5 Dariya News

ਲੋਕ ਸਭਾ ਚੋਣਾਂ 2024 : ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਾਰੀ ਕੀਤੀਆਂ ਗਈਆਂ

558 ਚੋਣ ਸੈੱਟ ਤਿੰਨੋਂ ਵਿਧਾਨ ਸਭਾ ਹਲਕਿਆਂ ਲਈ ਤਿਆਰ ਕੀਤੇ ਗਏ, ਜ਼ਿਲ੍ਹਾ ਚੋਣ ਅਫ਼ਸਰ

5 Dariya News

ਬਰਨਾਲਾ 23-May-2024

1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਾਰੀ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਤਿੰਨੋਂ ਵਿਧਾਨ ਸਭਾ ਹਲਕੇ - ਬਰਨਾਲਾ, ਮਹਿਲ ਕਲਾਂ ਅਤੇ ਭਦੌੜ – ‘ਚ ਅੱਜ ਇਹ ਸੈੱਟ ਤਿਆਰ ਕੀਤੇ ਗਏ।

ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਜ਼ਿਲ੍ਹਾ ਬਰਨਾਲਾ ਵਿੱਚ 558 ਕੰਟਰੋਲ ਯੂਨਿਟ, 1116 ਬੈਲਟ ਯੂਨਿਟ ਅਤੇ 558 ਵੀ. ਵੀ. ਪੈਟ ਵਰਤੇ ਜਾਣਗੇ। ਇਨ੍ਹਾਂ ਯੂਨਿਟਾਂ ‘ਚ ਪੇਪਰ ਰੋਲ, ਬੈਟਰੀ ਆਦਿ ਵੀ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ 20 ਫੀਸਦੀ ਬਰਨਾਲਾ ਹਲਕੇ ਦੇ ਈ. ਵੀ. ਐਮ. ਜਾਰੀ ਕੰਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਧੂ ਪੱਤੀ ਵਿਖੇ, ਮਹਿਲ ਕਲਾਂ ਦਾ ਕੰਮ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਭਦੌੜ ਦਾ ਕੰਮ ਤਹਿਸੀਲ ਤਪਾ ਵਿਖੇ ਨਿਬੇੜਿਆ ਗਿਆ।

ਵੋਟਰਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕੁੱਲ 492323 ਵੋਟਰ ਆਪਣੇ ਵੋਟ ਦਾ ਅਧਿਕਾਰ ਕਰਨਗੇ। ਇਨ੍ਹਾਂ ਵਿੱਚ ਭਦੌੜ ‘ਚ ਕੁੱਲ 155074 (82105 ਮਰਦ, 72207 ਮਹਿਲਾਵਾਂ, 9 ਤੀਜੇ ਲਿੰਗ ਨਾਲ ਸਬੰਧਿਤ ਅਤੇ 753 ਸਰਵਿਸ ਵੋਟਰ ਹਨ)। ਇਸੇ ਤਰ੍ਹਾਂ ਬਰਨਾਲਾ ‘ਚ ਕੁੱਲ 180724 (94957 ਮਰਦ, 85127 ਮਹਿਲਾਵਾਂ, 4 ਤੀਜੇ ਲਿੰਗ ਨਾਲ ਸਬੰਧਿਤ, 636 ਸਰਵਿਸ ਵੋਟਰ ਅਤੇ 3 ਐਨ.ਆਰ.ਆਈ. ਵੋਟਰ) ਹਨ। ਮਹਿਲ ਕਲਾਂ ‘ਚ ਕੁੱਲ 156525 ਵੋਟਰ (82966 ਮਰਦ, 72590 ਮਹਿਲਾਵਾਂ, 3 ਤੀਜੇ ਧਿਰ ਨਾਲ ਸਬੰਧਿਤ, 966 ਸਰਵਿਸ ਵੋਟਰ ਅਤੇ 23 ਐਨ.ਆਰ.ਆਈ. ਵੋਟਰ) ਹਨ।