5 Dariya News

ਕਾਂਗਰਸ ਦੇ ਰਾਜ ਭਾਗ ਨੇ ਬਰਬਾਦ ਕੀਤੇ ਦੇਸ਼ ਦੇ 60 ਸਾਲ-ਸੁਭਾਸ਼ ਸ਼ਰਮਾ

ਪੱਛੜੀਆ ਸ਼੍ਰੇਣੀਆਂ ਦੇ ਕਮਿਸ਼ਨ ਨੂੰ ਭਾਜਪਾ ਨੇ ਦਿੱਤਾ ਸੰਵਿਧਾਨਕ ਦਰਜ਼ਾ - ਸ਼ਰਮਾ

5 Dariya News

ਮੋਹਾਲੀ/ਖਰੜ 22-May-2024

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ਇਸ ਦੇ ਸਹਿਯੋਗੀ ਦਲਾਂ ਨੇ ਮਿਲ ਕੇ ਦੇਸ਼ ਦੇ 60 ਸਾਲ ਬਰਬਾਦ ਕਰ ਦਿੱਤੇ। ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਪਿੰਡ ਲੋਹਗੜ੍ਹ ਵਿਖੇ ਭਰਵੀਆਂ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਐਨ ਡੀ ਏ ਗਠਜੋੜ ਸਰਕਾਰ ਨੇ ਪੱਛੜੀਆ ਸ਼੍ਰੇਣੀਆਂ ਦੇ ਕਮਿਸ਼ਨ ਨੂੰ ਸੰਵਿਧਾਨਕ ਦਰਜ਼ਾ ਦੇ ਕੇ ਗਰੀਬਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਕਿ ਇਹ ਭਾਜਪਾ ਹੀ ਹੈ ਜਿਸ ਨੇ ਪਹਿਲਾਂ ਦਲਿਤ ਪੁੱਤਰ ਅਤੇ ਫਿਰ ਆਦਿਵਾਸੀ ਧੀ ਨੂੰ ਸਭ ਤੋਂ ਉੱਚੇ ਸੰਵਿਧਾਨਕ ਆਹੁਦੇ ਤੇ ਬਿਠਾਇਆ। ਉਨ੍ਹਾਂ ਕਿ ਕਾਂਗਰਸ ਦੇ ਸਾਰੇ ਪ੍ਰਧਾਨ ਮੰਤਰੀਆਂ ਨੇ ਓ ਬੀ ਸੀ ਰਿਜ਼ਰਵੇਸ਼ਨ ਦਾ ਵਿਰੋਧ ਕੀਤਾ। ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਅਹਿਮ ਮੁੱਦੇ ਜਿਨ੍ਹਾਂ ਵਿੱਚ ਨਸ਼ਾ, ਬੇਰੋਜਗਾਰੀ, ਗੈਂਗਵਾਰ, ਭ੍ਰਿਸ਼ਟਾਚਾਰ ਖਤਮ ਕਰਨ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਆਮ ਆਦਮੀ ਪਾਰਟੀ ਨਾਕਾਮ ਸਾਬਿਤ ਹੋਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੇ ਸਮੇਂ ਵੀ ਮਕਾਨ ਬਨਾਉਣ ਮਹਿੰਗਾ ਸੀ ਅਤੇ ਹੁਣ ਵੀ ਰੇਤ-ਬਜਰੀ ਦੇ ਵਧੇ ਰੇਟਾਂ ਕਾਰਨ ਆਮ ਵਿਅਕਤੀ ਆਪਣਾ ਘਰ ਬਨਾਉਣ ਮੁਸ਼ਕਿਲ ਹੋ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਇੱਕੋਂ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦੋਵੇਂ ਇਕੱਠੇ ਚੋਣ ਲੜ ਰਹੇ ਹਨ, ਪਰ ਪੰਜਾਬ ਵਿਚ ਇਕ ਦੂਜੇ ਨੂੰ ਗਾਲਾਂ ਕੱਢ ਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭ ਜਾਣਦੇ ਹਨ ਅਤੇ ਹੁਣ ਉਹ ਆਪ ਅਤੇ ਕਾਂਗਰਸ ਨੂੰ ਸਬਕ ਸਿਖਾਉਣ ਦੇ ਮੂਡ ਵਿੱਚ ਤਿਆਰ ਬੈਠੇ ਹਨ।

कांग्रेस की राज्य इकाई ने देश के 60 साल बर्बाद कर दिए : डा. सुभाष शर्मा

भाजपा ने पिछड़ा वर्ग आयोग को संवैधानिक दर्जा दिया: डा. सुभाष शर्मा

मोहाली/खरड़

लोकसभा क्षेत्र श्री आनंदपुर साहिब से भारतीय जनता पार्टी के उम्मीदवार डा. सुभाष शर्मा ने कहा कि कांग्रेस और उसकी सहयोगी पार्टियों ने मिलकर देश के 60 साल बर्बाद कर दिए हैं। आज अपने चुनाव प्रचार के दौरान लोहगढ़ गांव में सभा को संबोधित करते हुए उन्होंने कहा कि एनडीए गठबंधन सरकार ने पिछड़ा वर्ग आयोग को संवैधानिक दर्जा देकर गरीबों को बड़ी राहत दी है।

उन्होंने कहा कि यह भाजपा ही है जिसने पहले दलित बेटे और फिर आदिवासी बेटी को सर्वोच्च संवैधानिक पद पर बिठाया। उन्होंने कहा कि सभी कांग्रेसी प्रधानमंत्रियों ने ओबीसी आरक्षण का विरोध किया। डा. सुभाष शर्मा ने कहा कि आम आदमी पार्टी पंजाब के महत्वपूर्ण मुद्दों जिनमें नशा, बेरोजगारी, गिरोह, भ्रष्टाचार और राज्य में शांति बनाए रखने में विफल रही है।

उन्होंने कहा कि पंजाब में कांग्रेस सरकार के समय भी घर बनाना महंगा था और अब भी रेत-बजरी के ऊंचे रेटों के कारण आम आदमी के लिए अपना घर बनाना मुश्किल हो गया है। उन्होंने कहा कि कांग्रेस और आम आदमी पार्टी दोनों एक हैं, दोनों पंजाब की राजधानी चंडीगढ़ में एक साथ चुनाव लड़ रहे हैं, लेकिन पंजाब में एक-दूसरे को गालियां दे चुके हैं। उन्होंने कहा कि हर कोई पंजाबी जानता है और अब वे आप और कांग्रेस को सबक सिखाने के लिए तैयार हैं।