5 Dariya News

ਜੈਇੰਦਰ ਕੌਰ ਨੇ ਬਾਰਾਦਰੀ ਗਾਰਡਨ ਵਿੱਚ ਸ਼ਹਿਰ ਵਾਸੀਆਂ ਨਾਲ ਕੀਤੀ ਸਵੇਰ ਦੀ ਸੈਰ, ਭਾਜਪਾ ਲਈ ਮੰਗੇ ਵੋਟ

ਮੌਰਨਿੰਗ ਵਾਕ ਕਰਨ ਵਾਲਿਆਂ ਨੇ ਬੀਬਾ ਜੈਇੰਦਰ ਕੌਰ ਨਾਲ ਕਮਲ ਦੇ ਫੁੱਲ 'ਤੇ ਮੋਹਰ ਲਗਾਉਣ ਦਾ ਕੀਤਾ ਵਾਅਦਾ

5 Dariya News

ਪਟਿਆਲਾ 25-May-2024

ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਅਤੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਅਤੇ ਹੋਰ ਭਾਜਪਾ ਵਰਕਰਾਂ ਨੂੰ ਨਾਲ ਲੈ ਕੇ ਸ਼ਨੀਵਾਰ ਸਵੇਰੇ ਕਰੀਬ 6 ਵਜੇ ਬਾਰਾਦਰੀ ਗਾਰਡਨ ਵਿੱਚ ਸ਼ਹਰ ਵਾਸੀਆਂ ਨਾਲ ਸੈਰ ਕੀਤੀ। ਇਸ ਦੌਰਾਨ ਉਨ੍ਹਾਂ ਸਵੇਰ ਦੀ ਸੈਰ ਲਈ ਆਏ ਲੋਕਾਂ ਨੂੰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। 

ਇਸ ਦੌਰਾਨ ਬਾਰਾਂਦਰੀ ਗਾਰਡਨ ਵਿੱਚ ਸੈਰ ਕਰਨ ਆਏ ਸ਼ਹਿਰ ਵਾਸੀਆਂ ਨੇ ਵਾਅਦਾ ਕੀਤਾ ਕਿ ਉਹ ਇਸ ਵਾਰ ਸ਼ਹਿਰ ਦੇ ਸੁਨਹਿਰੀ ਭਵਿੱਖ ਲਈ ਅਤੇ ਮੌਜੂਦਾ ਸਮੇਂ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਕਮਲ ਦੇ ਫੁੱਲ ਉੱਤੇ ਹੀ ਆਪਣਾ ਭਰੋਸਾ ਦਿਖਾਉਣਗੇ। ਇਸ ਮੌਕੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਬੀਬਾ ਜੈਇੰਦਰਾ ਕੌਰ ਨੇ ਕਿਹਾ ਕਿ ਉਹ ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿੱਚ ਵੋਟ ਪਾਉਣ। 

ਉਨ੍ਹਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਉਹਨਾਂ ਪਹਿਲੇ ਦਸ ਲੋਕਸਭਾ ਮੈਂਬਰਾਂ ਵਿੱਚ ਸ਼ਾਮਲ, ਜਿਨ੍ਹਾਂ ਐਮਪੀ ਲੈਂਡ ਫੰਡ ਦੀ ਸਹੀ ਵਰਤੋਂ ਕੀਤੀ। ਪਟਿਆਲਾ ਦੇ ਵਿਕਾਸ ਲਈ ਮਹਾਰਾਣੀ ਪ੍ਰਨੀਤ ਕੌਰ ਨੇ ਐਮ.ਪੀ ਲੈਂਡ ਫੰਡ ਵਿੱਚੋਂ 57.03 ਕਰੋੜ ਰੁਪਏ ਦੇ ਕੰਮ ਕਰਵਾਏ ਜਿਸ ਦੀ ਸੂਚੀ ਸਰਕਾਰੀ ਪੋਰਟਲ 'ਤੇ ਉਪਲਬਧ ਹੈ। 

