5 Dariya News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜ ਵਿਿਦਆਰਥੀ ਸ਼ਿਵਾਨੀ ਮੌਖਕ ਪੇਸ਼ਕਾਰੀ ਐਵਾਰਡ ਨਾਲ ਸਨਮਾਨਿਤ

5 Dariya News

ਅੰਮ੍ਰਿਤਸਰ 01-Sep-2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਣ ਵਿਿਗਆਨ ਵਿਭਾਗ ਤੋਂ ਖੋਜ ਵਿਿਦਆਰਥੀ ਸ਼ਿਵਾਨੀ ਅੱਤਰੀ ਨੂੰ ਜੰਮੂ ਦੀ ਸੈਂਟਰਲ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਵਿੱਚ ਅਕਾਦਮਿਕਤਾ ਅਤੇ ਉਦਯੋਗ ਦੇ ਵਿਚਕਾਰ ਇੰਟਰਫੇਸ 'ਤੇ ਕੇਂਦਰਿਤ ਪੀ.ਈ.ਐਮ.ਏ.ਪੀ.-2023 ਕਾਨਫਰੰਸ ਵਿੱਚ ਵੱਕਾਰੀ ਮੌਖਿਕ ਪੇੇਸ਼ਕਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸੀ.ਐਸ.ਆਈ.ਆਰ. - ਜੇੇ.ਆਰ. ਫੈਲੋਸ਼ਿਪ ਪ੍ਰਾਪਤ ਸ਼ਿਵਾਨੀ ਅੱਤਰੀ ਜਿਸ ਨੇ ਹੁਣੇ ਜਿਹੇ ਬਨਸਪਤੀ ਵਿਗਆਨ ਵਿਸ਼ੇ 'ਤੇ ਆਪਣੀ ਪੀਐਚਡੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ, ਨੇ ਕਾਨਫਰੰਸ ਦੌਰਾਨ ਆਪਣੇ ਖੋਜ ਕਾਰਜ ਬਾਰੇ ਮਿਸਾਲੀ ਪੇਸ਼ਕਾਰੀ ਕੀਤੀ ਅਤੇ ਕਾਨਫਰੰਸ ਦੌਰਾਨ ਹਾਜਰ ਡੈਲੀਗੇਟ, ਖੋਜ ਵਿਦਵਾਨ ਅਤੇ ਹੋਰ ਹਾਜ਼ਰੀਨ ਉਸ ਦਾ ਪ੍ਰਭਾਵ ਕਬੂਲੇ ਤੋਂ ਬਿਨਾ ਨਾ ਰਹਿ ਸਕੇ। ਉਸਦੀ ਪੇੇਸ਼ਕਾਰੀ ਵਿਚ ਅਪਲਾਈਡ ਸਾਇੰਸਜ਼ ਅਤੇ ਸੰਬੰਧਿਤ ਉਦਯੋਗਾਂ ਦੇ ਖੇਤਰ ਵਿੱਚ ਬੋਟੈਨੀਕਲ ਖੋਜ ਦੇ ਸੰਭਾਵੀ ਉਪਯੋਗਾਂ ਬਾਰੇ  ਵਿਸਥਾਰ ਸੀ ਜਿਸ ਦੀ ਸਾਰਿਆਂ ਨੇ ਭਰਪੂਰ ਪ੍ਰਸੰਸਾ ਕੀਤੀ।

ਇਸ ਕਾਨਫਰੰਸ ਦੌਰਾਨ ਅਕਾਦਮਿਕ ਖੇਤਰ ਦੇ ਪ੍ਰਸਿੱਧ ਮਾਹਿਰਾਂ ਤੇ ਵਿਦਵਾਨਾਂ ਅਤੇ ਖੇਤੀਬਾੜੀ ਪਿਛੋਕੜ ਵਾਲੇ ਕਿਸਾਨਾਂ ਨੇ ਹਾਜ਼ਰੀ ਭਰੀ ਅਤੇ ਇਕ ਸਾਂਝੇ ਪਲੇਟਫਾਰਮ 'ਤੇ ਇਕੱਠੇ ਹੋਏ। ਇਸਦਾ ਉਦੇਸ਼ ਆਪਸੀ ਸਹਿਯੋਗ ਅਤੇ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਅਕਾਦਮਿਕ ਖੋਜ ਅਤੇ ਵਿਹਾਰਕ ਉਦਯੋਗਿਕ ਤੇ ਖੇਤੀਬਾੜੀ ਐਪਲੀਕੇਸ਼ਨਾਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ।

ਸ਼ਿਵਾਨੀ ਅਤਰੀ ਨੇ ਪੁਰਾਤਨ ਸਮੇ ਦੌਰਾਨ ਚਮੜੀ ਦੇ ਰੋਗਾਂ ਖਾਸ ਕਰਕੇ ਪਸੋਰੀਆਸਿਸ ਲਈ ਵਰਤੀਆਂ ਜਾਂਦੀਆਂ ਜੜੀਆਂ ਬੂਟੀਆਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਆਪਣੀਆਂ ਖੋਜ ਪ੍ਰਾਪਤੀਆਂ ਬਾਰੇ ਦਸਦਿਆਂ ਆਪਣੇ ਅਧਿਆਪਕ ਪ੍ਰੋ. ਸਰੋਜਾ ਅਰੋੜਾ ਅਤੇ ਗੁਰੂ੍ਰ ਨਾਨਕ ਦੇਵ ਯੂਨੀਵਰਸਿਟੀ ਦੀ ਖੋਜ ਟੀਮ ਦਾ ਧੰਨਵਾਦ ਕੀਤਾ।