5 Dariya News

ਕਾਂਗਰਸ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ : ਗੁਰਜੀਤ ਸਿੰਘ ਔਜਲਾ

ਐਨਐਸਯੂਆਈ ਨੇ ਕੀਤੀ ਔਜਲਾ ਦੇ ਹੱਕ ਚ ਸਮਰਥਨ

5 Dariya News

ਅੰਮ੍ਰਿਤਸਰ 26-May-2024

ਦੇਸ਼ ਵਿੱਚ ਜਿੱਥੇ ਜਿੱਥੇ ਵੀ ਕਾਂਗਰਸ ਦੀਆਂ ਸਰਕਾਰਾਂ ਹਨ ਉਥੇ ਪੁਰਾਣੀ ਪੈਨਸ਼ਨ ਲਾਗੂ ਹੋ ਚੁੱਕੀ ਹੈ। ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਵਿੱਚ ਵੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲ ਕਰ ਦਿੱਤੀ ਜਾਵੇਗੀ ਇਸ ਗੱਲ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਕੀਤੀਆਂ ਗਈਆਂ ਰੈਲੀਆਂ ਵਿੱਚ ਕੀਤਾ।

ਇੱਸ ਸਮੇਂ ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਲੋੜ ਹੈ ਕਿ ਬੀਜੇਪੀ ਸਰਕਾਰ ਜੋ ਹਰੇਕ ਵਰਗ ਲਈ ਖਤਰਾ ਬਣੀ ਹੋਈ ਹੈ, ਤੋਂ ਦੇਸ਼ ਦੇ ਲੋਕਾਂ ਨੂੰ ਮੁਕਤੀ ਦਵਾਉਣ ਦੀ। ਉਹਨਾਂ ਕਿਹਾ ਕਿ ਕਾਂਗਰਸ ਨੇ ਹਰ ਵਰਗ ਲਈ ਕੰਮ ਕੀਤਾ ਹੈ। ਪੈਂਸ਼ਨ ਇੱਕ ਰਿਟਾਇਰਡ ਵਿਅਕਤੀ ਦਾ ਹੱਕ ਹੈ ਜਿਸਨੇ ਸਾਰੀ ਉਮਰ ਮਿਹਨਤ ਕੀਤੀ ਹੈ ਅਤੇ ਪੁਰਾਣੀ ਪੈਂਨਸ਼ਨ ਸਕੀਮ ਨਾਲ ਉਹ ਪੂਰੇ ਸਨਮਾਨ ਨਾਲ ਆਪਨੇ ਰਿਟਾਅਰਮੇਂਟ ਨੂੰ ਜੀੰਦਾ ਹੈ ਅਤੇ ਜਿਥੇ ਜਿਥੇ ਵੀ ਕਾਂਗਰਸੀ ਸਰਕਾਰਾਂ ਹਨ ਉਥੇ ਪੁਰਾਣੀ ਪੈਨਸ਼ਨ ਲਾਗੂ ਹੈ। 

ਉਹਨਾਂ ਕਿਹਾ ਕਿ ਝੂਠ ਬਹੁਤਾ ਚਿਰ ਨਹੀਂ ਟਿਕਦਾ, ਮੋਦੀ ਦੀ ਅਸਲੀਅਤ ਲੋਕ ਜਾਣ ਚੁੱਕੇ ਹਨ। ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਕਰਕੇ ਬੀਜੇਪੀ ਦੇ ਆਗੂ ਘਬਰਾਹਟ ਵਿੱਚ ਹਨ, ਅਤੇ ਉਹ ਬੇਢੰਗੇ ਬਿਆਨ ਦੇ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਸਾਨੂੰ ਰਲ ਮਿਲ ਕੇ ਹੰਬਲਾ ਮਾਰਨ ਦੀ ਲੋੜ ਹੈ ਤਾਂ ਜੋ ਲੋਕਾਂ ਸਿਰੋਂ ਗੁਲਾਮੀ ਦਾ ਜੂਲਾ ਲੱਥ ਸਕੇ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਵਾਂਗੇ। 

ਸ੍ਰੀ ਔਜਲਾ ਦੇ ਹੱਕ ਵਿੱਚ ਇੱਕ ਹੋਰ ਰੈਲੀ ਚਾਟੀਵਿੰਡ ਨਹਿਰ ਦੇ ਨਜ਼ਦੀਕ ਹਰਜਿੰਦਰ ਪੈਲਸ ਵਿਖੇ ਐਨ. ਐਸ ਯੂ. ਆਈ ਦੇ ਪ੍ਰੈਜੀਡੈਂਟ ਜਗਰੂਪ ਸਿੰਘ ਦੀ ਅਗਵਾਈ ਵਿੱਚ ਕਰਵਾਈ ਗਈ। ਇਸ ਦੌਰਾਣ ਸਰਪੰਚ ਸੁਖਰਾਜ ਸਿੰਘ ਰੰਧਾਵਾ ਅੱਜ ਸੁਖ ਗਿੱਲ, ਜਗਰੂਪ ਸਿੰਘ, ਮੰਨੂ ਸੁਲਤਾਨਵਿੰਡ ਤੇ ਮਨਪ੍ਰੀਤ ਚੱਢਾ ਦੀ ਅਗਵਾਈ ਵਿੱਚ NSUI ਦੀ ਮੀਟਿੰਗ ਕੀਤੀ ਗਈ ।

ਇਸ ਮੌਕੇ ਸਾਬਕਾ ਵਿਧਾਇਕ ਸਰਦਾਰ ਇੰਦਰਬੀਰ ਸਿੰਘ ਬੁਲਾਰੀਆ ਜੀ, ਇੰਚਾਰਜ ਸ਼੍ਰੀ ਅਕਸ਼ੇ ਨਾਗਰਾ ਜੀ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਪ੍ਰਧਾਨ NSUI ਸ਼੍ਰੀ ਵਰੁਣ ਚੌਧਰੀ ਜੀ, ਸਾਬਕਾ ਚੇਅਰਮੈਨ ਸ਼੍ਰੀ ਦਿਨੇਸ਼ ਬੱਸੀ ਜੀ, ਕੌਂਸਲਰ ਸ੍ਰੀ ਵਿਕਾਸ ਸੋਨੀ ਜੀ, ਕੌਂਸਲਰ ਸ੍ਰ ਹਰਪਨਦੀਪ ਸਿੰਘ ਔਜਲਾ, ਕੌਂਸਲਰ ਸ੍ਰ ਦਲਬੀਰ ਸਿੰਘ ਮਮਨਕੇ, ਕੌਂਸਲਰ ਸ੍ਰ ਜਸਵਿੰਦਰ ਸਿੰਘ ਸ਼ੇਰਗਿੱਲ ਅਤੇ ਹੋਰ ਵਰਕਰ ਸਾਥੀ ਮੌਜੂਦ ਸਨ।। ਰੈਲੀ ਸਮੇਂ ਦੋ ਕੁ ਹਜਾਰ ਨੌਜਵਾਨਾਂ ਦਾ ਇਕੱਠ ਇਹ ਦਰਸਾ ਰਿਹਾ ਸੀ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਸ੍ਰੀ ਔਜਲਾ ਭਾਰੀ ਬਹੁਮਤ ਨਾਲ ਜਿੱਤਣਗੇ।