5 Dariya News

ਰੋਪੜ ਕੁਰਾਲੀ ਰੋਡ ਤੋਂ ਕਾਕਰੋਂ ਵਿਖੇ ਜਾਂਦੀ ਸੜਕ ਨੂੰ ਮਜ਼ਬੂਤ ਕਰਨ ਲਈ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਨੀਂਹ ਪੱਥਰ ਰੱਖਿਆ

7.42 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨੂੰ 6 ਮਹੀਨੇ ਵਿਚ ਮੁਕੰਮਲ ਕਰ ਦਿੱਤਾ ਜਾਵੇਗਾ: ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ

5 Dariya News

ਰੂਪਨਗਰ 29-Aug-2023

ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਜਿਸ ਵਿਚ ਸੜਕਾਂ, ਸਕੂਲਾਂ ਅਤੇ ਪਿੰਡਾਂ ਦੇ ਢਾਂਚੇ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਨੇ ਰੋਪੜ ਕੁਰਾਲੀ ਰੋਡ ਤੋਂ ਕਾਕਰੋਂ ਵਿਖੇ ਜਾਂਦੀ ਸੜਕ ਨੂੰ ਮਜ਼ਬੂਤ ਕਰਨ ਲਈ ਨੀਂਹ ਪੱਥਰ ਰੱਖਦਿਆਂ ਕੀਤਾ। 

ਉਨ੍ਹਾਂ ਦੱਸਿਆ ਕਿ ਬਹੁਤ ਦੇਰ ਤੋਂ ਇਲਾਕਾ ਨਿਵਾਸੀਆਂ ਦੀ ਇਸ ਪ੍ਰੇਸ਼ਾਨੀ ਨੂੰ ਹੱਲ ਕਰਨ ਲਈ ਮੰਗ ਰਹੀ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਾਰੀ ਆਵਾਜਾਈ ਕਾਰਨ ਇਸ ਸੜਕ ਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਚੁੱਕੀ ਹੈ ਅਤੇ ਇਹ ਸੜਕ ਦੀ ਮੁਰੰਮਤ ਜੂਨ, 2015 ਵਿੱਚ ਕੀਤੀ ਗਈ ਸੀ।

ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਸੜਕ ਰੋਪੜ ਕੁਰਾਲੀ ਰੋਡ ਤੋਂ ਕਾਕਰੋਂ ਵਾਇਆ ਸਵਾਮੀ ਕੁਟੀਆ, ਰਤਨਗੜ੍ਹ, ਚਿੰਤਨਗੜ੍ਹ, ਕ੍ਰਿਸ਼ਨਪੁਰਾ ਨੂੰ ਹੁੰਦੀ ਹੋਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸੜਕ ਦੀ ਕੁੱਲ ਲੰਬਾਈ 7.58 ਕਿ.ਮੀ ਹੈ ਅਤੇ ਇਸ ਸੜਕ ਨੂੰ ਮਜ਼ਬੂਤ ਕਰਨ ਦਾ ਕੰਮ ਪੰਜਾਬ ਸਰਕਾਰ ਦੀ ਸਕੀਮ 5054-ਆਰ.ਬੀ-10 ਅਧੀਨ 7.42 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ ਇਸ ਸੜਕ ਦੀ ਮੋਟਾਈ ਆਮ ਸੜਕ ਤੋਂ ਵੱਧ ਹੈ ਜਿਸ ਵਿਚ 50 ਐਮ ਐਮ, ਬੀ ਐਮ ਤੇ  30 ਐਮ ਐਮ, ਬੀ ਸੀ, ਜਿਸ ਦੀ ਮੋਟਾਈ 80 ਐਮ.ਐਮ. ਹੈ ਜਿਸ ਕਾਰਨ ਇਹ ਸੜਕ ਕਾਫੀ ਮਜ਼ਬੂਤ ਹੋ ਜਾਵੇਗੀ ਜਿਸ ਉਤੇ ਭਾਰੀ ਵਾਹਨ ਚੱਲਣ ਕਾਰਨ ਵੀ ਇਸ ਨੂੰ ਜਲਦ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸੜਕ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ ਜਿਸਨੂੰ 6 ਮਹੀਨੇ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ। 

ਇਹ ਕੰਮ ਵਿੱਚ 5 ਸਾਲ ਦੀ ਮੈਨਟੇਨਸ ਵੀ ਲਈ ਗਈ ਹੈ। ਇਸਦੇ ਨਾਲ ਹੀ ਇਸ ਸੜਕ ਦੇ ਨਾਲ ਲੱਗਦੀਆਂ ਕੁਝ ਸੜਕਾਂ ਜਿਵੇਂ ਕਿ ਕਿਸ਼ਨਪੁਰਾ ਫਿਰਨੀ, ਕਿਸ਼ਨਪੁਰਾ ਪਿੰਡ ਦੀ ਅੰਦਰਲੀ ਸੜਕ ਅਤੇ ਕਾਕਰੋਂ ਵਿਖੇ ਗੁਰੂਦੁਆਰਾ ਸਾਹਿਬ ਨੂੰ ਜਾਂਦੀ ਸੜਕ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ ਸ਼੍ਰੀ ਐਨ ਪੀ ਰਾਣਾ, ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਸ. ਸਿਕੰਦਰ ਸਿੰਘ, ਬਲਾਕ ਪ੍ਰਧਾਨ ਸ਼੍ਰੀ ਕ੍ਰਿਸ਼ਨ ਕੁਮਾਰ ਰਾਣਾ, ਕੋ: ਬਲਾਕ ਪ੍ਰਧਾਨ ਸ. ਬਲਵਿੰਦਰ ਸਿੰਘ, ਜਗਮੋਹਣ ਸਿੰਘ ਰੰਗੀਆਂ, ਪਾਲ ਸਿੰਘ, ਲਖਵਿੰਦਰ ਸਿੰਘ ਕਾਕਾ, ਪਰਮਿੰਦਰ ਸਿੰਘ ਸੀਹੋਮਾਜਰਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।