5 Dariya News

ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਵਿੱਚ ਗਰੀਨ ਅਤੇ ਕਲੀਨ ਚੋਣਾਂ ਕਰਵਾਈਆਂ ਜਾਣਗੀਆਂ: ਜਨਰਲ ਅਬਜਰਵਰ ਡਾ. ਹੀਰਾ ਲਾਲ

ਗਰੀਨ ਇਲੈਕਸ਼ਨ ਕਰਵਾਉਣ ਦੇ ਦਿਤੇ ਨਾਅਰੇ ਨੂੰ ਜ਼ਮੀਨੀ ਹਕੀਕਤ ਵਿਚ ਬਦਲਣ ਦੇ ਲਈ ਮਜ਼ਬੂਤੀ ਨਾਲ ਕੀਤਾ ਜਾ ਰਿਹਾ ਕੰਮ: ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ

5 Dariya News

ਨਵਾਂਸ਼ਹਿਰ 23-May-2024

ਲੋਕ ਸਭਾ ਚੋਣਾਂ-2024 ਸਬੰਧੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਵਿੱਚ ਗਰੀਨ ਅਤੇ ਕਲੀਨ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਵੋਟਰਾਂ ਨੂੰ ਵੋਟ ਪਾਉਣ ਦੇ ਨਾਲ-ਨਾਲ ਪੌਦੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਰਲ ਅਬਜਰਵਰ ਡਾ. ਹੀਰਾ ਲਾਲ ਨੇ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਵਿਖੇ ਆਯੋਜਿਤ ਇੱਕ ਵੋਟ-ਇੱਕ ਰੁੱਖ ਸਹੁੰ ਚੁੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। 

ਇਸ ਮੌਕੇ ‘ਤੇ ਉਨ੍ਹਾਂ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਡੀ.ਐਮ. ਬਲਾਚੌਰ ਰਵਿੰਦਰ ਬੰਸਲ ਵੀ ਸਨ। ਉਨ੍ਹਾਂ ਨੇ ਇਸ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੂੰ ਇੱਕ ਵੋਟ-ਇੱਕ ਰੁੱਖ ਸਬੰਧੀ ਸਹੁੰ ਚੁਕਾਈ। ਜਨਰਲ ਅਬਜਰਵਰ ਡਾ. ਹੀਰਾ ਲਾਲ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਇਸ ਮੌਕੇ ‘ਤੇ ਪੌਦੇ ਵੀ ਲਗਾਏ ਗਏ।

ਜਨਰਲ ਅਬਜਰਵਰ ਡਾ. ਹੀਰਾ ਲਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਵੋਟਰਾਂ ਨੂੰ ਪਹਿਲੀ ਜੂਨ ਨੂੰ ਵੋਟ ਪਾਉਣ ਲਈ ਪ੍ਰੇਰਤ ਕਰਨ ਦੇ ਨਾਲ ਨਾਲ ਇੱਕ-ਇੱਕ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ, ਜਿਸ ਨੂੰ ਹਰ ਵਰਗ ਵੱਲੋਂ ਖੂਬ ਸਰਾਹਿਆ ਗਿਆ ਹੈ। ਉਹਨਾਂ ਕਿਹਾ ਕਿ ਹਰ ਵੋਟਰ ਨੂੰ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਲੋਕਤੰਤਰ ਨੂੰ ਮਜਬੂਤ ਕਰਨ ਦੇ ਨਾਲ ਨਾਲ ਇੱਕ-ਇੱਕ ਪੌਦਾ ਲਗਾ ਕੇ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। 

