5 Dariya News

ਨਵੀਂ ਖੇਡ ਨੀਤੀ ਦੇ ਚੰਗੇ ਨਤੀਜੇ ਆਉਣੇ ਸ਼ੁਰੂ, ਪੈਰਿਸ ਓਲੰਪਿਕਸ ਚ ਪੰਜਾਬੀ ਖਿਡਾਰੀ ਚਮਕਣਗੇ: ਮੀਤ ਹੇਅਰ

ਮੀਤ ਹੇਅਰ ਵੱਲੋਂ ਸੰਗਰੂਰ ਨੂੰ ਖੇਡਾਂ ਦੀ ਕੇਂਦਰ ਬਿੰਦੂ ਬਣਾਉਣ ਦਾ ਦਾਅਵਾ

5 Dariya News

ਸੰਗਰੂਰ 25-May-2024

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਅੰਦਰ ਦੋ ਸਾਲਾਂ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਅਜਿਹਾ ਮਾਹੌਲ ਸਿਰਜਿਆ ਹੈ ਕਿ ਪੰਜਾਬ ਮੁੜ ਖੇਡ ਸ਼ਕਤੀ ਬਣ ਕੇ ਉੱਭਰਿਆ ਹੈ। ਹੁਣ ਕੇਂਦਰ ਵਿੱਚ ਆਪ ਦੇ ਸਹਿਯੋਗ ਨਾਲ ਬਣਨ ਜਾ ਰਹੀ ਨਵੀਂ ਸਰਕਾਰ ਪੰਜਾਬ ਅਤੇ ਖੇਡਾਂ ਦੀ ਨਰਸਰੀ ਰਹੇ ਸੰਗਰੂਰ ਹਲਕੇ ਲਈ ਵੱਡੇ ਪ੍ਰਾਜੈਕਟ ਤੇ ਫੰਡ ਲਿਆਂਦੇ ਜਾਣਗੇ।

ਮੀਤ ਹੇਅਰ ਅਤੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅੱਜ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਤੇ ਸ਼ਹਿਰ ਦਾ ਦੌਰਾ ਕਰ ਰਹੇ ਸਨ ਜਿੱਥੇ ਉਨ੍ਹਾਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਮੀਤ ਹੇਅਰ ਨੇ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀ ਕਾਰਨ ਖੇਡਾਂ ਵਿੱਚ ਪਛੜੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਸਾਲ 2023 ਵਿੱਚ ਨਵੀਂ ਖੇਡ ਨੀਤੀ ਬਣਾਈ।

2021 ਤੋਂ ਦੋ ਕਾਂਗਰਸੀ ਸਰਕਾਰਾਂ ਸਮੇਂ ਤੋਂ ਨੌਕਰੀ ਨੂੰ ਤਰਸਦੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਡੀ.ਐਸ.ਪੀ. ਦੀ ਨੌਕਰੀ ਦਿੱਤੀ। ਪਹਿਲੀ ਵਾਰ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈਣ ਗਏ 58 ਪੰਜਾਬੀ ਖਿਡਾਰੀਆਂ ਨੂੰ ਤਿਆਰੀ ਲਈ 8 ਵੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਗਏ।72 ਸਾਲਾਂ ਦੇ ਇਤਿਹਾਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਪਹਿਲੀ ਵਾਰ 20 ਮੈਡਲ ਜਿੱਤੇ। 

ਮੀਤ ਹੇਅਰ ਨੇ ਕਿਹਾ ਕਿ ਪੈਰਿਸ ਓਲੰਪਿਕ ਖੇਡਾਂ ਲਈ ਜਿੱਥੇ ਭਾਰਤੀ ਹਾਕੀ ਟੀਮ ਵਿੱਚ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਹਨ ਉੱਥੇ ਸ਼ੂਟਿੰਗ ਵਿੱਚ ਪੰਜਾਬ ਦੇ 6 ਖਿਡਾਰੀ ਕੁਆਲੀਫਾਈ ਹੋਏ ਹਨ। ਪੰਜਾਬ ਸਰਕਾਰ ਨੇ ਖਿਡਾਰੀਆਂ ਲਈ ਤਿਆਰੀ ਵਾਸਤੇ ਅਤੇ ਫੇਰ ਮੈਡਲ ਜਿੱਤਣ ਉੱਤੇ ਇਨਾਮ ਰਾਸ਼ੀ ਰੱਖੀ ਹੈ। ਲੰਬੇ ਅਰਸੇ ਬਾਅਦ ਪੰਜਾਬ ਤੋਂ 20 ਦੇ ਕਰੀਬ ਖਿਡਾਰੀ ਓਲੰਪਿਕਸ ਵਿੱਚ ਹਾਜ਼ਰੀ ਲਾਉਣਗੇ। 

