5 Dariya News

ਸੰਗਰੂਰ ਹਲਕੇ ਦਾ ਹਰ ਮੁੱਦਾ ਪਾਰਲੀਮੈਂਟ ਵਿੱਚ ਉਠਾਵਾਂਗਾ ਤੇ ਨਵੇਂ ਪ੍ਰਾਜੈਕਟ ਲੈ ਕੇ ਆਵਾਂਗੇ : ਮੀਤ ਹੇਅਰ

ਸਿਮਰਨਜੀਤ ਮਾਨ ਨੇ ਲੋਕ ਸਭਾ ’ਚ ਇਕ ਵੀ ਮੁੱਦਾ ਨਹੀਂ ਚੁੱਕਿਆ, ਕਾਂਗਰਸੀ ਉਮੀਦਵਾਰ ਸੰਗਰੂਰ ਦੇ ਮੁੱਦਿਆਂ ਤੋਂ ਕੋਰਾਂ ਅਣਜਾਨ: ਮੀਤ ਹੇਅਰ

5 Dariya News

ਸੰਗਰੂਰ 26-May-2024

ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਹਲਕੇ ਦਾ ਹਰ ਮੁੱਦਾ ਪਾਰਲੀਮੈਂਟ ਵਿੱਚ ਉਠਾਵਾਂਗਾ ਤੇ ਨਵੇਂ ਪ੍ਰਾਜੈਕਟ ਲੈ ਕੇ ਆਵਾਂਗੇ।ਸੰਗਰੂਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਦੇਸ਼ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ ਅਤੇ ਨਵੀਂ ਸਰਕਾਰ ਚ ਆਪ ਅਹਿਮ ਭੂਮਿਕਾ ਨਿਭਾਏਗੀ। ਮੀਤ ਹੇਅਰ ਕੱਲ੍ਹ ਦੇਰ ਸ਼ਾਮ ਸੰਗਰੂਰ ਸ਼ਹਿਰ ਵਿਖੇ ਵੱਖ-ਵੱਖ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਥਾਨਕ ਵਿਧਾਇਕਾ ਨਰਿੰਦਰ ਕੌਰ ਭਰਾਜ ਵੀ ਮੌਜੂਦ ਸੀ।

 ਮੀਤ ਹੇਅਰ ਨੇ ਕਿਹਾ ਕਿ ਮੌਜੂਦਾ ਐਮ ਪੀ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਕਾਰਜਕਾਲ ਵਿਚ ਲੋਕ ਸਭਾ ਵਿਚ ਪੰਜਾਬ ਅਤੇ ਸੰਗਰੂਰ ਦਾ ਇਕ ਵੀ ਮੁੱਦਾ ਨਹੀਂ ਚੁੱਕਿਆ।ਉੱਪਰੋਂ ਉਨ੍ਹਾਂ ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਕੇ ਸਾਡੇ ਹਿਰਦੇ ਵਲੂੰਧਰੇ। ਸ਼ਹੀਦ ਊਧਮ ਸਿੰਘ ਦੀ ਧਰਤੀ ਦੇ ਲੋਕ ਸ਼ਹੀਦਾਂ ਦਾ ਅਪਮਾਨ ਕਰਨ ਵਾਲੇ ਅਤੇ ਸਿੱਖਾਂ ਤੇ ਪੰਜਾਬੀਆਂ ਦੇ ਕਾਤਲਾਂ ਜਨਰਲ ਡਾਇਰ ਦਾ ਸਨਮਾਨ ਕਰਨ ਵਾਲੇ ਪਰਿਵਾਰਾਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਸਿਮਰਨਜੀਤ ਮਾਨ ਸਿਰਫ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ।

ਮੀਤ ਹੇਅਰ ਨੇ ਆਪਣੇ ਵਿਰੋਧੀ ਉੱਤੇ ਵਰ੍ਹਦਿਆ ਕਿਹਾ ਕਿ ਕਾਂਗਰਸ ਪਾਰਟੀ ਨੂੰ ਅਜਿਹੇ ਉਮੀਦਵਾਰ ਨੂੰ ਖੜ੍ਹਾਂ ਕੀਤਾ ਜੋ ਕਿ 200 ਕਿਲੋਮੀਟਰ ਤੋਂ ਸਿਰਫ ਛੁੱਟੀਆਂ ਮਨਾਉਣ ਆਇਆ। ਉਹ ਸੰਗਰੂਰ ਦੇ ਮੁੱਦਿਆਂ ਤੋਂ ਕੋਰਾਂ ਅਣਜਾਨ ਹੈ, ਇਥੋਂ ਤੱਕ ਕਿ ਉਹ ਸੰਗਰੂਰ ਦੇ 10 ਪਿੰਡਾਂ ਦੇ ਨਾਮ ਨਹੀਂ ਦੱਸ ਸਕਦਾ ਅਤੇ ਨੈਵੀਗੇਸ਼ਨ ਲਗਾ ਕੇ ਪਿੰਡਾਂ ਚ ਜਾਂਦਾ। ਉਨ੍ਹਾਂ ਕਿਹਾ ਕਿ ਐਤਕੀਂ ਚੋਣਾਂ ਚ ਲੋਕ ਭਾਜਪਾ ਤੇ ਅਕਾਲੀ ਦਲ ਨੂੰ ਵੀ ਸਬਕ ਸਿਖਾਉਣਗੇ ਜਿਹੜੇ ਕਾਲੇ ਕਾਨੂੰਨ ਲਿਆਉਣ ਚ ਬਰਾਬਰ ਜ਼ਿੰਮੇਵਾਰ ਹਨ।