5 Dariya News

ਵੋਟਾਂ ਦੀ ਗਿਣਤੀ ਪ੍ਰਕਿਰਿਆ ਲਈ ਅਮਲੇ ਦੀ ਦੂਜੀ ਰੈਂਡਮਾਈਜ਼ੇਸ਼ਨ ਆਯੋਜਿਤ

5 Dariya News

ਲੁਧਿਆਣਾ 03-Jun-2024

ਲੋਕ ਸਭਾ ਚੋਣਾਂ-2024 ਲਈ ਕਾਊਂਟਿੰਗ ਸਟਾਫ਼ ਦੀ ਦੂਜੀ ਰੈਂਡਮਾਈਜ਼ੇਸ਼ਨ ਸੋਮਵਾਰ ਨੂੰ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੇ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ। ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਸੰਸਦੀ ਹਲਕਿਆਂ ਤੋਂ ਗਿਣਤੀ ਅਬਜ਼ਰਵਰ (ਜੋ ਕਿ ਵਰਚੂਅਲੀ ਮੀਟਿੰਗ ਵਿੱਚ ਸ਼ਾਮਲ ਹੋਏ), ਜਿਨ੍ਹਾਂ ਵਿੱਚ ਐਸ ਅਨੀਤਾ (ਲੁਧਿਆਣਾ ਦੱਖਣੀ, ਆਤਮ ਨਗਰ), ਸ਼ਰਾਫੁੱਦੀਨ ਈ (ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ ਅਤੇ ਜਗਰਾਉਂ), ਪੁਨੀਤ ਸ਼ਰਮਾ (ਗਿੱਲ), ਰਾਕੇਸ਼ ਸ਼ੰਕਰ (ਬੱਸੀ ਪਠਾਣਾ, ਫਤਿਹਗੜ੍ਹ ਸਾਹਿਬ, ਅਮਲੋਹ, ਅਤੇ ਅਮਰਗੜ੍ਹ), ਬਬੀਤਾ ਮੋਹੰਤੀ (ਖੰਨਾ ਅਤੇ ਰਾਏਕੋਟ), ਸੌਰਵ ਕੁਮਾਰ ਸਿਨਹਾ (ਸਮਰਾਲਾ, ਸਾਹਨੇਵਾਲ, ਅਤੇ ਪਾਇਲ) ਅਤੇ ਦਿਵਿਆ ਮਿੱਤਲ (ਲੁਧਿਆਣਾ ਪੂਰਬੀ, ਲੁਧਿਆਣਾ ਉੱਤਰੀ ਅਤੇ ਦਾਖਾ) ਰੈਂਡਮਾਈਜ਼ੇਸ਼ਨ ਦੌਰਾਨ ਮੌਜੂਦ ਸਨ।

ਰੈਂਡਮਾਈਜ਼ੇਸ਼ਨ ਵਿੱਚ ਕੁੱਲ 813 ਕਾਊਂਟਿੰਗ ਸਟਾਫ ਸ਼ਾਮਲ ਸੀ, ਜਿਸ ਵਿੱਚ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਅਸਿਸਟੈਂਟ ਅਤੇ ਮਾਈਕਰੋ-ਅਬਜ਼ਰਵਰ ਸ਼ਾਮਲ ਸਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੁਧਿਆਣਾ ਅਤੇ ਫ਼ਤਹਿਗੜ੍ਹ ਸਾਹਿਬ ਸੰਸਦੀ ਹਲਕਿਆਂ ਲਈ ਗਿਣਤੀ ਅਮਲੇ ਦੀ ਰੈਂਡਮਾਈਜ਼ੇਸ਼ਨ ਐਨ.ਆਈ.ਸੀ. ਸਾਫ਼ਟਵੇਅਰ ਰਾਹੀਂ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਗਈ ਹੈ।

