5 Dariya News

ਮੋਦੀ ਰਾਮ ਨੂੰ ਅਯੁੱਧਿਆ ਲੈ ਆਏ ਹਨ, ਹੁਣ ਮੋਦੀ ਨੂੰ ਵਾਪਸ ਲਿਆਉਣਾ ਸਾਡਾ ਫਰਜ਼ : ਮਨੋਜ ਤਿਵਾਡ਼ੀ

5 Dariya News

ਚੰਡੀਗਡ਼੍ਹ 29-May-2024

ਚੰਡੀਗਡ਼੍ਹ ਲੋਕ ਸਭਾ ਸੀਟ ਲਈ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਪੂਰਵਾਂਚਲ ਦੇ ਆਗੂ ਅਤੇ ਕਲਾਕਾਰ ਮਨੋਜ ਤਿਵਾਡ਼ੀ ਨੇ ਅੱਜ ਚੰਡੀਗਡ਼੍ਹ ਪਹੁੰਚ ਕੇ ਧਨਾਸ ਵਿਖੇ ਭਰਵੇਂ ਇਕੱਠ ਵਾਲੀ ਰੈਲੀ ਵਿੱਚ ਨੂੰ ਸੰਬੋਧਨ ਕੀਤਾ। ਮਨੋਜ ਤਿਵਾਡ਼ੀ ਨੇ ਆਪਣੇ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਸੰਜੇ ਟੰਡਨ ਨੂੰ ਵੋਟ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੰਜੇ ਟੰਡਨ ਲਈ ਵੋਟ ਅਸਲ ਵਿੱਚ ਨਰਿੰਦਰ ਮੋਦੀ ਲਈ ਵੋਟ ਹੋਵੇਗੀ, ਕਿਉਂਕਿ ਇਹ ਚੋਣਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਲਈ ਹੁੰਦੀਆਂ ਹਨ। 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਿਰਫ਼ ਭਾਜਪਾ ਦੀ ਅਗਵਾਈ ਵਾਲੇ ਗਠਜੋਡ਼ ਐਨਡੀਏ ਕੋਲ ਹੀ ਇੱਕ ਚਿਹਰਾ ਹੈ ਨਰਿੰਦਰ ਮੋਦੀ। ਉਨ੍ਹਾਂ ਕਿਹਾ ਕਿ ਮੌਕਾਪ੍ਰਸਤ ਇੰਡੀਆ ਗਠਜੋਡ਼ ਕੋਲ ਪ੍ਰਧਾਨ ਮੰਤਰੀ ਦਾ ਕੋਈ ਚਿਹਰਾ ਨਹੀਂ ਹੈ ਅਤੇ ਨਾ ਹੀ ਵਿਕਾਸ ਲਈ ਕੋਈ ਵਿਜ਼ਨ ਹੈ। ਉਨ੍ਹਾਂ ਇਕੱਠ ਨੂੰ ਯਾਦ ਦਿਵਾਇਆ ਕਿ ਅਯੁੱਧਿਆ ਵਿਖੇ ਰਾਮ ਮੰਦਰ ਉਨ੍ਹਾਂ ਨੂੰ ਕਿਸੇ ਨੇ ਨਹੀਂ ਬਲਕਿ ਨਰਿੰਦਰ ਮੋਦੀ ਨੇ ਦਿੱਤਾ ਹੈ। 

ਉਨ੍ਹਾਂ ਨੇ ਆਪਣੇ ਖਾਸ ਅੰਦਾਜ਼ ’ਚ ਕਿਹਾ, ‘‘ਜਦੋਂ ਤੁਸੀਂ ਅਯੁੱਧਿਆ ’ਚ ਰਾਮ ਲੱਲਾ ਦੇ ਦਰਸ਼ਨਾਂ ਲਈ ਜਾਓਗੇ ਤਾਂ ਤੁਸੀਂ ਉਨ੍ਹਾਂ ਨੂੰ ਕੀ ਕਹੋਗੇ ਕਿ ਤੁਸੀਂ ਅਜਿਹੇ ਵਿਅਕਤੀ ਨੂੰ ਵੋਟ ਨਹੀਂ ਦਿੱਤੀ ਜਿਸ ਨੇ ਇਹ ਦਰਸ਼ਨ ਸੰਭਵ ਕਰਵਾਏ ਹਨ।” ਉਨ੍ਹਾਂ ਕਿਹਾ ਕਿ ਆਯੁਧਿਆ ਵਿੱਚ 500 ਸਾਲਾਂ ਮਗਰੋਂ ਭਗਵਾਨ ਰਾਮ ਜੀ ਨੂੰ ਲੈ ਕੇ ਆਉਣ ਵਾਲੇ ਨਰਿੰਦਰ ਮੋਦੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਤੀਜੀ  ਵਾਰ ਲੈ ਕੇ ਆਉਣਾ ਸਾਡਾ ਸਾਰਿਆਂ ਦਾ ਫਰਜ਼ ਹੈ।

