5 Dariya News

33 ਏਕੜ ਜਮੀਨ ਨੂੰ ਲੀਜ਼ ਤੇ ਦੇਣ ਤੇ ਮੇਅਰ ਵਲੋਂ ਲਗਾਈ ਗਈ ਰੋਕ

ਇਹ ਮਾਮਲਾ ਅੱਜ ਇੰਡੀਆ ਅਲਾਇੰਸ ਦੀ ਮੀਟਿੰਗ ਵਿੱਚ ਵਿਚਾਰਿਆ ਗਿਆ: ਡਾ. ਐਸ.ਐਸ. ਆਹਲੂਵਾਲੀਆ

5 Dariya News

ਚੰਡੀਗੜ੍ਹ 18-Jun-2024

ਚੰਡੀਗੜ੍ਹ ਨਗਰ ਨਿਗਮ ਦੀ 33 ਏਕੜ ਜਮੀਨ ਨੂੰ ਲੀਜ਼ ਤੇ ਦੇਣ ਉਤੇ ਅੱਜ ਮੇਅਰ ਕੁਲਦੀਪ ਕੁਮਾਰ ਵਲੋਂ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅੱਜ ਇੰਡੀਆ ਅਲਾਇੰਸ ਦੀ ਇੱਕ ਅਹਿਮ ਇਸ ਦੇ ਸਬੰਧ ਵਿੱਚ ਹੋਈ, ਜਿਸ ਵਿੱਚ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦੇ ਲੋਕ ਮੈਂਬਰ ਮਨੀਸ਼ ਤਿਵਾੜੀ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਮ ਆਦਮੀ ਪਾਰਟੀ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਅਤੇ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਸ਼ਾਮਿਲ ਹੋਏ।

ਮੇਅਰ ਕੁਲਦੀਪ ਕੁਮਾਰ ਨੇ ਦੱਸਿਆ ਪਿਛਲੇ ਦਿਨੀਂ ਨਗਰ ਨਿਗਮ ਵਿੱਚ ਪੈਂਦੇ ਚਾਰ ਪਿੰਡਾਂ ਚਾਹੜ ਤਰਫ ਬੁੜੈਲ, ਖੁੱਡਾ ਲਹੌਰਾ, ਖੁੱਡਾ ਅਲੀਸ਼ੇਰ ਅਤੇ ਡੱਡੂਮਾਜਰਾ ਦੀ 33 ਏਕੜ ਜਮੀਨ ਨੂੰ ਲੀਜ਼ ਤੇ ਦੇਣ ਦਾ ਮਤਾ ਪਾਸ ਕੀਤਾ ਗਿਆ ਸੀ। ਜਿਸ ਉਤੇ ਜਰੂਰੀ ਕਾਰਵਾਈ ਕੀਤੇ ਬਿਨ੍ਹਾਂ ਵਿਭਾਗ ਵਲੋਂ ਜਮੀਨ ਦੀ ਬੋਲੀ ਸਬੰਧੀ ਟੈਂਡਰ ਜਾਰੀ ਕਰ ਦਿੱਤਾ ਗਿਆ ਸੀ। ਇਸ ਦੇ ਸਬੰਧ ਵਿੱਚ ਉਨ੍ਹਾਂ ਵਲੋਂ ਅੱਜ ਆਪਣੇ ਕੌਂਸਲਰ ਸਾਥੀਆਂ ਅਤੇ ਨਗਰ ਨਿਗਮ ਦੇ ਅਫ਼ਸਰਾਂ ਨਾਲ ਗੱਲਬਾਤ ਕਰਕੇ ਇਸ ਉਤੇ ਰੋਕ ਲਗਾਉਣ ਲਈ ਕਿਹਾ ਗਿਆ।

