5 Dariya News

ਇੰਡੀਆ ਗਠਜੋੜ ਨੂੰ ਸਪੱਸ਼ਟ ਅਤੇ ਨਿਰਣਾਇਕ ਫਤਵਾ ਮਿਲਣ ਜਾ ਰਿਹਾ ਹੈ : ਜੈਰਾਮ ਰਮੇਸ਼

ਕਿਹਾ: 19 ਅਪ੍ਰੈਲ ਤੋਂ ਮੋਦੀ ਨੇ ਆਪਣੀ ਸਿਆਸੀ ਰਣਨੀਤੀ ਫਿਰਕੂ ਬਣਾ ਦਿੱਤੀ

5 Dariya News

ਚੰਡੀਗੜ੍ਹ 24-May-2024

ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਨੂੰ ਸਪੱਸ਼ਟ ਅਤੇ ਨਿਰਣਾਇਕ ਫਤਵਾ ਮਿਲਣ ਜਾ ਰਿਹਾ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਰਮੇਸ਼ ਨੇ ਕਿਹਾ ਕਿ ਪਹਿਲੇ ਦੋ ਪੜਾਵਾਂ ਦੇ ਰੁਝਾਨਾਂ ਨੇ ਇਹ ਸਥਾਪਿਤ ਕੀਤਾ ਹੈ ਕਿ ਇੰਡੀਆ ਗਠਜੋੜ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਤਿਆਰ ਹੈ। 

ਉਨ੍ਹਾਂ ਕਿਹਾ ਕਿ 19 ਅਪ੍ਰੈਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਸ਼ਾ ਬਦਲ ਗਈ ਹੈ ਅਤੇ ਉਨ੍ਹਾਂ ਨੇ ਆਪਣੀ ਚੋਣ ਰਣਨੀਤੀ ਦਾ ਫਿਰਕੂਕਰਨ ਸ਼ੁਰੂ ਕਰ ਦਿੱਤਾ ਹੈ ਤੇ ਹਰ ਚੀਜ਼ ਨੂੰ ਹਿੰਦੂ-ਮੁਸਲਿਮ ਮੁੱਦੇ ਵਿੱਚ ਬਦਲ ਦਿੱਤਾ ਹੈ। ਕਾਂਗਰਸ ਜਨਰਲ ਸਕੱਤਰ ਨੇ ਖੁਲਾਸਾ ਕੀਤਾ ਕਿ 2019 'ਚ ਪਾਰਟੀ ਨੇ ਜਿਨ੍ਹਾਂ ਸੂਬਿਆਂ 'ਚ ਮਾੜਾ ਪ੍ਰਦਰਸ਼ਨ ਕੀਤਾ ਸੀ, ਉਨ੍ਹਾਂ 'ਚੋਂ ਫੀਡਬੈਕ ਕਾਫੀ ਉਤਸ਼ਾਹਜਨਕ ਹੈ ਅਤੇ ਇਸ ਵਾਰ ਪਾਰਟੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ।

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ 20 ਸਾਲਾਂ ਬਾਅਦ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ ਉਸ ਸਮੇਂ ਸੱਤਾ ਵਿੱਚ ਆਇਆ ਸੀ, ਉਸੇ ਤਰ੍ਹਾਂ ਇਸ ਵਾਰ ਵੀ ਸੱਤਾ ਵਿੱਚ ਆਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਦੀ ਨਿਯੁਕਤੀ ਬਾਰੇ ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਨੂੰ ਬਹੁਮਤ ਮਿਲਣ 'ਤੇ ਕੁਝ ਹੀ ਦਿਨਾਂ 'ਚ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। 

ਉਨ੍ਹਾਂ ਕਿਹਾ ਕਿ 2004 ਵਿੱਚ ਡਾ: ਮਨਮੋਹਨ ਸਿੰਘ ਦੀ ਨਿਯੁਕਤੀ ਵਿੱਚ ਤਿੰਨ ਦਿਨ ਲੱਗ ਗਏ ਸਨ ਅਤੇ ਇਸ ਵਾਰ ਇਸ ਤੋਂ ਵੀ ਘੱਟ ਸਮਾਂ ਲੱਗ ਸਕਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਭਾਰਤ ਵਿੱਚ ਚੋਣਾਂ ਕਿਸੇ ਇੱਕ ਵਿਅਕਤੀ ਦੁਆਰਾ ਨਹੀਂ, ਬਲਕਿ ਇੱਕ ਪਾਰਟੀ ਜਾਂ ਗੱਠਜੋੜ ਦੁਆਰਾ ਜਿੱਤੀਆਂ ਜਾਂਦੀਆਂ ਹਨ।  ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਵਰਗੇ ਸੰਸਦੀ ਲੋਕਤੰਤਰ ਵਿੱਚ ਚੋਣਾਂ ਵਿਅਕਤੀਗਤ ਕੇਂਦਰਿਤ ਨਹੀਂ ਹੁੰਦੀਆਂ ਹਨ।  

