5 Dariya News

ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ

ਡਾ ਸੁਰਜੀਤ ਪਾਤਰ ਨੂੰ ਸਿਜਦਾ ਕਰਦਿਆਂ ਸਾਦੇ ਤਰੀਕੇ ਨਾਲ ਕਾਗਜ਼ ਭਰੇ

5 Dariya News

ਸੰਗਰੂਰ 13-May-2024

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸੰਗਰੂਰ ਪਾਰਲੀਮੈਂਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ। ਮੀਤ ਹੇਅਰ ਨੇ ਕਾਗਜ਼ ਭਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਗਰੂਰ ਦੇ ਵਿਕਾਸ ਦਾ ਏਜੰਡਾ ਪੇਸ਼ ਕੀਤਾ ਅਤੇ ਪਾਰਲੀਮੈਂਟ ਵਿੱਚ ਸੰਗਰੂਰ ਦੀ ਅਵਾਜ਼ ਬਣਨ ਦਾ ਪ੍ਰਣ ਕੀਤਾ।ਮੀਤ ਹੇਅਰ ਨੇ ਪੰਜਾਬੀ ਦੇ ਮਰਹੂਮ ਕਵੀ ਡਾ ਸੁਰਜੀਤ ਪਾਤਰ ਨੂੰ ਸਿਜਦਾ ਕਰਦਿਆਂ ਬਿਨਾਂ ਕਿਸੇ ਰੈਲੀ ਜਾਂ ਰੋਡ ਸ਼ੋਅ ਦੇ ਸਾਦੇ ਤਰੀਕੇ ਨਾਲ ਕਾਗਜ਼ ਭਰੇ। 

ਮੀਤ ਹੇਅਰ ਨੇ ਅੱਜ ਸੰਗਰੂਰ ਵਿਖੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ, ਕਾਲੀ ਮਾਤਾ ਜੀ ਮੰਦਿਰ ਅਤੇ ਭਗਵਾਨ ਸ੍ਰੀ ਵਾਲਮੀਕ ਜੀ ਮੰਦਿਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ ਸੰਗਰੂਰ ਡੀਸੀ ਦਫ਼ਤਰ ਵਿਖੇ ਪਰਿਵਾਰ ਸਮੇਤ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਸ ਮੌਕੇ ਮੀਤ ਹੇਅਰ ਦੇ ਮਾਤਾ-ਪਿਤਾ ਅਤੇ ਪਤਨੀ ਮੌਜੂਦ ਸਨ। ਮੀਤ ਹੇਅਰ ਨੇ ਕਿਹਾ ਕਿ ਉਹ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੀ ਸਮੁੱਚੀ ਪਾਰਟੀ ਲੀਡਰਸ਼ਿਪ ਤੇ ਵਲੰਟੀਅਰਾਂ ਅਤੇ ਸਮੁੱਚੇ ਸੰਗਰੂਰ ਹਲਕੇ ਦੇ ਧੰਨਵਾਦੀ ਹਨ ਜਿਨ੍ਹਾਂ ਮੈਨੂੰ ਸੰਗਰੂਰ ਦੀ ਨੁਮਾਇੰਦਗੀ ਕਰਨ ਦੇ ਯੋਗ ਸਮਝਿਆ।

