5 Dariya News

ਸੀ ਜੀ ਸੀ ਝੰਜੇੜੀ ਕੈਂਪਸ ਵਿਚ ਸੂਝਵਾਨ ਜ਼ਿੰਦਗੀ ਅਤੇ ਸਫਲਤਾ ਦੀਆਂ ਰਣਨੀਤੀਆਂ ਬਾਰੇ ਪ੍ਰੇਰਨਾਦਾਇਕ ਸੈਸ਼ਨ ਦਾ ਆਯੋਜਨ

ਪ੍ਰਸਿੱਧ ਲੇਖਕ ਕੇਤਨ ਭਗਤ ਨੇ ਵਿਦਿਆਰਥੀਆਂ ਨੂੰ ਸਫਲ ਜ਼ਿੰਦਗੀ ਦੇ ਗੁਰ ਸਾਂਝੇ ਕੀਤੇ

5 Dariya News

ਮੋਹਾਲੀ 05-May-2024

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਮੰਨੇ-ਪ੍ਰਮੰਨੇ ਲੇਖਕ ਕੇਤਨ ਭਗਤ ਨੇ ਸਫਲਤਾ ਲਈ ਸੂਝਵਾਨ ਜ਼ਿੰਦਗੀ ਅਤੇ ਸਫਲਤਾ ਦੀਆਂ ਰਣਨੀਤੀਆਂ ਬਾਰੇ ਪ੍ਰੇਰਨਾਦਾਇਕ ਸੈਸ਼ਨ ਦਾ ਆਯੋਜਨ ਕੀਤਾ। ਇਸ ਦੌਰਾਨ ਕੇਤਨ ਭਗਤ ਨੇ ਹਲਕੇ ਫੁਲਕੇ ਅੰਦਾਜ਼ ਵਿਚ ਨੌਜਵਾਨਾਂ ਨੂੰ ਆਪਣੀਆਂ ਪ੍ਰੇਰਣਾਦਾਇਕ ਗੱਲਾਂ ਰਾਹੀ ਸਫ਼ਲ ਜ਼ਿੰਦਗੀ ਜਿਊਣ ਦੇ ਗੁਰ ਸਾਂਝੇ ਕੀਤੇ।

ਇਸ ਦੌਰਾਨ ਵਿਦਿਆਰਥੀਆਂ ਨੇ ਵੀ ਸੰਜੀਦਗੀ ਦੇ ਨਾਲ ਨਾਲ ਹਾਸੇ-ਮਜ਼ਾਕ, ਅਸਲ-ਜੀਵਨ ਦੀਆਂ ਕਹਾਣੀਆਂ, ਅਤੇ ਡੂੰਘੀ ਸੂਝ ਭਰੀਆਂ ਗੱਲਾਂ ਨੂੰ ਸਮਝਦੇ ਹੋਏ ਆਪਣੇ ਭਵਿਖ ਨੂੰ ਉੱਜਲ ਕਰਨ ਦੀਆਂ ਵਿਧੀਆਂ ਨੂੰ ਸਮਝਿਆ। ਕੇਤਨ ਭਗਤ ਨੇ ਵਿਦਿਆਰਥੀਆਂ ਨੂੰ ਕੁਦਰਤ ਵੱਲੋਂ ਮਿਲੇ ਸੂਝ-ਬੂਝ ਦੇ ਭੰਡਾਰ ਨੂੰ ਸਹੀ ਪਲੇਟਫ਼ਾਰਮ ਤੇ ਵਰਤਣ ਲਈ ਜ਼ੋਰ ਦਿੰਦੇ ਹੋਏ ਜੀਵਨ ਦੇ ਉਦੇਸ਼ ਨੂੰ ਉਜਾਗਰ ਕਰਨ ਦੀ ਮਹੱਤਤਾ, ਅਕੈਡਮਿਕ ਸਿੱਖਿਆ ਦੇ ਨਾਲ ਨਾਲ ਨਿਰੰਤਰ ਨਿੱਜੀ ਵਿਕਾਸ ਦੀ ਜ਼ਰੂਰਤ, ਲਗਾਤਾਰ ਕੁੱਝ ਨਵਾਂ ਕਰਨ ਦੀ ਸੋਚ, ਸਵੈ-ਖੋਜ ਦੀ ਮਹੱਤਤਾ, ਅਤੇ ਸੁਸਾਇਟੀ ਅਤੇ ਉਦਯੋਗ ਜਗਤ ਵਿਚ ਆ ਰਹੇ ਬਦਲਾਵਾਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ। 

ਪੂਰੇ ਸੈਸ਼ਨ ਦੌਰਾਨ ਕੇਤਨ ਭਗਤ ਨੇ ਗੁੰਝਲਦਾਰ ਗੱਲਾਂ ਨੂੰ ਸਪਸ਼ਟ ਕਰਨ ਲਈ ਆਸਾਨ ਭਾਸ਼ਾ ਦੀ ਵਰਤੋਂ ਕਰਦੇ ਹੋਏ ਕਈ ਉਦਾਹਰਨਾਂ ਦੀ ਵਰਤੋਂ ਕੀਤੀ ਤਾਂ ਕਿ ਵਿਦਿਆਰਥੀ ਆਸਾਨੀ ਨਾਲ ਸਮਝ ਸਕਣ। ਇਸ ਦੌਰਾਨ ਖੁੱਲ੍ਹੇ ਸਵਾਲ-ਜਵਾਬ ਦੌਰ ਨੇ ਸੈਸ਼ਨ ਨੂੰ ਹੋਰ ਰੋਚਕ ਬਣਾ ਦਿਤਾ। ਜਿੱਥੇ ਵਿਦਿਆਰਥੀਆਂ ਨੇ ਕਈ ਗੁੰਝਲਦਾਰ ਸਵਾਲ ਕੇਤਨ ਭਗਤ ਨੂੰ ਕੀਤੇ। ਜਿਨ੍ਹਾਂ ਦਾ ਜਵਾਬ ਉਨ੍ਹਾਂ ਬਹੁਤ ਆਸਾਨ ਤਰੀਕੇ ਨਾਲ ਦਿਤਾ।

