5 Dariya News

ਬਿੱਟੂ ਦੀ ਸੀਬੀਆਈ ਧਮਕੀ 'ਤੇ ਵੜਿੰਗ ਨੇ ਕਿਹਾ- ਭਾਜਪਾ ਉਮੀਦਵਾਰ ਪਹਿਲਾਂ ਹੀ ਨਿਰਾਸ਼ ਅਤੇ ਹਾਰੇ ਹੋਏ ਮਹਿਸੂਸ ਕਰ ਰਹੇ ਹਨ

ਕਿਹਾ: ਬੀਜੇਪੀ 'ਚ ਨਵੇਂ ਸ਼ਾਮਲ ਹੋਏ ਬਿੱਟੂ ਲੋੜ ਤੋਂ ਵੱਧ ਵਫ਼ਾਦਾਰੀ ਦਿਖਾਉਣ ਦੀ ਕੋਸ਼ਿਸ਼ ਕਰਨਗੇ

5 Dariya News

ਲੁਧਿਆਣਾ 21-May-2024

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਾਜਪਾ ਵਿਰੋਧੀ ਰਵਨੀਤ ਸਿੰਘ ਬਿੱਟੂ ਨੇ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਖਿਲਾਫ ਸੀਬੀਆਈ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਹਾਰ ਮੰਨ ਲਈ ਹੈ।

ਉਨ੍ਹਾਂ ਕਿਹਾ, "ਸਿਰਫ਼ ਇੱਕ ਹਾਰਿਆ ਹੋਇਆ ਅਤੇ ਨਿਰਾਸ਼ ਵਿਅਕਤੀ ਹੀ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਅਜਿਹੀਆਂ ਫੋਕੀਆਂ ਧਮਕੀਆਂ ਦਾ ਸਹਾਰਾ ਲੈ ਸਕਦਾ ਹੈ ਅਤੇ ਬਿੱਟੂ ਦਾ ਵੀ ਅਜਿਹਾ ਹੀ ਮਾਮਲਾ ਹੈ, ਕਿਉਂਕਿ ਉਹ ਪਹਿਲਾਂ ਹੀ ਨਿਰਾਸ਼ ਅਤੇ ਹਾਰਿਆ ਹੋਇਆ ਮਹਿਸੂਸ ਕਰ ਰਹੇ ਹਨ।"

ਉਨ੍ਹਾਂ ਨੇ ਕਿਹਾ, "ਭਾਜਪਾ ਵਿੱਚ ਨਵੇਂ-ਨਵੇਂ ਸ਼ਾਮਿਲ ਹੋਣ ਦੇ ਨਾਤੇ, ਬਿੱਟੂ ਸੁਭਾਵਿਕ ਤੌਰ 'ਤੇ ਵਧੇਰੇ ਵਫ਼ਾਦਾਰ ਬਣਨ ਦੀ ਕੋਸ਼ਿਸ਼ ਕਰਨਗੇ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਸੀਬੀਆਈ ਕੇਸਾਂ ਨਾਲ ਧਮਕਾਉਣ ਦੀ ਧਮਕੀ ਦੇਣਗੇ, ਕਿਉਂਕਿ ਭਾਜਪਾ ਦਾ ਕੰਮ ਦਾ ਤਰੀਕਾ ਅਜਿਹਾ ਹੀ ਹੈ।” 

ਇਸ ਦੌਰਾਨ ਬਿੱਟੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਰਾਹੀਂ ਇੱਕ ਪੁਰਾਣਾ ਕੇਸ ਮੁੜ ਖੋਲ੍ਹਣ ਅਤੇ ਇਸਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਧਮਕੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵੜਿੰਗ ਨੇ ਕਿਹਾ ਕਿ ਉਨ੍ਹਾਂ (ਬਿੱਟੂ) ਨੇ ਸਿਰਫ਼ ਵੜਿੰਗ ਨੂੰ ਸਹੀ ਸਾਬਤ ਕੀਤਾ ਹੈ।

