5 Dariya News

ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਲਈ ਆਪ ਨੂੰ ਜਿਤਾਓ: ਮੀਤ ਹੇਅਰ

ਮੀਤ ਹੇਅਰ ਵੱਲੋਂ ਮਾਲੇਰਕੋਟਲਾ ਵਿਖੇ ਭਰਵੀਆਂ ਚੋਣ ਰੈਲੀਆਂ

5 Dariya News

ਮਾਲੇਰਕੋਟਲਾ 30-May-2024

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਆਪ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੋਣ ਪ੍ਰਚਾਰ ਦੇ ਆਖਰੀ ਦੌਰ ਵਿੱਚ ਬੀਤੀ ਸ਼ਾਮ ਮਾਲੇਰਕੋਟਲਾ ਹਲਕੇ ਦੇ ਪਿੰਡਾਂ ਬੁਰਜ, ਭੂਦਨ, ਮੁਬਾਰਕਪੁਰ, ਮਹਿਬੂਬਪੁਰਾ ਅਤੇ ਸਰਹੰਦੀ ਗੇਟ ਵਿਖੇ ਭਰਵੀਆਂ ਚੋਣ ਰੈਲੀਆਂ ਕੀਤੀਆਂ। ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹ ਚੋਣ ਦੇਸ਼ ਨੂੰ ਬਚਾਉਣ ਅਤੇ ਸੰਵਿਧਾਨ ਦੀ ਰੱਖਿਆ ਲਈ ਚੋਣ ਲੜ ਰਹੀ ਹੈ। 

ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਦੇਸ਼ ਵਿਰੋਧੀ ਤਾਕਤਾਂ ਨੂੰ ਭਜਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ ਤਾਂ ਜੋ ਦੇਸ਼ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦਾ ਜਾਣਾ ਨਿਸ਼ਚਿਤ ਹੈ ਅਤੇ ਨਵੀਂ ਸਰਕਾਰ ਵਿੱਚ ਆਪ ਦਾ ਵੱਡਾ ਰੋਲ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਆਪਣੇ ਹਲਕੇ ਲਈ ਵੱਡੇ ਪ੍ਰਾਜੈਕਟ ਲੈ ਕੇ ਆਉਣ ਅਤੇ ਸੂਬੇ ਦੇ ਰੋਕੇ ਫੰਡ ਜਾਰੀ ਕਰਵਾਉਣ ਲਈ ਕੰਮ ਕਰਨਗੇ।

ਮਾਲੇਰਕੋਟਲਾ ਤੋਂ ਵਿਧਾਇਕ ਜਮੀਲ ਉਰ ਰਹਿਮਾਨ ਨੇ ਮੀਤ ਹੇਅਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਭ ਤੋਂ ਵੱਧ ਲੀਡ ਮਾਲੇਰਕੋਟਲਾ ਤੋਂ ਹਾਸਲ ਕਰਨਗੇ। ਉਨ੍ਹਾਂ ਮਾਲੇਰਕੋਟਲਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਪਾਰਲੀਮੈਂਟ ਵਿੱਚ ਨੁਮਾਇੰਦਗੀ ਲਈ ਸਾਨੂੰ ਲੋਕਲ ਉਮੀਦਵਾਰ ਅਤੇ ਪੜ੍ਹਿਆ ਲਿਖਿਆ ਤੇ ਇਮਾਨਦਾਰ ਆਗੂ ਮਿਲਿਆ ਹੈ। 


देश और संविधान बचाने के लिए आप को जिताएं: मीत हेयर

मीत हेयर द्वारा मालेरकोटला में आयोजित चुनावी रैलियां

मालेरकोटला

संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने चुनाव प्रचार के आखिरी दौर में कल शाम मालेरकोटला निर्वाचन क्षेत्र के बुर्ज, भूदन, मुबारकपुर, महबूबपुरा और सरहंदी गेट में बड़ी चुनावी रैलियां कीं। मीत हेयर ने कहा कि आम आदमी पार्टी यह चुनाव देश को बचाने और संविधान की रक्षा के लिए लड़ रही है। 

उन्होंने कहा कि केंद्र में देश विरोधी ताकतों को भगाने के लिए आम आदमी पार्टी के प्रत्याशियों को जिताएं, ताकि देश को बचाया जा सके। उन्होंने कहा कि यह तय है कि बीजेपी केंद्र में हार रही है और नई सरकार में आप की बड़ी भूमिका होगी। उन्होंने कहा कि वह अपने निर्वाचन क्षेत्र के लिए केंद्र सरकार से बड़ी परियोजनाएं लाने और राज्य की रोकी गई धनराशि जारी करने के लिए काम करेंगे।

मालेरकोटला के विधायक जमील उर रहमान ने मीत हेयर को आश्वासन दिया कि उन्हें मालेरकोटला से अधिकतम लीड मिलेगी। उन्होंने मालेरकोटला वासियों से भी अपील की कि हम भाग्यशाली हैं कि हमें संसद में प्रतिनिधित्व के लिए एक स्थानीय उम्मीदवार और एक शिक्षित और ईमानदार नेता मिला है।