ਮੀਤ ਹੇਅਰ ਨੇ ਸੰਗਰੂਰ ਹਲਕੇ ਦੇ ਵਿਕਾਸ ਦਾ ਏਜੰਡਾ ਰੱਖਦਿਆਂ ਕਿਹਾ ਕਿ ਸੰਗਰੂਰ ਹਲਕੇ ਵਿੱਚ ਸਰਕਾਰੀ ਮੈਡੀਕਲ ਕਾਲਜ ਦੀ ਸਥਾਪਨਾ, ਕੇਂਦਰ ਤੋਂ ਸੰਗਰੂਰ ਵਿਖੇ ਆਈ.ਆਈ.ਟੀ. ਜਾਂ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ ਕਰਵਾਉਣੀ, ਮਾਲਵੇ ਖਿੱਤੇ ਨੂੰ ਰੇਲ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਰਾਜਪੁਰਾ-ਚੰਡੀਗੜ੍ਹ ਰੇਲ ਲਾਈਨ ਵਿਛਾਉਣੀ, ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾ ਦੀ ਪ੍ਰਫੁੱਲਤਾ ਲਈ ਭਾਸ਼ਾ ਸੈਂਟਰ ਜਾਂ ਅਕੈਡਮੀ ਸਥਾਪਤ ਕਰਨੀ, ਸੰਗਰੂਰ ਦੀ ਅਨਾਜ ਮੰਡੀ ਸ਼ਹਿਰ ਤੋਂ ਬਾਅਦ ਬਾਹਰ ਵੱਡੀ ਬਣਾਉਣੀ, ਤਿੰਨੇ ਜ਼ਿਲਿਆਂ ਸੰਗਰੂਰ, ਬਰਨਾਲਾ ਤੇ ਮਾਲਰਕੋਟਲਾ ਵਿਖੇ ਮਲਟੀਪਰਪਜ਼ ਆਊਟਡੋਰ ਤੇ ਇੰਡੋਰ ਸਟੇਡੀਅਮ ਬਣਾਉਣੇ, ਸੰਗਰੂਰ ਹਲਕੇ ਵਿੱਚ ਕੌਮਾਂਤਰੀ ਮਾਪਦੰਡਾਂ ਵਾਲਾ ਕ੍ਰਿਕਟ ਸਟੇਡੀਅਮ ਬਣਾਉਣਾ, ਸੰਗਰੂਰ ਨੂੰ ਸਨਅਤੀ ਹੱਬ ਬਣਾਉਣਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਸਭ ਧਰਮਾਂ ਦੇ ਧਾਰਮਿਕ ਸਥਾਨਾਂ ਵੱਲ ਨਿਰੰਤਰ ਹਾਈ ਸਪੀਡ ਰੇਲ ਗੱਡੀਆਂ ਚਲਾਉਣਾ ਪ੍ਰਮੁੱਖ ਤਰਜੀਹ ਹੋਵੇਗੀ। 

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਨਰਿੰਦਰ ਕੌਰ ਭਰਾਜ, ਜਮੀਲ ਉਰ ਰਹਿਮਾਨ, ਕੁਲਵੰਤ ਸਿੰਘ ਪੰਡੋਰੀ, ਬਰਿੰਦਰ ਕੁਮਾਰ ਗੋਇਲ ਤੇ ਲਾਭ ਸਿੰਘ ਉੱਗੋਕੇ ਵੀ ਹਾਜ਼ਰ ਸਨ।

Meet Hayer files nomination paper

Sangrur

Cabinet Minister Gurmeet Singh Meet Hayer today filed papers as an Aam Aadmi Party candidate from Sangrur Parliamentary Constituency. After filling the papers, Meet Hayer presented the development agenda of Sangrur while talking to the media and vowed to be the voice of Sangrur in Parliament.

Meet Hayer while paying his respects to the late poet Dr. Surjit Patar has simply filed the papers without any rally or road show.Meet Hayer today filed his nomination papers along with his family at the Sangrur DC office after paying obeisance at Gurdwara Sri Nanakiana Sahib, Kali Mata Ji Mandir and Bhagwan Sri Valmik Ji Mandir at Sangrur today. Meet Hayer’s parents and wife were present on this occasion.

Meet Hayer said that he is grateful to National Convener Arvind Kejriwal and Chief Minister Bhagwant Singh Mann the entire party leadership and volunteers of the party and the entire Sangrur Constituency who considered him to represent Sangrur.