ਮੀਤ ਹੇਅਰ ਨੇ ਕਿਹਾ ਕਿ ਕੇਂਦਰ ਵਿੱਚ ਨਵੀਂ ਸਰਕਾਰ ਬਣਨ ਉੱਤੇ ਸੰਗਰੂਰ ਹਲਕੇ ਦੇ ਤਿੰਨੇ ਜ਼ਿਲਿਆਂ ਸੰਗਰੂਰ, ਬਰਨਾਲਾ ਤੇ ਮਾਲਰਕੋਟਲਾ ਵਿਖੇ ਮਲਟੀਪਰਪਜ਼ ਆਊਟਡੋਰ ਤੇ ਇੰਡੋਰ ਸਟੇਡੀਅਮ ਬਣਾਏ ਜਾਣਗੇ।ਸੰਗਰੂਰ ਹਲਕੇ ਵਿੱਚ ਕੌਮਾਂਤਰੀ ਮਾਪਦੰਡਾਂ ਵਾਲਾ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ। ਸੰਗਰੂਰ ਨੇ ਪੰਜਾਬ ਤੇ ਦੇਸ਼ ਨੂੰ ਵੱਡੇ ਖਿਡਾਰੀ ਦਿੱਤੇ ਹਨ ਅਤੇ ਹੁਣ ਸੰਗਰੂਰ ਖੇਡਾਂ ਦਾ ਕੇਂਦਰ ਬਿੰਦੂ ਬਣਾ ਕੇ ਖੇਡ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। 

नई खेल नीति के आ रहे हैं अच्छे नतीजे, पेरिस ओलिंपिक में चमकेंगे पंजाबी खिलाड़ी: मीत हेयर

संगरूर को खेलों का केंद्र बिंदु बनायेगे: मीत हेयर

संगरूर

संगरूर से आम आदमी पार्टी के उम्मीदवार और राज्य के खेल मंत्री गुरमीत सिंह मीत हेयर ने कहा कि मुख्यमंत्री भगवंत सिंह मान की सरकार ने दो साल के भीतर ऐसा माहौल बनाया है कि पंजाब फिर से खेल शक्ति के रूप में उभरा है। अब आप के समर्थन से केंद्र में बनने जा रही नई सरकार खेलों की नर्सरी पंजाब और संगरूर हलके में बड़े प्रोजेक्ट और फंड लाएगी।

मीत हेयर और संगरूर विधायक नरिंदर कौर भराज आज संगरूर विधानसभा क्षेत्र के गांवों और शहर का दौरा कर रहे थे जहां उन्होंने बड़ी चुनावी रैलियों को संबोधित किया। मीत हेयर ने आगे कहा कि पिछली सरकारों की नाकामी के कारण खेलों में पिछड़े पंजाब को खेलों में अग्रणी बनाने के लिए वर्ष 2023 में नई खेल नीति बनाई गई।

कांग्रेस सरकार के समय से पेंडिंग 11 खिलाड़ियों को पीसीएस और डी.एस.पी का काम दिया गया। पहली बार एशियाई खेलों में भाग लेने वाले 58 पंजाबी एथलीटों को तैयारी के लिए प्रति एथलीट 8 रुपये दिए गए। 72 साल के इतिहास में पहली बार पंजाब के खिलाड़ियों ने 20 पदक जीते। 

मीत हेयर ने बताया कि पेरिस ओलंपिक गेम्स के लिए जहां भारतीय हॉकी टीम में कप्तान समेत 10 खिलाड़ी पंजाब से हैं, वहीं शूटिंग में पंजाब से 6 खिलाड़ियों ने क्वालिफाई किया है। पंजाब सरकार ने खिलाड़ियों के लिए तैयारी करने और फिर पदक जीतने के लिए पुरस्कार राशि रखी है। लंबे समय बाद पंजाब से करीब 20 खिलाड़ी ओलंपिक में भाग लेंगे। 

मीत हेयर ने कहा कि केंद्र में नई सरकार बनने पर संगरूर संसदीय क्षेत्र के तीन जिलों संगरूर, बरनाला और मलारकोटला में बहुउद्देश्यीय आउटडोर और इनडोर स्टेडियम बनाए जाएंगे। संगरूर में अंतरराष्ट्रीय मानकों वाला एक क्रिकेट स्टेडियम बनाया जाएगा। संगरूर ने पंजाब और देश को बड़े-बड़े खिलाड़ी दिए हैं और अब संगरूर को खेलों का केंद्र बिंदु बनाकर खेल सुविधाओं से लैस किया जाएगा। 

Excellent results of new sports policy are showing, Punjabi players will shine in Paris Olympics: Meet Hayer

Sangrur will become the center of Sports: Meet Hayer

Sangrur

Aam Aadmi Party candidate from Sangrur and state Sports Minister Gurmeet Singh Meet Hayer said that within two years, the government of Chief Minister Bhagwant Singh Mann has created such an environment that Punjab has emerged as a sports powerhouse again. Now the new government that is going to be formed at the center with the support of AAP, will bring big projects and funds for Punjab and Sangrur Constituency.

Meet Hayer and Sangrur MLA Narinder Kaur Bharaj were visiting the villages and towns of Sangrur assembly constituency today where they addressed large gatherings. Meet Hayer further said that a new sports policy was made in the year 2023.  He said that for the Paris Olympic Games, where 10 players including the captain are from Punjab in the Indian hockey team, 6 players from Punjab have qualified in shooting also. 

The Punjab Government has kept the prize money for the athletes to prepare and then win the medal. After a long time, around 20 players from Punjab will participate in the Olympics.  Meet Hayer said that upon the formation of a new government at the centre, multi-purpose outdoor and indoor stadiums will be built at Sangrur, Barnala and Malerkotla. 

A cricket stadium with international standards will be built in Sangrur constituency. Sangrur has given eminent players to Punjab and the country and now Sangrur will be made the center point of sports and equipped with sports facilities, said Meet Hayer.