ਝੰਜੇੜੀ ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਤਨ ਭਗਤ ਨੇ ਆਪਣੇ ਬੋਲਣ ਦੇ ਢੰਗ ਨਾਲ ਨੌਜਵਾਨ ਵਿਦਿਆਰਥੀਆਂ ਦੇ ਮਨਾਂ ਅਤੇ ਦਿਲਾਂ ਨੂੰ ਮੋਹ ਕੇ ਜ਼ਿੰਦਗੀ ਦੇ ਵੱਖ-ਵੱਖ ਪਾਠਾਂ ਬਾਰੇ ਗੱਲ ਕੀਤੀ।ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਅਤੇ ਬੌਧਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਵਰਕਸ਼ਾਪਾਂ ਸਭ ਤੋਂ ਮਹੱਤਵਪੂਰਨ ਹਨ। ਉ

ਨ੍ਹਾਂ ਵਿਦਿਆਰਥੀਆਂ ਨੂੰ ਸਫਲ ਜ਼ਿੰਦਗੀ ਲਈ ਲਗਾਤਾਰ ਸਿੱਖਣ  ਪ੍ਰੇਰਿਤ ਕੀਤਾ। ਅਖੀਰ ਵਿਚ ਆਪਣੇ ਨਿੱਘੇ ਸਵਾਗਤ ਅਤੇ ਅਗਾਂਹ ਸੋਚ ਦੇ ਵਿਦਿਆਰਥੀਆਂ ਨੂੰ ਮਿਲ ਕੇ  ਪ੍ਰਸ਼ੰਸਾ ਦੇ ਸੰਕੇਤ ਵਜੋਂ ਕੇਤਨ ਭਗਤ ਨੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਆਪਣੇ ਨਾਵਲ "ਚਾਈਲਡ ਗੌਂਡ" ਦੀਆਂ ਦਸਤਖ਼ਤ ਕੀਤੀਆਂ ਕਾਪੀਆਂ ਖੁੱਲ੍ਹੇ ਦਿਲ ਨਾਲ ਵੰਡੀਆਂ ।

सी जी सी झंजेडी कैंपस में स्मार्ट जीवन और सफलता की रणनीतियों पर एक

प्रेरणादायक सेशन का आयोजन

मोहाली

चंडीगढ़ ग्रुप ऑफ कॉलेजेज के झंजेड़ी कैंपस में  प्रसिद्ध लेखक केतन भगत ने सफलता के लिए स्मार्ट जीवन और सफलता रणनीतियों पर एक प्रेरणादायक सैशन आयोजित किया। इस दौरान केतन भगत ने हल्के-फुल्के अंदाज में अपनी प्रेरक बातों के जरिए युवाओं को सफल जीवन जीने के टिप्स साझा किए। इस दौरान छात्रों ने गंभीरता के साथ-साथ हास्य, वास्तविक जीवन की कहानियों और गहरी सोच को भी  समझा और अपना भविष्य उज्जवल करने के तरीके सीखे ।

केतन भगत ने छात्रों को  अपने जीवन के उद्देश्य को समझने , उद्देश्य को  पाने के तरीके सिखने,  एकेडिमिक  शिक्षा के साथ-साथ निरंतर व्यक्तिगत विकास की आवश्यकता, सकरात्मक सोच के महत्व को समझने के लिए स्वयं को प्रेरित करने और  समाज और उद्योग में  हो रहे बदलाव को समझने  पर जोर दिया। पूरे सैशन के दौरान केतन भगत ने जटिल विषयों को सरल भाषा का उपयोग करके समझाने के लिए कई उदाहरणों का उपयोग किया ताकि छात्र आसानी से समझ सकें।

इस बीच खुले सवाल-जवाब के सैशन ने माहौल को और दिलचस्प बना दिया। जहां छात्रों ने केतन भगत से कई जटिल सवाल पूछे,  जिसका जवाब उन्होंने बेहद आसान तरीके से दिया। झंजेड़ी कैंपस के एम डी अर्श धालीवाल ने अपने संबोधन में कहा कि केतन भगत ने अपनी बोलने की शैली से युवा छात्रों के दिलो-दिमाग को मंत्रमुग्ध कर जीवन के विभिन्न पाठों के बारे में बात की।   

उन्होंने विद्यार्थियों को सफल जीवन के लिए निरंतर सीखते रहने की प्रेरणा दी। अर्श धालीवाल ने छात्रों के  बौद्धिक विकास को बढ़ावा देने के लिए ऐसी  वर्कशॉप के लगातार होने पर जोर दिया। अंत में, केतन भगत ने अपने गर्मजोशी से स्वागत और दूरदर्शी छात्रों की सराहना के प्रतीक के रूप में अपने उपन्यास "चाइल्ड गोंड" की  ऑटोग्राफ कॉपी शिक्षकों और  छात्रों को उदारतापूर्वक वितरित कीं।