5 Dariya News

ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਦੇ 25ਵੀਂ ਵਾਰ ਯੂਨੀਵਰਸਿਟੀ ਪੁੱਜਣ 'ਤੇ ਨਿੱਘਾ ਸਵਾਗਤ

ਮਾਕਾ ਮਿਲਣ 'ਤੇ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 25 ਲੱਖ ਦਾ ਇਨਾਮ

5 Dariya News

ਅੰਮ੍ਰਿਤਸਰ 10-Jan-2024

ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 25ਵੀਂ ਵਾਰ ਪੰਦਰਾਂ ਲੱਖੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਮਿਲਣ ਉਪਰੰਤ ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਨਾਮ ਵਜੋਂ 25 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਪੰਜਾਬ ਦੇ ਖੇਡ ਮੰਤਰੀ, ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਾਕਾ ਟਰਾਫੀ ਦੇ ਸਵਾਗਤ ਸਨਮਾਨ ਸਮਾਰੋਹ ਵਿਚ ਕੀਤਾ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਨਾਮਵਰ ਖਿਡਾਰੀਆਂ ਵੱਲੋਂ ਪੈਦਾ ਕੀਤੇ ਗਏ ਖੇਡ ਸਭਿਆਚਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਸਿਰਫ ਪੰਜਾਬ ਵਿਚ ਖੇਡ ਸਭਿਆਚਾਰ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਉਣ ਸਮੇਂ ਵਿਚ ਖੇਡਾਂ ਨੂੰ ਉਤਸ਼ਾਹਿਤ  ਕਰਨ ਲਈ ਖੇਡ ਸਭਿਆਚਾਰ 'ਤੇ ਕੇਂਦਰਿਤ ਹੋ ਰਹੀ ਅਤੇ ਸਰਕਾਰ ਵੱਲੋਂ ਭਵਿੱਖ ਵਿਚ ਪਿੰਡ-ਪਿੰਡ ਸਪੋਰਟਸ ਨਰਸਰੀ ਤਿਆਰ ਕਰਨ ਦੀ ਤਜਵੀਜ਼ ਹੈ।

ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਸਾਰੇ ਕਾਲਜਾਂ ਅਤੇ ਸਕੂਲਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪੱਧਰ 'ਤੇ ਸਪੋਰਟਸ ਨਰਸਰੀਆਂ ਤਿਆਰ ਕਰਨ, ਸਰਕਾਰ ਵੱਲੋਂ ਉਨ੍ਹਾਂ ਨੂੰ ਇਕ ਕੋਚ ਸੱਤ ਖਿਡਾਰੀਆਂ ਦੀ ਡਾਈਟ ਦੇਣ ਤੋਂ ਇਲਾਵਾ ਹੋਰ ਲੋੜੀਂਦਾ ਖੇਡ ਸਮਾਨ ਮਹੱਈਆ ਕਾਰਵਾਇਆ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਖੇਡ ਨੀਤੀ ਦੀਆਂ ਬਰੀਕੀਆਂ ਤੋਂ ਚਾਨਣਾ ਪਾਉਂਦਿਆਂ ਇਹ ਵੀ ਕਿਹਾ ਕਿ ਹੁਣ ਉਸ ਹਰ ਖਿਡਾਰੀ ਨੂੰ ਪੰਜਾਬ ਸਰਕਾਰ ਵੱਲੋਂ ਗਰਾਂਟਿਡ ਨੌਕਰੀ ਦਿੱਤੀ ਜਾਵੇਗੀ ਜੋ ਓਲਪਿੰਕ, ਏਸ਼ੀਅਨ ਆਦਿ ਖੇਡਾਂ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਗੇ।

