5 Dariya News

ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੈਂਕੜੇ ਵਰਕਰ ਪਰਿਵਾਰਾਂ ਸਮੇਤ ਭਾਜਪਾ 'ਚ ਸ਼ਾਮਲ

ਬੀਬਾ ਜੈਇੰਦਰਾ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਦਾ ਸਿਰੋਪਾ ਪਾ ਕੇ ਕੀਤਾ ਸਵਾਗਤ

5 Dariya News

ਪਟਿਆਲਾ 28-May-2024

ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੈਂਕੜੇ ਵਰਕਰ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਭਾਜਪਾ ਪਰਿਵਾਰ ਦਾ ਹਿੱਸਾ ਬਣੇ ਇਨ੍ਹਾਂ ਨਵੇਂ ਮੈਂਬਰਾਂ ਦਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਸਿਰੋਪਾ ਪਾ ਕੇ ਸਵਾਗਤ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਛੱਡ ਕੇ ਆਏ ਹਿਮਾਂਸ਼ੂ ਬਿਆਸ ਤੋਂ ਇਲਾਵਾ ਮਨੋਜ ਹਿੰਗੋਨਾ, ਗਿਰਧਾਰੀ ਲਾਲ, ਅਨਿਲ ਸਿੰਗਲਾ, ਹਰੀ ਕ੍ਰਿਸ਼ਨ, ਪ੍ਰੀਤ ਸਿੰਘ, ਨੀਰਜ ਸ਼ਰਮਾ, ਯੁਵਰਾਜ ਸਿੰਘ, ਅੰਕੂ ਸ਼ਰਮਾ, ਨੀਰਜ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਾਥੀ ਸ਼ਾਮਲ ਸਨ। 

ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸਨੌਰ ਇਲਾਕਾ ਇੰਚਾਰਜ ਬਿਕਰਮ ਇੰਦਰਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਭੁੱਨਰਹੇੜੀ ਦੇ ਸਰਪੰਚ ਵਕੀਲ ਮਸ਼ਾਲ, ਸੁਖਦੇਵ ਸਿੰਘ ਪੰਜੌਲਾ, ਸੇਵਾ ਸਿੰਘ ਕਾਠਗੜ੍ਹ, ਸੁਨੀਲ ਕੁਮਾਰ ਸਨੌਰ, ਅਮਰ ਸਿੰਘ ਅਲੀਪੁਰ, ਮਦਨ ਸਿੰਘ ਅਸਮਾਨ ਪੁਰ , ਰਾਜਾ ਰਾਮ ਨੰਨਸੂ, ਪਰਮਜੀਤ ਸਿੰਘ ਬੀੜ ਬਹਾਦੁਰਗੜ੍ਹ, ਸੇਵਾ ਰਾਮ ਬਿਲਾਸਪੁਰ ਮੰਜਾਲ, ਸਿਕੰਦਰ ਰਾਮ ਮਰਦਾਨਹੇੜੀ, ਪਿੰਡ ਚਰਸ ਜੀਤੋ ਰਾਣੀ, ਬਾਜ਼ੀਗਰ ਸਭਾ ਪੰਜਾਬ ਦੇ ਪ੍ਰਧਾਨ ਉਜਾਗਰ ਰਾਮ, ਸੇਵਾ ਰਾਮ, ਬਿੰਬਰ ਰਾਮ ਆਦਿ ਨੇ ਵੀ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਬੀਬਾ ਜੈਇੰਦਰ ਕੌਰ ਦੀ ਹਾਜ਼ਰੀ ਵਿੱਚ ਭਾਜਪਾ ਪਰਿਵਾਰ ਦਾ ਹਿੱਸਾ ਬਣ ਗਏ।

'ਆਪ' ਪਾਰਟੀ ਤੋਂ ਆਏ ਹਿਮਾਂਸ਼ੂ ਬਿਆਸ ਨੇ ਕਿਹਾ ਕਿ ਉਹ ਜਿਸ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ, ਉਹ ਪਿਛਲੇ ਢਾਈ ਸਾਲਾਂ 'ਚ ਖਾਸ ਆਦਮੀ ਪਾਰਟੀ ਬਣ ਗਈ ਹੈ। ਪੰਜਾਬ ਵਿੱਚ ਨਾ ਤਾਂ ਨਸ਼ਾ ਰੁਕਿਆ ਹੈ, ਨਾ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ, ਪੰਜਾਬ ਵਿੱਚ ਕੋਈ ਨਵੀਂ ਸਨਅਤ ਨਹੀਂ ਆਈ, ਵੱਡੇ-ਵੱਡੇ ਵਿਕਾਸ ਕਾਰਜ ਠੱਪ ਪਏ ਹਨ, ਬਿਜਲੀ ਕੱਟਾਂ ਨੇ ਲੋਕਾਂ ਦਾ ਘਰਾਂ ਵਿੱਚ ਰਹਿਣਾ ਔਖਾ ਕਰ ਦਿੱਤਾ ਹੈ, ਬਿਜਲੀ ਕੱਟਾਂ ਦਾ ਅਸਰ ਸਾਰੇ ਛੋਟੇ ਅਤੇ ਵੱਡੇ ਉਦਯੋਗਾਂ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾ ਰਿਹਾ ਹੈ, ਪੰਜਾਬ 'ਤੇ ਕਰਜ਼ੇ ਦਾ ਬੋਝ ਵਧਾਇਆ, ਗੈਂਗਸਟਰਵਾਦ ਨੂੰ ਬੜ੍ਹਾਵਾ ਦਿੱਤਾ, ਕਾਨੂੰਨ ਵਿਵਸਥਾ ਦੀ ਸਥਿਤੀ ਵਿਗਾੜੀ, ਕਿਸਾਨਾਂ ਨੂੰ ਨਿਰਾਸ਼ ਕੀਤਾ, ਪੰਜਾਬ ਦੀ ਇਕ ਵੀ ਔਰਤ ਨੂੰ ਲੋਕਸਭਾ ਚੌਣਾ ਵਿੱਚ ਮੌਕਾ ਨਾ ਦੇ ਕੇ ਮਹਿਲਾ ਸਸ਼ਕਤੀਕਰਨ ਨੂੰ ਕਮਜ਼ੋਰ ਕੀਤਾ, ਪੰਜਾਬ ਦੇ ਖਰਚੇ ਤੇ ਦਿੱਲੀ ਵਿੱਚ ਆਪ ਦੇ ਸੀਨਿਅਰ ਲੀਡਰਾਂ ਨੂੰ ਹਵਾਈ ਸਫਰ ਦੀਆਂ ਸਹੂਲਤਾਂ ਦਿੱਤੀਆਂ। 

ਉਹਨਾਂ ਕਿਹਾ ਕਿ ਇਹਨਾਂ ਕਾਰਨਾਂ ਕਰਕੇ ਆਪਣੇ ਸਾਰੇ ਸਾਥੀਆਂ ਸਮੇਤ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੇ ਗਏ। ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਗਾਰੰਟੀ ਦੇ ਕੇ ਕੰਮ ਕਰਕੇ ਵਿਖਾਉਂਦੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਬੀਬਾ ਜੈਇੰਦਰਾ ਕੌਰ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਤੇ ਉਨ੍ਹਾਂ ਦੀ ਮਾਤਾ ਮਹਾਰਾਣੀ ਪ੍ਰਨੀਤ ਕੌਰ ’ਤੇ ਪਟਿਆਲਾ ਦੇ ਲੋਕਾਂ ਵਿੱਚ ਅਥਾਹ ਵਿਸ਼ਵਾਸ ਹੈ। 

ਇਸ ਭਰੋਸੇ ਦੇ ਆਧਾਰ 'ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਕਸਤ ਭਾਰਤ ਦੇ ਸਬੰਧ 'ਚ ਦਿੱਤੀ ਗਾਰੰਟੀ ਨੂੰ ਆਧਾਰ ਬਣਾ ਕੇ ਪਟਿਆਲਾ ਵਾਸੀਆਂ ਨੂੰ ਵਿਕਸਤ ਪਟਿਆਲਾ ਦੀ ਗਾਰੰਟਿਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਪਟਿਆਲਾ ਵਿੱਚ ਖੇਡਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ ਅਤੇ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਠੋਸ ਨੀਤੀ ਤਿਆਰ ਕੀਤੀ ਜਾਵੇਗੀ। 