ਉਨ੍ਹਾਂ ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਕਰੋੜਾਂ ਰੁਪਏ ਦੇ ਫੰਡ ਲਿਆਂਦੇ, ਬ੍ਰਿਟਿਸ਼ ਗੈਸ ਕੰਪਨੀ ਤੋਂ ਰਾਜਿੰਦਰਾ ਹਸਪਤਾਲ ਨੂੰ 2 ਕਰੋੜ ਰੁਪਏ ਦੀਆਂ ਮਸ਼ੀਨਾਂ ਦਾਨ ਕਰਵਾਇਆਂ, ਰਾਜਿੰਦਰਾ ਹਸਪਤਾਲ ਦਾ ਸਰਕਾਰੀ ਮੈਡੀਕਲ ਅਤੇ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਲਈ 150 ਕਰੋੜ ਰੁਪਏ ਦੀ ਵਿਸ਼ੇ ਗ੍ਰਾੰਟ ਲਿਆਂਦੀ,  92 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਦੀ ਮੁਰੰਮਤ ਦਾ ਕੰਮ ਮੁਕੰਮਲ ਕਰਵਾਇਆ, 1.77 ਕਰੋੜ ਰੁਪਏ ਦੀ ਲਾਗਤ ਨਾਲ ਟੀਬੀ ਹਸਪਤਾਲ ਦੀ ਹਾਲਤ ਸੁਧਾਰੀ, ਕੋਵਿਡ ਮਹਾਂਮਾਰੀ ਦੌਰਾਨ ਪਟਿਆਲਾ ਵਿੱਚ ਛੇ ਆਕਸੀਜਨ ਪਲਾਂਟ ਲਗਾਏ ਗਏ, ਰਾਜੀਵ ਗਾਂਧੀ ਯੂਨੀਵਰਸਿਟੀ ਆਫ ਲਾਅ ਨੂੰ 1000 ਕਰੋੜ ਰੁਪਏ, ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ 20 ਕਰੋੜ ਰੁਪਏ, ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ 504 ਕਰੋੜ ਅਤੇ ਬਨੂੜ ਵਿੱਚ ਫੁੱਟਵੀਅਰ ਅਤੇ ਡਿਜ਼ਾਈਨ ਇੰਸਟੀਚਿਊਟ ਨੂੰ 500 ਕਰੋੜ ਰੁਪਏ ਵਿੱਚ ਸਥਾਪਿਤ ਕਰਵਾਇਆ।

ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਬਾਰਾਦਰੀ ਗਾਰਡਨ ਵਿੱਚ ਸੈਰ ਕਰਨ ਆਏ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ 400 ਤੋਂ ਵੱਧ ਪਿੰਡਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ 475 ਕਰੋੜ ਰੁਪਏ, 20 ਕਿਊਸਿਕ ਪਾਣੀ ਭਾਖੜਾ ਤੋਂ ਲੈ ਕੇ ਘਨੌਰ ਖੇਤਰ ਦੇ ਪਿੰਡ ਮੰਡੋਲੀ ਵਿੱਚ ਪ੍ਰੋਜੈਕਟ ਲਗਾਉਣ ਵਰਗੇ ਅਹਿਮ ਕੰਮ ਕਰਵਾਏ। ਇਸ ਤੋਂ ਇਲਾਵਾ ਬਸੇਰਾ ਸਕੀਮ ਤਹਿਤ ਲੋਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਮੁਹੱਈਆ ਕਰਵਾਏ ਗਏ, 40 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਨੂੰ ਸਿੰਗਲ ਤਾਰ ਸਿਸਟਮ ਨਾਲ ਜੋੜਿਆ ਗਿਆ, 49.5 ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ, ਪਟਿਆਲਾ ਨੂੰ ਤਿੰਨ ਫਲਾਈ ਓਵਰ ਪੁਲ ਜਿਹਨਾਂ ਵਿੱਚ 22 ਨੰਬਰ, 21 ਨੰਬਰ ਅਤੇ ਡੀ.ਐਮ.ਡਬਲਯੂ ਫਲਾਈ ਓਵਰ ਸ਼ਾਮਿਲ ਹਨ।

