5 Dariya News

ਮੀਤ ਹੇਅਰ ਨੇ ਕੈਬਨਿਟ ਮੰਤਰੀ ਵਜੋਂ ਕੀਤੇ ਕੰਮਾਂ ਦੇ ਸਿਰ ਉੱਤੇ ਮੰਗੀਆਂ ਵੋਟਾਂ

ਮੀਤ ਹੇਅਰ ਵੱਲੋਂ ਮਾਲੇਰਕੋਟਲਾ ਹਲਕੇ ਦਾ ਦੌਰਾ

5 Dariya News

ਹਥਨ (ਮਾਲੇਰਕੋਟਲਾ) 29-May-2024

ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਮਾਲੇਰਕੋਟਲਾ ਹਲਕੇ ਦੇ ਪਿੰਡਾਂ ਵਿੱਚ ਸੰਬੋਧਨ ਕਰਦਿਆਂ ਸੂਬਾ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਨਾਲ ਕੈਬਨਿਟ ਮੰਤਰੀ ਵਜੋਂ ਖੁਦ ਕੀਤੇ ਕੰਮਾਂ ਬਦਲੇ ਵੋਟਾਂ ਮੰਗੀਆਂ।ਹਲਕਾ ਵਿਧਾਇਕ ਜਮੀਲ ਉਰ ਰਹਿਮਾਨ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।

ਮੀਤ ਹੇਅਰ ਨੇ ਸੂਬਾ ਸਰਕਾਰ ਵੱਲੋਂ ਬਿਜਲੀ, ਸਿਹਤ, ਸਿੱਖਿਆ, ਕਿਸਾਨੀ ਆਦਿ ਖੇਤਰਾਂ ਵਿੱਚ ਸੂਬਾ ਸਰਕਾਰ ਵੱਲੋਂ ਕੀਤੇ ਕੰਮ ਗਿਣਵਾਉਂਦਿਆਂ ਬਤੌਰ ਕੈਬਨਿਟ ਮੰਤਰੀ ਕੀਤੇ ਕੰਮ ਵੀ ਗਿਣਵਾਏ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਨ ਤੋਂ ਰੋਕਿਆ। ਐਸ.ਵਾਈ.ਐਲ. ਉੱਤੇ ਪੰਜਾਬ ਦੇ ਹੱਕ ਉੱਤੇ ਡਟ ਕੇ ਪਹਿਰਾ ਦਿੱਤਾ, ਵਿਧਾਨ ਸਭਾ ਚ ਮਤਾ ਪਾਸ ਕਰਵਾਇਆ। ਟੇਲਾਂ ਉਤੇ ਪਾਣੀ ਪਹੁੰਚਾਇਆ, ਬੰਦ ਪਏ ਨਹਿਰੀ ਖਾਲ ਚਲਵਾਏ। ਤਜਵੀਜ਼ਤ ਨਵੀ ਮਾਲਵਾ ਨਹਿਰ ਦੀ ਯੋਜਨਾ ਬਣਾਈ। 

ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਵਜੋਂ ਪ੍ਰਾਈਵੇਟ ਮਾਲਜ਼ ਤੇ ਸ਼ੋਅ ਰੂਮਜ਼ ਦੇ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਲਿਖਣੀ ਸ਼ੁਰੂ ਕਰਵਾਈ। ਕਾਲਜ ਅਧਿਆਪਕਾਂ ਲਈ ਸੱਤਵਾਂ ਪੇਅ ਕਮਿਸ਼ਨ ਲਾਗੂ ਕੀਤਾ ਅਤੇ ਗੈਸਟ ਫੈਕਲਟੀ ਕਾਲਜ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ। ਮੀਤ ਹੇਅਰ ਨੇ ਕਿਹਾ ਕਿ ਖੇਡ ਮੰਤਰੀ ਵਜੋਂ ਖੇਡ ਤੇ ਖਿਡਾਰੀ ਪੱਖੀ ਖੇਡ ਨੀਤੀ ਬਣਾਈ। 25 ਹਜ਼ਾਰ ਖਿਡਾਰੀ 75 ਕਰੋੜ ਇਨਾਮ ਰਾਸ਼ੀ ਨਾਲ ਸਨਮਾਨੇ। ਏਸ਼ੀਅਨ ਗੇਮਜ਼ ਦੀ ਤਿਆਰੀ ਲਈ ਪਹਿਲੀ ਵਾਰ ਇਨਾਮ ਰਾਸ਼ੀ ਦਿੱਤੀ ਅਤੇ ਸਾਡੇ ਖਿਡਾਰੀਆਂ ਨੇ 72 ਸਾਲ ਦੇ ਰਿਕਾਰਡ ਤੋੜੇ।1000 ਖੇਡ ਨਰਸਰੀਆਂ ਦੀ ਸਥਾਪਨਾ ਸ਼ੁਰੂ ਹੋਈ। 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਡੀ.ਐਸ.ਪੀ. ਦੀ ਨੌਕਰੀ ਦਿੱਤੀ।  

