5 Dariya News

ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਵੱਲੋਂ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦੇਣ ਲਈ ਵੋਟਰਾਂ ਨੂੰ ਵੰਡੇ ਗਏ ਬੂਟੇ

ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪ੍ਰਮਾਣ ਪੱਤਰ ਦੇ ਕੇ ਕੀਤਾ ਸਨਮਾਨਿਤ

5 Dariya News

ਫਿਰੋਜ਼ਪੁਰ 01-Jun-2024

ਅੱਜ ਲੋਕ ਸਭਾ ਚੋਣਾਂ ਲਈ ਵੋਟਾਂ ਪਾਉਣ ਆਉਣ ਵਾਲੇ ਵੋਟਰਾਂ ਨੂੰ ਵਾਤਾਵਰਣ ਅਤੇ ਗਲੋਬਲ ਵਾਰਮਿੰਗ ਪ੍ਰਤੀ ਸੁਨੇਹਾ ਦੇਣ ਲਈ ਗ੍ਰੀਨ ਬੂਥਾਂ ’ਤੇ ਵੋਟ ਪਾਉਣ ਲਈ ਆਏ ਵੋਟਰਾਂ ਨੂੰ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਫ਼ਲਦਾਰ ਅਤੇ ਛਾਂਦਾਰ ਬੂਟੇ ਭੇਟ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਵੋਟ ਪਾਉਣ ਲਈ ਆਏ ਸਪੈਸ਼ਲ ਵੋਟਰਾਂ (ਦਿਵਿਆਂਗਜਨਾਂ), ਬਜ਼ੁਰਗਾਂ ਅਤੇ ਪਹਿਲੀ ਵਾਰ ਆਪਣੀ ਵੋਟ ਪਾਉਣ ਆਏ ਨੌਜਵਾਨ ਵੋਟਰਾਂ ਨੂੰ ਵੀ ਪ੍ਰਸੰਸਾ ਪੱਤਰ ਵੰਡ ਕੇ ਸਨਮਾਨਿਤ ਕੀਤਾ। 

ਇਸ ਮੌਕੇ ਉਨ੍ਹਾਂ ਨਾਲ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਫ਼ਿਰੋਜ਼ਪੁਰ ਡਾ. ਚਾਰੂਮਿਤਾ ਵੀ ਹਾਜ਼ਰ ਸਨ। ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਡੀ.ਸੀ. ਮਾਡਲ ਸਕੂਲ ਫ਼ਿਰੋਜ਼ਪਰ ਕੈਂਟ ਵਿਖੇ ਬਣੇ ਬੂਥ ਨੰ: 50, 51, 52, 53 ਵਿਖੇ ਵੋਟਿੰਗ ਪ੍ਰਕਿਰਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਲੋਕ ਸਭਾ ਹਲਕਾ 10-ਫ਼ਿਰੋਜ਼ਪੁਰ ਵਿਖੇ ਵੋਟਰਾਂ ਨੂੰ ਉਤਸ਼ਹਿਤ ਕਰਨ ਲਈ ਕੁੱਲ 50 ਮਾਡਲ ਪੋਲਿੰਗ ਸਟੇਸ਼ਨ, 15 ਗ੍ਰੀਨ/ਈਕੋ ਫਰੈਂਡਲੀ ਪੋਲਿੰਗ ਸਟੇਸ਼ਨ, 12 ਦਿਵਿਆਂਗਜਨ (ਪੀਡਬਲਯੂਡੀ) ਪੋਲਿੰਗ ਸਟੇਸ਼ਨ, 12 ਨੌਜਵਾਨ ਪੋਲਿੰਗ ਸਟੇਸ਼ਨ ਅਤੇ 15 ਮਹਿਲਾ ਪੋਲਿੰਗ ਸਟੇਸ਼ਨ ਵੀ ਸਥਾਪਿਤ ਕੀਤੇ ਗਏ। 

ਉਨ੍ਹਾਂ ਕਿਹਾ ਇਨ੍ਹਾਂ ਗ੍ਰੀਨ ਬੂਥਾਂ ਵਿੱਚ ਵੋਟਰਾਂ ਨੂੰ ਵੋਟ ਪਾਉਣ ਉਪਰੰਤ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ ਕੇ ਉਨ੍ਹਾਂ ਨੂੰ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦਿਆਂ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ ਗਈ। ਇਸੇ ਤਰ੍ਹਾਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਅਤੇ ਬਜ਼ੁਰਗ ਤੇ ਦਿਵਿਆਂਗ ਵੋਟਰਾਂ ਨੂੰ ਵੀ ਪ੍ਰਮਾਣ ਪੱਤਰ ਦੇ ਸਨਮਾਨਿਤ ਕੀਤਾ ਗਿਆ।

ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਵਿਖੇ ਸਥਾਪਿਤ ਪਿੰਕ ਪੋਲਿੰਗ ਬੂਥ ਨੰ: 93, 94 ਵਿਖੇ ਏ.ਆਰ.ਓ. ਫ਼ਿਰੋਜ਼ਪੁਰ ਦਿਹਾਤੀ -ਕਮ- ਡੀ.ਡੀ.ਪੀ.ਓ ਸ੍ਰੀ ਜਸਵੰਤ ਸਿੰਘ ਬੜੈਚ ਨੇ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਗ੍ਰੀਨ ਬੂਥ ਵਿਖੇ ਫ਼ਲਦਾਰ ਅਤੇ ਛਾਂਦਾਰ ਬੂਟੇ ਭੇਟ ਕੀਤੇ। ਇਸ ਦੌਰਾਨ ਉਨ੍ਹਾਂ ਵੱਲੋਂ ਵੀ ਵੋਟ ਪਾਉਣ ਲਈ ਆਏ ਸਪੈਸ਼ਲ ਵੋਟਰਾਂ (ਦਿਵਿਆਂਗਜਨਾਂ), ਬਜ਼ੁਰਗਾਂ ਅਤੇ ਪਹਿਲੀ ਵਾਰ ਆਪਣੀ ਵੋਟ ਪਾਉਣ ਆਏ ਨੌਜਵਾਨ ਵੋਟਰਾਂ ਨੂੰ ਵੀ ਪ੍ਰਸੰਸਾ ਪੱਤਰ ਵੰਡ ਕੇ ਸਨਮਾਨਿਤ ਕੀਤਾ।  

ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼, ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਅਮਰੀਕ ਸਿੰਘ, ਸਵੀਪ ਕੁਆਰਡੀਨੇਟਰ ਡਾ. ਸਤਿੰਦਰ ਸਿੰਘ ਅਤੇ ਸੀ.ਈ.ਓ. ਡੀ.ਸੀ.ਐਮ. ਗਰੁੱਪ ਸ੍ਰੀ ਅਨਿਰੁੱਧ ਗੁਪਤਾ, ਚੋਣ ਕਾਨੂੰਗੋ ਸ੍ਰੀਮਤੀ ਗਗਨਦੀਪ ਕੌਰ, ਸ. ਸਰਬਜੀਤ ਸਿੰਘ ਭਾਵੜਾ, ਸ੍ਰੀ ਰਾਜਿੰਦਰ ਕੁਮਾਰ ਅਤੇ ਸ. ਲਖਵਿੰਦਰ ਸਿੰਘ ਵੀ ਹਾਜ਼ਰ ਸਨ।