5 Dariya News

ਧਰਮ ਪ੍ਰਚਾਰ ਕਮੇਟੀ ਵੱਲੋਂ ਉਤਰ ਪ੍ਰਦੇਸ਼ ਦੇ ਬਿਲਾਸਪੁਰ 'ਚ ਲਗਾਇਆ ਗੁਰਮਤਿ ਸਿਖਲਾਈ ਕੈਂਪ

5 Dariya News

ਅੰਮ੍ਰਿਤਸਰ 29-May-2024

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਮੀਰੀ ਪੀਰੀ ਖਾਲ਼ਸਾ ਅਕੈਡਮੀ ਨਵਾਬ ਗੰਜ ਬਿਲਾਸਪੁਰ ਵਿਖੇ 17 ਮਈ ਤੋਂ 30 ਮਈ 2024 ਤੱਕ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਦੇ ਉਪਰਾਲੇ ਨਾਲ ਸਿੱਖ ਮਿਸ਼ਨ ਹਾਪੁੜ ਵੱਲੋਂ ਲਗਾਏ ਗਏ ਇਸ ਗੁਰਮਤਿ ਸਿਖਲਾਈ ਕੈਂਪ ਵਿੱਚ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਗੁਰਬਾਣੀ ਕੀਰਤਨ, ਤਬਲਾ, ਗੁਰ ਇਤਿਹਾਸ ਦੀ ਸਿੱਖਿਆ ਦਿੱਤੀ ਗਈ।

ਇਸ ਗੁਰਮਤਿ ਕੈਂਪ ਵਿਚ ਯੂਪੀ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਭਾਈ ਬ੍ਰਿਜਪਾਲ ਸਿੰਘ, ਭਾਈ ਬ੍ਰਹਮ ਸਿੰਘ ਰਾਗੀ, ਭਾਈ ਰਾਜਪਾਲ ਸਿੰਘ ਜੋੜੀਵਾਲਾ, ਭਾਈ ਸਤਨਾਮ ਸਿੰਘ ਕਵੀਸ਼ਰ, ਪ੍ਰਚਾਰਕ ਭਾਈ ਦਿਲਰਾਜ ਸਿੰਘ ਤੇ ਭਾਈ ਜਤਿੰਦਰ ਸਿੰਘ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਇਸ ਗੁਰਮਤਿ ਸਿਖਲਾਈ ਕੈਂਪ ਦੀ ਸਮਾਪਤੀ 'ਤੇ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਮਾਣ ਪੱਤਰ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਮੀਰੀ ਪੀਰੀ ਖਾਲ਼ਸਾ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਇਸ ਉਪਰਾਲੇ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਗਿਆ।