5 Dariya News

ਸੁਖਵਿੰਦਰ ਸਿੰਘ ਬਿੰਦਰਾ ਨੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨਾਲ ਕੀਤੀ ਮੁਲਾਕਾਤ

5 Dariya News

ਲੁਧਿਆਣਾ 19-Jun-2024

ਸੀਨੀਅਰ ਭਾਜਪਾ ਆਗੂ ਸੁਖਵਿੰਦਰ ਸਿੰਘ ਬਿੰਦਰਾ, ਰਾਸ਼ਟਰੀ ਮੈਂਬਰ (ਐਨ.ਆਈ.ਐਸ.ਡੀ.), ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ (ਭਾਰਤ ਸਰਕਾਰ) ਨੇ ਕੇਂਦਰੀ ਰਾਜ ਮੰਤਰੀ ਪੰਕਜ ਚੌਧਰੀ, ਵਿੱਤ ਮੰਤਰਾਲੇ, ਭਾਰਤ ਸਰਕਾਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਬਿੰਦਰਾ ਨੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੂੰ ਦੂਜੀ ਵਾਰ ਵਿੱਤ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਬਣਨ 'ਤੇ ਵਧਾਈ ਦਿੱਤੀ।  

ਬਿੰਦਰਾ ਨੇ  ਵਿੱਤ ਮੰਤਰੀ ਪੰਕਜ ਚੌਧਰੀ ਨੂੰ ਕਿਹਾ ਕਿ ਇਸ ਵਾਰ ਪੰਜਾਬ ਦਾ ਖਾਸ ਖਿਆਲ ਰੱਖਿਆ ਜਾਵੇ।  ਵਿੱਤ ਵਿਭਾਗ ਨੂੰ ਪੰਜਾਬ ਦੇ ਵਿਕਾਸ ਲਈ ਜਿਆਦਾ ਫੰਡ ਜਾਰੀ ਕਰਨੇ ਚਾਹੀਦੇ ਹਨ। ਬਿੰਦਰਾ ਨੇ ਪੰਕਜ ਚੌਧਰੀ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵੱਡੀਆਂ ਕੰਪਨੀਆਂ ਅਤੇ ਕਾਰਪੋਰੇਟਾਂ ਨੂੰ ਪੰਜਾਬ ਵਿੱਚ ਆਪਣੇ ਪਲਾਂਟ ਅਤੇ ਮਾਲ ਬਣਾਉਣੇ ਚਾਹੀਦੇ ਹਨ।  

ਜਿਸ ਕਾਰਨ ਪੰਜਾਬ ਵਿੱਚ ਹੀ ਵੱਧ ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ ਅਤੇ ਬੱਚੇ ਵਿਦੇਸ਼ਾਂ ਦੀ ਬਜਾਏ ਪੰਜਾਬ ਵਿੱਚ ਹੀ ਰਹਿਣ ਨੂੰ ਤਰਜੀਹ ਦੇਣਗੇ। ਬਿੰਦਰਾ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਚੰਗੀਆਂ ਨੀਤੀਆਂ ਸਦਕਾ ਦੇਸ਼ ਵਿੱਚ ਤੀਜੀ ਵਾਰ ਮੋਦੀ ਸਰਕਾਰ ਬਣੀ ਹੈ।

सुखविंदर सिंह बिंद्रा ने केंद्रीय राज्य वित मंत्री पंकज चौधरी से की मुलाकात

लुधियाना

वरिष्ठ भाजपा नेता सुखविंदर सिंह बिंद्रा, राष्ट्रीय सदस्य (एनआईएसडी), केंद्रीय सामाजिक न्याय और अधिकारिता मंत्रालय (भारत सरकार) ने श्री केंद्रीय राज्य  मंत्री पंकज चौधरी, वित मंत्रालय भारत सरकार के साथ मुलाकात की और गर्मजोशी से उनका स्वागत किया। बिंद्रा ने केंद्रीय राज्य वित मंत्री पंकज चौधरी को दूसरी  बार वित मंत्रालय में केंद्रीय राज्यमंत्री बनने पर बधाई दी।  

बिंद्रा ने केंद्रीय राज्य वित मंत्री पंकज चौधरी से कहा कि इस बार पंजाब का खास ध्यान रखा जाए। वित विभाग पंजाब की डेवलपमेंट के लिए अधिक फंड जारी करे। बिंद्रा ने पंकज चौधरी से अपील की कि पंजाब में नौजवानों का भविष्य सुरक्षित रखने के लिए बड़ी कम्पनियों वा कॉरप्रेट को पंजाब में अपने प्लांट एवम् मॉल बनाने चाहिए। 

जिस से पंजाब में ही ज्यादा से ज्यादा नौकरियां होंगी और बच्चे विदेशों की जगह पंजाब में रहना पसंद करेंगे। बिंद्रा ने कहा कि माननीय प्रधानमंत्री मोदी जी की अच्छी नीतियों के कारण देश में तीसरी बार मोदी सरकार बनी है।