ਨੌਜਵਾਨਾਂ ਦੇ ਸੁਨਹਿਰੇ ਭਵਿੱਖ ਦੀ ਗਾਰੰਟੀ ਦਿੱਤੀ ਜਾਵੇਗੀ, ਪਟਿਆਲਾ ਨੂੰ ਸਟਾਰਟਅੱਪ ਹੱਬ ਬਣਾਇਆ ਜਾਵੇਗਾ ਅਤੇ ਨੌਜਵਾਨ ਖਾਸ ਕਰਕੇ ਐਸਸੀ ਅਤੇ ਓਬੀਸੀ ਭਾਈਚਾਰੇ ਨੂੰ ਬਿਨਾਂ ਕਿਸੇ ਸ਼ਰਤ ਦੇ ਘੱਟ ਵਿਆਜ 'ਤੇ 20 ਲੱਖ ਰੁਪਏ ਤੱਕ ਦੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਇਹ ਯਕੀਨੀ ਬਣਾਏਗਾ ਕਿ ਪਟਿਆਲਾ ਦੇ ਨੌਜਵਾਨਾਂ, ਖਾਸ ਕਰਕੇ ਐਸ.ਸੀ ਅਤੇ ਓ.ਬੀ.ਸੀ. ਭਾਈਚਾਰੇ ਦੇ ਸਮੁੱਚੇ ਵਿਕਾਸ ਵਿੱਚ ਹਿੱਸੇਦਾਰ ਬਣੇ। ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲਾ ਦੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਅਤੇ ਖੁਸ਼ਹਾਲੀ ਦੀ ਗਰੰਟੀ ਦਿੱਤੀ ਹੈ। 

ਜਿਸ ਵਿੱਚ ਗਰੀਬ ਪਰਿਵਾਰਾਂ ਨੂੰ ਮੁਫਤ ਰਾਸ਼ਨ ਦੀ ਸੇਵਾ ਜਾਰੀ ਰੱਖੀ ਜਾਵੇਗੀ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਹਰ ਪਰਿਵਾਰ ਕੋਲ ਆਪਣਾ ਪੱਕਾ ਮਕਾਨ ਅਤੇ ਪੱਕੀ ਛੱਤ ਹੋਵੇ। 400 ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਸਪਲਾਈ ਕੀਤਾ ਜਾ ਚੁੱਕਾ ਹੈ ਅਤੇ ਹੁਣ ਹਰ ਘਰ ਨੂੰ 24 ਘੰਟੇ, ਹਫ਼ਤੇ ਦੇ 7 ਦਿਨ ਪੀਣ ਵਾਲਾ ਪਾਣੀ ਸਪਲਾਈ ਕਰਵਾਇਆ ਜਾਵੇਗਾ, ਆਟੋ, ਟੈਕਸੀ, ਟਰੱਕ ਅਤੇ ਹੋਰ ਡਰਾਈਵਰਾਂ ਨੂੰ ਬੀਮਾ ਅਤੇ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਦਵਾਇਆ ਜਾਵੇਗਾ।


विभिन्न राजनीतिक पार्टियों के सैंकड़ों कार्यकर्ता परिवारों सहित भाजपा में शामिल

बीबा जयइंद्र कौर ने भाजपा में शामिल हुए नए सदस्यों का सरोपा पहनाकर किया स्वागत

पटियाला

आम आदम पार्ची के सैंकड़ों कार्यकर्ताओँ ने मंगलवार को भारतीय जनता पार्टी ज्वाइन कर ली। पंजाब महिला मोर्चा अध्यक्ष बीबा जयइंद्र कौर ने भाजपा परिवार का हिस्सा बने इन नए सदस्यों का सरोपे पहनाकर स्वागत किया। आम आदमी पार्टी छोड़कर कर आए हिमांशू ब्यास के अलावा मनोज हिंगोना, गिरधारी लाल, अनिल सिंगला, हरि कृष्णा, प्रीत सिंह, नीरज शर्मा, युवराज सिंह, अंकू शर्मा, नीरज कुमार और बड़ी संख्या में उनके साथी शामिल थे। 

