5 Dariya News

ਆਪ’ ਸਿਧਾਂਤਾਂ, ਨੈਤਿਕਤਾ ਅਤੇ ਵਿਚਾਰਧਾਰਾ ਤੋਂ ਬੇਮੁੱਖ ਪਾਰਟੀ ਹੈ : ਸੰਜੇ ਟੰਡਨ

ਆਪ ਦੇ ਸੂਬਾ ਸਕੱਤਰ ਸੰਜੀਵ ਰਾਹੀ ਅਤੇ ਸੀਨੀਅਰ ਆਪ ਲੀਡਰ ਸੁਪਰਨਾ ਸ਼ਰਮਾ ਹੋਏ ਭਾਜਪਾ ਵਿੱਚ ਸ਼ਾਮਿਲ

5 Dariya News

ਚੰਡੀਗਡ਼੍ਹ 23-May-2024

ਲੋਕ ਸਭਾ ਸੀਟ ਤੋਂ ਭਾਜਪਾ ਚੰਡੀਗਡ਼੍ਹ ਦੇ ਉਮੀਦਵਾਰ ਸੰਜੇ ਟੰਡਨ ਨੇ ਅੱਜ ਕਿਹਾ ਕਿ ‘ਆਪ’ ਸਿਧਾਂਤਾਂ, ਨੈਤਿਕਤਾ ਅਤੇ ਵਿਚਾਰਧਾਰਾ ਤੋਂ ਸੱਖਣੀ ਪਾਰਟੀ ਹੈ। ਟੰਡਨ ਨੇ ਆਖਿਆ ਕਿ ‘ਆਪ’ ਕਾਂਗਰਸ ਵਿਰੋਧੀ ਵਿਚਾਰਧਾਰਾ ’ਤੇ ਬਣਾਈ ਗਈ ਸੀ, ਅਤੇ ਕੇਜਰੀਵਾਲ ਨੇ ਸਹੁੰ ਖਾਧੀ ਸੀ ਕਿ ਉਨ੍ਹਾਂ ਦੀ ਪਾਰਟੀ ਕਦੇ ਵੀ ਕਾਂਗਰਸ ਨਾਲ ਗਠਜੋਡ਼ ਨਹੀਂ ਕਰੇਗੀ।

ਉਨ੍ਹਾਂ ਕਿਹਾ ਕਿ ਸਿਆਸੀ ਦ੍ਰਿਸ਼ ਵਿਚ ‘ਆਪ’ ਦੇ ਰੁਖ ਦਾ ਅਚਾਨਕ ਯੂ-ਟਰਨ ਜਨਤਕ ਵਾਅਦੇ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਨੂੰ ਉਜਾਗਰ ਕਰਦਾ ਹੈ। ਟੰਡਨ ਨੇ ਇਹ ਟਿੱਪਣੀਆਂ ਵੀਰਵਾਰ ਨੂੰ ਚੰਡੀਗਡ਼੍ਹ ਦੇ ਸੈਕਟਰ 33 ਸਥਿਤ ਭਾਜਪਾ ਦੇ ਪਾਰਟੀ ਦਫਤਰ ਵਿਖੇ ਭਾਜਪਾ ਵਿੱਚ ਸ਼ਾਮਿਲ ਹੋਏ ‘ਆਪ’ ਵਰਕਰਾਂ ਦੇ ਸਵਾਗਤ ਮੌਕੇ ਕੀਤੀਆਂ।

ਬੀਜੇਪੀ ਨੂੰ ਮਹੱਤਵਪੂਰਨ ਹੁਲਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦਾ ਸੂਬਾ ਸਕੱਤਰ ਸੰਜੀਵ ਰਾਹੀ ਅਤੇ ਸੀਨੀਅਰ ਆਪ ਲੀਡਰ ਸੁਪਰਨਾ ਸ਼ਰਮਾ ਨੇ ਆਪਣੇ ਵੱਡੀ ਗਿਣਤੀ ਵਿੱਚ ਸਮਰਥਕਾਂ ਅਤੇ ਸਮਾਜਿਕ ਵਰਕਰਾਂ ਸਮੇਤ ਸਵਰਗਵਾਸੀ ਹਰਮੋਹਨ ਧਵਨ ਦੇ ਪੁੱਤਰ ਵਿਕਰਮ ਧਵਨ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜੋ ਹਾਲ ਹੀ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਰੈਲੀ ਮੌਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਸਨ।

ਟੰਡਨ ਨੇ ਟਿੱਪਣੀ ਕੀਤੀ ਕਿ ਇੰਡੀਆ ਗਠਜੋਡ਼ ਵਿਰੋਧੀ ਵਿਚਾਰਧਾਰਾਵਾਂ ਨਾਲ ਭਰਿਆ ਇੱਕ ਅਪਵਿੱਤਰ ਗਠਜੋਡ਼ ਹੈ, ਅਤੇ ਇਸ ਕਾਰਨ ਉਨ੍ਹਾਂ ਦੀ ਆਪਣੀ ਪਾਰਟੀ ਦੇ ਵਰਕਰ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਭਾਜਪਾ ਦੇ ਪਰਿਵਾਰ ਵਿੱਚ ਨਵੇਂ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ, ਟੰਡਨ ਨੇ ਉਨ੍ਹਾਂ ਦਾ ਭਾਜਪਾ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਪਾਰਟੀ ਦੇ ਦ੍ਰਿਸ਼ਟੀਕੋਣ ਅਤੇ ਟੀਚਿਆਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਆਸ਼ਾਵਾਦ ਪ੍ਰਗਟ ਕੀਤਾ, ਜਿਸ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਸਥਿਤੀ ਮਜ਼ਬੂਤ ਹੋਵੇਗੀ। 

ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਜਨਰਲ ਸਕੱਤਰ ਅਮਿਤ ਜਿੰਦਲ, ਸਾਬਕਾ ਮੇਅਰ ਰਾਜੇਸ਼ ਕਾਲੀਆ ਅਤੇ ਕਈਂ ਹੋਰ ਪਾਰਟੀ ਆਗੂ ਸ਼ਾਮਲ ਹੋਏ। ਮਰਹੂਮ ਹਰਮੋਹਨ ਧਵਨ ਦਾ ਪੁੱਤਰ ਵਿਕਰਮ ਧਵਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਰੈਲੀ ਵਿੱਚ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋ ਹੋਇਆ ਸੀ।