5 Dariya News

ਨਗਰ ਕੌਂਸਲ ਫਾਜਿਲਕਾ ਵੱਲੋਂ ਇੱਕ ਤਰੀਕ, ਇੱਕ ਘੰਟਾ ਇਕ ਸਾਥ ਸਵੱਛਤਾ ਮੁਹਿੰਮ ਸ਼ਹਿਰ ਦੇ ਵੱਖ-ਵੱਖ ਸਥਾਨਾਂ ਵਿਖੇ ਸਫਾਈ ਅਭਿਆਨ ਚਲਾਈਆ

5 Dariya News

ਫਾਜ਼ਿਲਕਾ 01-Oct-2023

ਨਗਰ ਕੌਸਲ ਫਾਜਿਲਕਾ ਦੇ ਕਾਰਜਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ  ਨਗਰ ਕੌਂਸਲ ਫਾਜਿਲਕਾ ਵੱਲੋਂ ਐਮ.ਆਰ ਸਰਕਾਰੀ ਕਾਲਜ ਫਾਜਿਲਕਾ ਦੇ ਸਾਹਮਣੇ ਚੌਕ ਵਿਖੇ ਸਵੇਰੇ 10 ਵਜੇ ਤੋਂ ਇਕ ਘੰਟੇ ਲਈ ਵਿਸ਼ੇਸ਼ ਮੁਹਿੰਮ ਇੱਕ ਤਰੀਕ, ਇੱਕ ਘੰਟਾ ਇਕ ਸਾਥ  ਸਵੱਛਤਾ ਤਹਿਤ ਸ਼ਹਿਰ ਦੇ 43 ਸਥਾਨਾਂ ਵਿਖੇ ਸਫਾਈ ਅਭਿਆਨ ਚਲਾਈਆ ਗਿਆ। ਇਸ ਅਭਿਆਨ ਵਿਖੇ ਵਿਸ਼ੇਸ਼ ਤੌਰ ਤੇ ਐਸ.ਡੀ.ਐਮ ਜਲਾਲਾਬਾਦ ਸ. ਰਵਿੰਦਰ ਸਿੰਘ ਅਰੋੜਾ ਮੌਜੂਦ ਸਨ।ਐਸ.ਡੀ.ਐਮ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੂੜਾ ਰਹਿਤ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿੱਚ ਆਪਣੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਅਤੇ ਹੋਰ ਪਲਾਸਟਿਕ ਥਰਮੋਕੋਲ ਦੀ ਵਰਤੋਂ ਨਾ ਕਰਨ ਅਤੇ ਕਪੜੇ ਦੇ ਬਣੇ ਹੋਏ ਥੈਲੇ ਦਾ ਇਸਤੇਮਾਲ ਕਰਨ।

ਕਾਰਜਸਾਧਕ ਅਫ਼ਸਰ  ਨੇ ਦਸਿਆ ਕਿ ਸਹਿਰ ਦੇ 25 ਸਥਾਨਾਂ ਵਿਖੇ ਨਗਰ ਕੌਂਸਲ ਫਾਜਿਲਕਾ ਵਲੋਂ ਸਫਾਈ ਅਭਿਆਨ ਚਲਾਈਆ ਗਿਆ,13 ਸਥਾਨਾਂ ਵਿਖੇ ਆਮ ਪਬਲਿਕ ਤੋਂ ਇਲਾਵਾ ਬੀ.ਐਸ.ਐਫ ਵੱਲੋਂ ਰੇਲਵੇ ਸਟੇਸ਼ਨ, ਕੇਨਰਾ ਬੈਂਕ ਵੱਲੋਂ ਪੰਚਾਇਤ ਸਮਿਤੀ ਮਾਰਕੀਟ ਵਿੱਚ, ਆਰਮੀ ਤੋਂ ਸੂਬੇਦਾਰ ਰਾਹੁਲ ਵੱਲੋਂ ਆਪਣੀ ਪੂਰੀ ਯੂਨਿਟ ਰਾਹੀਂ  ਐਮਆਰ ਸਰਕਾਰੀ ਕਾਲਜ ਵਿਖੇ ਨਗਰ ਕੌਂਸਲ ਨਾਲ ਸਾਫ ਸਫਾਈ ਕੀਤੀ ਗਈ ਅਤੇ 5 ਸਾਥਾਨਾਂ ਵਿਖੇ ਐਨ.ਜੀ.ਓ ਯੂਥ ਹੈਲਪਰ, ਨੌਜਵਾਨ ਸਮਾਜ ਸੇਵਾ ਸੰਸਥਾ ਅਤੇ ਅਰੋੜਾ ਖਤਰੀ ਵੈਲਫੇਅਰ ਸੋਸਾਇਟੀ ਵੱਲੋਂ ਸਫਾਈ ਅਭਿਆਨ ਚਲਾਈਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 10 ਟਰਾਲੀਆਂ ਕੂੜੇ ਦੀਆਂ ਇਕੱਠੀਆ ਕਰ ਕੇ ਕੂੜਾ ਪ੍ਰਬੰਧਨ ਯੂਨਿਟ ਨੂੰ ਭੇਜਿਆ ਜਾਵੇਗਾ।ਇਸ ਮੌਕੇ ਐਮ.ਐਲ.ਏ ਦੇ ਨੁਮਾਇੰਦੇ ਰਜਿੰਦਰ ਜਲੰਧਰਾ, ਵਾਰਡ ਕੌਂਸਲਰ ਸ੍ਰੀਮਤੀ ਪੂਜਾ ਲੂਥਰਾ,ਸੁਪਰਡੈਂਟ ਸ੍ਰੀ ਨਰੇਸ਼ ਖੇੜਾ, ਸੈਨੇਟਰੀ ਇੰਸਪੈਕਟਰ ਸ੍ਰੀ ਜਗਦੀਪ ਅਰੋੜਾ, ਸੀ.ਐਫ ਪਵਨ ਕੁਮਾਰ, ਸ੍ਰੀ ਬੰਟੀ ਸਚਦੇਵਾ, ਐਡਵੋਕੇਟ ਸ੍ਰੀ ਰਜੇਸ ਕਸਰੀਜਾ ਸਵੱਛ ਭਾਰਤ ਮਿਸ਼ਨ ਦੇ ਬਰੈਂਡ ਅਬੈਸ਼ਡਰ ਲਛਮਣ ਦੋਸਤ ਅਤੇ ਮੋਟੀਵੇਟਰ ਆਦਿ ਮੌਜੂਦ ਸਨ।