5 Dariya News

ਪੰਜਾਬ ਪੁਲਿਸ ਨੇ ਐਸ.ਬੀ.ਐਸ.ਨਗਰ ਵਿੱਚ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਕੱਢੀ

ਐਸ.ਐਸ.ਪੀ. ਡਾਕਟਰ ਮਹਿਤਾਬ ਸਿੰਘ ਦੀ ਅਗਵਾਈ ਵਿੱਚ ਕੱਢੀ ਇਸ ਰੈਲੀ ਵਿੱਚ ਹਰ ਵਰਗ ਦੇ ਲੋਕਾਂ ਨੇ ਕੀਤੀ ਸ਼ਿਰਕਤ

5 Dariya News

ਐਸ.ਬੀ.ਐਸ ਨਗਰ 18-Jun-2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ  ਚਲਾਈ ਜਾ ਰਹੀ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, ਐਸ.ਬੀ.ਐਸ.ਨਗਰ ਜ਼ਿਲ੍ਹਾ ਪੁਲਿਸ ਨੇ ਮੰਗਲਵਾਰ ਨੂੰ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਣ ਲਈ ਇੱਕ ਜ਼ਿਲ੍ਹਾ ਪੱਧਰੀ ਸਾਈਕਲ ਰੈਲੀ “ਸਾਈਕਲੋਥਨ”ਦਾ ਆਯੋਜਨ ਕੀਤਾ। ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਐਸ.ਬੀ.ਐਸ.ਨਗਰ ਡਾ: ਮਹਿਤਾਬ ਸਿੰਘ ਦੀ ਅਗਵਾਈ  ਵਾਲੀ ਇਸ ਰੈਲੀ  ਵਿੱਚ ਹਰ ਵਰਗ ਦੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।  

ਗਜ਼ਟਿਡ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ 600 ਦੇ ਕਰੀਬ ਆਮ ਲੋਕਾਂ ਨੇ ਸਾਈਕਲ ਚਲਾ ਕੇ ਨਸ਼ੇ ਤਿਆਗਣ ਦਾ  ਸੰਦੇਸ਼ ਦਿੱਤਾ। ਇਹ ਰੈਲੀ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਚੌਂਕ-ਗੜ੍ਹਸ਼ੰਕਰ ਰੋਡ-ਰਾਹੋਂ ਰੋਡ-ਸਲੋਹ ਰੋਡ ਤੋਂ ਹੁੰਦੀ ਹੋਈ ਸ਼ਹਿਰ ਦਾ ਚੱਕਰ ਕੱਢ ਕੇ ਸ਼ੁਰੂਆਤੀ ਸਥਾਨ ’ਤੇ  ਆ ਕੇ ਸਮਾਪਤ ਹੋਈ। ਇਸ ਤੋਂ ਬਾਅਦ ਭਾਗ ਲੈਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਐਸਐਸਪੀ ਡਾ: ਮਹਿਤਾਬ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਈਕਲ ਰੈਲੀ ਦੇ ਆਯੋਜਨ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਾਉਣਾਂ ਅਤੇ  ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਖੇਡ ਗਤੀਵਿਧੀਆਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ  ਕਰਦੀਆਂ ਹਨ।

ਐਸਐਸਪੀ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਸ ਅਹਿਮ ਲੜਾਈ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ, “ਜ਼ਿਲ੍ਹਾ ਪੁਲਿਸ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇਗੀ ਤਾਂ ਜੋ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਕੇ  ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ।’’  ਜ਼ਿਕਰਯੋਗ ਹੈ ਕਿ ਐਸ.ਬੀ.ਐਸ.ਨਗਰ ਪੁਲਿਸ ਨੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਭਾਗ ਲੈਣ ਵਾਲਿਆਂ ਨੂੰ 500 ਬੂਟੇ ਵੀ ਵੰਡੇ।

पंजाब पुलिस ने एस. बी. एस. नगर में नशों विरुद्ध साइकिल रैली निकाली

एस. एस. पी. डाक्टर महताब सिंह के नेतृत्व में निकाली इस रैली में हर वर्ग के लोगों ने की शिरकत

