5 Dariya News

ਨਗਰ ਕੌਂਸਲ ਬਰਨਾਲਾ ਵਲੋਂ 'ਸਵੱਛਤਾ ਹੀ ਸੇਵਾ' ਤਹਿਤ ਰੈਲੀ

ਸ਼ਹਿਰ ਵਾਸੀਆਂ ਨੂੰ ਆਲਾ-ਦੁਆਲਾ ਸਾਫ ਰੱਖਣ ਦਾ ਦਿੱਤਾ ਹੋਕਾ

5 Dariya News

ਬਰਨਾਲਾ 17-Sep-2023

ਨਗਰ ਕੌਂਸਲ ਬਰਨਾਲਾ ਵਲੋਂ ਸਵੱਛਤਾ ਹੀ ਸੇਵਾ ਅਧੀਨ ਇੰਡੀਅਨ ਸਵੱਛਤਾ ਲੀਗ 2-0 ਰੈਲੀ ਕੱਢੀ ਗਈ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਰਨਾਲਾ ਦੇ ਵਿਦਿਆਰਥੀਆਂ, ਨਗਰ ਕੌਂਸਲ ਦੇ ਕਰਮਚਾਰੀਆਂ ਤੇ ਹੋਰ ਪਤਵੰਤਿਆਂ ਨੇ ਭਾਗ ਲਿਆ।

ਇਸ ਰੈਲੀ ਰਾਹੀਂ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ, ਪਲਾਸਟਿਕ ਦੀ ਵਰਤੋਂ ਨਾ ਕਰਨ, ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸੈਨੀਟਰੀ ਇੰਸਪੈਕਟਰ ਅੰਕੁਸ਼ ਸਿੰਗਲਾ, ਸੀਐਫ ਪਾਰੁਲ ਗਰਗ, ਸੀਐਫ ਹਰਕੇਸ਼ ਬਾਂਸਲ, ਪ੍ਰਿੰਸੀਪਲ ਹਰੀਸ਼ ਬੰਸਲ, ਪ੍ਰਿਯੰਕਾ ਤਿਆਲ ਤੇ ਸਕੂਲ ਸਟਾਫ਼ ਤੇ ਮੋਟੀਵੇਟਰ ਹਾਜ਼ਰ ਸਨ।