ਡਾ. ਐਸ.ਐਸ. ਆਹਲੂਵਾਲੀਆ ਨੇ ਦੱਸਿਆ ਕਿ ਇਸ ਮਾਮਲੇ ਨੂੰ ਅੱਜ ਪਹਿਲਾਂ ਇੰਡੀਆ ਅਲਾਇੰਸ ਦੀ ਮੀਟਿੰਗ ਦੇ ਵਿੱਚ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਅਤੇ ਕਾਂਗਰਸ ਪ੍ਰਧਾਨ ਐਚੱ.ਐਸ. ਲੱਕੀ ਦੇ ਨਾਲ ਵਿਚਾਰਿਆ ਗਿਆ। ਜਿਸ ਵਿੱਚ 33 ਏਕੜ ਜਮੀਨ ਨੂੰ ਲੀਜ਼ ਤੇ ਦੇਣ ਸਬੰਧੀ ਡੂੰਘਾਈ ਨਾਲ ਵਿਚਾਰ ਵਟਾਂਦਰਾਂ ਕਰਨ ਉਪਰੰਤ ਮੇਅਰ ਕੁਲਦੀਪ ਕੁਮਾਰ ਨੂੰ ਇਸ ਉਤੇ ਰੋਕ ਲਗਾਉਣ ਦੇ ਲਈ ਵਿਚਾਰ ਕਰਨ ਲਈ ਬੇਨਤੀ ਕੀਤੀ ਗਈ, ਜਿਸ ਉਤੇ ਮੇਅਰ ਕੁਲਦੀਪ ਕੁਮਾਰ ਨੇ ਵਿਚਾਰ ਕਰਨ ਉਪਰੰਤ ਤੁਰੰਤ ਪ੍ਰਭਾਵ ਨਾਲ ਰੋਕ ਲਾਉਣ ਲਈ ਅਫਸਰਾਂ ਨੂੰ ਕਿਹਾ।

33 एकड़ जमीन लीज पर देने पर मेयर ने लगाई रोक

आज इंडिया अलायंस की बैठक में इस मुद्दे पर हुई चर्चा: डॉ. एसएस आहलूवालिया

चंडीगढ़

चंडीगढ़ नगर निगम की 33 एकड़ जमीन को लीज पर देने पर मेयर कुलदीप कुमार ने आज रोक लगा दी है। इससे पहले आज इस संबंध में इंडिया अलायंस की एक अहम बैठक हुई, जिसमें चंडीगढ़ से लोक सभा मेंबर मनीष तिवारी, पंजाब वाटर सप्लाई एंड सीवरेज बोर्ड के चेयरमैन और आम आदमी पार्टी चंडीगढ़ के सह-प्रभारी डॉ. एसएस आहलूवालिया और कांग्रेस अध्यक्ष एच.एस. लकी शामिल हुए।

मेयर कुलदीप कुमार ने बताया कि पिछले दिनों नगर निगम के अंतर्गत चार गांवों चाहर तरफ बुड़ैल, खुड्डा लाहौरा, खुड्डा अलीशेर और डड्डूमाजरा की 33 एकड़ जमीन को लीज़ पर देने का प्रस्ताव पारित किया गया था। विभाग ने बिना कोई आवश्यक कार्रवाई किये जमीन की बोली के लिए टेंडर जारी कर दिया। इस संबंध में आज उन्होंने अपने साथी पार्षदों और नगर निगम के अधिकारियों से बात की और इस पर रोक लगाने को कहा।

डॉ. एसएस आहलूवालिया ने कहा कि इस मामले को आज इंडिया अलायंस की बैठक में लोकसभा सदस्य मनीष तिवारी और कांग्रेस अध्यक्ष एच.एस. लक्की से चर्चा की गई। जिसमें 33 एकड़ जमीन को लीज पर देने के संबंध में गहन चर्चा के बाद मेयर कुलदीप कुमार से इसे रोकने पर विचार करने का अनुरोध किया गया, जिसके बाद मेयर कुलदीप कुमार ने अधिकारियों को इसे तत्काल प्रभाव से रोकने का आदेश दिया।