एस.बी.एस नगर

मुख्यमंत्री भगवंत सिंह मान के दिशा- निर्देशों पर चलाई जा रही विशेष नशा विरोधी जागरूकता मुहिम के हिस्से के तौर पर, एस. बी. एस. नगर ज़िला पुलिस ने मंगलवार को लोगों को नशों के हानिकारक प्रभावों बारे जागरूक करने के लिए और सेहतमंद जीवन शैली अपनाने हेतु प्रेरित करने के लिए एक ज़िला स्तरीय साइकिल रैली " साईकलोथन" का आयोजन किया। सीनियर पुलिस कप्तान ( एस. एस. पी.) एस. बी. एस. नगर डा. महताब सिंह के नेतृत्व वाली इस रैली में हर वर्ग के लोगों ने बढ़-चढ़ कर हिस्सा लिया। 

गज़टिड अधिकारियों और पुलिस मुलाजिमों के अलावा 600 के करीब आम लोगों ने साइकिल चला कर नशा त्यागने का संदेश दिया। यह रैली आई. टी. आई ग्राउंड नवांशहर से शुरू होकर चंडीगढ़ चौंक- गढ़शंकर रोड- राहों रोड- सलोह रोड से होती हुई शहर का चक्कर निकाल कर शुरुआती स्थान पर आकर समाप्त हुई। इसके बाद भाग लेने वालों को सम्मानित भी किया गया।

एसएसपी डा. महताब सिंह ने पत्रकारों को संबोधन करते हुए कहा कि इस साइकिल रैली के आयोजन का मुख्य उद्देश्य लोगों को नशों के हानिकारक प्रभावों से जागरूक करवाने और सेहतमंद जीवन जीने के लिए प्रेरित करना था। उन्होंने कहा कि इस तरह की पहलकदमियां खेल गतिविधियों में नौजवानों की भागीदारी को बढ़ाने में अहम भूमिका अदा करती हैं।

एसएसपी ने लोगों को नशों के विरुद्ध इस अहम लड़ाई में अधिक से अधिक सहयोग देने की अपील करते हुए कहा, " ज़िला पुलिस भविष्य में भी ऐसे प्रयास जारी रखेगी जिससे हमारे नौजवानों को सही दिशा देकर नशों से दूर रखा जा सके।’ ज़िक्रयोग्य है कि एस. बी. एस. नगर पुलिस ने पर्यावरण संरक्षण का संदेश देते हुए भाग लेने वालों को 500 पौधे भी बाँटे।

Punjab Police Organises Cycle Rally Against Drug Menace In S.B.S Nagar

People From All Walks Of Life Participates In Rally Led By Ssp Dr Mehtab Singh

S.B.S Nagar

As part of the ongoing special anti-drug awareness campaign as per the directions of Chief Minister Bhagwant Singh Mann, the SBS Nagar district Police on Tuesday organised a “Cyclothon”— a district-level Cycle-Rally to sensitise people about detrimental effects of drugs and exhort them to live a healthy life.

The rally, which was led by Senior Superintendent of Police (SSP) SBS Nagar Dr Mehtab Singh, witnessed an impressive participation by people from all walks of life. Apart from gazetted officers and police personnel, about 600 people pedalled to give the message against drugs.

The rally was commenced from ITI Ground Nawanshahr and after taking a round of the city via Chandigarh Chowk-Garhshankar road-Rahon road-Saloh road, it culminated at the same venue. Thereafter, participants were felicitated on the occasion.

SSP Dr Mehtab Singh, while addressing the media, said that the intent behind organising cycle rally was to sensitise people about perils of drugs and encourage them to live a healthy life. These kinds of initiatives also helps in enhancing the engagement of youth in sports activities, he added.

 “District Police will continue these kinds of initiative in future also to keep our youth away from drugs by channelising their energy in right direction,” said the SSP, while urging people to give their maximum cooperation in this pivotal fight against drugs. Meanwhile, giving a message of conserving environment, SBS Nagar Police has also distributed 500 saplings among the participants.