ਰਾਜਪੁਰਾ-ਬਠਿੰਡਾ ਰੇਲਵੇ ਟਰੈਕ ਨੂੰ ਡਬੱਲ ਕਰਵਾਉਣਾ,  ਜ਼ੀਰਕਪੁਰ ਅਤੇ ਡੇਰਾਬੱਸੀ ਵਿਖੇ ਫਲਾਈਓਵਰ ਦੀ ਉਸਾਰੀ, ਪਟਿਆਲਾ ਰੇਲਵੇ ਸਟੇਸ਼ਨ ਦੇ ਬਾਹਰ ਅੰਡਰ ਬ੍ਰਿਜ, ਛੋਟੀ ਅਤੇ ਵੱਡੀ ਨਦੀ ਦੇ ਸੁੰਦਰੀਕਰਨ ਲਈ 206 ਕਰੋੜ ਰੁਪਏ, ਪਟਿਆਲਾ-ਸਰਹਿੰਦ ਰੋਡ ਤੇ ਉੱਤਰੀ ਬਾਈਪਾਸ 'ਤੇ ਦੇ ਨਿਰਮਾਣ ਲਈ 752 ਕਰੋੜ ਰੁਪਏ ਦੇ ਫੰਡ ਮਨਜ਼ੂਰ ਕਰਵਾਉਣ ਦੇ ਨਾਲ-ਨਾਲ ਇਸ ਲਈ ਟੈਂਡਰ ਜਾਰੀ ਕਰਵਾਉਣ ਵਰਗੇ ਮਹੱਤਵਪੂਰਨ ਕੰਮ ਕੀਤੇ ਗਏ ਹਨ। ਇਸ ਤੋਂ ਇਲਾਵਾ ਪਾਤੜਾਂ ਅਤੇ ਘਨੌਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਦੋਵਾਂ ਥਾਵਾਂ 'ਤੇ ਸਬ-ਡਵੀਜ਼ਨ ਤਹਿਸੀਲ ਦੀ ਸਥਾਪਨਾ ਕੀਤੀ ਗਈ। 

ਦੂਜੇ ਪਾਸੇ ਲਾਲੜੂ ਵਿੱਚ ਮਹਾਰਾਣਾ ਪ੍ਰਤਾਪ ਭਵਨ ਅਤੇ ਗੁਰੂ ਰਵਿਦਾਸ ਨਗਰ ਪਟਿਆਲਾ ਵਿੱਚ ਕਮਿਊਨਿਟੀ ਸੈਂਟਰ ਦੀ ਉਸਾਰੀ ਅੱਜ ਲੋਕਾਂ ਦੇ ਦੁੱਖ-ਸੁੱਖ ਵਿੱਚ ਸਹਾਈ ਹੋ ਰਹੀ ਹੈ। ਭਾਜਪਾ ਆਗੂ ਸੰਜੀਵ ਸ਼ਰਮਾਂ ਬਿੱਟੂ ਨੇ ਕਿਹਾ ਕਿ ਬੇਸ਼ੱਕ ਅੱਜ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਜੋ ਕਿ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ, ਪਰ ਮਹਾਰਾਣੀ ਪ੍ਰਨੀਤ ਕੌਰ ਦੀ ਮਦਦ ਨਾਲ ਪਟਿਆਲਾ ਜਿਲੇ ਦੇ 19 ਹਜ਼ਾਰ 465 ਕਿਸਾਨ ਲਾਭਪਾਤਰੀਆਂ ਦੇ 113 ਕਰੋੜ 36 ਲੱਖ ਰੁਪਏ ਦੇ ਕਰਜ਼ੇ ਮੁਆਫ਼ ਕਰਵਾਉਣ ਵਿੱਚ ਅਹਿਮ ਭੂਮਿਕਾ ਰਹੀ ਹੈ।

ਇਸ ਮੌਕੇ ਬੀਬਾ ਜੈਇੰਦਰ ਕੌਰ ਤੇ ਭਾਜਪਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਤੋਂ ਇਲਾਵਾ ਐਮਐਸ ਕਾਲਿਕਾ, ਗੁਰਿੰਦਰ ਕੌਰ ਕਾਲਿਕਾ ਅਕੇ ਕਈ ਭਾਜਪਾ ਵਰਕਰ ਹਾਜ਼ਰ ਸਨ।

बारादरी गार्डन में जयइंद्र कौर ने लोगों से मांगे भाजपा के लिए वोट

मार्निंग वॉक करने वाले लोगों ने कमल के फूल पर मोहर लगाने का दिया भरोसा

पटियाला 

पंजाब भाजपा की महिला मोर्चा अध्यक्ष बीबा जयइंद्र कौर और भाजपा के जिला शहरी प्रधान संजीव शर्मा बिट्टू ने शनिवार सुबह करीब छह बजे बारादरी गार्डन में पहुंचकर मॉनिंग वॉक के लिए आए लोगों से भाजपा को वोट देने का आग्रह किया। इस दौरान बारादरी गार्डन में सैर के लिए आए वाले शहरवासियों ने वायदा किया कि शहर के सुनहरी भविष्य और मौजूदा रूके विकास कार्यों को रफ्तार दिलाने के लिए इस बार वे कमल के फूल ही विश्वास जताएँगे।