ਉਨ੍ਹਾ ਨੇ ਕਿਹਾ ਕਿ ਸਾਡੇ ਵੱਲੋ ਲਗਾਇਆ ਗਿਆ ਇਕ ਬੂਟਾ ਵੀ ਗਰੀਨ ਇਲੈਕਸ਼ਨ ਦੇ ਸੰਕਲਪ ਨੂੰ ਮਜਬੂਤ ਕਰੇਗਾ। ਉਨਾਂ ਨੇ ਕਿਹਾ ਕਿ ਚੌਣਾਂ ਦੌਰਾਨ ਮਤਦਾਨ ਪ੍ਰਤੀਸ਼ਤਤਾ ਨੂੰ ਵਧਾਉਣ ਦੇ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ‘ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਪਾਰਦਰਸ਼ੀ, ਸ਼ਾਂਤੀ ਪੂਰਵਕ ਅਤੇ ਗਰੀਨ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋ ਇਸ ਵਾਰ ਗਰੀਨ ਇਲੈਕਸ਼ਨ ਕਰਵਾਉਣ ਦੇ ਦਿਤੇ ਨਾਅਰੇ ਨੂੰ ਜ਼ਮੀਨੀ ਹਕੀਕਤ ਵਿਚ ਬਦਲਣ ਦੇ ਲਈ ਮਜ਼ਬੂਤੀ ਨਾਲ ਕੰਮ ਕੀਤਾ ਜਾ ਰਿਹਾ ਹੈ। 

ਸਵੀਪ ਅਧੀਨ ਵੋਟਰਾਂ ਨੂੰ ਵੋਟ ਪਾਉਣ ਅਤੇ ਗਰੀਨ ਇਲੈਕਸ਼ਨ ਤਹਿਤ ਪੌਦੇ ਲਗਾਉਣ ਲਈ ਵੱਖ ਵੱਖ ਗਤੀਵਿਧੀਆਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਚੋਣ ਪ੍ਰਕਿਰਿਆ ਦੌਰਾਨ ਕਾਰਬਨ ਉਤਸਰਜਨ ਨੂੰ ਘਟਾਉਣ ਲਈ ਵੱਧ ਤੋਂ ਵੱਧ ਪੌਦੇ ਲਗਵਾਉਣ ਲਈ, ਟਰੇਨਿੰਗ ਟੀਮਾਂ ਦੀ ਰਵਾਨਗੀ, ਵਾਪਸੀ ਅਤੇ ਗਿਣਤੀ ਕੇਂਦਰਾਂ ਮੌਕੇ ਘੱਟ ਤੋਂ ਘੱਟ ਪਲਾਸਿਟਿਕ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮਤਦਾਨ ਵਾਲੇ ਦਿਨ ਪੋਲਿੰਗ ਬੂਥਾਂ ਤੇ ਮਤਦਾਤਾਵਾਂ ਲਈ ਜ਼ਰੂਰੀ ਸੁਵਿਧਾਵਾਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਵੱਖਰੇ ਵੱਖਰੇ ਬੂਟਿਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਵੋਟ ਪਾਉਣ ਲਈ ਆਉਣ ਵਾਲੇ ਮਤਦਾਤਾਂ ਪੋਲਿੰਗ ਬੂਥਾਂ ਤੋਂ ਮਿਲੇ ਬੂਟੇ ਆਪਣੇ ਘਰ ਲੈ ਜਾ ਸਕਣ ਅਤੇ ਇਹ ਬੂਟੇ ਆਪਣੇ ਘਰਾਂ ਅਤੇ ਖੇਤਾਂ ਵਿੱਚ ਲਗਾਉਣ।

ਵਿਦਿਆਰਥੀਆਂ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਅਤੇ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਉਦੇਸ਼ ਸਬੰਧੀ ਪੇਂਟਿੰਗ ਅਤੇ ਰੰਗੋਲੀ ਬਣਾਈਆਂ ਗਈਆਂ, ਜਿੰਨ੍ਹਾਂ ਨੂੰ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਜਨਰਲ ਅਬਜਰਵਰ ਵੱਲੋਂ ਸਰਾਹਿਆ ਗਿਆ। ਜਨਰਲ ਅਬਜਰਵਰ ਡਾ. ਹੀਰਾ ਲਾਲ ਅਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਇੱਕ ਵੋਟ-ਇੱਕ ਰੁੱਖ ਦੇ ਵਿਸ਼ੇ ਸਬੰਧੀ ਕੇਕ ਕੱਟ ਕੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ।