5 Dariya News

ਵਿਜੇਇੰਦਰ ਸਿੰਗਲਾ ਦੇ ਹੱਕ ਵਿੱਚ ਡੋਰ ਟੂ ਡੋਰ ਕੰਪੇਨ

ਮੋਹਾਲੀ ਦੇ ਦੁਕਾਨਦਾਰ ਜੀਐਸਟੀ ਤੋਂ ਡਾਹਢੇ ਔਖੇ : ਬੇਦੀ

5 Dariya News

ਮੋਹਾਲੀ 28-May-2024

ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਬਲਾਕ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਐਮਸੀ ਅਤੇ ਕੌਂਸਲਰ ਬਲਜੀਤ ਕੌਰ ਵੱਲੋਂ ਮੋਹਾਲੀ ਵੱਲੋਂ ਫੇਜ਼ ਪੰਜ ਅਤੇ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਵਿਜੇ ਇੰਦਰ ਸਿੰਗਲਾ ਦੀ ਭੈਣ ਸੀਮਾ ਸਿੰਗਲਾ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਸਨ।

ਇਸ ਮੌਕੇ ਇਨ੍ਹਾਂ ਆਗੂਆਂ ਨੇ ਮੋਹਾਲੀ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਜਿਸ ਵਿੱਚ ਦੁਕਾਨਦਾਰਾਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਜੀਐਸਟੀ ਤੋਂ ਔਖੇ ਦਿਖਾਈ ਦਿੱਤੇ। ਇਸ ਮੌਕੇ ਡਿਪਟੀ ਮੇਅਰ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਇਹ ਮਸਲਾ ਵਿਜੇ ਇੰਦਰ ਸਿੰਗਲਾ ਰਾਹੀਂ ਕੇਂਦਰ ਵਿੱਚ ਪਹੁੰਚਾ ਕੇ ਜੀਐਸਟੀ ਦਾ ਸਰਲੀਕਰਨ ਕਰਵਾਇਆ ਜਾਵੇਗਾ। 

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿੱਚ ਹੀ ਦੇਸ਼ ਦਾ ਸੁਨਿਯੋਜਿਤ ਵਿਕਾਸ ਹੋ ਸਕਦਾ ਹੈ ਇਸ ਲਈ ਉਹਨਾਂ ਨੇ ਸਾਰਿਆਂ ਨੂੰ ਹੀ ਬੇਨਤੀ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾਉਣ। ਇਸ ਮੌਕੇ ਜਸਪ੍ਰੀਤ ਸਿੰਘ ਗਿੱਲ ਅਤੇ ਬਲਜੀਤ ਕੌਰ ਨੇ ਕਿਹਾ ਕਿ ਵਿਜੇ ਇੰਦਰ ਸਿੰਗਲਾ ਦੂਰ ਅੰਦੇਸ਼ੀ ਸੋਚ ਦੇ ਮਾਲਕ ਹਨ ਅਤੇ ਉਹਨਾਂ ਦੀ ਜਿੱਤ ਨਾਲ ਖਾਸ ਤੌਰ ਤੇ ਮੋਹਾਲੀ ਵਿੱਚ ਕਈ ਨਵੇਂ ਪ੍ਰੋਜੈਕਟ ਆਉਣਗੇ ਅਤੇ ਮੋਹਾਲੀ ਹਰ ਪੱਖੋਂ ਵਿਕਸਿਤ ਹੋਵੇਗਾ।

ਇਹਨਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਪੱਖ ਵਿੱਚ ਹਵਾ ਚੱਲ ਰਹੀ ਹੈ ਅਤੇ ਇਸ ਹਵਾ ਤੋਂ ਬਣੀ ਹਨੇਰੀ ਵਿੱਚ ਬਾਕੀ ਉਮੀਦਵਾਰ ਉੱਡ ਜਾਣਗੇ। ਇਸ ਮੌਕੇ ਡਿੰਪਲ ਸੱਭਰਵਾਲ,  ਸੁਖਜੀਤ ਸਿੰਘ, ਬਿਕਰਮ ਸਿੰਘ ਹੁੰਜਨ, ਮੱਖਣ ਸਿੰਘ,  ਹਰਜੀਤ ਸਿੰਘ, ਨਵਨੀਤ ਟੋਕੀ ਸਮੇਤ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ ਤੇ ਪਰਿਵਾਰ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।