5 Dariya News

ਵੋਟਰ 01 ਜੂਨ ਨੁੰ ਲੋਕਤੰਤਰ ਦਾ ਤਿਉਹਾਰ ਸਮਝ ਕੇ ਪੋਲਿੰਗ ਬੂਥਾ ਤੇ ਪਹੁੰਚਣ : ਰਾਜੇਸ਼ ਧੀਮਾਨ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨੇ 100 ਫੁੱਟ ਉੱਚਾ ਗੁਬਾਰਾ ਲਹਿਰਾਇਆ

5 Dariya News

ਫਿਰੋਜ਼ਪੁਰ 21-May-2024

ਲੋਕ ਸਭਾ ਚੋਣਾ 2024 ਦੋਰਾਨ ਵੋਟਰਾਂ ਨੁੰ ਜਾਗਰੂਕ ਕਰਨ ਦੇ ਉਦੇਸ਼ ਲਈ ਜ਼ਿਲ੍ਹਾ ਫਿਰੋਜਪੁਰ ਵਿੱਚ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਨੁੰ ਅੱਗੇ ਵਧਾਉਦੇ ਹੋਏ ਡਿਪਟੀ ਕਮਿਸ਼ਨਰ ਫਿਰੋਜਪੁਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਰਾਜੇਸ਼ ਧੀਮਾਨ ਨੇ ਨਿਵੇਕਲੀ ਪਹਿਲ ਕਰਦਿਆ ਜ਼ਿਲ੍ਹੇ ਦੇ ਲੋਕਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਚੇਤਨਤਾ ਪੈਦਾ ਕਰਨ ਲਈ ਸਵੀਪ ਮੁਹਿੰਮ ਤਹਿਤ ਸਵੀਪ ਟੀਮ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰੀਬ 100 ਫੁੱਟ ਉੱਚਾ ਜਾਗਰੂਕਤਾ ਗੁਬਾਰਾ ਲਹਿਰਾਇਆ, ਜੋ ਕਿ ਆਉਂਦੇ ਜਾਂਦੇ ਰਾਹਗੀਰਾਂ ਨੂੰ 01 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਵੋਟਾਂ ਵਿੱਚ ਵੋਟ ਪਾਉਣ ਪ੍ਰਤੀ ਪ੍ਰੇਰਿਤ ਕਰੇਗਾ।

ਇਸ ਮੌਕੇ ਸ੍ਰੀ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕਸਭਾ ਚੋਣਾਂ ਦੌਰਾਨ ਪੋਲ ਪ੍ਰਤੀਸ਼ਤ ਵਧਾਉਣ ਲਈ ਸਵੀਪ ਤਹਿਤ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ "01 ਜੂਨ ਨੂੰ ਪੰਜਾਬ ਕਰੇਗਾ ਮਤਦਾਨ" ਦੇ ਸਲੋਗਨ ਨੂੰ ਦਰਸਾਉਂਦਾ ਇਹ ਗੁਬਾਰਾ ਹਵਾ ਵਿੱਚ ਲਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਬਰਕਾਰ ਰੱਖਣ ਲਈ ਸਾਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ ਅਧਿਕਾਰ ਮਿਲਿਆ ਹੈ। 

ਇਸ ਲਈ ਸਾਨੂੰ ਸਾਰਿਆਂ ਨੂੰ ਬਿਨ੍ਹਾਂ ਕਿਸੇ ਡਰ ਅਤੇ ਲਾਲਚ ਤੋਂ ਆਪਣੀ ਮਰਜੀ ਨਾਲ ਵੋਟ ਪਾਉਣੀ ਚਾਹੀਦੀ ਹੈ । ਉਨ੍ਹਾਂ ਨੇ ਵੋਟਰਾ ਨੁੰ 01 ਜੂਨ ਨੁੰ ਲੋਕਤੰਤਰ ਦਾ ਤਿਉਹਾਰ ਸਮਝ ਕੇ ਪੋਲਿੰਗ ਬੂਥਾਂ ਤੇ ਗਰਮੀ ਦੇ ਮੋਸਮ ਨੁੰ ਧਿਆਨ ਵਿੱਚ ਰੱਖਦੇ ਹੋਏ ਸਵੇਰ ਦੇ ਸਮੇਂ ਹੀ ਪਹੁੰਚਣ ਅਤੇ ਲੋਕਤੰਤਰ ਦੀ ਮਜਬੁਤੀ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। 

ਇਸ ਮੌਕੇ ਚੋਣ ਤਹਿਸੀਲਦਾਰ ਚਾਦ ਪ੍ਰਕਾਸ਼ ਅਤੇ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ਨੇ ਕਿਹਾ ਕਿ "ਸਵੀਪ" ਵੋਟਰ ਜਾਗਰੂਕਤਾ ਫੈਲਾਉਣ ਅਤੇ ਵੋਟਰ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਦਾ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਦਾ ਮੁੱਖ ਟੀਚਾ ਸਾਰੇ ਯੋਗ ਨਾਗਰਿਕਾਂ ਨੂੰ ਵੋਟ ਪਾਉਣ ਅਤੇ ਚੋਣਾਂ ਦੌਰਾਨ ਇੱਕ ਸੂਝਵਾਨ ਫੈਸਲਾ ਲੈਣ ਲਈ ਉਤਸ਼ਾਹਿਤ ਕਰਕੇ ਇੱਕ ਸੱਚਮੁੱਚ ਭਾਗੀਦਾਰ ਲੋਕਤੰਤਰ ਦਾ ਨਿਰਮਾਣ ਕਰਨਾ ਹੈ, ਜਿਸ ਕਰ ਕੇ ਸਵੀਪ ਟੀਮ ਵੱਲੋਂ ਲਗਾਤਾਰ ਵੱਖ ਵੱਖ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੌਕੇ ਐਸ.ਡੀ.ਐਮ ਫਿਰੋਜ਼ਪੁਰ ਡਾ. ਚਾਰੁਮਿਤਾ, ਸਹਾਇਕ ਕਮਿਸ਼ਨਰ (ਜ.) ਸੂਰਜ ਕੁਮਾਰ, ਚੋਣ ਕਾਨੂੰਨਗੋ ਗਗਨਦੀਪ ਕੌਰ, ਸਰਬਜੀਤ ਸਿੰਘ ਭਾਵੜਾ, ਕਮਲ ਸ਼ਰਮਾ, ਡਾ. ਬੋਹੜ ਸਿੰਘ, ਰਜਿੰਦਰ ਕੁਮਾਰ, ਤਰਲੋਚਨ ਸਿੰਘ ਪ੍ਰੋਗਰਾਮਰ ਆਦਿ ਹਾਜ਼ਰ ਸਨ।