ਉਨ੍ਹਾਂ ਅੱਜ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਦੇ 25ਵੀਂ ਵਾਰ ਯੂਨੀਵਰਸਿਟੀ ਦੇ ਕੈਂਪਸ ਵਿਚ ਪੁੱਜਣ 'ਤੇ ਯੂਨੀਵਰਸਿਟੀ ਸ੍ਰੀ ਗੁਰੂ ਗੰ੍ਰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਚ ਪੁੱਜੀਆਂ ਸਖਸ਼ੀਅਤਾਂ ਨੂੰ ਸੰਬੋਧਨ ਕੀਤਾ।ਉਨ੍ਹਾਂ ਨੇ ਖਿਡਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਜਿਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਸਾਰੀਆਂ 1183 ਯੂਨੀਵਰਸਿਟੀਆਂ ਵਿਚੋਂ ਮਾਕਾ ਟਰਾਫੀ ਜਿਤ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ ਹੁਣ ਉਹ ਪੰਜਾਬ ਨੂੰ ਵੀ ਖੇਡਾਂ ਵਿਚ ਯੂਨੀਵਰਸਿਟੀ ਦੀ ਤਰ੍ਹਾਂ ਦੇਸ਼ ਦਾ ਸੂਬਾ ਨੰ. 1 ਬਣਾਉਣ ਲਈ ਜੁੱਟ ਜੁਣ, ਬਾਕੀ ਜ਼ਿੰਮੇਵਾਰੀਆਂ ਸਰਕਾਰ ਦੀਆਂ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜਿਸ ਦਾ ਰੋਡ ਮੈਪ ਤਿਆਰ ਕੀਤਾ ਗਿਆ ਹੈ, ਉਸ ਤਰ੍ਹਾਂ ਦਾ ਕਿਸੇ ਵੀ ਸੂਬੇ ਕੋਲ ਨਹੀਂ ਹੈ। ਇਸ ਕਰਕੇ ਖਿਡਾਰੀ ਮਿਹਨਤ ਕਰਨ ਅਤੇ ਆਪਣੇ ਕੈਰੀਅਰ ਨੂੰ ਲੈ ਕੇ ਚਿੰਤਾ ਨਾ ਕਰਨ ਪੰਜਾਬ ਸਰਕਾਰ ਉਨ੍ਹਾਂ ਦੀ ਚਿੰਤਾ ਕਰੇਗੀ। ਇਸ ਮੌਕੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਖੇਡਾਂ ਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਬਾਰੇ ਕਿਹਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਖਿਡਾਰੀਆਂ ਦੇ ਸਾਜ਼ੋ ਸਮਾਨ ਲਈ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵਿਸ਼ੇਸ਼ ਐਲਾਨ ਵੀ ਕੀਤਾ।

ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਵਿਚ ਜਦੋਂ ਮਾਨਯੋਗ ਰਾਸ਼ਟਰਪਤੀ ਜੀ ਪਾਸੋਂ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਅਤੇ ਡਾ. ਕੰਵਰ ਮਨਦੀਪ ਸਿੰਘ ਟਰਾਫੀ ਪ੍ਰਾਪਤ ਕਰ ਰਹੇ ਸਨ ਤਾਂ ਉਦੋਂ ਪੂਰੇ ਵਿਸ਼ਵ ਵਿਚ ਪੰਜਾਬੀਆਂ ਦਾ ਸਿਰ ਮਾਣ ਨਾਲ ਉੁਚਾ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵੀ ਇਹੀ ਸੁਪਨਾ ਹੈ ਕਿ ਪੰਜਾਬ ਨੂੰ ਖੇਡਾਂ ਵਿਚ ਇਕ ਰੰਗਲਾ ਪੰਜਾਬ ਬਣਾਉਣਾ ਹੈ।  

ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖੇਡਾਂ, ਖੋਜ ਅਤੇੇ ਅਕਾਦਮਿਕਤਾ ਦੇ ਖੇਤਰ ਵਿਚ ਮਾਰੀਆਂ ਮੱਲ੍ਹਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਖੇਡ ਮੰਤਰੀ ਸ. ਹੇਅਰ ਨੂੰ ਇਹ ਵੀ ਬੇਨਤੀ ਕੀਤੀ ਕਿ ਕੇਂਦਰ ਸਰਕਾਰ ਤੋਂ ਸਾਨੂੰ ਸੰਥੈਟਿਕ ਟਰੈਕ ਦਿਵਾਉਣ ਵਿਚ ਮਦਦ ਕਰਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖਿਡਾਰੀਆਂ ਦੀਆਂ ਸਹੂਲਤਾਂ ਵਿਚ ਕਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨਾਂਹ ਖਿਡਾਰੀਆਂ, ਕੋਚਾਂ, ਪ੍ਰਿੰਸੀਪਲਾਂ, ਅਧਿਕਾਰੀਆਂ ਅਤੇ ਹੋਰ ਅਮਲੇ ਨਾਲ ਸਾਬਾਸ਼ੀ ਦੇ ਤੌਰ 'ਤੇ ਵਿਸ਼ੇਸ਼ ਫੋਟੋ ਸੈਸ਼ਨ ਵੀ ਕਰਵਾਇਆ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਾਗਾਂ ਭਰੇ ਵਿਹੜੇ ਵਿਚ ਅੱਜ ਉਦੋਂ ਖੁਸ਼ੀਆਂ ਸਾਂਭੀਆਂ ਨਹੀਂ ਜਾ ਰਹੀਆਂ ਸਨ ਜਦੋਂ ਦੇਸ਼ ਦੀ ਖੇਡਾਂ ਦੀ ਸੱਭ ਤੋਂ ਵਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਇਥੇ ਪੁਜੀ। ਯੂਨੀਵਰਸਿਟੀ ਦੇ ਮੱਖ ਗੇਟ 'ਤੇ ਖੁਲ੍ਹੀ ਗੱਡੀ ਵਿਚ ਰੱਖੀ ਟਰਾਫੀ ਨੂੰ ਵੇਖ ਕਿ ਖਿਡਾਰੀਆਂ, ਵਿਿਦਆਰਥੀਆਂ ਅਤੇ ਖਿਡਾਰੀ-ਕੋਚ, ਯੂਨੀਵਰਸਿਟੀ ਦਾ ਸਾਰਾ ਅਮਲਾ  ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਖੁਸ਼ੀ ਨਾਲ ਖੀਵੇ ਹੋ ਰਹੇ ਸਨ। ਖਿਡਾਰੀਆਂ ਨੇ ਢੋਲ ਦੇ ਡੱਗੇ 'ਤੇ ਬੋਲੀਆਂ ਅਤੇ ਭੰਗੜੇ ਪਾ ਕੇ ਖੂਬ ਖੁਸ਼ੀ ਮਨਾਈ।

ਫੁੱਲਾਂ ਨਾਲ ਸਿੰਗਾਰੀ ਇਕ ਜੀਪ 'ਤੇ ਟਰਾਫੀ ਸਜਾਈ ਗਈ ਸੀ ਜਿਸ ਵਿਚ ਖੇਡ  ਮੰਤਰੀ ਸ੍ਰੀ ਹੇਆਰ, ਪ੍ਰੋ. ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਡਾ. ਕੰਵਰ ਮਨਦੀਪ ਸਿੰਘ, ਡਾ. ਅਜੈ ਸਰੀਨ ਨਾਲ ਕੋਚ ਅਤੇ ਉਚ ਅਧਿਕਾਰੀ ਖੜ੍ਹੇ ਸਨ ਜਿੰਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਸਦਕਾ ਇਹ ਟਰਾਫੀ ਦੇਸ਼ ਦੇ ਰਾਸ਼ਟਰਪਤੀ ਤੋਂ 25ਵੀਂ ਵਾਰ ਪ੍ਰਾਪਤ ਕਰਨ ਦਾ ਮਾਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਸਲ ਹੋਇਆ ਸੀ। ਜੀਪ ਨਾਲ ਯੂਨੀਵਰਸਿਟੀ ਦਾ ਇਕ ਜੇਤੂ ਗੇੜਾ ਕੱਢਣ ਦੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਹੋ ਰਹੇ ਜਸ਼ਨ ਸਮਾਗਮ ਵਿਚ ਲਿਆ ਕੇ ਸਟੇਜ਼ ਤੇ ਸ਼ਾਨੋ-ਸ਼ੋਕਤ ਨਾਲ ਸਜਾਇਆ ਗਿਆ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਪµਜਾਬ ਦੇ ਮੁੱਖ ਮµਤਰੀ ਸ. ਭਗਵੰਤ ਸਿੰਘ ਮਾਨ ਨੇ ਵੀ ਵਾਈਸ ਚਾਂਸਲਰ ਪ੍ਰੋ. ਸੰਧੂ ਨੂੰ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਪੰਜਾਬ ਅਤੇ ਖਾਸ ਕਰਕੇ ਸਰਹੱਦੀ ਜ਼ਿਿਲ੍ਹਆਂ ਵਿਚ ਖੇਡ ਸਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਸਹਿਯੋਗ ਦੇਵੇਗੀ। ਯੂਨੀਵਰਸਿਟੀ ਦੇ ਵਿਿਦਆਰਥੀਆਂ, ਅਧਿਆਪਕਾਂ, ਸਟਾਫ ਮੈਂਬਰ ਅਤੇ ਸੈਨੇਟ ਸਿੰਡੀਕੇਟ ਮੈਂਬਰ ਸਾਹਿਬਾਨ ਤੋਂ ਇਲਾਵਾ ਹੋਰ ਵੀ ਵੱਖ ਵੱਖ ਵਿਿਦਅਕ ਅਤੇ ਖੇਡ ਸੰਸਥਾਵਾਂ ਦੇ ਮੁਖੀਆਂ ਨੇ ਵੀ ਇਸ ਉਪਲਬਧੀ ਲਈ ਉਪ ਕੁਲਪਤੀ ਅਤੇ ਯੂਨੀਵਰਸਿਟੀ ਨੂੰ ਵਧਾਈ ਦਿੱਤੀ।