उधर भारतीय जनता पार्टी के सनौर हलका प्रभारी बिक्रमइंद्रजीत सिंह चाहल की अध्यक्षता में मंगलवार को भुन्नरहेड़ी सरपंच वकील मशाल, सुखदेव सिंह पंजौला, सेवा सिंह काठगढ़, सुनील कुमार सनौर, अमर सिंह अलीपुर, मदन सिंह असमान पुर, राजा राम ननांसू, परमजीत सिंह बीड़ बहादुरगढ़, सेवा राम बिलासपुर मंजाल, सिकंदर राम मरदांहेड़ी, गांव चरासों की पंचायत सदस्य जीतो रानी, बाजीगर सभा पंजाब के प्रधान उजागर राम, सेवा राम, बिंबर राम आदि ने भी बीबा जयइंद्र कौर की उपस्थिति में कांग्रेस और अकाली दल छोड़कर भाजपा को ज्वाइंन किया।

आप पार्टी से आए हिमांशू ब्यास ने कहा कि जिस आम आदमी पार्टी को उन्होंने ज्वाइंन किया था, वह पार्टी बीते ढाई सालों में खास आदमी पार्टी हो चुकी है। पंजाब में न तो नशा बंद हुआ, न रोजगार के अवसर पैदा हुए, कोई नया उद्योग पंजाब में नहीं आया, बड़े विकास कार्य अधर में लटका दिए, बिजली कटों ने लोगों का घरों में रहना दूभर कर दिया, बिजली कटों ने छोटे बड़े सभी उद्योगों की बड़ा वित्तीय घाटा पहुंचाया, पंजाब पर कर्जे के बोझ को बढ़ाया, गैंगिस्टरबाद को बढ़ावा दिया, कानून व्यवस्था की हालत बिगाड़ी, किसानों को निराश किया, लोकसभा चुनाव दौरान पंजाब में किसी एक महिला को उम्मीद न बनाकर महिला सशक्तिकरण को कमजोर किया और पंजाब के लोगों पर कर्ज अपने दिल्ली के आका को हवाई सफर की सुविधाएँ दी। 

उन्होंने कहा कि इन्हीं कारणों के चलते उन्होंने अपने सभी साथियों के साथ पार्टी छोड़कर गारंटी देकर काम करने वाली भारतीय जनता पार्टी को ज्वाइन करने का फैसला लिया। विभिन्न राजनीतिक पार्टियां छोड़कर भाजपा का हिस्सा बनने वाले सदस्यों से बातचीत दौरान भाजपा नेता बीबा जयइंद्र कौर ने कहा कि पटियाला लोकसभा से भाजपा प्रत्याशी एंव उकी मां महारानी परनीत कौर को पटियाला के लोगों पर जबरदस्त भरोसा है। 

इसी भरोसे के दम पर उन्होंने पटियाला के लोगों को प्रधानमंत्री नरिंदर मोदी के विकसित भारत को लेकर दी गारंटियों के आधार पर विकसित पटियाला की गारंटियां दी हैं। उन्होंने कहा कि केंद्र सरकार की सहायता से पटियाला में खेलों के लिए विश्व स्तरीय आधारभूत ढांचा बनाया जाएगा और पंजाब की रवायती खेलों को प्रफुलित करने के लिए एक मजबूत नीति तैयार होगी। 

युवाओं के उज्वल भविष्य की गारंटी होगी, पटियाला को स्टार्टअप हब बनाया जाएगा और युवाओं को विशेष तौर से एससी और ओबीसी भाईचारे को कम ब्याज पर 20 लाख रुपये तक के कर्ज बिना किसी शर्त के प्रदान करवाए जाएँगे। ये सुनिश्चित करेंगे कि पटियाला की जवानी, विशेष तौर पर एससी और ओबीसी भाईचारे के युवाओँ के संपूर्ण विकास का हिस्सेदार बनाया जाए। 

बीबा जयइंद्र कौर ने कहा कि महारानी परनीत कौर ने पटियाला के लोगों को सामाजिक सुरक्षा और खुशहाली की गारंटी दी है। जिसमें गरीब परिवारों को मुफ्त राशन की सेवा को जारी रखा जाएगा, सुनिश्चित किया जाएगा कि हरेक परिवार का अपना पक्का घर और पक्की छत हो। 

400 गावों में साफ पीने वाला पानी पहुंचाया है और आगे अब हरेक घर को 24 घंटे सातों दिन साफ पीने का पानी सप्लाई करवाएँगे, आटो, टैक्सी, ट्रक और अन्य चालकों को बीमा और सरकारी भलाई योजनाओँ का लाभ दिलाया जाएगा।