5 Dariya News

ਰਵਨੀਤ ਸਿੰਘ ਬਿੱਟੂ ਦੇ ਬੇਬੁਨਿਆਦ ਦੋਸ਼ਾਂ 'ਤੇ ਵੜਿੰਗ ਨੇ ਕੀਤਾ ਪਲਟਵਾਰ

ਕਿਹਾ: ਉਨ੍ਹਾਂ ਖਿਲਾਫ ਕਦੇ ਵੀ ਕੋਈ ਕੇਸ ਦਰਜ ਨਹੀਂ ਹੋਇਆ, ਅਦਾਲਤ ਨੇ ਪੀੜਤ ਪਰਿਵਾਰ ਦੇ ਬਿਆਨ ਤੋਂ ਬਾਅਦ ਕੇਸ ਬੰਦ ਕੀਤਾ ਸੀ

5 Dariya News

ਲੁਧਿਆਣਾ 20-May-2024

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਦੇ ਭਾਜਪਾ ਵਿਰੋਧੀ ਰਵਨੀਤ ਸਿੰਘ ਬਿੱਟੂ ਵੱਲੋਂ ਉਨ੍ਹਾਂ 'ਤੇ ਲਗਾਏ ਗਏ ਬੇਬੁਨਿਆਦ ਦੋਸ਼ਾਂ 'ਤੇ ਪਲਟਵਾਰ ਕੀਤਾ ਹੈ, ਜਿਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਦੌਰਾਨ, ਬਿੱਟੂ ਦੇ ਇਸ ਦੋਸ਼ 'ਤੇ ਕਿ ਉਨ੍ਹਾਂ ਦਾ ਨਾਂ ਇਕ ਪਰਿਵਾਰ ਵੱਲੋਂ ਦੁਖਦਾਈ ਖੁਦਕੁਸ਼ੀ ਦੇ ਮਾਮਲੇ ਵਿਚ ਐਫਆਈਆਰ ਵਿਚ ਸ਼ਾਮਲ ਕੀਤਾ ਗਿਆ ਸੀ, ਵੜਿੰਗ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਿਰੁੱਧ ਨਾ ਤਾਂ ਕੋਈ ਸ਼ਿਕਾਇਤ ਸੀ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਪਤਨੀ ਦੇ ਭਰਾ ਖ਼ਿਲਾਫ਼ ਦਰਜ ਕੇਸ ਨੂੰ ਸਰਕਾਰ ਨੇ ਨਹੀਂ, ਸਗੋਂ ਅਦਾਲਤ ਨੇ ਬੰਦ ਕੀਤਾ ਸੀ।  ਕਿਉਂਕਿ ਸਬੰਧਤ ਪਰਿਵਾਰ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਪਤਨੀ ਦੇ ਭਰਾ ਦੀ ਇਸ ਦੁਖਦਾਈ ਘਟਨਾ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ।ਜਿਸਦੇ ਸੰਦਰਭ ਵਿੱਚ ਵੜਿੰਗ ਨੇ ਬਿੱਟੂ ਨੂੰ ਪੁਰਾਣੇ ਅਤੇ ਗੈਰ-ਸੰਬੰਧਿਤ ਮਾਮਲਿਆਂ ਨੂੰ ਨਾ ਚੁੱਕਣ ਦੀ ਸਲਾਹ ਦਿੱਤੀ ਹੈ। 

ਉਨ੍ਹਾਂ ਨੇ ਬਿੱਟੂ ਨੂੰ ਕਿਹਾ, "ਸ਼ਿਕਾਇਤ ਮੇਰੀ ਪਤਨੀ ਦੇ ਭਰਾ ਦੇ ਖ਼ਿਲਾਫ਼ ਸੀ, ਜਿਸਨੂੰ ਅਦਾਲਤ ਵਿਚ ਬਰੀ ਕਰ ਦਿੱਤਾ ਗਿਆ ਸੀ ਅਤੇ ਤੁਸੀਂ ਮੈਨੂੰ ਇਸ ਮਾਮਲੇ ਵਿਚ ਬੇਵਜ੍ਹਾ ਘਸੀਟ ਰਹੇ ਹੋ।"  ਇਸ ਸਿਲਸਿਲੇ ਵਿਚ ਉਨ੍ਹਾਂ ਨੇ ਬਿੱਟੂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਤੁਹਾਡੇ ਅਤੇ ਤੁਹਾਡੇ ਰਿਸ਼ਤੇਦਾਰਾਂ ਦੇ ਖਿਲਾਫ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ, ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਉਨ੍ਹਾਂ ਨੂੰ ਖਿੱਚ ਲਵਾਂ, ਜਿਵੇਂ ਤੁਸੀਂ ਮੇਰਾ ਨਾਮ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ।"

