5 Dariya News

ਸਮੁੱਚਾ ਲੋਕਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਮੋਦੀ ਦੀ ਸੋਚ ਤੇ ਦੇਵੇਗਾ ਪਹਿਰਾ: ਡਾ ਸੁਭਾਸ਼ ਸ਼ਰਮਾ

ਭਖਦੀ ਗਰਮੀ ਵਿਚ ਵੀ ਡਾ ਸੁਭਾਸ਼ ਸ਼ਰਮਾ ਦੀ ਚੋਣ ਮੁਹਿੰਮ ਸ਼ਿਖਰਾਂ ਤੇ...

5 Dariya News

ਕੁਰਾਲੀ / ਖਰੜ 26-May-2024

ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ ਸੁਭਾਸ਼ ਸ਼ਰਮਾ ਵਲੋਂ ਅੱਜ ਖਰੜ ਅਤੇ ਕੁਰਾਲੀ ਦੇ ਵੱਖ-ਵੱਖ ਪਿੰਡਾ ਅਤੇ ਇਲਾਕਿਆਂ ਵਿੱਚ ਆਪਣੀ ਚੋਣ ਮੁਹਿੰਮ ਤਹਿਤ ਲੋਕਾਂ ਨਾਲ ਸੰਪਰਕ ਕੀਤਾ ਗਿਆ। ਇਸ ਮੌਕੇ ਤੱਪ ਦੀ ਗਰਮੀ ਵਿੱਚ ਵੀ ਲੋਕ ਆਪਣੇ ਪਸੰਦੀਦਾ ਉਮੀਦਵਾਰ ਨੂੰ ਸੁਣਨ ਲਈ ਬੇਤਾਬ ਦੇਖੇ ਗਏ। ਡਾ ਸੁਭਾਸ਼ ਸ਼ਰਮਾ ਵੱਲੋਂ ਅੱਜ ਬਾਅਦ ਦੁਪਹਿਰ ਖਰੜ ਵਿਖੇ ਵੱਖ ਵਖ ਥਾਵਾਂ ਅਤੇ ਕਲੋਨੀਆਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। 

ਕੁਰਾਲੀ ਵਿਖੇ ਆਪਣੇ ਸੰਬੋਧਨ ਵਿਚ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਬੀਤੀ ਲੋਕਸਭਾ ਚੋਣਾਂ ਦੌਰਾਨ ਨੌਜਵਾਨਾਂ ਨੇ ਜਜ਼ਬਾਤੀ ਹੋ ਕੇ ਸਾਬਕਾ ਐਮਪੀ ਮਨੀਸ਼ ਤਿਵਾੜੀ ਅਤੇ ਭਗਵੰਤ ਮਾਨ ਤੇ ਭਰੋਸਾ ਕੀਤਾ, ਲੇਕਿਨ ਦੋਵਾਂ ਨੇ ਨੌਜਵਾਨਾਂ ਨੂੰ ਸਿਰਫ ਅਤੇ ਸਿਰਫ ਵੋਟਾਂ ਤੱਕ ਇਸਤੇਮਾਲ ਕੀਤਾ। ਉਨਾਂ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦਾ ਹਰੇਕ ਨਵੀਂ ਸੋਚ ਨੂੰ ਸੱਦਾ ਦੇਣ ਦਾ ਇਤਿਹਾਸ ਰਿਹਾ ਹੈ, ਹੁਣ ਹਲਕੇ ਦੇ ਵਸਨੀਕ ਮੋਦੀ ਦੀ ਵਿਕਾਸ ਵਾਲੀ ਸੋਚ ਨੂੰ ਸੱਦਾ ਦੇਣ ਦਾ ਮੰਨ ਬਣਾ ਕੇ ਬੈਠੀ ਹੈ। 

ਇਸ ਮੌਕੇ ਵੱਖ ਵੱਖ ਕਲੋਨੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਜਪਾ ਜੁਆਇਨ ਕੀਤੀ। ਨਵਾਂਗਾਓਂ ਵਿਖੇ ਲੋਕਾਂ ਅਤੇ ਇੱਕਤਰ ਵਪਾਰੀਆਂ ਨੂੰ ਡਾ ਸੁਭਾਸ਼ ਸ਼ਰਮਾ ਨੇ ਭਰੋਸਾ ਦਿੱਤਾ ਕਿ ਭਾਜਪਾ ਦੀ ਅਗੁਵਾਈ ਵਾਲੀ ਸਰਕਾਰ ਜਲਦ ਹੀ ਪੰਜਾਬ ਵਿਚ ਅਮਨ ਸ਼ਾਂਤੀ ਬਹਾਲੀ ਨੂੰ ਯਕੀਨੀ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਵਪਾਰ ਕਰਨ ਲਈ ਸ਼ਾਂਤ ਅਤੇ ਸੁਖੇਲਾ ਮਾਹੌਲ ਮੁਹਈਆ ਕਰਵਾਉਣ ਲਈ ਪੂਰੀ ਤਰਾਂ ਨਾਲ ਵਚਨਬੱਧ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਸਹਿ ਖ਼ਜਾਨਚੀ ਸੁਖਵਿੰਦਰ ਗੋਲਡੀ ਉਚੇਚੇ ਤੌਰ ਤੇ ਮੌਜੂਦ ਸਨ।