5 Dariya News

ਜਦੋਂ ਚੋਣ ਪ੍ਰਚਾਰ ਦੌਰਾਨ ਮੀਤ ਹੇਅਰ ਆਪਣੇ ਜੱਦੀ ਪਿੰਡ ਕੁਰੜ ਪੁੱਜੇ

ਮੀਤ ਹੇਅਰ ਨੇ ਕੀਤਾ ਵਾਅਦਾ, ਕੁਰੜ ਪਿੰਡ ਨੂੰ ਕਦੇ ਉਲਾਂਭਾ ਨਹੀਂ ਆਉਣ ਦੇਵਾਂਗਾ

5 Dariya News

ਕੁਰੜ (ਮਹਿਲ ਕਲਾਂ) 25-May-2024

ਲੋਕ ਸਭਾ ਸੰਗਰੂਰ ਦੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਰੋਜ਼ਾਨਾ ਕਿਸੇ ਨਾ ਕਿਸੇ ਵਿਧਾਨ ਸਭਾ ਹਲਕੇ ਦੇ ਦੌਰੇ ਉਪਰ ਹੁੰਦੇ ਹਨ ਅਤੇ ਰੋਜ਼ਾਨਾ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹਨ। ਮੀਤ ਹੇਅਰ ਦਾ ਕੱਲ੍ਹ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਦੌਰਾ ਬੀਤੀ ਦੇਰ ਰਾਤ ਸਮਾਪਤ ਹੋਇਆ ਅਤੇ ਇਸ ਦੌਰਾਨ ਉਹ ਆਪਣੇ ਜੱਦੀ ਪਿੰਡ ਕੁਰੜ ਪੁੱਜੇ।ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਹਾਜ਼ਰ ਸਨ। 

ਮੀਤ ਹੇਅਰ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਲੋਕਾਂ ਦੀ ਸੇਵਾ, ਸੱਚੀ-ਸੁੱਚੀ ਇਮਾਨਦਾਰੀ ਵਾਲੀ ਰਾਜਨੀਤੀ ਕਰਨ ਲਈ ਸਿਆਸਤ ਵਿੱਚ ਆਇਆ ਹੈ ਅਤੇ ਕਦੇ ਵੀ ਅਜਿਹਾ ਕੰਮ ਨਹੀਂ ਕਰੇਗਾ ਜਿਸ ਨਾਲ ਕੁਰੜ ਵਾਸੀਆਂ ਨੂੰ ਸ਼ਰਮਿੰਦਾ ਹੋਣਾ ਪਵੇ। ਕੁਰੜ ਵਾਸੀ ਸਦਾ ਆਪਣੇ ਪੁੱਤਰ ਉੱਤੇ ਮਾਣ ਕਰਨਗੇ। 

ਉਨ੍ਹਾਂ ਕਿਹਾ ਕਿ ਕਿ ਪਿੰਡ ਵਿੱਚ ਦੋ ਛੱਪੜ ਦੇ ਨਵੀਨੀਕਰਨ ਦਾ ਕੰਮ ਕੀਤਾ, ਖੇਡ ਨਰਸਰੀ ਵੀ ਖੁੱਲ੍ਹਣ ਜਾ ਰਹੀ ਹੈ। ਸੇਵਾ ਕੇਂਦਰ ਸਥਾਪਤ ਕੀਤਾ ਗਿਆ ਹੈ। ਨਹਿਰੀ ਖਾਲ ਬਣਾਉਣ ਲਈ ਫੰਡ ਦਿੱਤੇ। ਕੇਂਦਰ ਵਿੱਚ ਆਪ ਦੇ ਸਹਿਯੋਗ ਵਾਲੀ ਸਰਕਾਰ ਬਣਨ ਉੱਤੇ ਇਸ ਇਲਾਕੇ ਲਈ ਵੱਡਾ ਪ੍ਰਾਜੈਕਟ ਲਿਆਂਦਾ ਜਾਵੇਗਾ। 

