5 Dariya News

ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਲਗਾਤਾਰ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਕਰਾਉਣ ਦਾ ਰਿਕਾਰਡ ਬਰਕਰਾਰ

ਝੰਜੇੜੀ ਕੈਂਪਸ ਵਿਚ ਪਲੇਸਮੈਂਟ ਦਿਹਾੜਾ ਮਨਾਇਆ ਗਿਆ

5 Dariya News

ਮੋਹਾਲੀ 30-May-2024

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਨੂੰ ਸੂਬੇ ਵਿਚ ਲਗਾਤਾਰ ਹਰ ਸਾਲ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਨੌਕਰੀ ਦੇ ਆਫ਼ਰ ਲੈਟਰ ਦਿਵਾਉਣ ਵਾਲਾ ਮੋਹਰੀ ਕਾਲਜ ਬਣਨ ਦਾ ਸਨਮਾਨ ਬਰਕਰਾਰ ਹੈ। ਇਸ ਸਾਲ ਵੀ ਵਿਦਿਆਰਥੀਆਂ ਨੂੰ ਡਿਗਰੀ ਹਾਸਿਲ ਕਰਨ ਤੋਂ ਪਹਿਲੀ ਹੀ ਬਿਹਤਰੀਨ ਨੌਕਰੀਆਂ ਅਤੇ ਬਿਹਤਰੀਨ ਪੈਕੇਜ ਉਪਲਬਧ ਕਰਵਾਏ ਜਾ ਰਹੇ ਹਨ। 

ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ  ਲਗਾਤਾਰ ਹਾਸਿਲ ਹੋ ਰਹੀ ਬਿਹਤਰੀਨ ਪਲੇਸਮੈਂਟ ਉਪਲਬਧੀ ਨੂੰ ਮਨਾਉਣ ਲਈ ਮੈਨੇਜਮੈਂਟ ਵੱਲੋਂ ਕੈਂਪਸ ਵਿਚ ਪਲੇਸਮੈਂਟ ਦਿਹਾੜਾ ਮਨਾਇਆ ਗਿਆ। ਜ਼ਿਕਰੇਖਾਸ ਹੈ ਕਿ ਬੀ ਟੈੱਕ ਦੇ ਵੱਖ ਵੱਖ ਸਟ੍ਰੀਮ, ਬੀ ਬੀ ਏ, ਐਮ ਬੀ ਏ, ਬੀ ਸੀ ਏ, ਬੀ ਕਾਮ, ਫ਼ੈਸ਼ਨ ਟੈਕਨੌਲੋਜੀ ਅਤੇ ਖੇਤੀਬਾੜੀ ਸਟ੍ਰੀਮ ਦੇ ਵਿਦਿਆਰਥੀਆਂ ਦੀ ਡਿਗਰੀ ਜੁਲਾਈ, 2024 ਵਿਚ ਪੂਰੀ ਹੋਣੀ ਹਨ। 

ਇਨ੍ਹਾਂ ਵਿਦਿਆਰਥੀਆਂ ਵਿਚੋਂ ਲਗਭਗ ਸਭ ਵਿਦਿਆਰਥੀਆਂ ਦੀ ਚੋਣ ਵਿਸ਼ਵ ਦੀਆਂ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਵੱਲੋਂ ਕੈਂਪਸ ਵਿਚ ਸ਼ਿਰਕਤ ਕਰਦੇ ਹੋਏ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਕਰ ਲਈ ਗਈ ਹੈ। ਹੁਣ ਵਿਦਿਆਰਥੀ ਜੁਲਾਈ,2024 ਵਿਚ ਡਿਗਰੀ ਪੂਰੀ ਹੋਣ ਤੋਂ ਬਾਅਦ ਚੁਣੀਆਂ ਗਈਆਂ ਕੰਪਨੀਆਂ ਵਿਚ ਜੁਆਇਨ ਕਰ ਲੈਣਗੇ। 

