5 Dariya News

ਸੰਸਦ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦੀ ਅਵਾਜ਼ ਬੁਲੰਦ ਕਰਾਂਗਾ : ਡਾ ਸੁਭਾਸ਼ ਸ਼ਰਮਾ

ਪਿਛਲੇ ਸੰਸਦ ਮੈਂਬਰਾਂ ਨੇ ਨਹੀਂ ਲਈ ਹਲਕੇ ਦੀ ਸਾਰ - ਸ਼ਰਮਾ

5 Dariya News

ਰੋਪੜ/ਬੇਲਾ 23-May-2024

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਅੱਜ ਬੇਲਾ ਵਿਖੇ ਸਥਾਨਕ ਗੁਰਦੁਆਰਾ ਸਾਹਿਬ ਬਾਬਾ ਅਜੀਤ ਸਿੰਘ ਜੀ ਵਿੱਖੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਦੀ ਭਲਾਈ ਲਈ ਅਰਦਾਸ ਕੀਤੀ ਕਿ ਮੇਰੇ ਪੰਜਾਬ ਨੂੰ ਅਖੌਤੀ ਨਜ਼ਰਾਂ ਤੋਂ ਬਚਾਉਣਾ। ਲੰਗਰ ਛੱਕ ਕੇ ਗੁਰੂ ਘਰ ਦਾ ਪਿਆਰ ਅਤੇ ਆਨੰਦ ਪ੍ਰਾਪਤ ਕੀਤਾ।

ਇਸ ਮੌਕੇ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਹ ਸੰਸਦ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦੀ ਅਵਾਜ਼ ਬੁਲੰਦ ਕਰਨਗੇ। ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਲੋਕ ਸਭਾ ਮੈਂਬਰਾਂ ਨੇ ਹਲਕੇ ਦੀ ਪ੍ਰਤੀਨਿਧਤਾ ਇਮਾਨਦਾਰੀ ਨਾਲ ਨਹੀਂ ਕੀਤੀ ਜਿਸ ਕਾਰਨ ਇਹ ਪੰਥਕ ਹਲਕਾ ਵਿਕਾਸ ਪੱਖੋਂ ਫਾਡੀ ਰਹਿ ਗਿਆ। 

ਉਨ੍ਹਾਂ ਕਿਹਾ ਕਿ ਅਜ਼ਾਦੀ ਦੇ 77 ਸਾਲ ਬਾਅਦ ਵੀ ਸਿੱਖ ਪੰਥ ਦੀ ਇਤਿਹਾਸਕ ਧਰਤੀ ਰੇਲ ਸੇਵਾ ਤੋਂ ਵਾਂਝੀ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸ ਹਲਕੇ ਨੂੰ ਅੱਖੋਂ ਪਰੋਖੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਤਣ ਉਪਰੰਤ ਉਹ ਆਪਣੇ ਇੱਕ ਇੱਕ ਵਾਅਦੇ ਦੀ ਪੂਰਤੀ ਪੂਰੀ ਇਮਾਨਦਾਰੀ ਨਾਲ ਕਰਨਗੇ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸਮੇਤ ਪੰਜਾਬ ਵਿੱਚ ਵੀ ਵੱਡੇ ਵਿਕਾਸ ਕਾਰਜ਼ ਹੋਏ ਹਨ ਪਰ ਸ਼੍ਰੀ ਆਨੰਦਪੁਰ ਸਾਹਿਬ ਦੇ ਹੱਕ ਵਿੱਚ ਕਿਸੇ ਨੇ ਸੰਸਦ ਵਿੱਚ ਗੱਲ ਹੀ ਨਹੀਂ ਕੀਤੀ ਜਿਸ ਲਈ ਪਹਿਲਾਂ ਜਿੱਤ ਚੁੱਕੇ ਸੰਸਦ ਮੈਂਬਰ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।

श्री आनंदपुर साहिब की आवाज संसद में उठाऊंगा: डा. सुभाष शर्मा

पिछले सांसदों ने नहीं इलाके की सुध: डा सुभाष शर्मा

रोपड़/बेला

लोकसभा क्षेत्र श्री आनंदपुर साहिब से भारतीय जनता पार्टी के प्रत्याशी डा. सुभाष शर्मा ने आज बेला स्थित स्थानीय गुरुद्वारा साहिब बाबा अजीत सिंह जी में गुरु महाराज जी की हजूरी में माथा टेका और उनका आशीर्वाद प्राप्त किया। इस मौके पर उन्होंने पंजाब की खुशहाली के लिए प्रार्थना की कि मेरे पंजाब को तथाकथित नजरों से बचाया जाए। इस मौके उन्होंने लंगर ग्रहण कर गुरु घर का प्यार और आनंद मिला।

इस मौके पर उपस्थित लोगों को संबोधित करते हुए डॉ. सुभाष शर्मा ने कहा कि वह श्री आनंदपुर साहिब की आवाज को संसद में उठाएंगे। आज अपने चुनाव प्रचार के दौरान विभिन्न सभाओं को संबोधित करते हुए उन्होंने कहा कि पिछले लोकसभा सदस्यों ने ईमानदारी से क्षेत्र का प्रतिनिधित्व नहीं किया, जिसके कारण यह पंथक विधानसभा क्षेत्र विकास के मामले में पीछे रह गया। 

उन्होंने कहा कि आजादी के 77 साल बाद भी सिख पंथ की ऐतिहासिक भूमि रेल सेवा से वंचित है, जिससे स्पष्ट है कि विपक्षी दलों के प्रतिनिधियों ने इस क्षेत्र की अनदेखी की है। उन्होंने कहा कि जीतने के बाद वह अपना हर वादा पूरी ईमानदारी से पूरा करेंगे। 

उन्होंने कहा कि प्रधानमंत्री नरेंद्र मोदी के नेतृत्व में पंजाब सहित देश में बड़े-बड़े विकास कार्य हुए हैं, लेकिन श्री आनंदपुर साहिब के पक्ष में संसद में कोई नहीं बोला, जिसके लिए पहले जीते सांसद पूरी तरह से जिम्मेदार हैं। .