5 Dariya News

ਪ੍ਰੋਫੈਸਰ ਕਾਂਚਾ ਇਲਾਇਹ ਐਡਵਾਈਜ਼ਰ ਟੂ ਕਾਂਗਰਸ ਮੈਨੀਫੈਸਟੋ ਵੱਲੋਂ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਇਹਮ ਮੀਟਿੰਗ

5 Dariya News

ਖਰੜ 24-May-2024

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਹੱਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਜੀ ਦੇ ਹੱਕ ਵਿੱਚ ਪੰਜਾਬ ਸਟੇਟ ਚੇਅਰਮੈਨ ਐਮ.ਪੀ.ਜੱਸੜ ਯੂਥ ਪਾਲਿਸੀ ਰੀਸਰਚ ਡਿਪਾਰਟਮੈਂਟ ਅਤੇ ਜਸਵਿੰਦਰ ਸਿੰਘ ਜੱਸੀ ਕਾਰਜ ਕਾਰਨੀ ਮੇਂਬਰ ਆਹੜਤੀ ਐਸੋਸੀਏਸ਼ਨ ਪੰਜਾਬ ਦੋਨਾਂ ਵੱਲੋਂ ਮਿਲਕੇ ਖਰੜ ਹੱਲਕੇ ਤੋਂ ਐਸ.ਸੀ., ਬੀ.ਸੀ. ਭਾਈਚਾਰੇ ਨਾਲ ਪ੍ਰੋਫੈਸਰ ਕਾਂਚਾ ਇਲਾਇਹ ਐਡਵਾਈਜ਼ਰ ਟੂ ਕਾਂਗਰਸ ਮੈਨੀਫੈਸਟੋ ਲਈ ਮੀਟਿੰਗ ਕਰਵਾਈ ਗਈ।

ਜਿਸ ਤਹਿਤ ਐਸ.ਸੀ., ਬੀ.ਸੀ. ਭਾਈਚਾਰੇ ਨੂੰ ਮਿਲਵਾਇਆ ਗਿਆ ਅਤੇ ਉਹਨਾਂ ਨਾਲ ਮੈਨੀਫੈਸਟੋ ਸੰਬੰਧੀ ਅਹਿਮ ਜਾਣਕਾਰੀਆਂ ਸਾਂਜੀਆਂ ਕੀਤੀਆਂ ਗਈਆਂ । ਜਿਸ ਮੌਕੇ ਸੰਬੰਧਿਤ ਭਾਈ ਚਾਰੇ ਵੱਲੋਂ ਆਪੋ ਆਪਣੀਆਂ ਸਮੱਸਿਆਵਾਂ ਅਤੇ ਅਨੇਕਾਂ ਹੋਰ ਜ਼ਰੂਰੀ ਮੰਗਾਂ ਸੰਬੰਧੀ ਵੀਚਾਰ ਵਟਾਂਦਰਾ ਵੀ ਕਿਤਾ ਗਿਆ। ਇਸ ਮੌਕੇ ਪ੍ਰੋਫੈਸਰ ਕਾਂਚਾ ਇਲਾਇਹ ਵੱਲੋਂ ਸੰਬੋਦਨ ਕਰਦਿਆਂ ਦੱਸਿਆ ਗਿਆ ਕਿ ਭਾਜਪਾ ਸਰਕਾਰ ਆਣ ਵਾਲੇ ਸਮੇਂ ਵਿੱਚ ਇੰਡੀਅਨ ਕੌਂਸਟੀਟਿਊਸ਼ਨ ਵਿੱਚ ਵੱਡੀ ਫੇਰ ਬਦਲ ਕਰ ਰਹੀ ਹੈ, ਜਿਸਨੂੰ ਸਾਨੂੰ ਬਚਾਉਣ ਦੀ ਸੱਖ਼ਤ ਜ਼ਰੂਰਤ ਹੈ।

ਉਹਨਾਂ ਇਹ ਵੀ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਬਣਿਆ ਗਿਆ ਮੈਨੀਫੈਸਟੋ ਹਰ ਵਰਗ, ਹਰ ਜਾਤੀ, ਹਰ ਸ਼੍ਰੇਣੀ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਕੇ ਬਣਾਇਆ ਗਿਆ ਹੈ | ਇਸ ਮੌਕੇ ਪੰਜਾਬ ਸਟੇਟ ਚੇਅਰਮੈਨ ਐਮ.ਪੀ.ਜੱਸੜ ਨੇ ਦੱਸਿਆ ਕਿ ਕਾਂਗਰਸ ਪਾਰਟੀ ਇੱਕ ਸੋਚ ਹੈ, ਇੱਕ ਵੀਚਾਰ ਧਾਰਾ ਹੈ ਜੋ ਕਿ ਹਰ ਵਰਗ ਹਰ ਪਰਿਵਾਰ ਨੂੰ ਬਰਾਬਰਤਾ ਦਾ ਹੱਕ ਦਿੰਦੀ ਆ ਰਹੀ ਹੈ, ਸੋ ਸਾਨੂੰ ਸੱਬ ਨੂੰ ਰੱਲ ਕਿ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਸੀਟਾਂ ਤੇ ਜਿਤਾ ਕਿ ਸੈਂਟਰ ਵਿੱਚ ਭੇਜੀਏ ਤਾਂ ਜੋ ਸੈਂਟਰ ਵਿੱਚ ਇੰਡੀਆ ਅਲਾਇਸ ਗਠਜੋੜ ਦੀ ਸਰਕਾਰ ਬਣ ਸਕੇ।

ਇਸ ਮੌਕੇ ਐਡਵੋਕੇਟ ਅਸ਼ਵਨੀ ਇੰਚਾਰਜ ਮਾਲਵਾ ਜ਼ੋਨ, ਸਾਹਿਬ ਸਿੰਘ ਇੰਚਾਰਜ ਮੱਝਾ ਜ਼ੋਨ, ਅਵਤਾਰ ਸਿੰਘ ਭੁੱਲਰ, ਰਾਜਪਾਲ ਸਿੰਘ, ਵਰਿੰਦਰ ਸਿੰਘ, ਮੋਹਣ ਸਿੰਘ, ਮਨਪ੍ਰੀਤ ਕੌਰ, ਨਰਿੰਦਰ ਕੌਰ, ਮਾਸਟਰ ਰਣਜੀਤ ਸਿੰਘ ਜਗਦੀਸ਼ ਸਿੰਘ ਭਾਗੋਮਾਜਰਾ, ਜਗਤਾਰ ਸਿੰਘ ਖਾਨਪੁਰ, ਰਿਟਾਇਰਡ ਡੀ.ਐਸ.ਪੀ. ਕੈਰੋਂ, ਜਗਦੀਪ ਸਿੰਘ ਅਤੇ ਹੋਰ ਵੀ ਅਨੇਕਾਂ ਹੀ ਸਤਿਕਾਰਯੋਗ ਸਖ਼ਸ਼ੀਅਤਾਂ ਆਦਿ ਮਜੂਦ ਸਨ ।