ਇਸ ਦੇ ਇਲਾਵਾ ਕੈਂਪਸ ਦੇ ਜ਼ਿਆਦਾਤਰ ਵਿਦਿਆਰਥੀ ਸਬੰਧਿਤ ਕੰਪਨੀਆਂ ਵਿਚ ਅਖੀਰੀ ਸਮੈਸਟਰ ਦੀ ਛੇ ਮਹੀਨੇ ਦੀ ਇੰਟਰਨਸ਼ਿਪ ਵੀ ਲੈ ਚੁੱਕੇ ਹਨ। ਇਸ ਇੰਟਰਨਸ਼ਿਪ ਦੇ ਪੂਰੇ ਹੋਣ ਤੋਂ ਬਾਅਦ ਉਸੇ ਕੰਪਨੀ ਵਿਚ ਇੰਟਰਨਸ਼ਿਪ ਦਾ ਤਜਰਬਾ ਵੀ ਉਨ੍ਹਾਂ ਲਈ ਅੱਗੇ ਜਾ ਕੇ ਰੈਗੂਲਰ ਕੰਮ ਕਰਨ ਵਿਚ ਕਾਫੀ ਸਹਾਈ ਰਹੇਗਾ। ਇੱਥੇ ਇਹ ਵੀ ਜ਼ਿਕਰੇਖਾਸ ਹੈ ਕਿ ਇਨ੍ਹਾਂ ਚੁਣੇ ਉਮੀਦਵਾਰਾਂ ਨੂੰ ਆਫ਼ਰ ਲੈਟਰ ਵੀ ਦਿਤੇ ਜਾ ਚੁੱਕੇ ਹਨ। 

ਕਿਸੇ ਵੀ ਅਦਾਰੇ ਵਿਚ ਵੱਡੇ ਪੱਧਰ ਤੇ ਇਸ ਤਰਾਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਚੁਣਨਾ ਉਸ ਦੀ ਬਿਹਤਰੀਨ ਸਿੱਖਿਆਂ, ਬਿਹਤਰੀਨ ਨਤੀਜੇ ਅਤੇ ਉਸ ਦੇ ਵੱਕਾਰ ਨੂੰ ਦਰਸਾਉਂਦਾ ਹੈ। ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੂੰ ਕੋਗਨੀਜੈਂਟ, ਵਿਪਰੋ, ਕੈਪਗੇਮਿਨੀ, ਆਈ.ਬੀ.ਐਮ, ਜ਼ੈੱਡ.ਐੱਸ ਐਸੋਸੀਏਟ, ਕਿਬਕਸ਼ਨ ਕੰਸਲਟਿੰਗ, ਮਾਈਂਡ ਟ੍ਰੀ ਲਿਮਟਿਡ, ਪਿਨਕਲ ਕੰਸਲਟੈਂਸੀ, ਡੈਸਨੈਕ ਗਰੁੱਪ, ਸਲਾਈਜ਼ਫਾਇਰ ਇੰਡਸਟਰੀਜ਼, ਆਈ.ਡੀ.ਐਫ.ਸੀ, ਫ਼ਸਟ ਬੈਂਕ, ਟੌਮੀ ਹਿਲਫੀਗਰ, ਜੇਰੋ ਐਜੂਕੇਸ਼ਨ, ਹਿੰਦੂਜਾ ਲੇਲੈਂਡ ਫਾਈਨੈਂਸ, ਡੀ.ਸੀ.ਬੀ ਬੈਂਕ, ਟੈੱਕ ਮਹਿੰਦਰਾ, ਵਰਤੂਸਾ, ਐੱਸ.ਯੂ.ਐਫ.ਆਈ, ਮਿ-ਸਿਗਮਾ, ਵੈਲੀ ਲੈਬਜ਼, ਇਨੋਵੇਸ਼ਨ ਮੈਨੇਜਮੈਂਟ, ਗ੍ਰੈਜਿੱਟੀ ਇੰਟਰਐਕਟਿਵ, ਬਿਰਲਾ ਸਾਫ਼ਟ, ਯੂਨਾਈਟਿਡ ਹੈਲਥ ਗਰੁੱਪ, ਐਨ.ਆਈ.ਆਈ.ਟੀ ਟੈਕਨੋਲੋਜੀਜ, ਜ਼ੈਨਸਰ ਜਿਹੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਵੱਲੋਂ ਚੁਣਿਆਂ ਜਾ ਚੁੱਕਾ ਹੈ। 