ਰਮੇਸ਼ ਨੇ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ, ਔਰਤਾਂ ਲਈ "ਪੰਜ ਨਿਆਂ" ਨੂੰ ਦੁਹਰਾਇਆ ਅਤੇ ਹਰੇਕ "ਨਿਆਂ" ਲਈ ਪੰਜ ਗਾਰੰਟੀਆਂ ਦੇ ਨਾਲ ਨਿਰਪੱਖ ਭਾਗੀਦਾਰੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਗਾਰੰਟੀ ਦਿੱਤੀ ਹੈ ਕਿ ਐਮਐਸਪੀ ਨੂੰ ਕਾਨੂੰਨੀ ਦਰਜਾ ਮਿਲੇਗਾ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। 

ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਘੱਟੋ-ਘੱਟ ਦਿਹਾੜੀ 250 ਰੁਪਏ ਤੋਂ ਵਧਾ ਕੇ 400 ਰੁਪਏ ਕੀਤੀ ਜਾਵੇਗੀ।  ਇੰਡੀਆ ਦੀ ਸਰਕਾਰ ਹਰ ਗਰੀਬ ਪਰਿਵਾਰ ਨੂੰ ਹਰ ਮਹੀਨੇ 8500 ਰੁਪਏ ਦੇਵੇਗੀ। ਇਸ ਤੋਂ ਇਲਾਵਾ, ਹਰ ਨਵਾਂ ਗ੍ਰੈਜੂਏਟ ਅਤੇ ਡਿਪਲੋਮਾ ਧਾਰਕ ਇੱਕ ਸਾਲ ਲਈ ਗਾਰੰਟੀਸ਼ੁਦਾ ਅਪ੍ਰੈਂਟਿਸਸ਼ਿਪ ਦਾ ਹੱਕਦਾਰ ਹੋਵੇਗਾ, ਜਿਸ ਦੌਰਾਨ ਉਸਨੂੰ 1 ਲੱਖ ਰੁਪਏ ਦੀ ਨਿਸ਼ਚਿਤ ਆਮਦਨ ਪ੍ਰਾਪਤ ਹੋਵੇਗੀ। 

ਕਾਂਗਰਸ ਜਨਰਲ ਸਕੱਤਰ ਨੇ ਦੁਹਰਾਇਆ ਕਿ ਪਾਰਟੀ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਚੋਣਾਂ ਲੜ ਰਹੀ ਹੈ।  ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਭਾਜਪਾ ਨੇ 30 ਜਨਵਰੀ ਨੂੰ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਜਿੱਤਣ ਲਈ ਆਪਣੇ ਉਮੀਦਵਾਰ ਨੂੰ ਧੋਖੇ ਨਾਲ ਖੜ੍ਹਾ ਕਰਕੇ ਲੋਕਤੰਤਰ ਦਾ ਕਤਲ ਕੀਤਾ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ’ਤੇ ਚੰਡੀਗੜ੍ਹ ਸਮੇਤ ਸਾਰੇ ਵੱਡੇ ਸ਼ਹਿਰਾਂ ਵਿੱਚ ਸਿੱਧੀਆਂ ਮੇਅਰਾਂ ਦੀਆਂ ਚੋਣਾਂ ਹੋਣਗੀਆਂ ਅਤੇ ਪੰਜ ਸਾਲਾਂ ਲਈ ਮੇਅਰਾਂ ਦੀ ਚੋਣ ਹੋਵੇਗੀ। 

ਚੰਡੀਗੜ੍ਹ ਬਾਰੇ ਉਨ੍ਹਾਂ ਕਿਹਾ ਕਿ ਇੰਡੀਆ ਅਲਾਇੰਸ ਇੱਥੇ ਆਈਟੀ ਆਧਾਰਿਤ ਉਦਯੋਗ ਨੂੰ ਉਤਸ਼ਾਹਿਤ ਕਰੇਗਾ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਗਠਜੋੜ ਉਚਿਤ ਤਰੱਕੀ ਅਤੇ ਵਿਕਾਸ ਨੂੰ ਯਕੀਨੀ ਬਣਾਏਗਾ, ਪਰ ਇਹ ਕਦੇ ਵੀ ਵਾਤਾਵਰਣ ਦੀ ਕੀਮਤ 'ਤੇ ਨਹੀਂ ਹੋਵੇਗਾ।

इंडिया गठबंधन को स्पष्ट और निर्णायक जनादेश मिलने जा रहा है : जयराम रमेश

कहा: 19 अप्रैल से मोदी ने अपनी राजनीतिक रणनीति को सांप्रदायिक बना दिया

चंडीगढ़

कांग्रेस महासचिव और संचार प्रभारी जयराम रमेश ने कहा है कि भारतीय राष्ट्रीय विकास समावेशी गठबंधन (इंडिया) को स्पष्ट और निर्णायक जनादेश मिलने जा रहा है।यहां एक प्रेस कॉन्फ्रेंस को संबोधित करते हुए, रमेश ने कहा कि पहले दो चरणों के रुझानों से यह स्थापित हो गया है कि इंडिया गठबंधन केंद्र में सरकार बनाने के लिए तैयार है। 

उन्होंने कहा कि 19 अप्रैल से प्रधानमंत्री नरेंद्र मोदी की भाषा बदल गई है और उन्होंने अपनी चुनावी रणनीति को सांप्रदायिक बनाना शुरू कर दिया है व हर चीज को हिंदू-मुस्लिम मुद्दे में बदल रहे है। कांग्रेस महासचिव ने खुलासा किया कि 2019 में जिन राज्यों में पार्टी का प्रदर्शन खराब रहा था, वहां से फीडबैक काफी उत्साहजनक है और इस बार पार्टी बहुत अच्छा प्रदर्शन कर रही है।

उन्होंने जोर देते हुए, कहा कि 20 साल बाद इतिहास खुद को दोहरा रहा है। उन्होंने कहा कि जिस तरह कांग्रेस के नेतृत्व वाला गठबंधन तब सत्ता में आया था, उसी तरह इस बार भी वह सत्ता में आएगा।इस दौरान प्रधानमंत्री की नियुक्ति के बारे में उन्होंने कहा कि एक बार जब इंडिया गठबंधन को बहुमत मिल जाएगा, तो कुछ ही दिनों में प्रधानमंत्री की नियुक्ति कर दी जाएगी। 

उन्होंने कहा कि 2004 में डॉ. मनमोहन सिंह की नियुक्ति में तीन दिन लगे थे और इस बार शायद इससे भी कम समय लगे। इसके अलावा, उन्होंने कहा कि भारत में चुनाव कोई व्यक्ति नहीं, बल्कि पार्टी या गठबंधन जीतते हैं। उन्होंने स्पष्ट किया कि भारत जैसे संसदीय लोकतंत्र में चुनाव व्यक्ति केंद्रित नहीं होते हैं। रमेश ने किसानों, युवाओं, मजदूरों, महिलाओं के लिए “पांच न्याय” की बात दोहराई और हर “न्याय” की पांच गारंटियों के साथ उचित भागीदारी की बात कही। 

उन्होंने कहा कि कांग्रेस ने अपने घोषणा पत्र में गारंटी दी है कि एमएसपी को कानूनी दर्जा मिलेगा और किसानों के कर्ज माफ किए जाएंगे। उन्होंने कहा कि मजदूरों के लिए न्यूनतम दैनिक मजदूरी 250 से बढ़ाकर 400 की जाएगी। हर गरीब परिवार को इण्डिया की सरकार हर महीने 8500 रुपये देगी।  

इसके अलावा, हर नए स्नातक और डिप्लोमा धारक को एक साल के लिए गारंटीकृत अप्रेंटिसशिप का अधिकार होगा, जिस दौरान उसे एक लाख रुपये की निश्चित आय मिलेगी। 

कांग्रेस महासचिव ने दोहराया कि पार्टी संविधान और लोकतंत्र को बचाने के लिए चुनाव लड़ रही है। उन्होंने जिक्र किया कि किस प्रकार से भाजपा ने 30 जनवरी को चंडीगढ़ में मेयर चुनाव जीतने के लिए अपने उम्मीदवार को धोखे से खड़ा करके लोकतंत्र की हत्या की थी।इस अवसर पर उन्होंने घोषणा की, कि एक बार जब इंडिया गठबंधन सरकार बना लेता है, तो चंडीगढ़ सहित सभी प्रमुख शहरों में मेयर के चुनाव सीधे होंगे और मेयर पांच साल के लिए चुने जाएंगे। 

चंडीगढ़ के बारे में उन्होंने कहा कि इंडिया गठबंधन यहां आईटी आधारित उद्योग को प्रोत्साहित करेगा। इसके अलावा, उन्होंने कहा कि गठबंधन उचित प्रगति और विकास सुनिश्चित करेगा, लेकिन इसके लिए पर्यावरण का नुकसान कभी भी नहीं किया जाएगा।