ਉਨ੍ਹਾਂ ਕਿਹਾ, "ਕੋਈ ਅਜਿਹੇ ਭਰੋਸੇ ਨਾਲ ਕਿਵੇਂ ਕਹਿ ਸਕਦਾ ਹੈ ਕਿ ਉਹ ਮੁੱਖ ਮੰਤਰੀ ਰਾਹੀਂ ਕੇਸ ਨੂੰ ਦੁਬਾਰਾ ਖੋਲ੍ਹ ਸਕਦਾ ਹੈ, ਜਦੋਂ ਤੱਕ ਉਸਨੂੰ ਵਿਸ਼ੇਸ਼ ਸਮਰਥਨ ਅਤੇ ਸਰਪ੍ਰਸਤੀ ਪ੍ਰਾਪਤ ਨਾ ਹੋਵੇ?"  ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਸਪੱਸ਼ਟ ਹੈ, ਕਿਉਂਕਿ ਭਾਜਪਾ ਉਮੀਦਵਾਰ ਹੋਣ ਦੇ ਬਾਵਜੂਦ ਉਹ 'ਆਪ' ਸਰਕਾਰ ਦਾ ਸਮਰਥਨ ਅਤੇ ਸਰਪ੍ਰਸਤੀ ਮਾਣ ਰਹੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਸੀਬੀਆਈ ਦੀ ਧਮਕੀ ਤੋਂ ਹੈਰਾਨ ਨਹੀਂ ਹਨ, ਕਿਉਂਕਿ ਬਿੱਟੂ ਭਾਜਪਾ ਵਿੱਚ ਇੱਕ "ਨਵੇਂ ਸ਼ਾਮਿਲ" ਹੋਣ ਦੇ ਨਾਤੇ, ਆਪਣੇ ਨਵੇਂ ਆਕਾਵਾਂ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਣ ਲਈ ਹੋਰ ਵਧੇਰੇ ਵਫ਼ਾਦਾਰ ਹੋਣ ਦੀ ਕੋਸ਼ਿਸ਼ ਕਰਨਗੇ।ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਸੀਬੀਆਈ, ਈਡੀ ਅਤੇ ਇਨਕਮ ਟੈਕਸ ਵਰਗੀਆਂ ਜਾਂਚ ਏਜੰਸੀਆਂ ਦੀ ਵਰਤੋਂ ਕਰਨ ਲਈ ਜਾਣੀ ਜਾਂਦੀ ਹੈ। 

ਉਨ੍ਹਾਂ ਨੇ ਕਿਹਾ, "ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਿੱਟੂ ਨੇ ਸੀਬੀਆਈ ਨਾਲ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ, "ਇਹ ਤਾਂ ਸ਼ੁਰੂਆਤ ਹੈ, ਉਹ ਮੈਨੂੰ ਈਡੀ ਅਤੇ ਇਨਕਮ ਟੈਕਸ ਦਾ ਵੀ ਡਰ ਦਿਖਾ ਸਕਦੇ ਹਨ।" ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ, "ਮੈਂ ਭਗੌੜਾ ਨਹੀਂ ਜੋ ਭੱਜ ਜਾਵਾਂਗਾ, ਸਗੋਂ ਮੈਂ ਚੁਣੌਤੀ ਦਾ ਸਾਹਮਣਾ ਕਰਨ ਦਾ ਸ਼ੌਕੀਨ ਹਾਂ।"  ਉਨ੍ਹਾਂ ਕਿਹਾ ਕਿ ਕਿਸੇ ਵੀ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀਆਂ ਨੂੰ ਆਪਣੇ ਸਿਆਸੀ ਵਿਰੋਧੀਆਂ 'ਤੇ ਛੱਡਣ ਦਾ ਬਿੱਟੂ ਦਾ ਸੁਪਨਾ 4 ਜੂਨ ਨੂੰ ਚਕਨਾਚੂਰ ਹੋਣ ਵਾਲਾ ਹੈ, ਜਦੋਂ ਬਿੱਟੂ ਅਤੇ ਭਾਜਪਾ ਦੋਵੇਂ ਹੀ ਚੋਣਾਂ ਹਾਰ ਜਾਣਗੇ।