ਜਦ ਕਿ ਕੁੱਝ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਕ ਤੋਂ ਵੱਧ ਕੰਪਨੀਆਂ ਨੇ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਅਨੁਸਾਰ ਬਿਹਤਰੀਨ ਸਾਲਾਨਾ ਪੈਕੇਜ ਲੈਣ ਵਾਲੇ ਵਿਦਿਆਰਥੀਆਂ ਵਿਚ ਐਮਾਜੋਨ ਵਿਚ ਚੁਣੇ ਗਏ ਅਨਮੋਲ ਭਤੇਜਾ 45.50 ਦੇ ਸਾਲਾਨਾ ਪੈਕੇਜ, ਮੂ ਸਿਗਮਾ ਵਿਚ ਮੇਘਾ ਕਵਾਤਾਰ 40.09 ਦੇ ਸਾਲਾਨਾ ਪੈਕੇਜ, ਅਕਿੰਤ ਅਰੋੜਾ ਨੂੰ ਐਮਾਜਾਨ ਵੱਲੋਂ 31.77 ਲੱਖ ਸਾਲਾਨਾ, ਨੂਟੈਨਿਕਸ ਵੱਲੋਂ ਮਾਧਵ ਆਨੰਦ ਨੂੰ 29 ਲੱਖ ਸਾਲਾਨਾ ਪੈਕੇਜ ਅਤੇ ਰਾਜੇਸ਼ ਕੁਮਾਰ ਨੂੰ ਐਲਫਾਗ੍ਰਾਫ ਸਿਕਉਰੀਟੀਜ਼ ਵੱਲੋਂ ਵੀਹ ਲੱਖ ਦੇ ਸਾਲਾਨਾ ਪੈਕੇਜ ਨਾਲ ਨਿਵਾਜਿਆ ਗਿਆ। 

ਇਸ ਸੈਸ਼ਨ ਵਿਚ ਆਟੋ ਡੈਸਕ ਇੰਡੀਆ ਵੱਲੋਂ ਆਕਰਸ਼ਿਤ ਨੂੰ 36 ਲੱਖ ਦੇ ਸਾਲਾਨਾ ਪੈਕੇਜ, ਡੀ-ਫਰੇਮ ਫਾਊਂਡੇਸ਼ਨ ਵੱਲੋਂ ਮੁਹੰਮਦ ਨੂੰ 19.20 ਲੱਖ ਦੇ ਸਾਲਾਨਾ ਪੈਕੇਜ, ਵਰਲਪੂਲ ਇੰਡੀਆ ਵੱਲੋਂ ਸੁਲੇਖਾ ਕੁਮਾਰੀ ਅਤੇ ਅਯਾਨ ਸਿੱਦੀਕੀ ਨੂੰ 11 ਲੱਖ ਦੇ ਸਾਲਾਨਾ ਪੈਕੇਜ ਤੇ ਚੁਣਿਆ। ਇਸ ਦੇ ਨਾਲ ਹੀ ਇਕ ਲੰਬੀ ਲਿਸਟ ਦਸ ਤੋਂ ਵੀਹ ਲੱਖ ਦੇ ਸਾਲਾਨਾ ਪੈਕੇਜ ਦੇ ਵਿਦਿਆਰਥੀਆਂ ਦੀ ਹੈ। ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਨੁਸਾਰ ਹੁਣ ਤੱਕ ਕੈਂਪਸ ਵਿਚ ਕਰਵਾਏ ਗਏ ਪਲੇਸਮੈਂਟ ਡਰਾਈਵ ਦੌਰਾਨ 900 ਦੇ ਕਰੀਬ ਕੌਮਾਂਤਰੀ ਪੱਧਰ ਦੀ ਕੰਪਨੀਆਂ ਸ਼ਿਰਕਤ ਕਰਨ ਚੁੱਕੀਆਂ ਹਨ। 

