5 Dariya News

ਡਾ ਸੁਭਾਸ਼ ਸ਼ਰਮਾ ਵੱਲੋਂ ਮੋਹਾਲੀ ਅਤੇ ਖਰੜ ਵਿੱਚ ਤੂਫ਼ਾਨੀ ਦੌਰੇ

ਡਾ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਮੋਹਾਲੀ ਦੀ ਬੇਟੀਆਂ ਨੇ ਸੰਭਾਲਿਆ ਮੋਰਚਾ, ਘਰ ਘਰ ਪ੍ਰਚਾਰ ਦੀ ਮੁਹਿਮ ਜਾਰੀ

5 Dariya News

ਮੋਹਾਲੀ/ਖਰੜ 29-May-2024

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ ਸੁਭਾਸ਼ ਸ਼ਰਮਾ ਵੱਲੋਂ ਅੱਜ ਮੋਹਾਲੀ ਸ਼ਹਿਰ ਵਿੱਚ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਿਆ ਗਿਆ। ਸੈਕਟਰ 105 ਵਿਖੇ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਕੀਤੀ ਗਈ ਇੱਕ ਚੋਣ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਤੁਹਾਡੇ ਸਾਰਿਆਂ ਦਾ ਜੋਸ਼ ਦੇਖ ਕੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ।

ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇੱਕਜੁੱਟ ਹੋ ਕੇ ਪੰਜਾਬ ਦੇ ਵਿਕਾਸ ਲਈ ਭਾਜਪਾ ਨੂੰ ਮਜਬੂਤ ਕਰੀਏ। ਭਾਜਪਾ ਆਗੂਆਂ ਨੇ ਡਾ ਸੁਭਾਸ਼ ਸ਼ਰਮਾ ਨੂੰ ਦਸਿਆ ਕਿ ਬਲੌਂਗੀ ਅਤੇ ਆਸ ਪਾਸ ਇਲਾਕਿਆਂ ਵਿਚ ਮੋਹਾਲੀ ਦੀ ਬੇਟੀਆਂ ਨੇ ਡਾ ਸ਼ਰਮਾ ਦੇ ਹੱਕ ਵਿੱਚ ਚੋਣ ਮੁਹਿੰਮ ਦੇ ਤਹਿਤ ਘਰ ਘਰ ਪ੍ਰਚਾਰ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਭਾਜਪਾ ਮੋਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਉਚੇਚੇ ਤੌਰ ਤੇ ਮੌਜੂਦ ਰਹੇ।

ਵਪਾਰੀ ਭਰਾਵਾਂ ਨਾਲ ਡੱਟ ਕੇ ਖੜੀ ਹੈ ਭਾਜਪਾ: ਡਾ ਸੁਭਾਸ਼ ਸ਼ਰਮਾ

ਸਥਾਨਕ ਖਰੜ ਦੇ ਦੁਕਾਨਦਾਰਾਂ ਵੱਲੋਂ ਡਾ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਇੱਕ ਮੀਟਿੰਗ ਰੱਖੀ ਗਈ, ਜਿਸ ਵਿੱਚ ਸਾਰਿਆਂ ਨੇ ਇੱਕਜੁੱਟ ਹੋ ਕੇ ਡਾ ਸੁਭਾਸ਼ ਸ਼ਰਮਾ ਨੂੰ ਵਿਸ਼ਵਾਸ ਦਿਵਾਇਆ ਕਿ ਵਪਾਰੀਆਂ ਨਾਲ ਡੱਟ ਕੇ ਖੜੇ ਡਾ ਸੁਭਾਸ਼ ਸ਼ਰਮਾ ਨੂੰ ਇਸ ਵਾਰ ਹਲਕੇ ਤੋਂ ਮਜਬੂਤੀ ਨਾਲ ਜਿਤਾ ਕੇ ਲੋਕਸਭਾ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਡਾ ਸੁਭਾਸ਼ ਨੇ ਵਪਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਸਾਰੀਆਂ ਮੰਗਾਂ ਦੇ ਹੱਲ ਲਈ ਮੈਂ ਪੂਰੀ ਤਰ੍ਹਾ ਨਾਲ ਵਚਨਬੱਧ ਹਾਂ। ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਜਲਦ ਹੀ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਬਹਾਲ ਕਰਕੇ ਵਪਾਰੀਆਂ ਨੂੰ ਇੱਕ ਸ਼ਾਂਤ ਅਤੇ ਸੁਖੇਲਾ ਮਾਹੌਲ ਪ੍ਰਧਾਨ ਕਰਵਾਏਗਾ।