ਉਨ੍ਹਾਂ ਬਿੱਟੂ ਨੂੰ ਕਿਹਾ, ''ਜਿਥੋਂ ਤੱਕ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਜਾਂ ਮੁੱਖ ਮੰਤਰੀ ਨੂੰ ਕੇਸ ਮੁੜ ਖੋਲ੍ਹਣ ਦੀ ਅਪੀਲ ਕਰਨ ਦੀਆਂ ਤੁਹਾਡੀਆਂ ਬਚਕਾਨਾ ਧਮਕੀਆਂ ਦਾ ਸਵਾਲ ਹੈ, ਤੁਸੀਂ ਜੋ ਚਾਹੋ ਜਾਂ ਕਰਨਾ ਚਾਹੋ ਕਰ ਸਕਦੇ ਹੋ, ਕਿਉਂਕਿ ਤੁਸੀਂ ਕੁਝ ਹੋਰ ਕਰਨ ਯੋਗ ਨਹੀਂ ਹੋ।"  ਉਨ੍ਹਾਂ ਕਿਹਾ, “ਵੈਸੇ ਵੀ ਤੁਹਾਡੇ ਕੋਲ 4 ਜੂਨ ਤੋਂ ਬਾਅਦ ਬਹੁਤ ਸਮਾਂ ਹੈ, ਜਦੋਂ ਲੁਧਿਆਣੇ ਦੇ ਲੋਕ ਤੁਹਾਨੂੰ ਹਰਾ ਦੇਣਗੇ ਅਤੇ ਤੁਹਾਡਾ ਬੋਲੀਆ ਬਿਸਤਰਾ ਬਨ੍ਹ ਦੇਣਗੇ।”

रवनीत सिंह बिट्टू के बेबुनियाद आरोपों पर वड़िंग ने किया पलटवार

कहा: उनके खिलाफ कभी कोई मामला दर्ज नहीं हुआ, पीड़ित परिवार के बयान के बाद अदालत ने मामला बंद किया था

लुधियाना

पंजाब कांग्रेस अध्यक्ष और लुधियाना संसदीय क्षेत्र से पार्टी उम्मीदवार अमरिंदर सिंह राजा वड़िंग ने उनके भाजपा प्रतिद्वंद्वी रवनीत सिंह बिट्टू द्वारा उन पर लगाए गए बेबुनियाद आरोपों पर पलटवार किया है, जिनमें कोई भी सच्चाई नहीं है। इस दौरान बिट्टू के आरोप कि एक परिवार द्वारा दुखद आत्महत्या के मामले में किसी एफआईआर में उनका नाम शामिल था, पर वड़िंग ने स्पष्ट किया कि उनके खिलाफ न तो कोई शिकायत थी और न ही कोई मामला दर्ज किया गया था।

उन्होंने कहा कि इस संबंध में उनकी पत्नी के भाई के खिलाफ दर्ज मामला अदालत ने बंद किया था, न कि सरकार ने बंद किया था। क्योंकि संबंधित परिवार ने बयान दिया था कि इस दुखद घटना में उनकी पत्नी के भाई  की कोई संलिप्तता नहीं थी। जिस संदर्भ में, वड़िंग ने बिट्टू को सलाह दी है कि वह पुराने और असंबंधित मामलों को न उठाएं। 

उन्होंने बिट्टू से कहा, "शिकायत मेरी पत्नी के भाई के खिलाफ थी, जो अदालत से बेदाग निकले और आप बेवजह मुझे इस मामले में घसीट रहे हैं।" इस क्रम में, उन्होंने बिट्टू की ओर इशारा करते हुए कहा, "आपके और आपके रिश्तेदारों के खिलाफ भी बहुत सारी शिकायतें हो सकती हैं, लेकिन इसका मतलब यह नहीं है कि मैं उन्हें घसीटूं, जैसे आप मेरा नाम घसीटने की कोशिश कर रहे हैं।" 

उन्होंने बिट्टू से कहा, "जहां तक मामले की सीबीआई से जांच करवाने या मुख्यमंत्री से केस को फिर से खोलने की अपील करने की आपकी बचकानी धमकियों का सवाल है, आप जो चाहें कर सकते हैं या करना चाहते हैं, क्योंकि आप कुछ और करने के लायक नहीं हैं।" उन्होंने कहा, "वैसे भी 4 जून के बाद आपके पास बहुत समय है, जब लुधियाना के लोग आपको हरा देंगे और आपका बोरिया-बिस्तर समेट देंगे।"