भाजपा नेता बीबा जयइंद्र कौर ने शहरवासियों से बातचीत दौरान पटियाला लोकसभा सीट से भाजपा प्रत्याशी महारानी परनीत कौर के पक्ष में वोट देने की बात कहते हुए बताया कि एमपी लैंड फंड का प्रयोग करने वाले पहले दस सांसदों में महारानी परनीत कौर का नाम है। पटियाला के विकास के लिए महारानी परनीत कौर ने एमपी लैंड फंड से 57.03 करोड़ रुपये के काम करवाए, जिनकी सूची सरकारी पोर्टल पर उपलब्ध है। 

प्रधानमंत्री राहत फंड में से मरीजों के उपचार के लिए करोड़ो रुपये के फंल लाए, ब्रिटिश गैस कंपनी से राजिंदरा अस्पताल को दो करोड़ रुपये की कीमत वाली मशीने दान करवाई, 150 करोड़ रुपये की लाहत से सरकारी मेडिकल और राजिंदरा अस्पताल की मल्टी सुपर स्पैशेलेटी अस्पताल का निर्माण करवाया, 92 करोड़ रुपये की लागत से सरकारी मेडिकल कालेज की मरम्मत का काम पूरा करवाया, 1.77 करोड़ रुपये की लागत से टीबी अस्पताल की हालत सुधारी, कोबिड महामारी दौरान छह आक्सीजन प्लांट पटियाला में स्थापित करवाए, राजीव गांधी यूनिवर्सिटी आफ लॉ को 1000 करोड़ रुपये में, जगत गुरू नानक देव यूनिवर्सिटी को 20 करोड़ रुपये में, महाराजा भूपिंदर सिंह स्पोर्ट्स यूनिवर्सिटी 504 करोड़ रुपये में, फुटलवीयर एंव डिजाइन इँस्टीच्यूट बनूड़ में 500 करोड़ रुपये से से स्थापित करवाया।  

उधर भाजपा के जिला शहरी प्रधान संजीव शर्मा बिट्टू ने बारादरी गार्डन में सैर करने आए लोगों से बातचीत दौरान कहा कि महारानी परनीत कौर ने 400 से अधिक गांवों को साफ पानी मुहैया करवाने को लेकर 475 करोड़ रुपये, भाखड़ा से 20 क्यूसिक पानी लेकर घनौर हलके के गांव मंडोली में प्रोजेक्ट स्थापित करने जैसे महत्वपूर्ण कार्य करवाए। इसके अलावा बसेरा स्कीम तहत लोगें को जमीन का मालिकाना अधिकार दिलाया, 40 करोड़ रुपये की लागत से शहर को सिंगल वायर सिस्टम से जुड़वाया, 49.5 करोड़ रुपये की लागत से पटियाला रेलवे स्टेशन का नवीनिकरण, पटियाला को तीन फ्लाई ओवर ब्रिज, 22 नंबर, 21 नंबर और डीएमडब्ल्यू दिए, राजपुरा-बठिंडा रेलवे ट्रैक को डबल करवाया, जीरकपुर और डेराबस्सी में फ्लाई ओवर का निर्माण, पटियाला रेलवे स्टेशन के बाहर अंडर ब्रिज, छोटी और बड़ी नदी के सौंदर्यकरण के लिए 206 करोड़ रुपये, पटियाला-सरहिंद रोड पर उत्तरी बाईपास का निर्माण करवाने को लेकर 752 करोड़ का फंड मंजूर करवा टेंडर जारी करवाने जैसे महत्वपूर्ण काम पटियाला के लिए किए हैं। 

इसके अल्वा पातड़ा और घनौर के लोगों की समस्या को देखते हुए दोनों स्थानों पर सब-डिविजन तहसील को स्थापित करवाई। उधर लालड़ू में महाराणा प्रताप भवन का निर्माण और गुरू रविदास नगर पटियाला में कम्यूनिटी सेंटर आज लोगों के दुख-सुख में सहयोगी बना हुआ है।  

भाजपा नेता संजीव शर्मा बिट्टू ने कहा कि बेशक आज किसान अपनी मांगों को लेकर धरने दे रहे हैं, जो उनका संविधानिक अधिकार है, लेकिन महारानी परनीत कौर के सहयोग से पटियाला जिले के 19 हजार 465 किसान लाभपात्रियों को 113 करोड़ 36 लाख रुपये के कर्ज माफ करवाने में विशेष भूमिका निभाई गई।

इस अवसर पर बीबा जयइंद्र कौर के साथ भाजरा जिला शहरी प्रधान संजीव शर्मा बिट्टू, एमएस कालिका, गुरिंदर कौर कालिका सहित कई भाजपा कार्यकर्ता उपस्थित थे।