5 Dariya News

ਨਗਰ ਨਿਗਮ ਤੇ ਸਕੂਲੀ ਵਿਦਿਆਰਥੀਆਂ ਨੇ ਸਵੱਛਤਾ ਰੈਲੀ ਕੱਢੀ

5 Dariya News

ਪਟਿਆਲਾ 26-Sep-2023

ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਸਵੱਛਤਾ ਹੀ ਸੇਵਾ ਅਧੀਨ ਨਗਰ ਨਿਗਮ ਪਟਿਆਲਾ ਵੱਲੋਂ ਡੀ.ਏ.ਵੀ ਸੀਨੀਅਰ ਸਕੈਡੰਰੀ ਸਕੂਲ ਦੇ ਵਿਦਿਆਰਥੀਆਂ ਨਾਲ ਮਿਲ ਕੇ ਸੱਵਛਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਨੇ ਡੀ.ਏ.ਵੀ ਸਕੂਲ ਤੋਂ 22. ਨੰਬਰ ਫਾਟਕ ਮਾਰਕਿਟ ਅਤੇ ਪੰਜਾਬੀ ਬਾਗ ਤੋਂ ਹੁੰਦੇ ਹੋਏ ਵਾਪਸ ਸਕੂਲ ਪਹੁੰਚੀ।

ਸੈਨੇਟਰੀ ਇੰਸਪੈਕਟਰ ਸ੍ਰੀ ਇੰਦਰਜੀਤ ਸਿੰਘ ਅਤੇ ਕਮਯੂਨੀਟੀ ਫੈਸੀਲੀਟੇਟਰ ਨੇ ਆਪਣੇ ਸਲੋਗਨਾਂ ਅਤੇ ਗੀਤਾਂ ਰਾਹੀਂ ਬੱਚਿਆਂ ਨੂੰ ਮੋਟੀਵੇਟ ਕੀਤਾ। ਸਕੂਲ ਦੇ  ਪ੍ਰਿੰਸੀਪਲ  ਸ੍ਰੀ ਵਿਵੇਕ ਤੀਵਾੜੀ ਜੀ ਦੀ ਅਗਵਾਈ ਹੇਠ ਰੈਲੀ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦੀ ਵਰਤੋਂ ਨਾ ਕਰਨ ਬਾਰੇ ਕਿਹਾ ਗਿਆ।ਸੈਨੇਟਰੀ ਇੰਸਪੈਕਟਰ ਇੰਦਰਜੀਤ ਸਿੰਘ ਵੱਲੋਂ 'ਸਵੱਛਤਾ ਹੀ ਸੇਵਾ' ਮੁਹਿੰਮ ਦੀ ਰੂਪਰੇਖਾ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ  ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਦੀ ਅਪੀਲ ਕੀਤੀ ਗਈ।

ਇਸ ਮੌਕੇ ਇਸ ਸਵੱਛਤਾ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸੁਨੀਲ ਮਹਿਤਾ (ਸੈਕਟਰੀ ਹੈਲਥ ਬ੍ਰਾਂਚ, ਨਗਰ ਨਿਗਮ ਪਟਿਆਲਾ) ਨੇ ਵਿਦਿਆਰਥੀਆਂ ਨੂੰ ਸ਼੍ਰਮਦਾਨ ਅਤੇ ਸਫਾਈ ਲਈ ਪ੍ਰੇਰਿਤ ਕੀਤਾ ਅਤੇ ਸਵੱਛਤਾ ਸਾਈਕਲ ਰੈਲੀ ਨੂੰ ਹਰੀ ਝੰਡੀ ਦਿੱਤੀ। ਸ੍ਰੀ ਪ੍ਰਵੀਨ ਕੁਮਾਰ (ਸੁਪਰਡੈਂਟ, ਡੀ.ਏ.ਵੀ ਸਕੂਲ) ਸਮੇਤ ਸਮੂਹ ਸਕੂਲ ਸਟਾਫ਼ ਨੇ ਸਵੱਛਤਾ ਰੈਲੀ ਵਿੱਚ ਭਾਗ ਲਿਆ।