ਭਲਕੇ 4 ਜੂਨ ਨੂੰ ਲੁਧਿਆਣਾ ਸੰਸਦੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਪੂਰਬੀ, ਲੁਧਿਆਣਾ ਉੱਤਰੀ ਅਤੇ ਦਾਖਾ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ ਅਤੇ ਜਗਰਾਉਂ ਵਿਧਾਨ ਸਭਾ ਹਲਕਿਆਂ) ਅਤੇ ਐਸ.ਆਰ.ਐਸ. ਪੋਲੀਟੈਕਨਿਕ ਕਾਲਜ ਵਿੱਚ (ਸਿਰਫ ਗਿੱਲ ਵਿਧਾਨ ਸਭਾ ਹਲਕਾ) ਹੋਵੇਗੀ ਜਦਕਿ ਫਤਹਿਗੜ੍ਹ ਸਾਹਿਬ ਸੰਸਦੀ ਹਲਕੇ ਅਧੀਨ ਪੈਂਦੇ ਪੰਜ ਵਿਧਾਨ ਸਭਾ ਹਲਕਿਆਂ (ਖੰਨਾ, ਸਮਰਾਲਾ, ਸਾਹਨੇਵਾਲ, ਪਾਇਲ ਅਤੇ ਰਾਏਕੋਟ) ਦੀ ਗਿਣਤੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਹੋਵੇਗੀ।

ਇਨ੍ਹਾਂ ਕਾਊਂਟਿੰਗ ਸੁਪਰਵਾਈਜ਼ਰਾਂ/ਕਾਊਂਟਿੰਗ ਸਹਾਇਕਾਂ/ਮਾਈਕਰੋ ਆਬਜ਼ਰਵਰਾਂ ਨੂੰ ਕਾਊਂਟਿੰਗ ਹਾਲ ਵਿੱਚ ਟੇਬਲਾਂ ਦੀ ਅਲਾਟਮੈਂਟ ਲਈ ਅੰਤਿਮ ਰੈਂਡਮਾਈਜ਼ੇਸ਼ਨ ਗਿਣਤੀ ਤੋਂ ਪਹਿਲਾਂ ਭਲਕੇ ਮੰਗਲਵਾਰ ਨੂੰ ਕੀਤੀ ਜਾਵੇਗੀ।


Second randomization of employees on counting exercise held

Ludhiana

The second round of randomization of counting staff for the 2024 general elections took place on Monday in the office of District Election Officer (DEO) Sakshi Sawhney. The counting observers from Ludhiana and Fatehgarh Sahib Parliamentary Constituencies, including Ms. S Anita (Ludhiana South, Atam Nagar), Sharafudden E (Ludhiana Central, Ludhiana West, and Jagraon), Puneet Sharma (Gill), Rakesh Shankar (Bassi Pathana, Fatehgarh Sahib, Amloh, and Amargarh), Babita Mohanty (Khanna and Raikot), Saurav Kumar Sinha (Samrala, Sahnewal, and Payal), and Divya Mittal (Ludhiana East, Ludhiana North, and Dakha) (who joined the meeting virtually), were present during the randomization.

The randomization involved a total of 813 counting staff, including counting supervisors, counting assistants, and micro-observers. The District Election Officer stated that the randomization of counting staff for the Ludhiana and Fatehgarh Sahib Parliament constituencies was completed transparently through online NIC software.

On June 4, the counting of the votes for the Ludhiana Parliamentary Constituency will be held in PAU (Ludhiana South, Atam Nagar, Ludhiana East, Ludhiana North, and Dakha, Ludhiana Central, Ludhiana West, and Jagraon assembly segments) and SRS Polytechnic College (only Gill assembly segment), while the counting of the five assembly segments (Khanna, Samrala, Sahnewal, Payal, and Raikot) under Fatehgarh Sahib Parliamentary Constituency will be held in Guru Nanak Dev Engineering College.

The final randomization for the allotment of Tables in the counting hall to these Counting Supervisors/Counting Assistants/Micro Observers will be done on Tuesday before the counting.