बिट्टू द्वारा सीबीआई धमकी पर वड़िंग बोले - भाजपा उम्मीदवार पहले से ही हताश और पराजित महसूस कर रहे हैं 

भाजपा में नए-नए शामिल हुए बिट्टू, जरूरत से ज्यादा वफादारी दिखाने का करेंगे प्रयास

लुधियाना

पंजाब कांग्रेस अध्यक्ष और लुधियाना संसदीय क्षेत्र से पार्टी उम्मीदवार अमरिंदर सिंह राजा वड़िंग ने कहा है कि उनके भाजपा प्रतिद्वंद्वी रवनीत सिंह बिट्टू ने उनके खिलाफ सीबीआई मामला दर्ज करवाने की धमकी देकर असलियत में चुनाव से बहुत पहले ही हार स्वीकार कर ली है। 

उन्होंने कहा, "केवल एक पराजित और निराश व्यक्ति ही अपने विरोधियों को डराने के लिए इस तरह की खोखली धमकियों का सहारा ले सकता है व बिट्टू के साथ भी यही मामला है, क्योंकि वह पहले से ही हताश और पराजित महसूस कर रहे हैं।" 

उन्होंने कहा, "भाजपा में नए-नए शामिल होने के कारण बिट्टू स्वाभाविक रूप से जरूरत अधिक वफादार बनने की कोशिश करेंगे और अपने राजनीतिक विरोधियों को सीबीआई मामलों की धमकी देंगे, क्योंकि भाजपा के कामकाज का यही तरीका है।"  

इस दौरान बिट्टू द्वारा पंजाब के मुख्यमंत्री के माध्यम से एक पुराने मामले को फिर से खोलने और सीबीआई से इसकी जांच करवाने की धमकी के बारे में पूछे गए सवाल का जवाब देते हुए, वड़िंग ने कहा कि उन्होंने (बिट्टू ने) केवल वड़िंग को सही साबित किया है। 

उन्होंने कहा, "कोई भी व्यक्ति इतने विश्वास के साथ कैसे कह सकता है कि वह मुख्यमंत्री के माध्यम से मामले को फिर से खोल सकता है, जब तक कि उसे विशेष समर्थन और संरक्षण प्राप्त न हो?" उन्होंने कहा कि यह साफ तौर पर इसलिए है, क्योंकि वह भाजपा उम्मीदवार होने के बावजूद आप सरकार के समर्थन और संरक्षण का आनंद ले रहे हैं। 

प्रदेश कांग्रेस अध्यक्ष ने कहा कि वह सीबीआई की धमकी से हैरान नहीं हैं, क्योंकि बिट्टू भाजपा में "नव-परिवर्तित" होने के नाते जरूरत अधिक वफादार होने की कोशिश करके नए आकाओं के प्रति अपनी वफादारी दिखाने के लिए ज्यादा आक्रामक तरीके से काम करने की कोशिश करेंगे। 

उन्होंने कहा कि भाजपा अपने राजनीतिक विरोधियों के खिलाफ सीबीआई, ईडी और आयकर जैसी जांच एजेंसियों का इस्तेमाल करने के लिए जानी जाती है। उन्होंने कहा, "इसमें कोई आश्चर्य की बात नहीं है कि बिट्टू ने भाजपा की नकल करते हुए, मुझे सीबीआई से डराने की कोशिश की है।”, उन्होंने कहा, "यह तो बस शुरुआत है, वह मुझे ईडी और आयकर का भी डर दिखा सकते हैं।”

प्रदेश कांग्रेस अध्यक्ष ने जोर देते हुए कहा, "मैं कोई भगोड़ा नहीं हूं, जो भाग जाऊंगा, बल्कि मैं चुनौती का सामना करने का शौकीन हूं।" उन्होंने कहा कि किसी भी मामले में, अपने राजनीतिक विरोधियों पर केंद्रीय जांच एजेंसियों को छोड़ने का बिट्टू का सपना 4 जून को चकनाचूर होने वाला है, जब बिट्टू और भाजपा दोनों ही चुनावों में हार जाएंगे।