ਜਦ ਕਿ ਹੁਣ ਤੱਕ 9100 ਤੋਂ ਵੱਧ ਉਮੀਦਵਾਰਾਂ ਦੀ ਚੋਣ ਕੀਤੀ ਜਾ ਚੁੱਕੀ ਹੈ। ਜਦ ਕਿ ਵੱਧ ਤੋਂ ਵੱਧ ਪੈਕੇਜ 45.50 ਲੱਖ ਸਾਲਾਨਾ ਦਾ ਰਿਹਾ ਹੈ। ਪ੍ਰੈਜ਼ੀਡੈਂਟ ਧਾਲੀਵਾਲ ਨੇ ਇਸ ਉਪਲਬਧੀ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਪੜਾਈ ਦੇ ਪਹਿਲੇ ਸਾਲ ਤੋਂ ਇੰਡਸਟਰੀ ਪ੍ਰੋਜੈਕਟਾਂ ਵਿਚ ਭਾਗੀਦਾਰ ਬਣਾਉਣ, ਕੇਸ ਸਟੱਡੀ ਕਰਨ ਆਦਿ ਸਮੇਤ ਪ੍ਰੀ ਪਲੇਸਮੈਂਟ ਟਰੇਨਿੰਗ 360 ਡਿਗਰੀ ਤਰੀਕੇ ਨਾਲ ਦਿਤੀ ਜਾਂਦੀ ਹੈ। 

ਇਸ ਤਰਾਂ ਟੀਮ ਵੱਲੋਂ ਕੀਤੇ ਜਾਦੇ ਸਾਂਝੇ ਉਪਰਾਲੇ ਸਦਕਾ ਜਿੱਥੇ ਇਕ ਪਾਸੇ ਕੰਪਨੀਆਂ ਸਾਰਾ ਸਾਲ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਨਾਲ ਨਾਲ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਪਹਿਲਾਂ ਹੀ ਪੂਰੀ ਤਰਾਂ ਤਿਆਰ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆਂ, ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਵਿਭਾਗ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ। ਇਸ ਖ਼ੁਸ਼ੀ ਦੇ ਮੌਕੇ ਤੇ ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ।

सी जी सी झंजेडी कैंपस लगातार डिग्री से पहले पलेसमेंट करवाने वाला राज्य का प्रथम कैंपस

अब तक 900 से  अधिक अंतर्राष्ट्रीय कंपनियों ने 9100 आफरों द्वारा 45.50 लाख वार्षिक पैकेज पर किया चयन - प्रैजीडेंट धालीवाल

मोहाली

चंडीगढ़ ग्रुप ऑफ कॉलेजेज के झंजेड़ी कैंपस को हर साल ग्रेजुएशन से पहले जॉब ऑफर लेटर देने वाला राज्य का पहला कैंपस होने का गौरव प्राप्त है। सी जी सी झंजेड़ी कैंपस  द्वारा लगातार हासिल की गई सर्वश्रेष्ठ प्लेसमेंट उपलब्धि का जश्न मनाने के लिए प्रबंधन ने कैंपस में प्लेसमेंट दिवस मनाया। 

जिक्रेयोग है कि बी टैक के विभिन्न स्ट्रीम ,बीबीए, एमबीए, बीसीए, बीकाम, फैशन टैकनालोजी व खेतीबाड़ी स्ट्रीम के छात्रों  की डिग्री जुलाई 2024 में पूरी होनी है, इन विद्यार्थियों के चयन विश्व की चोटी की अंतर्राष्ट्रीय कंपनियों व वित्तीय अदारों द्वारा कैंपस में शिरक्त करते हुए डिग्री पूरी होने से पहले ही कर लिया गया है। अब विद्यार्थी जुलाई 2024 में डिग्री पूरी होने के बाद चुनी गई कंपनियों में ज्वाइंन कर लेंगे। 

इसके अतिरिक्त कैंपस के अधिक्तर विद्यार्थी सबंधित कंपनियों में अंत समैस्टर की छह महीने की इंटरनशिप भी ले चुके है। इस इंटरनशिप के बाद उसी कंपनी में इंटरनशिप का तुजुर्बा भी उनके लिए आगे जाकर रैलूगर कार्य करने में लाभदायक सिद्ध होगा। इन चुने उम्मीदवारों को आफर लैटर भी दिए जा चुके है। किसी भी अदारे में बडे स्तर पर इस प्रकार डिग्री पूरीे होने से पहले विद्यार्थियों को कंपनियों द्वारा चुने जाने का रिकार्ड है। 

सी जी सी के मैनेजिंग डायरैक्टर अर्श धालीवाल ने बताया कि झंजेडी कैंपस के विद्यार्थियों को अब तक कोगनीजैंट, व्परो, कैपगेमिनी, आईबीएम, जैड एस एसोसिऐट, किबक्श्न कंस्लटिंग, माईड ट्री लिम., पिनकल कंस्लटैंसी, डैसनेक ग्रुप, सलाईजफायर इंस्डट्रीज़, आईडीएफसी, फस्ट बैंक, टौमी हिल्फीगर, जेरो ऐजूकेशन, हिंदूजा फाइनेंस, डीसीबी बैंक, टैक महिंद्रा, वरतूसा, एसयूएफआई, मि-सिगमा, वैली लैबज़, इनोवेशन मैनेजमेंट, ग्रैजिट्टी इंटरएक्टिव, बिर्ला साफ्ट, यूनीईटिड हैल्थ ग्रुप, एनआईआईटी टैकनालोजी, जैनसर जैसी विश्व प्रसिद्ध कंपनियों द्वारा भी विद्यार्थियों को आफ लैटर दिए गए है। 

इसके साथ ही इन में कुछ विद्यार्थी ऐसे भी है, जिनको एक से अधिक कंपनियों ने नौकरी की पेशकश की है।  कैम्पस निदेशक डॉ. नीरज शर्मा के अनुसार वार्षिक वेतन के मामले में अमेजऩ ने अनमोल भटेजा को 45.50 एलपीए की पेशकश की । म्यू सिग्मा द्वारा  मेघा क्वात्रा को 40.09 लाख प्रति वर्ष  के पैकेज पर पेश किया।  

जबकि अमेजऩ कंपनी ने अंकित अरोड़ा को 31.77 लाख प्रति वर्ष का पैकेज दिया। नूतानिक्स ने माधव आनंद को वार्षिक29 लाख प्रति वर्ष की पेशकश की। रहेश कुमार को अल्फाग्रेप सेक्यूरिटेस द्वारा 20 लाख प्रति वर्ष की पेशकश दी जा चुकी  है। जबकि दस से बीस लाख के सालाना पैकेज के छात्रों की एक लम्बी लिस्ट है । 

इस सत्र में आकर्षित को ऑटो डेस्क इंडिया द्वारा 36 लाख के वार्षिक पैकेज पर, मोहम्मद को डी-फ्रेम फाउंडेशन द्वारा 19.20 लाख के वार्षिक पैकेज पर, सुलेखा कुमारी और अयान सिद्दीकी को व्हर्लपूल इंडिया द्वारा 11 लाख के वार्षिक पैकेज पर चुना गया। इसके साथ ही दस से बीस लाख के सालाना पैकेज वाले स्टूडेंट्स की भी लंबी लिस्ट है। 

सी जी सी के प्रैजीडेंट रछपाल सिंह धालीवाल अनुसार अब तक कैंपस में करवाए गए पलेसमेंट ड्राईव दौरान 900 अंतर्राष्ट्रीय स्तर की कंपनियां शिरक्त कर चुकी है जबकि अब तक 9100 उम्मीदवारों का चयन किया जा चुका है जबकि अधिक से अधिक पैकेज 45.50 लाख वार्षिक का रहा है। प्रैजीडेंट धालीवाल ने इस प्राप्ति पर सारी टीम को बधाई देते हुए बताया कि सीजीसी झंजेडी कैंपस द्वारा दाखिला लेने वाले हर विद्यार्थी को पढ़ाई के पहले वर्ष से इंडस्ट्री प्रोजैक्टों में भागीदार बनाने, केस स्ट्डी करने व अन्य समेत प्री पलेसमेंट ट्रेनिंग 360 डिग्री  ढंग से दी जाती है। 

इस प्रकार टीम द्वारा किए जाते सांझे प्रयासों द्वारा जहां एक तरफ कंपनियां सारा वर्ष कैंपस में पलेसमेंट के लिए आती रहती है, वहीं साथ विद्यार्थियों को इंटरव्यू के लिए पहले ही पूरी तरह तैयार कर लिया जाता है। उन्होंने इस प्राप्ति का सेहरा अध्यापकों द्वारा बेहतरीन शिक्षा, विद्यार्थियों को दी जाने वाली पै्रक्टीकल जानकारी, पलेसमेंट विभाग द्वारा प्री पलेसमेंट ट्रेनिंग व विद्यार्थियों द्वारा दिए जा रहे बेहतरीन परिणामों को देते हुए सफलता की और ऊचाईयों की संभावना प्रगट की। इस खुशी के अवसर पर पर मैनेजमेंट द्वारा केक काटने की रसम अदा की गई।