ਇਸ ਮੌਕੇ ਸੰਜੇ ਟੰਡਨ ਨੇ ਵੀ ਸੰਬੋਧਨ ਕੀਤਾ ਅਤੇ ਮੋਦੀ ਸਰਕਾਰ ਦੀਆਂ ਵੱਖ-ਵੱਖ ਪ੍ਰਾਪਤੀਆਂ ਬਾਰੇ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਹਰ ਇੱਕ ਨੂੰ ਗੈਸ ਕੁਨੈਕਸ਼ਨ, ਪਾਣੀ ਦੇ ਕੁਨੈਕਸ਼ਨ ਅਤੇ ਪਖਾਨੇ ਵਰਗੀਆਂ ਬੁਨਿਆਦੀ ਲੋਡ਼ਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ 60 ਸਾਲਾਂ ਵਿੱਚ ਵੀ ਅਜਿਹਾ ਨਹੀਂ ਕਰ ਸਕੀ।

ਹਜ਼ਾਰਾਂ ਭਾਜਪਾ ਸਮਰਥਕਾਂ ਦੀਆਂ ਤਾਡ਼ੀਆਂ ਦੀ ਗਡ਼ਗਡ਼ਾਹਟ ਵਿਚਕਾਰ ਮਨੋਜ ਤਿਵਾਡ਼ੀ ਨੇ ਮੋਦੀ ਸਰਕਾਰ ਦੀਆਂ ਕਈ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਸ ਦਾ ਜ਼ਿਆਦਾਤਰ ਭਾਸ਼ਣ ਸੰਗੀਤਕ ਰੂਪ ਵਿਚ ਸੀ। ਆਪਣੇ ਕੁਝ ਪ੍ਰਸਿੱਧ ਨੰਬਰਾਂ ਰਾਹੀਂ ਕੋਵਿਡ ਵੈਕਸੀਨ, ਰੱਖਿਆ ਬਲਾਂ ਲਈ ਰਾਫੇਲ ਪ੍ਰਾਪਤ ਕਰਨ, ਧਾਰਾ 370, ਅਭਿਨੰਦਨ ਨੂੰ ਪਾਕਿਸਤਾਨ ਤੋਂ ਵਾਪਸ ਲਿਆਉਣ ਅਤੇ ਰਾਮ ਮੰਦਰ ਵਰਗੀਆਂ ਚੀਜ਼ਾਂ ਬਾਰੇ ਗੱਲ ਕੀਤੀ। 

ਉਨ੍ਹਾਂ ਕਿਹਾ ਕਿ ਮੋਦੀ ਇਕੱਲਾ ਗਰੀਬਾਂ ਦੇ ਹੱਕਾਂ ਲਈ ਲਡ਼ ਰਿਹਾ ਹੈ ਜਦਕਿ ਵਿਰੋਧੀ ਧਿਰ ਮੋਦੀ ਨੂੰ ਹਰਾਉਣ ਲਈ ਆਪਣੀ ਪੂਰੀ ਤਾਕਤ ਲਗਾ ਰਹੀ ਹੈ। ਉਸਨੇ ਸੰਜੇ ਟੰਡਨ ਨੂੰ ਆਪਣਾ ਭਰਾ ਕਿਹਾ ਅਤੇ ਕਿਹਾ ਕਿ ਉਹ ਰਾਤ ਦੇ ਸਮੇਂ ਵੀ ਉਸ ਦਾ ਫੋਨ ਚੁੱਕਦਾ ਹੈ ਅਤੇ ਮੈਂ ਜੋ ਵੀ ਮੁੱਦਾ ਉਠਾਉਂਦਾ ਹੈ ਉਹ ਉਸ ਨੂੰ ਹੱਲ ਕਰਦਾ ਹੈ। ਮਨੋਜ ਤਿਵਾਡ਼ੀ ਵੱਲੋਂ ਕੀਤੀ ਗਈ ਰੈਲੀ ਨੇ ਟੰਡਨ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ ਹੈ। ਮਨੋਜ ਤਿਵਾਡ਼ੀ ਦੀ ਰੈਲੀ ਟੰਡਨ ਨੂੰ ਪੂਰਵਾਂਚਲੀ ਵੋਟ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ।