5 Dariya News

ਆਪ ਦੇ ਪਰਿਵਾਰ ਵਿੱਚ ਹੋਇਆ ਵਾਧਾ ਬੰਡਾਲਾ ਪਿੰਡ ਵਿੱਚ ਕਈ ਕਾਂਗਰਸੀ ਪਰਿਵਾਰ ਹੋਏ ਸ਼ਾਮਲ

5 Dariya News

ਜੰਡਿਆਲਾ ਗੁਰੂ 23-May-2024

ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਇਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਪ ਦਾ ਪਰਿਵਾਰ ਲਗਾਤਾਰ ਵੱਧ ਰਿਹਾ ਹੈ। ਜਿਸਦਾ ਸਬੂਤ ਅੱਜ ਜੰਡਿਆਲਾ ਗੁਰੂ ਹਲਕੇ ਵਿੱਚ ਪਿੰਡ ਬੰਡਾਲਾ ਦੇ ਸਮੂਹ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਹਰਭਜਨ ਸਿੰਘ ਈ ਟੀ ਓ ਕੈਬਨਿਟ ਮੰਤਰੀ ਪੰਜਾਬ ਨੇ ਬੰਡਾਲਾ ਪਿੰਡ ਦੇ ਸਮੂਹ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦੇ ਸਮੇਂ ਕੀਤਾ। 

ਉਨਾਂ ਕਿਹਾ ਕਿ ਪਿੰਡ ਬੰਡਾਲਾ ਦੇ ਸਰਦਾਰ ਬਖਸ਼ੀਸ਼ ਸਿੰਘ ਮੌਜੂਦਾ ਮੈਂਬਰ ਪੰਚਾਇਤ ਕਾਂਗਰਸ ਪਾਰਟੀ, ਆਪਣੇ ਪੂਰੇ ਪਰਿਵਾਰ ਤੇ ਸੈਕੜੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।ਸਰਦਾਰ ਬਖਸੀਸ ਸਿੰਘ ਪੰਚਾਇਤ ਮੈਬਰ ਜੀ ਨੇ ਪੱਤਰਕਾਰਾ ਨਾਲ ਗੱਲ ਕਰਦੇ ਹੋਏ ਦੱਸੀਆਂ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੌਜੂਦਾ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ ਟੀ ਉ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਹਨ।

ਜਿਹਨਾਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰੇਕ ਘਰ ਨੂੰ ਫਰੀ ਬਿਜਲੀ ਦੀ ਸਹੂਲਤ ਮੁੱਹਈਆ ਕਰਵਾਈ ਹੈ। ਜਿਸ ਨਾਲ ਪੰਜਾਬ ਦਾ ਹਰੇਕ ਪਰਿਵਾਰ ਸੁੱਖ ਦਾ ਸਾਹ ਲੈ ਰਿਹਾ ਹੈ।ਅਸੀਂ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਲੋਕ ਸਭਾ ਚੋਣਾਂ ਵਿੱਚ ਬੰਡਾਲਾ ਪਿੰਡ ਤੋਂ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਾਂਗੇ।ਇਸ ਮੌਕੇ ਸਰਦਾਰ ਹਰਭਜਨ ਸਿੰਘ ਈ ਟੀ ਉ ਜੀ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ। ਸਰਦਾਰ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਤਾਂ ਪਿੰਡਾਂ ਵਿੱਚ ਵਰਕਰ ਤੱਕ ਨਹੀਂ ਲਭ ਰਹੇ ਅਤੇ ਹੁਣ ਉਹ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਆਪਣੀ ਤਰਫ਼ ਖਿੱਚ ਰਹੇ ਹਨ। 

ਉਨਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਨਾਂ ਦੇ ਝੂਠੇ ਲਾਰਿਆਂ ਤੋਂ ਬੱਚ ਕੇ ਰਹੋ। ਉਨਾਂ ਕਿਹਾ ਕਿ ਇਨਾਂ ਪਾਰਟੀਆਂ ਨੇ ਤਾਂ ਪੰਜਾਬ ਦਾ ਬੇੜਾ ਗਰਕ ਹੀ ਕਰ ਦਿੱਤਾ ਹੈ ਅਤੇ ਕੇਵਲ ਆਪਣੇ ਪਰਿਵਾਰਾਂ ਦਾ ਹੀ ਵਿਕਾਸ ਕੀਤਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬੰਡਾਲਾ ਤੋਂ ਸੀਨੀਅਰ ਲੀਡਰ ਸਰਦਾਰ ਦਿਲਬਾਗ ਸਿੰਘ, ਅਮਰੀਕ ਸਿੰਘ ਬਾਠ,ਸ ਸੁੱਚਾ ਸਿੰਘ,ਨਿਸ਼ਾਨ ਸਿੰਘ ਜੀ, ਹਾਜ਼ਿਰ ਸਨ।