‘ਬਲਬੀਰ ਸਿੰਘ ਸੀਨੀਅਰ ਐਵਾਰਡ’ ਤੇ ‘ਮਿਲਖਾ ਸਿੰਘ ਐਵਾਰਡ’ ਸਥਾਪਤ ਕੀਤੇ ਅਤੇ  ਬਲਬੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ ਸ਼ੁਰੂ ਕਰਵਾਈ। ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਹੋਈ। ਕੋਚਾਂ ਦੀਆਂ ਤਨਖਾਹਾਂ ਵਿੱਚ ਦੋ ਗੁਣਾਂ ਤੋਂ ਢਾਈ ਗੁਣਾਂ ਤੱਕ ਵਾਧਾ ਕੀਤਾ। ਯੁਵਕ ਸੇਵਾਵਾਂ ਵਿਭਾਗ ਵੱਲੋਂ ਬੰਦ ਪਏ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਨੂੰ ਮੁੜ ਸ਼ੁਰੂ ਕਰਵਾਇਆ। ਪ੍ਰਸ਼ਾਸਕੀ ਸੁਧਾਰ ਮੰਤਰੀ ਵਜੋਂ ਸੇਵਾਵਾਂ ਡੋਰ ਟੂ ਡੋਰ ਸ਼ੁਰੂ ਕਰਬਾਈਆ। ਸਰਟੀਫਿਕੇਟ ਡਿਜੀਟਲ ਦਸਤਖਤ ਨਾਲ ਸ਼ੁਰੂ ਕਰਵਾਏ। ਸਮਾਂ ਬੱਧ ਨਾਗਰਿਕ ਸੇਵਾਵਾਂ ਯਕੀਨੀ ਬਣਾਈਆਂ।

मीत हेयर ने कैबिनेट मंत्री के तौर पर किए गए काम पर वोट मांगे

मीत हेयर ने मालेरकोटला निर्वाचन क्षेत्र का दौरा किया

हथन (मलेरकोटला)

आम आदमी पार्टी के उम्मीदवार और कैबिनेट मंत्री गुरमीत सिंह मीत हेयर ने आज मालेरकोटला हलके के गांवों को संबोधित किया और कैबिनेट मंत्री के रूप में और राज्य सरकार द्वारा किए गए कार्यों के बदले वोट मांगे। एमएलए जमील उर रहमान ने मीत हेयर को भारी मतों से जिताने का आग्रह किया।

मीत हेयर ने बिजली, स्वास्थ्य, शिक्षा, कृषि आदि क्षेत्रों में राज्य सरकार द्वारा किये गये कार्यों को गिनाते हुए कैबिनेट मंत्री के रूप में किये गये कार्यों को भी गिनाया। उन्होंने कहा कि पंजाब यूनिवर्सिटी को केंद्रीय यूनिवर्सिटी बनने से रोका गया। एसवाईएल पंजाब के अधिकारों की डटकर रक्षा की, विधानसभा में प्रस्ताव पारित कराया। टेलों पर पानी पहुंचाया, बंद नहरी खाल चलवाए। 

प्रस्तावित नई मालवा नहर की योजना बनाई। उच्च शिक्षा और भाषा मंत्री के रूप में निजी मॉल और शोरूम के बोर्डों पर पंजाबी भाषा लिखना शुरू किया। कॉलेज शिक्षकों के लिए सातवां वेतन आयोग लागू किया और गेस्ट फैकल्टी कॉलेज शिक्षकों का वेतन बढ़ाया।

मीत हेयर ने कहा कि खेल मंत्री रहते हुए उन्होंने खेल और खिलाड़ियों के लिए खेल नीति बनायी। 25 हजार खिलाड़ियों को 75 करोड़ की इनामी राशि से सम्मानित किया गया।एशियाई खेलों की तैयारी के लिए पहली बार पुरस्कार राशि दी गई और हमारे खिलाड़ियों ने 72 साल के रिकॉर्ड तोड़े, 1000 खेल नर्सरियां स्थापित की जा रही है। 11 खिलाड़ियों को पी.सी.एस और डी.एस.पी की नौकरी दी। 

'बलबीर सिंह सीनियर पुरस्कार' तथा 'मिल्खा सिंह पुरस्कार' की स्थापना की तथा बलबीर सिंह सीनियर छात्रवृत्ति योजना प्रारम्भ की। "खेडा वतन पंजाब दिया" शुरू हुई। प्रशिक्षकों का वेतन दोगुना से ढाई गुना तक बढ़ाया। युवा सेवा विभाग ने बंद पड़े शहीद भगत सिंह युवा पुरस्कार को फिर से शुरू किया। प्रशासनिक सुधार मंत्री के रूप में घर-घर सेवाएं शुरू कीं। प्रमाणपत्रों की डिजिटल हस्ताक्षर से शुरुआत हुई। समय पर नागरिक सेवाएँ सुनिश्चित की गईं।