While keeping the development agenda of Sangrur Constituency, Meet Hayer said that the establishment of Government Medical College in Sangrur Constituency, the establishment of IIT/IIM or Central University at Sangrur, laying the Rajpura-Chandigarh rail line to connect the Malwa region with Chandigarh by rail, establishing a language center or academy for the promotion of Punjabi, Hindi and Urdu languages, making the grain market of Sangrur bigger outside the city, Construction of multi-purpose outdoor and indoor stadiums at three districts Sangrur, Barnala and Malarkotla, construction of International standards cricket stadium in Sangrur constituency, making Sangrur an industrial hub and regular high speed trains to various parts of the country and religious places of all religions will be the top priority.

Cabinet Minister Aman Arora, MLAs Narinder Kaur Bharaj, Jameel Ur Rehman, Kulwant Singh Pandori, Barinder Kumar Goyal and Labh Singh Ugoke were also present on this occasion.

मीत हेयर द्वारा दायर किए गए कागजात, संगरूर के विकास एजेंडे को आगे बढ़ाया गया

डॉ सुरजीत पातर को श्रद्धांजलि देते हुए सरल तरीके से भरा पर्चा

संगरूर

कैबिनेट मंत्री गुरमीत सिंह मीत हेयर ने आज संगरूर संसदीय क्षेत्र से आम आदमी पार्टी के उम्मीदवार के रूप में काग़ज़ दाखिल किया। पर्चा भरने के बाद मीत हेयर ने मीडिया से बातचीत करते हुए संगरूर के विकास का एजेंडा पेश किया और संसद में संगरूर की आवाज बनने की कसम खाई। मीत हेयर ने पंजाबी के दिवंगत शायर डॉ. सुरजीत पातर को श्रद्धांजलि दी और बिना किसी रैली या रोड शो के साधारण तरीके से पर्चा भरा।

मीत हेयर ने आज अपने परिवार के साथ संगरूर में गुरुद्वारा श्री नानकयाना साहिब, काली माता जी मंदिर और भगवान श्री वाल्मीक जी मंदिर में मत्था टेकने के बाद अपने माता-पिता के आशीर्वाद के साथ संगरूर डीसी कार्यालय में अपना नामांकन पत्र दाखिल किया। इस मौके पर मीत हेयर के माता-पिता और पत्नी मौजूद रहे।मीत हेयर ने कहा कि वह राष्ट्रीय संयोजक अरविंद केजरीवाल और मुख्यमंत्री भगवंत सिंह मान और पूरे पार्टी नेतृत्व और पार्टी के वर्करों और पूरे संगरूर निर्वाचन क्षेत्र के आभारी हैं जिन्होंने मुझे संगरूर का प्रतिनिधित्व करने के लिए योग्य समझा।

मीत हेयर ने संगरूर हलके के विकास का एजेंडा रखते हुए कहा कि केंद्र की ओर से संगरूर हलके में सरकारी मेडिकल कॉलेज की स्थापना, संगरूर में आईआईटी या आईआईमी या केंद्रीय विश्वविद्यालय की स्थापना, मालवे क्षेत्र को चंडीगढ़ से रेल द्वारा जोड़ने के लिए राजपुरा-चंडीगढ़ रेल लाइन बिछाना, पंजाबी, हिंदी और उर्दू भाषाओं के प्रचार के लिए एक भाषा केंद्र या अकादमी की स्थापना करना, संगरूर की अनाज मंडी को शहर से बाहर बड़ा बनाना, तीन जिलों संगरूर, बरनाला और मलारकोटला में बहुउद्देश्यीय आउटडोर और इनडोर स्टेडियमों का निर्माण, संगरूर निर्वाचन क्षेत्र में अंतरराष्ट्रीय मानकों के क्रिकेट स्टेडियम का निर्माण, संगरूर को एक औद्योगिक केंद्र बनाना और देश के विभिन्न हिस्सों और सभी धार्मिक स्थानों के लिए नियमित हाई स्पीड ट्रेनें सर्वोच्च प्राथमिकता होगी।

इस मौके पर कैबिनेट मंत्री अमन अरोड़ा, विधायक नरिंदर कौर भराज, जमील उर रहमान, कुलवंत सिंह पंडोरी, बरिंदर कुमार गोयल और लाभ सिंह उगोके भी मौजूद थे।