ਇਸ ਮੌਕੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਿਦਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਇੰਚਾਰਜ, ਸ਼੍ਰੀ ਕੰਵਰ ਮਨਦੀਪ ਸਿੰਘ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।ਆਪਣੀ ਖੁਸ਼ੀ ਜਾਹਿਰ ਕਰਦਿਆ ਉਪ ਕੁਲਪਤੀ ਡਾ. ਜਸਪਾਲ  ਸਿੰਘ ਸੰਧੂ ਨੇ ਕਿਹਾ ਅੱਜ ਸਾਡੇ ਸਾਰਿਆਂ ਲਈ ਭਾਗਾਂ ਵਾਲਾ ਅਤੇ ਖੁਸ਼ੀਆਂ ਭਰਿਆ ਦਿਨ ਹੈ ਕਿ ਸਾਨੂੰ ਇਹ ਵਕਾਰੀ ਟਰਾਫੀ ਮੁੜ ਹਾਸਿਲ ਹੋਈ ਹੈ। ਉਨ੍ਹਾਂ ਇਸ ਦਾ ਸਿਹਰਾ ਖਿਡਾਰੀਆਂ ਦੇ ਨਾਲ - ਨਾਲ ਕੋਚਾਂ , ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਪੋਰਟ ਵਿਭਾਗ ਦੇ ਸਿਰ ਸਜਾਇਆ।

ਉਨ੍ਹਾਂ ਕਿਹਾ ਕਿ ਪਹਿਲਾ ਹੀ ਯੂਨੀਵਰਸਿਟੀ ਸੱਭ ਯੂਨੀਵਰਸਿਟੀਆਂ ਤੋਂ ਵੱਧ ਕਰੀਬ ਸਵਾ ਦੋ ਕਰੋੜ ਰੁਪਿਆ ਨਗਦ ਰਾਸ਼ੀ ਇਨਾਮ ਵਜੋਂ ਖਿਡਾਰੀਆਂ ਦੇਂਦੀ ਆ ਰਹੀ ਹੈ। ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਇੰਚਾਰਜ, ਸ਼੍ਰੀ ਕੰਵਰ ਮਨਦੀਪ ਸਿੰਘ ਨੇ ਕਿਹਾ ਕਿ ਇਹ ਟਰਾਫੀ ਅਜਿਹੇ ਸਮੇਂ ਯੂਨੀਵਰਸਿਟੀ ਨੂੰ ਮਿਲਣਾ ਹੋਰ ਵੀ ਖੁਸ਼ੀਆਂ ਦੁਗਣੀਆਂ ਕਰਨ ਵਾਲੀ ਗਲ ਹੈ। ਸਮਾਗਮ ਉਪਰੰਤ ਇਹ ਟਰਾਫੀ ਉਪ-ਕੁਲਪਤੀ ਦੇ ਦਫਤਰ ਵਿਚ ਸੁਸ਼ੋਭਿਤ ਕਰ ਦਿੱਤੀ।

ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਕਮੇਟੀ (ਇਸਤਰੀਆਂ) ਦੇ ਪ੍ਰਧਾਨ, ਡਾ. ਅਜੈ ਸਰੀਨ (ਪ੍ਰਿੰਸੀਪਲ, ਐਚ.ਐਮ.ਵੀ. ਕਾਲਜ, ਅੰਮ੍ਰਿਤਸਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਕਮੇਟੀ (ਪੁਰਸ਼) ਦੇ ਪ੍ਰਧਾਨ, ਡਾ. ਮਹਿਲ ਸਿੰਘ (ਪ੍ਰਿੰਸੀਪਲ, ਖ਼ਾਲਸਾ ਕਾਲਜ, ਅੰਮ੍ਰਿਤਸਰ) ਨੇ ਧੰਨਵਾਦ ਕਰਦਿਆਂ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਸੰਧੂ ਵੱਲੋਂ ਸਮੇਂ ਸਮੇਂ ਦਿੱਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਡਾ. ਅਮਨਦੀਪ ਸਿੰਘ ਕਰ ਰਹੇ ਸਨ ਅਤੇ ਨਾਲ ਹੀ ਉਹ ਯੂਨੀਵਰਸਿਟੀ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾ ਰਹੇ ਸਨ ਅਤੇ ਪੰਜਾਬ ਸਰਕਾਰ ਦੀਆਂ ਖੇਡ ਨੀਤੀਆਂ ਨੂੰ ਵੀ ਸਮੇਂ ਸਮੇਂ ਉਭਾਰ ਰਹੇ ਸਨ।

ਇਸ ਮੌਕੇ ਕੈਬਨਿਟ ਮੰਤਰੀ ਸ. ਮੀਤ ਹੇਅਰ ਅਤੇ ਵਾਈਸ ਚਾਂਸਲਰ  ਪ੍ਰੋ. ਸੰਧੂ ਵੱਲੋਂ ਕੋਚਾਂ ਅਤੇ ਹੋਰ ਖੇਡ ਅਮਲੇ ਨੂੰ ਸਨਮਾਨਿਤ ਕਰਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੰਤਰ-ਕਾਲਜ ਜਨਰਲ ਚੈਂਪੀਅਨਸ਼ਿਪ ਟਰਾਫੀਆਂ 2022-23 ਵੀ ਤਕਸੀਮ ਕੀਤੀਆਂ । ਇਸ ਵਿਚ ਮਾਕਾ ਟਰਾਫੀ ਲਿਆਉਣ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਖਾਲਸਾ ਕਾਲਜ ਨੂੰ ਓਵਰਆਲ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫੀ 2022-23 ਦੇ ਕੇ ਸਨਮਾਨਿਆ ਗਿਆ।

ਏ ਡਿਵੀਜ਼ਨ ਪੁਰਸ਼ਾਂ ਵਿਚ ਪਹਿਲੇ ਸਥਾਨ ਦੀ ਟਰਾਫੀ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਦੂਜੇ ਸਥਾਨ ਦੀ ਟਰਾਫੀ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੂੰ ਪ੍ਰਦਾਨ ਕੀਤੀ ਗਈ। ਲੜਕੀਆਂ ਦੇ ਖੇਤਰ ਵਿਚ ਐਚ.ਐਮ.ਵੀ. ਕਾਲਜ, ਜਲੰਧਰ ਨੇ ਪਹਿਲੇ ਅਤੇ ਬੀ.ਬੀ.ਕੇ.ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੇ ਦੂਜੇ ਸਥਾਨ ਦੀ ਟਰਾਫੀ ਹਾਸਲ ਕੀਤੀ। ਬੀ ਡਿਵੀਜ਼ਨ ਪੁਰਸ਼ਾਂ ਵਿਚ ਐਸ.ਐਸ.ਐਮ. ਕਾਲਜ ਦੀਨਾ ਨਗਰ ਨੂੰ ਜੇਤੂ ਟਰਾਫੀ ਦਿੱਤੀ। ਬੀ ਡਿਵੀਜ਼ਨ ਲੜਕੀਆਂ ਵਿਚ ਪਹਿਲਾ ਸਥਾਨ ਹਿੰਦੂ ਕਾਲਜ, ਅੰਮ੍ਰਿਤਸਰ ਅਤੇ ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੂੰ ਦਿੱਤੀ ਗਈ।