5 Dariya News

120 ਕਰੋੜ ਰੁਪਏ ਦੀ ਲਾਗਤ ਨਾਲ ਤੁੰਗ ਢਾਬ ਡਰੇਨ ਦਾ ਕੀਤੀ ਜਾਵੇਗੀ ਕਾਇਆਕਲਪ - ਕੁਲਦੀਪ ਸਿੰਘ ਧਾਲੀਵਾਲ

ਲੋਕ ਸਭਾ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕੀਤੀ ਸ਼ੁਰੂਆਤ

5 Dariya News

ਅੰਮ੍ਰਿਤਸਰ 19-Jun-2024

ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸ਼ਹਿਰ ਲਈ ਸਿਰਦਰਦੀ ਦਾ ਕਾਰਨ ਬਣੀ ਤੁੰਗ ਢਾਬ ਡਰੇਨ ਨੂੰ ਗੰਦੇ ਨਾਲੇ ਵਿੱਚੋਂ ਕੱਢ ਕੇ ਖੁੱਲਾ ਰਸਤਾ ਅਤੇ ਸੈਰਗਾਹ ਵਜੋਂ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਡਰੇਨ ਵਿੱਚੋਂ ਸਫਾਈ ਕਰਨ ਦੀ ਸ਼ੁਰੂਆਤ ਕਰਦੇ ਸਰਦਾਰ ਧਾਲੀਵਾਲ ਨੇ ਦੱਸਿਆ ਕਿ ਇਹ ਡਰੇਨ ਜੋ ਕਿ ਇਸ ਦੇ ਨਾਲ ਲੱਗਦੇ ਵੱਡੇ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਪੈਦਾ ਕਰਨ ਦਾ ਕਰਨ ਬਣ ਰਹੀ ਹੈ, ਨੂੰ 120 ਕਰੋੜ ਰੁਪਏ ਦੀ ਲਾਗਤ ਨਾਲ ਕਵਰ ਕਰਕੇ ਖੁੱਲੇ ਰਸਤੇ ਅਤੇ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ। 

ਉਹਨਾਂ ਕਿਹਾ ਕਿ ਮੈਂ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਇਸ ਡਰੇਨ ਨੂੰ ਸਾਫ ਕਰਕੇ ਇਲਾਕੇ ਨੂੰ ਗੰਦਗੀ ਤੋਂ ਮੁਕਤ ਕੀਤਾ ਜਾਵੇਗਾ ਅਤੇ ਅੱਜ ਚੋਣ ਨਤੀਜੇ ਦੇ 15 ਦਿਨਾਂ ਬਾਅਦ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਭਾਵੇਂ ਮੈਂ ਇਹ ਲੋਕ ਸਭਾ ਚੋਣ ਜਿੱਤ ਨਹੀਂ ਸਕਿਆ ਪਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਸਮਰਥਨ ਮੈਨੂੰ ਦਿੱਤਾ ਸੀ, ਜਿਸ ਦਾ ਮੈਂ ਸਦਾ ਰਿਣੀ ਰਹਾਂਗਾ।  

ਉਹਨਾਂ ਦੱਸਿਆ ਕਿ ਪਹਿਲਾਂ ਇਸ ਗੰਦੇ ਨਾਲੇ ਦੀ ਸਫਾਈ ਕੀਤੀ ਜਾਵੇਗੀ ਉਪਰੰਤ ਇਸ ਨਾਲੇ ਨੂੰ ਕਵਰ ਕਰਕੇ ਸੜਕ ਸਾਈਕਲ ਟਰੈਕ ਅਤੇ ਗਰੀਨ ਬੈਲਟ ਦੀ ਉਸਾਰੀ ਕੀਤੀ ਜਾਵੇਗੀ, ਜਿਸ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ ਉੱਥੇ ਸੈਰ ਕਰਨ ਅਤੇ ਕਸਰਤ ਕਰਨ ਲਈ ਲੰਮੇ ਸਾਈਕਲ ਟਰੈਕ ਮਿਲਣਗੇ। ਉਹਨਾਂ ਅੰਮ੍ਰਿਤਸਰ ਮਿਊਨਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਦਾ ਜ਼ਿਕਰ ਕਰਦੇ ਕਿਹਾ ਕਿ ਇਹਨਾਂ ਦੀ ਸੂਝ ਬੂਝ ਅਤੇ ਮਿਹਨਤ ਨਾਲ ਇਸ ਕੰਮ ਨੂੰ ਸਿਰੇ ਚਾੜਿਆ ਜਾ ਰਿਹਾ ਹੈ। 

ਸਰਦਾਰ ਧਾਲੀਵਾਲ ਨੇ ਕਿਹਾ ਕਿ ਇਸ ਡਰੇਨ ਵਿੱਚ ਆ ਰਹੇ ਗੰਦੇ ਪਾਣੀ ਨੂੰ ਸਾਫ ਕਰਕੇ ਖੇਤੀ ਲਈ ਵਰਤੋਂ ਵਿੱਚ ਲਿਆਉਣ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਘਟੇਗੀ। ਉਹਨਾਂ ਕਿਹਾ ਕਿ ਬੜੇ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਅੰਮ੍ਰਿਤਸਰ ਵਰਗਾ ਸ਼ਹਿਰ ਜੋ ਕਿ ਵਿਸ਼ਵ ਭਰ ਵਿੱਚ ਆਪਣੀ ਪਛਾਣ ਕਰਕੇ ਜਾਣਿਆ ਜਾਂਦਾ ਹੈ, ਵਿੱਚੋਂ ਲੰਘਦੇ ਇਸ ਗੰਦੇ ਨਾਲੇ ਦੀ ਪਿਛਲੀਆਂ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ , ਜਿਸ ਕਾਰਨ ਇਹ ਨਾਲਾ ਵੱਡੇ ਇਲਾਕੇ ਨੂੰ ਬਿਮਾਰੀਆਂ ਵੰਡ ਰਿਹਾ ਹੈ।  ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਨਾਲੇ ਨੂੰ ਖਤਮ ਕਰਕੇ ਵਿਕਸਿਤ ਕਰਨ ਦਾ ਸੰਕਲਪ ਲਿਆ ਹੈ, ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। 

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਹਰਪ੍ਰੀਤ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੁਰਿੰਦਰ ਸਿੰਘ, ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਸ੍ਰੀ ਮਨੀਸ਼ ਅਗਰਵਾਲ, ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਸ: ਬਲਜਿੰਦਰ ਸਿੰਘ ਥਾਂਦੇ, ਸ: ਮੁਖਵਿੰਦਰ ਸਿੰਘ ਵਿਰਦੀ, ਸ੍ਰੀ ਸਤਪਾਲ ਸਿੰਘ ਸੋਖੀ, ਜਿਲ੍ਹਾ ਉਦਯੋਗ ਟ੍ਰੇਡ ਵਿੰਗ ਸ: ਗੁਰਪ੍ਰੀਤ ਸਿੰਘ ਕਟਾਰੀਆ, ਸ: ਅਰਵਿੰਦਰ ਸਿੰਘ ਭੱਟੀ, ਐਸ.ਈ ਦਲਜੀਤ ਸਿੰਘ, ਐਕਸੀਐਨ ਨਗਰ ਨਿਗਮ ਸ: ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਦੇ ਵਰਕਰ ਹਾਜ਼ਰ ਸਨ। 

120 करोड़ की लागत से होगा तुंग ढाब नाले का जीर्णोद्धार - कुलदीप सिंह धालीवाल

लोकसभा चुनाव में जनता से किये गये वादे को पूरा करने में जुट गये

अमृतसर 

कैबिनेट मंत्री सरदार कुलदीप सिंह धालीवाल ने आज शहर के लिए सिरदर्द बन चुके तुंग ढाब नाले को गंदे नाले से निकालकर खुली सड़क और सैरगाह बनाने की शुरुआत कर दी है। सरदार धालीवाल ने आज नाले की सफाई की शुरुआत करते हुए कहा कि साथ लगते बड़े इलाके में गंभीर बीमारियों का सबब बन रहे इस नाले को 120 करोड़ की लागत से कवर कर खुली सड़क और सैरगाह के रूप में विकसित किया जाएगा। 

उन्होंने कहा कि हाल ही में हुए लोकसभा चुनाव के दौरान मैंने शहरवासियों से वादा किया था कि इस नाले की सफाई कराकर क्षेत्र को प्रदूषण से मुक्त कराया जायेगा और आज चुनाव परिणाम आने के 15 दिन बाद यह काम शुरू कर दिया गया है. उन्होंने कहा कि हालांकि मैं इस लोकसभा चुनाव में जीत नहीं सका, लेकिन बड़ी संख्या में लोगों ने मुझे अपना समर्थन दिया, जिसके लिए मैं हमेशा ऋणी रहूंगा।

उन्होंने कहा कि सबसे पहले इस गंदे नाले को साफ किया जाएगा और फिर इस नाले को कवर करके रोड साइकिल ट्रैक और ग्रीन बेल्ट का निर्माण किया जाएगा, जिससे पैदल चलने और व्यायाम करने के लिए लंबा साइकिल ट्रैक मिलेगा जहां लोगों को ट्रैफिक में राहत मिलेगी। उन्होंने अमृतसर नगर निगम के कमिश्नर श्री हरप्रीत सिंह का जिक्र करते हुए कहा कि उनकी बुद्धिमत्ता और मेहनत से यह काम पूरा हो रहा है।

सरदार धालीवाल ने कहा कि इस नाले में आने वाले गंदे पानी को साफ कर खेती में उपयोग करने पर विचार किया जा रहा है, जिससे भूमिगत जल का उपयोग भी कम होगा. उन्होंने कहा कि यह बड़े दुख और अफसोस की बात है कि पिछली सरकारों ने अमृतसर जैसे शहर से गुजरने वाली इस गंदी नहर की ओर कोई ध्यान नहीं दिया, जो दुनिया भर में अपनी पहचान के लिए जाना जाता है, जिसके कारण यह नहर लोगों में बीमारियाँ फैला रही है। बड़ा क्षेत्र है उन्होंने कहा कि अब मुख्यमंत्री सरदार भगवंत सिंह मान के नेतृत्व वाली सरकार ने इस नहर को पूरा करने और विकसित करने का संकल्प लिया है, जिसे आज शुरू कर दिया गया है।

इस अवसर पर आयुक्त नगर निगम श्री हरप्रीत सिंह, अतिरिक्त आयुक्त नगर निगम श्री सुरिंदर सिंह, जिला अध्यक्ष अमृतसर शहरी श्री मनीष अग्रवाल, जिला अध्यक्ष अमृतसर ग्रामीण श्री बलजिंदर सिंह, श्री मुखविंदर सिंह विरदी, श्री सतपाल सिंह सोखी, जिला उद्योग व्यापार विंग एस: गुरप्रीत सिंह कटारिया, अरविंदर सिंह भट्टी, एसई दलजीत सिंह, एक्सीएन नगर निगम संदीप सिंह के अलावा बड़ी संख्या में आप कार्यकर्ता मौजूद थे।