5 Dariya News

ਹੁਣ ਗਿੱਲਾ ਤੇ ਸੁੱਕਾ ਕੂੜਾ ਸ਼ਹਿਰ ’ਚੋਂ ਸਿੱਧਾ ਜਾਵੇਗਾ ਬਾਹਰ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ 1 ਕਰੋੜ 65 ਲੱਖ ਦੀ ਲਾਗਤ ਨਾਲ ਕੂੜਾ ਚੁੱਕਣ ਵਾਲੀਆਂ 25 ਗੱਡੀਆਂ ਨੂੰ ਕੀਤਾ ਰਵਾਨਾ

5 Dariya News

ਹੁਸ਼ਿਆਰਪੁਰ 18-Jun-2024

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਜਲਦ ਹੀ ਡੰਪ ਮੁਕਤ ਕਰਕੇ ਦੇਸ਼ ਸਵੱਛ ਅਤੇ ਖੂਬਸੂਰਤ ਸ਼ਹਿਰਾਂ ਵਿਚ ਸ਼ੁਮਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਾਰਡਾਂ ਵਿਚੋਂ ਗਿੱਲੇ ਅਤੇ ਸੁੱਕੇ ਕੂੜੇ ਅਤੇ ਪਲਾਸਟਿਕ ਨੂੰ ਵੱਖ-ਵੱਖ ਕਰਕੇ ਇਸ ਨੂੰ ਸਿੱਧਾ ਬਾਹਰ ਲਿਆਂਦਾ ਜਾਵੇਗਾ। ਅੱਜ ਨਗਰ ਨਿਗਮ ਦਫ਼ਤਰ ਤੋਂ 1 ਕਰੋੜ 65 ਲੱਖ ਰੁਪਏ ਦੀ ਲਾਗਤ ਵਾਲੀਆਂ ਕੂੜਾ ਚੁੱਕਣ ਵਾਲੀਆਂ 25 ਵਿਸ਼ੇਸ਼ ਗੱਡੀਆਂ ਨੂੰ ਰਵਾਨਾ ਕਰਨ ਮੌਕੇ ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਲਈ ਵੱਡੀ ਜ਼ਰੂਰਤ ਪੂਰੀ ਹੋਈ ਹੈ ਅਤੇ ਇਸ ਨਾਲ ਸਾਰਾ ਕੂੜਾ ਸ਼ਹਿਰ ਤੋਂ ਸਿੱਧਾ ਬਾਹਰ ਪਹੁੰਚਾਉਣ ਵਿਚ ਮਦਦ ਮਿਲੇਗੀ। 

ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਨੂੰ ਡੰਪ ਮੁਕਤ ਕਰਨ ਦਾ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਮਾਡਲ ਟਾਊਨ ਅਤੇ ਕ੍ਰਿਸ਼ਨਾ ਨਗਰ ਨੂੰ ਪਹਿਲਾਂ ਹੀ ਡੰਪ ਮੁਕਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸ਼ਹਿਰ ਦੇ ਬਾਕੀ ਡੰਪਾਂ ਨੂੰ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਲਦ ਹੀ ਹਟਾ ਦਿੱਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਕੂੜੇ ਦਾ ਘਰ ਬਣੇ ਹੋਏ ਖਾਲੀ ਪਲਾਟਾਂ ਦਾ ਵੇਰਵਾ ਵੀ ਜਲਦ ਕੱਢ ਕੇ ਸਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਦੀ ਹਰੇਕ ਛੋਟੀ-ਵੱਡੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੁਸ਼ਿਆਰਪੁਰ ਸ਼ਹਿਰ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲਿਆ ਨਜ਼ਰ ਆਵੇਗਾ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

अब गीला व सूखा कचरा सीधे शहर से बाहर जायेगा : ब्रम शंकर जिम्पा

कैबिनेट मंत्री ने 1 करोड़ 65 लाख की लागत से 25 गाड़ियां रवाना कीं

होशियारपुर

कैबिनेट मंत्री ब्रम शंकर जिम्पा ने कहा कि होशियारपुर शहर को जल्द ही कूड़ा-कचरा मुक्त कर देश के स्वच्छ व सुंदर शहरों में शामिल किया जाएगा। उन्होंने कहा कि शहर के वार्डों से गीला व सूखा कचरा व प्लास्टिक को अलग कर सीधे बाहर निकाला जायेगा। आज नगर निगम कार्यालय से 1 करोड़ 65 लाख रुपये की लागत से 25 विशेष कचरा गाडियो को रवाना करने के अवसर पर उन्होंने कहा कि इससे शहर की सफाई व्यवस्था की एक बड़ी जरूरत पूरी हुई है और इससे सारा कचरा सीधे शहर से बाहर ले जाने में मदद मिलेगी। 

उन्होंने कहा कि शहर को कूड़ा-कचरा मुक्त बनाने का उनका वादा पूरा हो रहा है, जिसके तहत मॉडल टाउन और कृष्णा नगर को पहले ही कूड़ा-कचरा मुक्त बनाया जा चुका है। उन्होंने कहा कि इसी प्रकार शहर के अन्य डंपों को भी शहरवासियों के सहयोग से जल्द ही हटाया जाएगा। 

उन्होंने कहा कि कूड़ा घर बन चुके खाली प्लाटों का ब्योरा भी जल्द निकाला जाएगा और संबंधित लोगोंको नोटिस जारी किए जाएंगे। उन्होंने कहा कि पंजाब सरकार द्वारा नगर निगम की हर छोटी-बड़ी जरूरत को पूरा किया जा रहा है और आने वाले दिनों में होशियारपुर शहर का नजारा पूरी तरह से बदला हुआ नजर आएगा।

इस अवसर पर मेयर सुरिंदर कुमार, सीनियर डिप्टी मेयर प्रवीण सैनी, डिप्टी मेयर रंजीत चौधरी, नगर निगम के संयुक्त आयुक्त संदीप तिवारी के अलावा बड़ी संख्या में नगर निगम के अधिकारी और कर्मचारी मौजूद थे।