲੋਂ ਜਿਲ੍ਹੇ ਦੇ ਕੰਮਕਾਰ ਬਾਰੇ ਤਸੱਲੀਪ੍ਰਗਟ ਕੀਤੀ ਗਈ।ਉਨ੍ਹਾਂ ਵੱਲੋਂ ਸਟੇਟ ਤੋਂ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ, ਦਵਾਈਆਂ ਦੀ ਉਪਲੱਬਧਾ ਪੂਰੀ ਕਰਨ ਬਾਰੇ ਕਿਹਾ ਗਿਆ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਵਪਨਜੀਤ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ, ਜਿਲ੍ਹਾ ਐਪੀਡਮੋੋਲੋਜਿਸਟ ਡਾ. ਗੁਰਪ੍ਰੀਤ ਕੌਰ, ਜਿਲ੍ਹਾ ਪੋ੍ਰਗਰਾਮ ਮੈਨੇਜਰ ਕੀਤਿਸ਼ ਸੀਮਾ ਤੇ ਹੋਰ ਹਾਜ਼ਰ ਸਨ।