5 Dariya News

ਮੋਤੀ ਮਹਿਲ ਵਾਲਿਆਂ ਨੇ ਬੁਲਾ ਲਿਆ ਮੋਦੀ ਪਰ ਨਹੀਂ ਲੱਗਣੀ ਮਹਾਰਾਣੀ ਦੀ ਬੇੜੀ ਪਾਰ: ਐਨ ਕੇ ਸ਼ਰਮਾ

5 Dariya News

ਪਟਿਆਲਾ 22-May-2024

ਪਟਿਆਲਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਪਟਿਆਲਾ ਪਾਰਲੀਮਾਨੀ ਹਲਕੇ ਵਿਚ ਚੋਣ ਲੜ ਰਹੇ ਮੋਤੀ ਮਹਿਲ ਵਾਲਿਆਂ ਨੇ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦ ਲਿਆ ਹੈ ਪਰ ਇਸ ਨਾਲ ਵੀ ਮਹਾਰਾਣੀ ਪ੍ਰਨੀਤ ਕੌਰ ਦੀ ਬੇੜੀ ਪਾਰਕ ਹੋਣ ਵਾਲੀ ਨਹੀਂ ਹੈ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਅੱਜ 47 ਡਿਗਰੀ ਤਾਪਮਾਨ ਵਿਚ ਅੰਤਾਂ ਦੀ ਗਰਮੀ ਵਿਚ ਵੀ ਅਕਾਲੀ ਦਲ ਦੇ ਪ੍ਰੋਗਰਾਮਾਂ ਵਿਚ ਹਜ਼ਾਰਾਂ ਦਾ ਇਕੱਠ ਹੋ ਰਿਹਾ ਹੈ। 

ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਬਹੁਤ ਵੱਡੀ ਲੀਡ ਨਾਲ ਜਿੱਤ ਗਿਆ ਹੈ ਤੇ ਸਿਰਫ ਐਲਾਨ ਹੋਣਾ ਬਾਕੀ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਰਿਵਾਜ ਹੋ ਗਿਆ ਹੈ ਕਿ ਰੱਜ ਕੇ ਝੂਠ ਬੋਲ ਕੇ ਸਰਕਾਰਾਂ ਬਣਾ ਲਈਆਂ। ਬਾਅਦ ਵਿਚ ਜਿਹੜੀਆਂ ਵੱਡੇ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਕੀਮਾਂ ਚਲਾਈਆਂ ਸੀ, ਉਹ ਸਭ ਬੰਦ ਕਰ ਦਿੱਤੀਆਂ ਹਨ।

ਉਹਨਾਂ ਦੱਸਿਆ ਕਿ ਪਹਿਲਾਂ ਬਾਦਲ ਸਰਕਾਰ ਵਿਚ 30 ਕਿਲੋ ਕਣਕ ਮਿਲ ਰਹੀ ਸੀ ਜੋ ਕਾਂਗਰਸ ਨੇ ਘਟਾ ਕੇ 15 ਕਿਲੋ ਕੀਤੀ ਤੇ ਹੁਣ ਇਹਨਾਂ ਨੇ 5 ਕਿਲੋ ਆਟਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਚੋਣਾਂ ਵਿਚ ਹੀ ਆਟਾ ਦਾਲ ਨਹੀਂ ਵੰਡੀ ਜਾ ਰਹੀ ਤਾਂ ਫਿਰ ਚੋਣਾਂ ਤੋਂ ਬਾਅਦ ਕੀ ਹਸ਼ਰ ਹੋਵੇਗਾ, ਇਸਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ। 

ਉਹਨਾਂ ਕਿਹਾ ਕਿ ਜਿਹੜੇ ਸ਼ਾਹੀ ਮਹਿਲ ਵਾਲੇ ਚੋਣਾਂ ਲੜ ਰਹੇ ਹਨ, ਜੋ ਕਹਿੰਦੇ ਸੀ ਕਿ ਤੁਹਾਡੀ ਔਕਾਤ ਕੀ ਹੈ, ਉਹਨਾਂ ਨੂੰ ਅੱਜ ਚੋਣਾਂ ਲੜਨ ਵਾਅਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਦਾ ਸਹਾਰਾ ਲੈਣਾ ਪੈ ਰਿਹਾ ਹੈ।

मोती महल वालों को मोदी भी नहीं लगा पाएंगे बेड़ा पार:एन.के.शर्मा

पटियाला

पटियाला लोकसभा हलके से शिरोमणि अकाली दल प्रत्याशी एन.के.शर्मा ने कहा है कि यहां से चुनाव लड़ रहे मोती महल के मालिकों ने प्रधानमंत्री नरेंद्र मोदी को प्रचार के लिए तो बुला लिया है कि परंतु मोदी के प्रचार से महारानी परनीत कौर का बेड़ा पार नहीं होगा। आज यहां जारी एक बयान में शर्मा ने कहा कि 47 डिग्री तापमान में भी अकाली दल के कार्यक्रमों में हजारों की संख्या में लोग जमा हो रहे हैं। 

जिससे साफ हो गया है कि अकाली दल बड़े मार्जन के साथ यह चुनाव जीतेगा केवल ऐलान होना बाकि है। शर्मा ने कहा कि इस समय दबाकर झूठ बोलकर सरकार बनाने की परंपरा बन गई है। बाद में पूर्व मुख्यमंत्री प्रकाश सिंह बादल के समय में चलाई गई योजनाओं को बंद कर दिया गया। उन्होंने कहा कि बादल सरकार में 30 किलो गेहूं मिल रही थी जिसे कांग्रेस ने सत्ता में आकर 15 किलो किया और अब आप सरकार ने पांच किलो आटा कर दिया है। 

उन्होंने कहा कि अब पंजाब में चुनाव चल रहे हैं और लोगों को इस चुनाव में भी आटा दाल नहीं बांटा जा रहा है बाद में क्या होगा। इसका सहज ही अंदाजा लगाया जा सकता है। उन्होंने कहा कि किसी समय में अकाली दल को ताने मारने वाले मोती महल वालों को आज चुनाव लडऩे के लिए प्रधानमंत्री मोदी को बुलाना पड़ रहा है। इससे अंदाजा लगाया जा सकता है कि इनका दौर अब समाप्त हो चुका है।