ਮੀਤ ਹੇਅਰ ਨੇ ਕਿਹਾ ਕਿ ਕੁਰੜ ਦੀ ਮਿੱਟੀ ਦਾ ਕਰਜ਼ ਉਸ ਦਾ ਪਰਿਵਾਰ ਸਾਰੀ ਉਮਰ ਨਹੀਂ ਚੁਕਾ ਸਕਦਾ। ਉਨ੍ਹਾਂ ਕਿਹਾ ਕਿ ਕੁਰੜ ਪਿੰਡ ਨੇ ਉਸ ਦੀ ਹਰ ਚੋਣ ਵਿੱਚ ਮੱਦਦ ਕੀਤੀ ਹੈ ਅਤੇ ਐਤਕੀਂ ਲੋਕ ਸਭਾ ਚੋਣ ਕਰਕੇ ਪਿੰਡੋਂ ਸਪੋਰਟ ਦੇ ਨਾਲ ਵੋਟ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਕਰਦਿਆਂ ਉਹ ਕਿਸੇ ਵੀ ਪਿੰਡ ਜਾਂ ਸ਼ਹਿਰ ਜਾਂਦਾ ਹੈ ਤਾਂ ਉੱਥੇ ਕੋਈ ਨਾ ਕੋਈ ਅਜਿਹਾ ਮਿਲ ਜਾਂਦਾ ਹੈ ਜੋ ਆਖਦਾ ਹੈ ਕਿ ਕੁਰੜ ਤੋਂ ਸਪੋਰਟ ਵਾਸਤੇ ਫੋਨ ਆਇਆ ਸੀ।  

जब मीत हेयर चुनाव प्रचार के दौरान अपने पैतृक गांव कुरड़ पहुंचे

मीत हेयर ने वादा किया, कुरड़ गांव को कभी भी शिकायत का मौका नहीं मिलेगा

कुरड़ (महल कलां)

लोकसभा संगरूर से चुनाव लड़ रहे आम आदमी पार्टी के उम्मीदवार और कैबिनेट मंत्री गुरमीत सिंह मीत हेयर रोजाना किसी न किसी विधानसभा क्षेत्र के दौरे पर हैं और हर दिन दो दर्जन से अधिक गांवों में चुनावी बैठकों को संबोधित कर रहे हैं। मीत हेयर का विधानसभा हलका महल कलां का दौरा कल देर रात खत्म हुआ और इस दौरान वह अपने पैतृक गांव कुरड़ पहुंचे। इस मौके पर हलका विधायक कुलवंत सिंह पंडोरी भी मौजूद रहे। 

मीत हेयर ने ग्रामीणों से वादा किया कि वह लोगों की सेवा करने, सच्ची ईमानदारी की राजनीति करने के लिए राजनीति में आए हैं और कभी भी ऐसा कुछ नहीं करेंगे जिससे कुरड़ को शर्मिंदा होना पड़े। कुरड़ को अपने बेटे पर हमेशा गर्व रहेगा। 

उन्होंने कहा कि गांव में तालाब का काम हो चुका है, खेल नर्सरी भी खुलने जा रही है। एक सेवा केंद्र स्थापित किया गया है। नहरी खाल के लिए फंड दिये।केंद्र में आप के समर्थन से सरकार बनने पर इस क्षेत्र के लिए बड़ा प्रोजेक्ट लाया जाएगा। मीत हेयर ने कहा कि उनका परिवार कुरड़ मिट्टी का कर्ज पूरी जिंदगी नहीं चुका पाएगा। '

उन्होंने कहा कि कुरड़ गांव ने हर चुनाव में उनकी मदद की है और लोकसभा चुनाव में अब उन्हें गांव से समर्थन और वोट मिल रहे हैं। उन्होंने कहा कि जब वह चुनाव प्रचार के दौरान किसी गांव या शहर में जाते हैं तो उन्हें वहां कोई ऐसा व्यक्ति मिलता है जो कहता है कि उन्हें समर्थन के लिए कुरड़ से फोन आया था.  

Meet Hayer promises, Kurar village will forever be proud of him

Kurar (Mahal Kalan)

Aam Aadmi Party candidate and Cabinet Minister Gurmeet Singh Meet Hayer while addressing a gathering at his native village Kurar in Mehal Kalan constituency, promised the villagers that he joined politics to serve the people. He said that his would be politics of truth & honesty and would never do anything that would embarrass the Kurar and he will always make the people of his village proud of their son. 

Meet Hayer further said that the pond work has been done in the village, and the sports nursery would also be opened soon. A Seva Kender has been set up besides a big project will be brought for this area on the formation of government with the support of AAP at the centre. MLA Kulwant Singh Pandori was also present at the occasion.