ਇਸ ਦੌਰਾਨ ਡਾ ਸੁਭਾਸ਼ ਸ਼ਰਮਾ ਵੱਲੋਂ ਵਾਰਡ ਨੰਬਰ 6 ਅਤੇ 14 ਵਿਖੇ ਭਗਵਾਨ ਵਾਲਮੀਕ ਮੰਦਰ ਵਿੱਚ ਮੱਥਾ ਟੇਕ ਕੇ ਹਲਕੇ ਦੇ ਲੋਕਾਂ ਦੀ ਚੜ੍ਹਦੀ ਕਲਾ ਦੀ ਮਨੋਕਾਮਨਾ ਮੰਗੀ ਗਈ। ਸਥਾਨਕ ਧਰਮਸ਼ਾਲਾ ਵਿੱਚ ਰੱਖੀ ਚੋਣ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਆਯੁਸ਼ਮਾਨ ਕਾਰਡ ਯੋਜਨਾ ਤਹਿਤ ਹੀ ਗਰੀਬ ਲੋਕਾਂ ਨੂੰ ਮਹਿੰਗਾ ਇਲਾਜ ਮੁਫ਼ਤ ਕਰਵਾਉਣ ਦੀ ਸਹੂਲਤ ਮਿਲ ਰਹੀ ਹੈ, ਮੋਦੀ ਵੱਲੋਂ ਗਰੀਬਾਂ ਲਈ ਨਰੇਗਾ ਸਕੀਮ, ਮੁਫਤ ਰਾਸ਼ਨ, ਸਲੰਡਰ ਅਤੇ ਹੁਨਰਮੰਦ ਵਿਅਕਤੀਆ ਲਈ ਮੁਦਰਾ ਲੋਨ ਦੀ ਸਹੂਲਤ ਵੱਡੇ ਪੱਧਰ ਤੇ ਜਾਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਸੂਬਾ ਸਹਿ ਖ਼ਜਾਨਚੀ ਸੁਖਵਿੰਦਰ ਗੋਲਡੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

डा सुभाष शर्मा द्वारा मोहाली खरड़ के तूफ़ानी दौरे

डा सुभाष शर्मा के पक्ष में मोहाली की बेटियों ने संभाला मोर्चा, घर-घर जाकर प्रचार अभियान जारी

मोहाली/ खरड़

श्री आनंदपुर साहिब लोकसभा क्षेत्र से भारतीय जनता पार्टी के उम्मीदवार डा सुभाष शर्मा ने आज मोहाली व खरड़ शहर में अपना चुनाव अभियान जारी रखा। भाजपा नेता संजीव वशिष्ठ के नेतृत्व में सेक्टर 105 में एक चुनावी सभा को संबोधित करते हुए डा सुभाष शर्मा ने कहा कि आप सभी का उत्साह देखकर मुझे बहुत गर्व महसूस हो रहा है।

उन्होंने कहा कि अब समय आ गया है कि हम सब एकजुट होकर पंजाब के विकास के लिए भाजपा को मजबूत करें। भाजपा नेताओं ने डा सुभाष शर्मा को बताया कि मोहाली की बेटियां डा सुभाष शर्मा के पक्ष में घर-घर जाकर विशेष प्रचार अभियान चला रही हैं। इस मौके पर भाजपा मोहाली अध्यक्ष संजीव वशिष्ट मौजूद रहे।

बीजेपी कारोबारी भाइयों के साथ मजबूती से खड़ी : डा सुभाष शर्मा

खरड़ में डा सुभाष शर्मा के पक्ष में स्थानीय दुकानदारों ने एकजुट होकर डा शर्मा को आश्वस्त किया कि व्यापारियों के साथ मजबूती से खड़े रहने वाले डा सुभाष शर्मा को इस बार शहर से मजबूती से जिताकर लोकसभा भेजा जाएगा। इस मौके पर डा सुभाष शर्मा ने व्यापारियों को आश्वासन दिया कि मैं उनकी सभी मांगों के समाधान के लिए पूरी तरह से प्रतिबद्ध हूं। उन्होंने कहा कि भाजपा के नेतृत्व वाली सरकार जल्द ही पंजाब में शांति बहाल करेगी और व्यापारियों के लिए शांतिपूर्ण और आरामदायक वातावरण प्रदान करेगी।

इस बीच, डा सुभाष शर्मा ने वार्ड नंबर 6 और 14 में भगवान वाल्मीक मंदिर में पूजा-अर्चना की और विधानसभा क्षेत्र के लोगों के लिए शुभकामनाएं मांगीं। मंदिर से सटे धर्मशाला में आयोजित चुनावी सभा को संबोधित करते हुए डा शर्मा ने कहा कि मोदी सरकार की आयुष्मान कार्ड योजना के तहत ही गरीबों को मुफ्त महंगा इलाज, मोदी द्वारा गरीबों के लिए नरेगा योजना, मुफ्त राशन, सिलेंडर की सुविधा मिल रही है और कुशल श्रमिकों के लिए मुद्रा लोन की सुविधा बड़े पैमाने पर जारी है। इस मौके पर अन्य लोगों के अलावा भाजपा पंजाब के सह कैशियर सुखविंदर गोल्डी विशेष रूप से उपस्थित थे।